7814347798 ਕਹਿੰਦੇ ਨੇ ਸਮਾਂ ਬੜਾ ਬਲਵਾਨ ਹੁੰਦਾ ਹੈ ਕਦੇ ਕਦੇ ਓਹ ਵੀ ਹੋ ਜਾਂਦਾ ਹੈ ਜਿਸ ਦੀ ਸਾਨੂੰ ਕਦੇ ਆਸ ਵੀ ਨਹੀਂ ਹੁੰਦੀ ਸੋ ਹੋਇਆ ਕੁੱਝ ਇਸ ਤਰੵਾਂ ਕਿ ਮੈਂ ਛੋਟੀ ਉਮਰ ਦਾ ਹੀ ਸੀ ਕਿ ਮੇਰੇ ਦਾਦਾ ਜੀ ਨੇ ਮੈਨੂੰ ਆਪਣੇ ਨਾਲ ਰੱਖਕੇ ਮੇਰੀ ਪੜਾਈ ਦੇ ਨਾਲ ਨਾਲ ਮੈਨੂੰ ਗੁਰਬਾਣੀ ਕਥਾ ਦਾ ਵੀ ਇਲਮ ਸਿਖਾਓਣਾ ਸ਼ੁਰੂ ਕਰ ਦਿੱਤਾ ਸੋ ਮੈਂ ਤਕਰੀਬਨ ਓਸ ਟਾਈਮ ਵੀਹ ਕੁ ਸਾਲ ਦਾ ਹੋਵਾਂਗਾ ਜਦੋਂ ਮੈਨੂੰ ਕਥਾ ਦੀ ਡਿਊਟੀ ਕਰਨ ਲਈ ਗੁਰਦੁਆਰਾ ਚਰਨ ਕੰਵਲ ਸਾਹਿਬ ਮੌਕਾ ਮਿਲ ਗਿਆ ਓਥੇ ਚਲਦੇ ਸਮੇਂ ਮੈਨੂੰ ਕੁੜੀ ਜੋ ਓਥੇ ਹੀ ਬਣੇ ਸਕੂਲ ਵਿੱਚ ਪੜਨ ਆਇਆ ਕਰਦੀ ਸੀ ਤੇ ਰੋਜ ਸ਼ਾਮ ਨੂੰ ਉਹ ਆਪਣੀ ਮਾਂ ਦੇ ਨਾਲ ਗੁਰੂ ਘਰ ਵੀ ਆਇਆ ਕਰਦੀ ਸੀ ਮੱਥਾ ਟੇਕਣ ਜਿਸਦੀ ਤੱਕਣੀ ਬੜੀ ਪਿਆਰੀ ਸੀ ਮੈਂ ਰੋਜ ਦੇ ਏਸ ਤਰਹਾਂ ਆਪਣੀ ਕਥਾ ਦੀ ਡਿਊਟੀ ਕਰਨੀ ਤੇ ਫਰੀ ਹੋ ਕੇ ਗੁਰੂ ਘਰ ਹੀ ਟਹਿਲਦਾ ਹੋਣਾ ਤਾਂ ਉਸ ਕੁੜੀ ਨੇ ਵੀ ਆਪਣੀ ਮੰਮੀ ਨਾਲ ਗੁਰੂ ਘਰ ਮੱਥਾ ਟੇਕਣ ਆਉਂਣਾ ਤੇ ਫਿਰ ਥੋੜੵਾ ਕੁ ਟਾਈਮ ਬੈਠਕੇ ਵਾਪਸ ਚਲੇ ਜਾਣਾ ਮੇਰਾ ਦਿਲ ਤੇ ਕਰਨਾ ਕਿ ਅੱਜ ਮੈਂ ਉਸ ਨੂੰ ਬੁਲਾ ਹੀ ਲੈਂਣਾ ਹੈ ਜਦੋਂ ਓਹ ਸਕੂਲੇ ਆਵੇਗੀ ਪਰ ਮੇਰੇ ਅੰਦਰ ਦੀ ਜ਼ਮੀਰ ਨੇ ਮੈਨੂੰ ਅਜਿਹਾ ਕਰਨੀ ਦੀ ਇਜਾਜ਼ਤ ਨਾ ਦੇਣੀ ਤੇ ਮੈਂ ਫਿਰ ਮਨ ਦੇ ਅੰਦਰ ਹੀ ਖ਼ੁਦ ਨਾਲ ਉਲਝਕੇ ਰਹਿ ਜਾਣਾ ! ਪਰ ਫਿਰ ਇੱਕ ਦਿਨ ਉਹ ਵੀ ਆਇਆ ਕਿ ਉਹ ਗੁਰਦੁਆਰਾ ਸਾਹਿਬ ਨਹੀਂ ਆਈ ਤੇ ਉਸਦੀ ਮੰਮੀ ਇੱਕਲੀ ਆਈ ਸੀ ਸੋ ਅੱਜ ਮੈਂ ਪੂਰੀ ਹਿੰਮਤ ਕਰਕੇ ਉਸ ਦੀ ਮੰਮੀ ਨੂੰ ਪੁੱਛ ਹੀ ਲਿਆ ਕਿ ਅੰਟੀ ਜੀ ਅੱਜ ਇੱਕਲੇ ਹੀ ਆਏ ਹੋ ਅੱਜ ਬੇਟੀ ਨਹੀਂ ਆਈ ਨਾਲ ਤਾਂ ਅੰਟੀ ਕਹਿੰਦੀ ਪੁੱਤ ਓਹ ਅੱਜ ਆਪਣੀ ਸਹੇਲੀ ਨਾਲ ਚਲੇ ਗਈ ਹੈ ਉਸਦੇ ਘਰ ਸੋ ਤਾਂ ਕਰਕੇ ਪੁੱਤ ਮੈਂ ਸੋਚਿਆ ਕਿ ਮੈਂ ਇੱਕਲੀ ਹੀ ਜਾ ਆਂਉਂਦੀ ਹਾਂ ਗੁਰੂ ਘਰ ਸੋ ਮੈਂ ਕਿਹਾ ਅੰਟੀ ਜੀ ਹਨੇਰਾ ਜਿਹਾ ਹੋ ਰਿਹਾ ਹੈ ਤੇ ਤੁਸੀਂ ਹੁਣ ਇੱਕਲੇ ਕਿਦਾਂ ਜਾਵੋਂਗੇ ਜੇ ਕਹੋਂ ਤਾਂ ਮੈਂ ਛੱਡ ਆਵਾਂ ਤੁਹਾਨੂੰ ਜੀ ਤਾਂ ਅੰਟੀ ਕਹਿੰਦੀ ਕੋਈ ਨਾ ਪੁੱਤ ਮੈਂ ਚਲੀ ਜਾਵਾਂਗੀ ਹੌਲੀ ਹੌਲੀ ਮੈਂ ਕਿਹਾ ਠੀਕ ਹੈ ਜੀ ਸੋ ਏਸੇ ਤਰ੍ਹਾਂ ਦੂਜੇ ਦਿਨ ਵੀ ਮੈਂ ਏਸੇ ਤਰ੍ਹਾਂ ਅੰਟੀ ਜੀ ਨੂੰ ਬੁਲਾ ਲਿਆ ਤੇ ਗੱਲ ਕਰਨ ਲੱਗ ਪਿਆ ਤੇ ਅੰਟੀ ਕਹਿੰਦੇ ਪੁੱਤ ਉਹ ਆਈ ਹੈ ਅੱਜ ਵੀ ਤੇ ਬਾਹਰ ਹੀ ਬੈਠ ਗਈ ਹੈ ਅੰਦਰ ਨਹੀਂ ਆਈ ਉਹ ਥੋੜੀ ਠੀਕ ਨਹੀਂ ਸੀ ਏਸ ਲਈ ਮੈਂ ਕਿਹਾ ਅੰਟੀ ਜੀ ਕੀ ਗੱਲ ਹੋਈ ਜੀ ਉਹਨੂੰ ਜੀ ਅੰਟੀ ਜੀ ਕਹਿੰਦੇ ਕੁੱਝ ਨੀ ਪੁੱਤ ਉਹ ਕਹਿੰਦੀ ਮੇਰੀਆਂ ਲੱਤਾਂ ਦੁੱਖਦੀਆਂ ਵਾ ਏਸ ਲਈ ਉਹ ਬਾਹਰ ਹੀ ਬੈਠ ਗਈ ਸੀ ਪੁੱਤ ਮੈਂ ਕਿਹਾ ਠੀਕ ਹੈ ਜੀ ਸੋ ਕਰਨੀ ਕੁਦਰਤ ਦੀ ਉਹ ਕੁੜੀ ਨੇ ਜਦੋਂ ਸਕੂਲੇ ਆਉਣਾ ਤਾਂ ਮੈਂ ਗੁਰੂ ਘਰ ਦੇ ਗੇਟ ਤੇ ਬਾਹਰ ਹੀ ਖੜੇ ਹੋ ਜਾਣਾ ਕਿਉਂਕਿ ਮੇਰੀ ਡਿਊਟੀ ਸੀ ਗੁਰੂ ਘਰ ਏਸ ਲਈ ਮੇਰੇ ਤੇ ਕਿਸੇ ਵੀ ਤਰੵਾਂ ਦੀ ਰੋਕ ਨਹੀਂ ਸੀ ਸੋ ਮੈਂ ਛੁੱਟੀ ਟਾਈਮ ਵੀ ਤਕਰੀਬਨ ਓਥੇ ਹੀ ਗੁਰੂ ਘਰ ਦੇ ਵਿਹੜੇ ਵਿੱਚ ਹੀ ਘੁੰਮਦਾ ਹੁੰਦਾ ਸੀ ਪਰ ਮੈਂ ਕਦੇ ਵੀ ਉਸ ਕੁੜੀ ਨੂੰ ਬੁਲਾਇਆ ਨਹੀਂ ਸੀ ਬੱਸ ਉਸਨੂੰ ਵੇਖਣਾ ਹੀ ਹੁੰਦਾ ਸੀ ਮੈਂ ਮੈਨੂੰ ਏਸ ਵਿੱਚ ਹੀ ਬੜਾ ਸਕੂਨ ਸੀ ! ਸੋ ਇੱਕ ਦਿਨ ਉਹ ਕੁੜੀ ਆਪਣੀ ਸਹੇਲੀ ਨਾਲ ਗੁਰੂ ਘਰ ਮੱਥਾ ਟੇਕਣ ਆਈ ਤੇ ਉਸ ਕੁੜੀ ਦੀ ਅਚਾਨਕ ਮੱਥਾ ਟੇਕਣ ਲੱਗਿਆਂ ਪੈਂਟ ਕਿਤੇ ਪਾਟ ਗਈ ਤੇ ਓਥੇ ਹੀ ਬੈਠੇ ਮੁੰਡੇ ਤਿੰਨ ਚਾਰ ਜਾਣੇ ਉਸ ਕੁੜੀ ਦੀ ਪਾਟੀ ਪੈਂਟ ਵੱਲ ਵੇਖਕੇ ਹੱਸ ਪਏ ਨਾਲ ਕੁੜੀ ਵੱਲ ਗੰਦੀ ਨਜ਼ਰ ਨਾਲ ਵੇਖਣ ਲੱਗੇ ਬੱਸ ਫਿਰ ਕੀ ਸੀ ਅੱਜ ਉਹਨਾਂ ਮੁੰਡਿਆਂ ਦੀ ਸਮਝੋ ਖ਼ੈਰ ਨਹੀਂ ਸੀ ਮੈਂ ਕਥਾ ਕਰਕੇ ਉਠਿਆ ਤਾਂ ਬੱਸ ਮੈਂ ਫਿਰ ਉਸ ਤੋਂ ਬਾਅਦ ਗੁਰੂ ਘਰ ਤੋਂ ਫਰੀ ਹੋ ਕੇ ਆਪਣੀ ਵਰਦੀ ਬਦਲਕੇ ਬਾਹਰ ਆਗਿਆ ਗੇਟ ਤੋਂ ਖੁੱਲੀ ਸੜਕੇ ਦੇ ਊਪਰ ਇੰਤਜਾਰ ਕਰਨ ਲੱਗ ਪਿਆ ਕਿ ਉਹ ਕੁੜੀ ਆਪਣੀ ਸਹੇਲੀ ਨਾਲ ਕਦੋਂ ਬਾਹਰ ਆਵੇ ਤੇ ਮੈਂ ਉਹਨੂੰ ਵੇਖ ਸਕਾਂ ਤੇ ਉਹਨਾਂ ਮੁੰਡਿਆਂ ਨੂੰ ਵੀ ਸਬਕ ਸਿੱਖਾ ਸਕਾਂ ਬੱਸ ਹਾਲੇ ਕੁੱਝ ਦੇਰ ਹੀ ਹੋਈ ਸੀ ਕਿ ਓਹ ਕੁੜੀ ਆਪਣੀ ਸਹੇਲੀ ਨਾਲ ਗੁਰੂ ਘਰ ਤੋਂ ਬਾਹਰ ਨੂੰ ਆਂਉਦੀ ਜਿਵੇਂ ਹੀ ਮੈਨੂੰ ਦਿਖੀ ਮੈਂ ਥੋੜਾ ਸਾਈਡ ਤੇ ਜਾ ਕੇ ਓਹਲੇ ਹੇ ਕੇ ਖੜੋ ਗਿਆ ਤਾਂ ਕਿ ਕੁੜੀ ਬੇ -ਫਿਕਰ ਜਿਹੀ ਹੋ ਕੇ ਅੱਗੇ ਲੰਘ ਸਕੇ ਤੇ ਉਹ ਮੁੰਡੇ ਵੀ ਬਾਹਰ ਆ ਜਾਵੇ ਸੋ ਏਸੇ ਤਰ੍ਹਾਂ ਹੀ ਹੋਇਆ ਜਿਵੇਂ ਹੀ ਉਹ ਮੁੰਡੇ ਕੁੜੀ ਦੇ ਪਿੱਛੇ ਆਏ ਉਹ ਦੋਨਾਂ ਕੁੜੀਆਂ ਨੂੰ ਇੱਕਲਾ ਘੇਰਨ ਦੀ ਨੀਅਤ ਵਿੱਚ ਸਨ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਹੁਣ ਉਹਨਾਂ ਨਾਲ ਕੀ ਵਾਪਰਨ ਵਾਲਾ ਹੈ ਉਹ ਜਿਵੇਂ ਹੀ ਗੇਟ ਤੋਂ ਬਾਹਰ ਆਏ ਤਾਂ ਮੈਂ ਉਹਨਾਂ ਨੂੰ ਓਥੇ ਹੀ ਫੜ ਲਿਆ ਤੇ ਉਹਨਾਂ ਦੀ ਖ਼ੂਬ ਰੀਝ ਨਾਲ ਸੇਵਾ ਕੀਤੀ ਕਿ ਉਹ ਖ਼ੁਦ ਕੁੜੀ ਕੋਲੋਂ ਮਾਫ਼ੀ ਮੰਗਣ ਲਈ ਤਿਆਰ ਹੋ ਗਏ ਤੇ ਅੱਗੇ ਤੋਂ ਕਦੇ ਵੀ ਕਿਸੇ ਤਰਾਂ ਗਲਤੀ ਕਰਨ ਦੀ ਤੌਬਾ ਕਰਨ ਲੱਗੇ ਹੁਣ ਉਸ ਕੁੜੀ ਨੂੰ ਵੀ ਮੇਰੇ ਕਰਕੇ ਥੋੜਾ ਜਿਹਾ ਸੇਫ਼ ਮਹਿਸੂਸ ਹੋਣ ਲੱਗਾ ਸੀ ਤੇ ਹੌਲੀ ਹੌਲੀ ਉਹ ਵੀ ਮੈਨੂੰ ਚਾਹੁਣ ਲੱਗ ਪਈ ਸੀ ਉਸਦੇ ਮੰਮੀ ਪਾਪਾ ਵੀ ਮੇਰੇ ਨਾਲ ਉਸਦੇ ਵਿਆਹ ਲਈ ਰਾਜ਼ੀ ਹੋ ਗਏ ਸਨ ਪਰ ਉਸ ਕੁੜੀ ਦੀ ਇੱਕ ਚੰਦਰੀ ਭੂਆ ਨੇ ਸਾਡੇ ਵਿਆਹ ਦੇ ਹੁੰਦੇ ਰਿਸ਼ਤੇ ਨੂੰ ਇਹ ਕਹਕੇ ਤੋੜ ਦਿੱਤਾ ਕਿ ਇਹਨਾਂ ਸਿੱਖ ਸਰਦਾਰਾਂ ਨਾਲ ਅਸੀਂ ਆਪਣੀ ਏਸ ਕੁੜੀ ਦਾ ਵਿਆਹ ਨਹੀਂ ਕਰਨਾਂ ਇਹ ਚੰਗੇ ਲੋਕ ਨਹੀਂ ਹੁੰਦੇ ਜੋ ਇਹ ਗੁਰੁ ਘਰ ਵਾਲੇ ਸਰਦਾਰ ਹੁੰਦੇ ਹਨ ਸੋ ਮੇਰੇ ਸੌਹਰੇ ਪਰਿਵਾਰ ਨੂੰ ਉਸ ਕੁੜੀ ਦੀ ਭੂਆ ਨੇ ਇਹ ਕਹਿਕੇ ਕਿ ਜੇਕਰ ਤੁਸੀਂ ਫਿਰ ਵੀ ਇਸ ਮੁੰਡੇ ਨਾਲ ਆਵਦੀ ਕੁੜੀ ਦਾ ਵਿਆਹ ਕਰਨਾ ਹੈ ਤਾਂ ਫਿਰ ਅਸੀਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਆਪਣਾ ਸੋ ਤੁਸੀਂ ਹੁਣ ਆਪ ਵੇਖ ਲਵੋ ਕਿ ਤੁਹਾਨੂੰ ਕਿਹੜਾ ਪਾਸਾ ਸਹੀ ਲੱਗਦਾ ਹੈ ਸੋ ਮੇਰਾ ਸੌਹਰਾ ਪਰਿਵਾਰ ਥੋੜਾ ਉਸ ਟਾਈਮ ਕੁੱਝ ਕੁ ਘਰ ਦੀ ਮਾੜੀ ਹਾਲਤ ਤੇ ਗਰੀਬੀ ਕਰਕੇ ਕੁੜੀ ਦੀ ਭੂਆ ਦੀ ਗੱਲ ਮੰਨਣ ਲਈ ਮਜਬੂਰ ਹੋ ਗਿਆ ਤੇ ਓਹਨਾਂ ਨੇ ਕੁੜੀ ਦਾ ਵਿਆਹ ਓਥੇ ਕਰ ਦਿੱਤਾ ਜਿੱਥੇ ਉਸਦੀ ਭੂਆ ਕਹਿੰਦੀ ਸੀ ਮੁੱਕਦੀ ਗੱਲ ਕਿ ਵਿਆਹ ਦਾ ਤਾਂ ਸਿਰਫ਼ ਉਹ ਕੇਵਲ ਨਾਮ ਹੀ ਸੀ ਕੁੜੀ ਕੀ ਭੂਆ ਨੇ ਮੁੰਡੇ ਵਾਲਿਆਂ ਨੂੰ ਵੀ ਸੱਦ ਲਿਆ ਤੇ ਵੇਖ ਵਿਖਾਵੇ ਮੱਗਰੋਂ ਮੁੰਡੇ ਵਾਲਿਆਂ ਨਾਲ ਆਪ ਹੀ ਅੰਦਰ ਖਾਤੇ ਸਲਾਹ ਕਰਕੇ ਤੇ ਕੁੜੀ ਦੀ ਮਾਂ ਨੂੰ ਤੇ ਪਿਓ ਨੂੰ ਇਹ ਗੱਲ ਕਹਿਕੇ ਕਿ ਅੱਜ ਤਾਂ ਕੁੜੀ ਆਪਣੇ ਹੱਥ ਹੈ ਜੇ ਕੱਲ ਨੂੰ ਕੁੜੀ ਕਿਤੇ ਚੋਰੀ ਚੋਰੀ ਚੁੱਪ ਚਪੀਤੇ ਕਿਸੇ ਨਾਲ ਭੱਜ ਗਈ ਤਾਂ ਆਪਾਂ ਕਿਸੇ ਨੂੰ ਮੂੰਹ ਵਿਖਾਓਣ ਜੋਗੇ ਨੀਂ ਰਹਿਣਾ ਸੋ ਓਸ ਨਾਲੋਂ ਚੰਗਾ ਹੈ ਕਿ ਆਪਾਂ ਅੱਜ ਹੀ ਕੁੜੀ ਨੂੰ ਚੁੰਨੀ ਚੜੵਾਕੇ ਤੋਰ ਦੇਈਏ ਮੁੜਕੇ ਵੀ ਤਾਂ ਤੋਰਨੀ ਹੀ ਹੈ ਹੋਰ ਦਸ ਵੀਹ ਦਿਨਾਂ ਬਾਅਦ ਵੀ ਤੇ ਹੁਣ ਵੀ ਤੋਰਨੀ ਹੀ ਹੈ ਸੋ ਅੱਜ ਹੀ ਤੋਰ ਦਿਨੇ ਹਾਂ ਸੋ ਭੂਆ ਦੀ ਗੱਲ ਮੰਨਕੇ ਕੁੜੀ ਦੇ ਘਰਦਿਆਂ ਨੇ ਕੁੜੀ ਨੂੰ ਸੋਲਵਾਂ ਸਾਲ ਚੜਦੇ ਹੀ ਓਸਦੀ ਉਮਰ ਤੋਂ ਦੁਗਣੀ ਵੱਡੀ ਉਮਰ ਦੇ ਇੱਕ ਸਿਰੇ ਦੇ ਨਸ਼ੇੜੀ ਤੇ ਸ਼ਾਰਬੀ ਬੰਦੇ ਨਾਲ ਚੁੰਨੀ ਚੜੵਾਕੇ ਤੋਰ ਦਿੱਤੀ ਸੀ ਤੇ ਏਦਾਂ ਲੱਗਕਾ ਕਿ ਜਿਵੇਂ ਅੱਜ ਭੂਆ ਨੇ ਬੜੀ ਵੰਡੀ ਜੰਗ ਜਿੱਤ ਲਈ ਹੋਵੇ ਤੇ ਮੰਨ ਲਵੋ ਭੂਆ ਦੇ ਮੰਨ ਦੀ ਹਰ ਇੱਕ ਮੰਨਤ ਸਮਝੋ ਪੂਰੀ ਹੋ ਗਈ ਸੀ ! ਸੋ ਏਸ ਤਰੵਾਂ ਉਹ ਕੁੜੀ ਪ੍ਰੀਤ ਜਦੋਂ ਵਾਪਸ ਫੇਰਾ ਪਾਉਣ ਪੇਕੇ ਘਰ ਆਈ ਤਾਂ ਉਸ ਦਾ ਵੀ ਮਨ ਕੀਤਾ ਕਿ ਇੱਕ ਵਾਰ ਜਾ ਕੇ ਉਹ ਉਸ ਮੁੰਡੇ ਨੂੰ ਮਿਲਕੇ ਆਪਣਾ ਸਾਰਾ ਦੁੱਖ ਜਰੂਰ ਦਸੂੰਗੀ ਕਿ ਕਿਵੇਂ ਉਹਦੀ ਭੂਆ ਨੇ ਉਸ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਸੀ ਇੱਕ ਸ਼ਰਾਬੀ ਤੇ ਨਸ਼ੇੜੀ ਨਾਲ ਵਿਆਹ ਕਰਵਾਕੇ ਪਰ ਇਹ ਕੀ ਓਹ ਮੁੰਡਾ ਰਾਜ ਅੱਜ ਇਸ ਨੂੰ ਏਥੇ ਕਿਤੇ ਨਜ਼ਰ ਨਹੀਂ ਆਇਆ ਓਹ ਕੁੜੀ ਪ੍ਰੀਤ ਓਥੇ ਗੁਰੂ ਘਰ ਬਣੇ ਸਰੋਵਰ ਦੇ ਕੰਢੇ ਬੈਠਕੇ ਅੱਜ ਵੀ ਓਹਨਾਂ ਯਾਦਾਂ ਖਿਆਲਾਂ ਤੇ ਸੁਪਨਿਆਂ ਵਿੱਚ ਗੁਵਾਚ ਗਈ ਜਿਹੜੀਆਂ ਯਾਦਾਂ ਤੇ ਖਿਆਲ ਤੇ ਸੁਪਨੇ ਉਹਨਾਂ ਦੋਵਾਂ ਨੇ ਕਦੇ ਏਸੇ ਸਰੋਵਰ ਦੇ ਕੰਢੇ ਤੇ ਬੈਠਕੇ ਸੰਜੋਏ ਸੀ ਪਰ ਉਹ ਸੁਪਨੇ ਸੁਪਨੇ ਹੀ ਬਣਕੇ ਰਹਿ ਗਏ ਏਨੇ ਚਿਰ ਨੂੰ ਪ੍ਰੀਤ ਨੂੰ ਸਾਹਮਣੇ ਕੋਈ ਗੁਰੂ ਘਰ ਦਾ ਸੇਵਾਦਾਰ ਆਂਉਦਾ ਨਜ਼ਰ ਪਿਆ ਇਹ ਸੇਵਾਦਾਰ ਓਹੀਓ ਸੀ ਜੋ ਕਦੇ ਰਾਜ ਦੇ ਨਾਲ ਉਸਦਾ ਸਾਥੀ ਹੁੰਦਾ ਸੀ ਉਸ ਤੋਂ ਪੁੱਛਣ ਤੋਂ ਬਾਅਦ ਪਤਾ ਲੱਗਾ ਕਿ ਉਹ ਬੱਸ ਕਿਸੇ ਕੁੜੀ ਪ੍ਰੀਤ ਦੀ ਹੀ ਹਮੇਸ਼ਾਂ ਗੱਲ ਕਰਦਾ ਕਰਦਾ ਰੋਣ ਲੱਗ ਪੈਂਦਾ ਹੁੰਦਾ ਸੀ ਤੇ ਪਰ ਫਿਰ ਇੱਕ ਦਿਨ ਪਤਾ ਨਹੀਂ ਕੀ ਹੋਇਆ ਉਹ ਸਵੇਰ ਦੀ ਕਥਾ ਕਰਨ ਤੋਂ ਬਾਅਦ ਕਿੱਥੇ ਗਿਆ ਕੁੱਝ ਵੀ ਪਤਾ ਨਹੀਂ ਲੱਗਾ ਪਰ ਉਹ ਇੱਕ ਹਮੇਸ਼ਾਂ ਕਹਿੰਦਾ ਹੁੰਦਾ ਸੀ ਕਿ ਮੇਰੀ ਮੁਹੱਬਤ ਸੱਚੀ ਤੇ ਪਾਕ ਹੈ ਰੱਬ ਦੇ ਨਾਮ ਵਰਗੀ ਪਾਕ ਪਵਿੱਤਰ ਹੈ ਸੋ ਮੈਨੂੰ ਪੂਰਾ ਯਕੀਨ ਹੈ ਮੇਰੀ ਮੁਹੱਬਤ ਤੇ ਵੇਖੀਂ ਬਲਵਿੰਦਰ ਉਹ ਇੱਕ ਦਿਨ ਜਰੂਰ ਮੇਰੇ ਕੋਲ ਵਾਪਸ ਆਵੇਗੀ ਪਰਤਕੇ ! ਉਹ ਰਾਜ ਰੋਜ ਛੁੱਟੀ ਦੇ ਟਾਈਮ ਤੇ ਗੇਟ ਦੇ ਬਾਹਰ ਖੜਾ ਹੋ ਜਾਂਦਾ ਤੇ ਮੈਨੂੰ ਕਹਿੰਦਾ ਹੁੰਦਾ ਸੀ ਕਿ ਬਲਵਿੰਦਰ ਵੇਖੀਂ ਪ੍ਰੀਤ ਜਰੂਰ ਏਥੇ ਹੀ ਹੋਵੇਗੀ ਕਿਤੇ ਬੱਸ ਉਸਦੇ ਇਹੋ ਬੋਲ ਅੱਜ ਵੀ ਮੇਰੇ ਕੰਨਾਂ ਵਿੱਚ ਓਸੇ ਤਰਾਂ ਗੂੰਜਦੇ ਹਨ ! ਹਾਂ ਸੱਚ ਪਰ ਤੁਸੀਂ ਇਹ ਸਭ ਕਿਉਂ ਪੁੱਛਦੇ ਹੋ ਉਸ ਬਾਰੇ ਕੀ ਤੁਸੀਂ ਉਸ ਬਾਰੇ ਜਾਣਦੇ ਹੋ ਜੀ ਕੁੱਝ ਬਲਵਿੰਦਰ ਨੇ ਪੁੱਛਿਆ ਉਸ ਕੁੜੀ ਨੂੰ ਤਾਂ ਉਸ ਕੁੜੀ ਨੇ ਕਿਹਾ ਜਿਸ ਕੁੜੀ ਦਾ ਰਾਜ ਜਿਕਰ ਕਰਦਾ ਸੀ ਨਾ ਤੇਰੇ ਕੋਲ ਹਮੇਸ਼ਾਂ ਉਹ ਪ੍ਰੀਤ ਕੋਈ ਹੋਰ ਨਹੀਂ ਮੈਂ ਹੀ ਹਾਂ ! ਬੱਸ ਏਨਾਂ ਕਹਿਕੇ ਉਹ ਕੁੜੀ ਰੋਣ ਲੱਗ ਪਈ ਤੇ ਕਹਿੰਦੀ ਬਲਵਿੰਦਰ ਜੇ ਕਿਤੇ ਰਾਜ ਮਿਲੇ ਤਾਂ ਉਹਨੂੰ ਕਹਿ ਦੇਵੀਂ ਤੇਰੀ ਪ੍ਰੀਤ ਆਈ ਸੀ ਤੈਨੂੰ ਮਿਲਣ ਲਈ ਤੇ ਫਿਰ ਆਵੇਗੀ ਪਰ ਉਹ ਕੀ ਜਾਣੇ ਕਿ ਹੁਣ ਰਾਜ ਨੇ ਕਦੇ ਏਧਰ ਫੇਰਾ ਨਈਂ ਪਾਉਣਾਂ ! ਤੇਰੇ ਸੀਗੇ ਤੇਰੇ ਪਿੰਡ ਸਾਂਝ ਹੁਣ ਸਾਡਾ ਏਥੇ ਕੀ ਰੱਖਿਆ ! ਸੋ ਏਸ ਤਰਾਂ ਕੁੜੀ ਦੇ ਘਰ ਹੁਣ ਤੱਕ ਦੋ ਬੱਚੇ ਵੱਡੀ ਕੁੜੀ ਤੇ ਇੱਕ ਛੋਟੇ ਮੰਡੇ ਨੇ ਜਨਮ ਲਿਆ ਸੋ ਏਸ ਦੇ ਬਾਵਜੂਦ ਵੀ ਇਸ ਕੁੜੀ ਨੇ ਦਸ ਸਾਲ ਉਸ ਦੇ ਘਰ ਜ਼ਿੰਦਗੀ ਦੇ ਕੱਟੇ ਪਰ ਓਹ ਨਸ਼ੇੜੀ ਨਾ ਸੁਧਰਿਆ ਸਗੋਂ ਉਲਟਾ ਉਸਨੇ ਉਸ ਕੁੜੀ ਨੂੰ ਮਤਲਬ ਆਪਣੀ ਘਰਵਾਲੀ ਦੀ ਨੂੰ ਅੱਗ ਲੱਗਾ ਦਿੱਤੀ ਸੀ ਆਖ਼ਿਰ ਉਸ ਕੁੜੀ ਨੇ ਆਪਣੇ ਦੋਨੋਂ ਬੱਚਿਆਂ ਨੂੰ ਅੱਧੀ ਰਾਤ ਆਪਣੇ ਘਰ ਵਾਲੇ ਕੋਲ ਛੱਡਕੇ ਵਾਪਸ ਆਪਣੇ ਮਾਂ ਪਿਓ ਕੋਲ ਆ ਗਈ ਤੇ ਹੁਣ ਵਿਚੋਲਣ ਭੂਆ ਵੀ ਗੱਲ ਕਰਨ ਤੋਂ ਪਾਸਾ ਵੱਟਣ ਲੱਗੀ ਕਿ ਕੋਈ ਨੀ ਆਪਾਂ ਦੁਬਾਰਾ ਏਸ ਕੁੜੀ ਨੂੰ ਓਸੇ ਦੇ ਕੋਲ ਤੋਰ ਦਿੰਦੇ ਹਾਂ ਪਰ ਉਹ ਕੁੜੀ ਜੋ ਨਿੱਤ ਹੀ ਉਸ ਨਸ਼ੇੜੀ ਤੋਂ ਕੁੱਟ ਖਾ ਖਾ ਕੇ ਜ਼ਿੰਦਗੀ ਤੋਂ ਤੰਗ ਆ ਚੁਕੀ ਸੀ ਉਸਨੇ ਹੁਣ ਆਪ ਹੀ ਆਪਣੀ ਜ਼ਿੰਦਗੀ ਦਾ ਇੱਕ ਹੋਰ ਜੀਵਨ ਸਾਥੀ ਲੱਭ ਲਿਆ ਸੀ ਆਪਣੇ ਪਿਤਾ ਤੇ ਆਪਣੀ ਦਾਦੀ ਦੀ ਮਦਦ ਨਾਲ ਜੋ ਉਸਦਾ ਬੜਾ ਖਿਆਲ ਰੱਖਦਾ ਸੀ ਪਰ ਕਦੇ ਇਹ ਵੀ ਸ਼ਰਾਬ ਪੀ ਕੇ ਲੜ ਪੈਂਦਾ ਤਾਂ ਕੁੜੀ ਦਾ ਮਨ ਬੜਾ ਦੁਖੀ ਹੁੰਦਾ ਸੀ ! ਆਖ਼ਿਰ ਉਹ ਦਿਨ ਵੀ ਆ ਗਿਆ ਜਦੋ ਅੱਜ ਠੀਕ ਬਾਈ ਸਾਲ ਬੀਤ ਜਾਣ ਬਾਅਦ ਰਾਜ ਨੂੰ ਉਸਦੀ ਉਹ ਪਾਕ ਮੁਹੱਬਤ ਵਾਪਸ ਮਿਲ ਗਈ 20 ਮਾਰਚ 2020 ਨੂੰ ਕੁਲਬੀਰ ਸਿੰਘ ਕੰਵਲ 7814347798
Please log in to comment.