#ਦ_ਅਣਟੋਲਡ_ਸਟੋਰੀਜ_ਆਫ_ਸਰਗਮ। ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਲਿੱਖਣ ਲਈ ਨਹੀਂ ਕਹੀਆਂ ਜਾਂਦੀਆਂ। ਉਹ ਸਾਡੀ ਗੱਲਬਾਤ ਦਾ ਹੀ ਹਿੱਸਾ ਹੁੰਦੀਆਂ ਹਨ। ਇਹਨਾਂ ਦਾ ਮਤਲਬ ਆਪਣੀ ਵੀਡਿਆਈ ਕਰਨਾ ਨਹੀਂ ਹੁੰਦਾ। ਇਹ ਗੱਲਾਂ ਉਦਾਹਰਣ ਹੁੰਦੀਆਂ ਹਨ ਤੇ ਸਮਾਜ ਲਈ ਪ੍ਰੇਰਨਾਦਾਇਕ ਹੁੰਦੀਆਂ ਹਨ। ਇਹਨਾਂ ਨੂੰ ਆਫ ਦਾ ਰਿਕਾਰਡ ਜਾਂ ਅਣਟੋਲਡ ਸਟੋਰੀਜ ਕਿਹਾ ਜਾਂਦਾ ਹੈ। Sargam Makhan Singh ਨਾਲ ਗੱਲਬਾਤ ਦੋਰਾਨ ਕੁਝ ਕਿੱਸੇ ਮਿਲੇ ਜੋ ਸਮਾਜ ਲਈ ਸਬਕ ਹਨ। ਇਹ ਛੋਟੇ ਛੋਟੇ ਕਿੱਸੇ ਯਾਦਗਾਰੀ ਅਤੇ ਨਤੀਜਾ ਭਰਪੂਰ ਹਨ। ਸਰਗਮ ਦਾ ਕਿਸੇ ਨਾਮੀ ਸਕੂਲ ਵਿੱਚ ਦਾਖਿਲਾ ਟੈਸਟ ਚੱਲ ਰਿਹਾ ਸੀ। ਸਕੂਲ ਦੀ ਇੱਕ ਅਧਿਆਪਕ ਨੇ ਵੀਆਈਪੀ ਸਟੂਡੈਂਟ (ਵਿਧਾਇਕ ਦੀ ਬੇਟੀ) ਹੋਣ ਕਰਕੇ ਉਸਦੀ ਟੈਸਟ ਵਿੱਚ ਕੁਝ ਹੈਲਪ ਕਰਨ ਦੀ ਕੋਸ਼ਿਸ਼ ਕੀਤੀ। "ਮੈਡਮ ਜੇ ਮੇਰੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਉਹ ਗੁੱਸੇ ਹੋਣਗੇ। ਪਲੀਜ਼ ਮੈਡਮ ਮੈਨੂੰ ਜੋ ਆਉਂਦਾ ਹੈ ਕਰਨ ਦਿਓ।" ਸਰਗਮ ਨੇ ਇਹ ਕਹਿਕੇ ਉਸ ਮੈਡਮ ਨੂੰ ਰੋਕ ਦਿੱਤਾ। ਬਾਦ ਵਿੱਚ ਜਦੋਂ ਉਸਦੀ ਇਸ ਦਲੇਰੀ ਦਾ ਸਰਗਮ ਦੇ ਪਿਤਾ ਅਤੇ ਸੰਸਥਾ ਮੁੱਖੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਕੀਤਾ। ਕਿਉਂਕਿ ਕਾਮਰੇਡ ਮੱਖਣ ਸਿੰਘ ਦੇ ਆਵਦੇ ਅਸੂਲ ਸਨ। ਇੱਕ ਵਾਰੀ #ਸਰਗਮ_ਮੱਖਣ_ਸਿੰਘ ਆਪਣੀ ਇੱਕ ਸਹੇਲੀ ਨਾਲ ਕੋਈ ਕੰਮ ਗਈ। ਉਸ ਪ੍ਰਾਈਵੇਟ ਅਦਾਰੇ ਚ ਕੰਮ ਕਰਦੇ ਇੱਕ ਨੌਜਵਾਨ ਨਾਲ ਉਸਦੀ ਸਹੇਲੀ ਦੀਆਂ ਅੱਖਾਂ ਚਾਰ ਹੋ ਗਈਆਂ। ਇਸ ਗੱਲ ਦਾ ਸਰਗਮ ਨੂੰ ਪਤਾ ਨਹੀਂ ਓਦੋਂ ਲੱਗਿਆ ਜਦੋਂ ਗੱਲ ਜਿਆਦਾ ਵੱਧ ਗਈ ਤੇ ਇਹ ਦੋਨਾਂ ਪਰਿਵਾਰਾਂ ਚ ਤਕਰਾਰ ਦਾ ਮੁੱਦਾ ਬਣ ਗਿਆ। ਇੰਟਰਕਾਸਟ ਮੁੱਦਾ ਹੋਣ ਕਰਕੇ ਇਹ ਵਧੇਰੇ ਗੁੰਝਲਦਾਰ ਅਤੇ ਰਿਸਕੀ ਵੀ ਹੋ ਗਿਆ। ਮੁੰਡੇ ਅਤੇ ਕੁੜੀ ਦਾ ਦੂਸਰਾ ਮਜ਼੍ਹਬ ਹੋਣ ਕਰਕੇ ਇਸ ਮਸਲੇ ਨੂੰ ਸੰਜੀਦਗੀ ਨਾਲ ਨਿਪਟਣ ਦੀ ਜਰੂਰਤ ਸੀ। ਸਰਗਮ ਨੇ ਆਪਣੀ ਸੂਝਬੂਝ ਨਾਲ ਦੋਹਾਂ ਘਰਾਂ ਤੋਂ ਝਿੜਕਾਂ ਖਾਕੇ ਵੀ ਉਸਨੂੰ ਹੱਲ ਕੀਤਾ ਅਤੇ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਸ ਕਾਰਜ ਨੂੰ ਆਪਣੇ ਘਰੇ ਸੰਪਨ ਕਰਵਾਇਆ। ਅੱਜ ਦੋਨੇ ਪਰਿਵਾਰ ਖੁਸ਼ ਹਨ ਅਤੇ ਘੁੱਗ ਵੱਸਦੇ ਹਨ। ਸਰਗਮ ਇੱਕ ਮਨੋਵਿਗਿਆਨੀ ਹੋਣ ਕਰਕੇ ਕੁਝ ਨਿੱਜੀ ਮਸਲਿਆਂ ਨੂੰ ਆਪਣੀ ਕੌਂਸਲਿੰਗ ਨਾਲ ਹੱਲ ਕਰਨ ਵਿੱਚ ਮੁਹਾਰਤ ਰੱਖਦੀ ਹੈ। ਇਸ ਕੋਲ੍ਹ ਕਿਸੇ ਔਰਤ ਦੀਆਂ ਪਰਵਾਰਿਕ ਸਮੱਸਿਆਵਾਂ ਦਾ ਮਸਲਾ ਆਇਆ। ਉਹ ਔਰਤ ਖ਼ਾਸੀ ਡਿਪ੍ਰੈਸ਼ਨ ਵਿੱਚ ਸੀ। ਉਹ ਆਪਣੀਆਂ ਉਲਝਣਾਂ ਵਿੱਚ ਬੁਰੀ ਤਰ੍ਹਾਂ ਜਕੜੀ ਹੋਈ ਸੀ। ਖੈਰ ਉਸ ਔਰਤ ਦੇ ਪਹਿਰਾਵੇ ਅਤੇ ਗੱਲਾਂ ਤੋਂ ਪਤਾ ਲੱਗਿਆ ਕਿ ਉਹ ਔਰਤ ਸੰਤ ਮੱਤ ਦੀ ਪੁਜਾਰੀ ਹੈ ਅਤੇ ਆਪਣੇ ਮੁਰਸ਼ਿਦ ਤੇ ਵਿਸ਼ਵਾਸ ਕਰਦੁ ਹੋਈ ਉਸ ਨੂੰ ਬਾਬਾ ਜੀ ਕੁੱਲ ਮਾਲਿਕ ਕਹਿੰਦੀ ਹੈ। ਤਾਂ ਸਰਗਰਮ ਨੇ ਉਸ ਔਰਤ ਦੀਆਂ ਸਮੱਸਿਆਵਾਂ ਦਾ ਹੱਲ ਉਸਦੇ ਬਾਬਾ ਜੀ ਤੇ ਸੁੱਟਦੇ ਹੋਏ ਉਸਨੂੰ ਬੇਫਿਕਰ ਹੋਣ ਅਤੇ ਚਿੰਤਾ ਮੁਕਤ ਹੋਣ ਨੂੰ ਕਿਹਾ। ਗੱਲ ਉਸ ਔਰਤ ਦੇ ਦਿਲ ਨੂੰ ਛੂ ਗਈ ਤੇ ਉਹ ਔਰਤ ਦਿਨਾਂ ਵਿੱਚ ਹੀ ਨਾਰਮਲ ਹੋ ਗਈ। ਇਹ ਸੱਚ ਵੀ ਹੈ ਜੇ ਇਨਸਾਨ ਆਪਣੀਆਂ ਸਮੱਸਿਆਵਾਂ ਦੀ ਟੈਂਸ਼ਨ ਛੱਡ ਕੇ ਹੌਸਲੇ ਨਾਲ ਉਹਨਾਂ ਦੇ ਹੱਲ ਬਾਰੇ ਸੋਚੇ ਅਤੇ ਨਤੀਜਾ ਪ੍ਰਮਾਤਮਾ ਤੇ ਛੱਡ ਦੇਵੇ ਤਾਂ ਅੱਧੀਆਂ ਮੁਸ਼ਕਲਾਂ ਉਂਜ ਹੀ ਹੱਲ ਹੋ ਸਕਦੀਆਂ ਹਨ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 9876627233
Please log in to comment.