*ਬਾਹਰਲਾ ਦੇਸ਼* "ਪੁੱਤਰ, ਹਰ ਰੋਜ਼ ਖਬਰਾਂ ਵਿੱਚ ਆ ਰਿਹਾ ਕਿ ਅੱਜ ਜਹਾਜ਼ ਭਰ ਕੇ ਲੋਕਾਂ ਦਾ ਬਾਹਰੋਂ ਆਇਆ ਫਿਰ ਅਗਲੇ ਦਿਨ ਵੀ ਇਹੀ ਖਬਰ ਫਿਰ ਉਸ ਤੋਂ ਅਗਲੇ ਦਿਨ ਵੀ, ਇਹ ਕਿੰਨੇ ਕੁ ਲੋਕੀ ਦੇਸ਼ ਮੁੜਨਗੇ ਤੇ ਇਸਦਾ ਕੀ ਕਾਰਨ ਹੈ", ਰਤਨ ਸਿੰਘ ਨੇ ਆਪਣੇ ਪੁੱਤਰ ਅਜਮੇਰ ਤੋ ਜੋ ਕੈਨੇਡਾ ਵਿੱਚ ਰਹਿੰਦਾ ਸੀ ਤੋਂ ਫੋਨ ਤੇ ਹੋ ਰਹੀ ਗੱਲਬਾਤ ਦੌਰਾਨ ਤਾਜ਼ੀ ਜਾਣਕਾਰੀ ਲੈਣ ਲਈ ਪੁੱਛ ਲਿਆ। ਅਜਮੇਰ, "ਬਾਪੂ ਜੇ ਅਸੀ ਦੋ ਨੰਬਰ ਵਿੱਚ ਬਾਹਰ ਜਾਣ ਤੇ ਉਥੇ ਪੱਕੇ ਹੋਣ ਬਾਰੇ ਸੋਚਾਗੇਂ ਤਾ ਫਿਰ ਇਹੀ ਕੁਝ ਹੋਣਾ ਵਾ"। "ਦੋ ਨੰਬਰ ਦਾ ਕੀ ਮਤਲਬ ਯਾਰ, ਕੋਈ ਕਹਿੰਦਾ ਮੈ 30 ਲੱਖ ਲਾਇਆ ਸੀ ਬਾਹਰ ਜਾਣ ਲਈ ਕੋਈ ਕਹਿੰਦਾ 45 ਲੱਖ ਤੇ ਕੁਝ ਇਸ ਤੋ ਵੱਧ ਵੀ"।"ਬਾਪੂ ਤੂੰ ਠੀਕ ਸੁਣਿਆ ਪਰ ਉਹ ਗਲਤ ਢੰਗ ਨਾਲ ਗਏ ਆ ਸਹੀ ਢੰਗ ਨਾਲ ਨਹੀ" ਅਜਮੇਰ ਨੇ ਬਾਪੂ ਨੂੰ ਕਿਹਾ। "ਪੁੱਤਰ ਜਦੋਂ ਤੂੰ ਗਿਆ ਸੀ ਉਦੋ ਤਾ 15 ਲੱਖ ਲੱਗਾ ਸੀ, ਤੇ ਤੂੰ ਪੱਕਾ ਵੀ ਹੈੰ ਹੁਣ ਪਰ ਇਹ ਜਿਆਦੇ ਲਾ ਕੇ ਵੀ ਗਲਤ ਢੰਗ ਨਾਲ ?" ਬਾਪੂ ਦੀ ਤੀਬਰਤਾ ਜਲਦੀ ਨਾਲ ਕਾਰਨ ਸੁਣਨ ਦੀ ਸੀ।ਅਜਮੇਰ ਨੂੰ ਪਤਾ ਨਹੀ ਲੱਗ ਰਿਹਾ ਸੀ ਕਿ ਬਾਪੂ ਨੂੰ ਕਿਵੇ ਦੱਸੇ।ਅਜਮੇਰ, "ਬਾਪੂ ਹਰੇਕ ਦੇਸ਼ ਦੀਆਂ ਕੁਝ ਸ਼ਰਤਾ ਹੁੰਦੀਆਂ ਜੋ ਸਾਨੂੰ ਪੂਰੀਆ ਕਰਨੀਆ ਪੈੰਦੀਆ ਨੇ, ਪਰ ਜੇ ਅਸੀ ਕਹੀਏ ਕਿ ਪੈਸੇ ਜਿਆਦਾ ਲਾ ਕੇ ਅਸੀ ਕਿਸੇ ਵੀ ਤਰੀਕੇ ਬਾਹਰਲੇ ਦੇਸ਼ ਵੀ ਪਹੁੰਚ ਜਾਈਏ, ਉਨ੍ਹਾਂ ਦੀਆ ਸ਼ਰਤਾਂ ਵੀ ਪੂਰੀਆਂ ਨਾ ਹੋਣ ਤੇ ਪੱਕੇ ਵੀ ਹੋ ਜਾਈਏ ਤੇ ਸਾਨੂੰ ਕੋਈ ਪੁੱਛੇ ਵੀ ਨਾ, ਇਹ ਨਹੀ ਨਾ ਹੋ ਸਕਦਾ"। ਬਾਪੂ ਗੱਲ ਨੂੰ ਸਮਝਦਿਆ ਹੋਇਆਂ ਬੜੀ ਗੰਭੀਰਤਾ ਨਾਲ ਬੋਲਿਆ, "ਅੱਛਾ ਇਹ ਗੱਲ ਹੈ, ਪਰ ਪੁੱਤਰ ਜਿਨ੍ਹੇ ਪੈਸੇ ਲੋਕਾਂ ਬਾਹਰ ਲਈ ਲਾਏ ਜਿਹੜੇ ਹੁਣ ਖਰਾਬ ਹੋਗੇ ਇਥੇ ਆਪਣੇ ਦੇਸ਼ ਕੋਈ ਵਪਾਰ ਸ਼ੁਰੂ ਕੀਤਾ ਹੁੰਦਾ ਤਾ ਹੋ ਸਕਦਾ ਬਾਹਰ ਜਾਣ ਦੀ ਲੋੜ ਹੀ ਨਾਂ ਪੈੰਦੀ, ਜੇਕਰ ਤੇਰੇ ਲਈ ਵੀ ਜਿਆਦਾ ਪੈਸੇ ਦੇਣੇ ਪੈੰਦੇ ਹੋ ਸਕਦਾ ਮੈੰ ਤੈਨੂੰ ਵੀ ਬਾਹਰ ਨਾ ਭੇਜਦਾ"।ਅਜਮੇਰ ਸਮਝ ਗਿਆ ਕੀ ਬਾਪੂ ਨੂੰ ਉਸਦੇ ਸਵਾਲ ਦਾ ਜਵਾਬ ਮਿਲ ਗਿਆ ਹੈ।"ਬਾਪੂ ਉਹ ਸਮਾਂ ਹੋਰ ਸੀ ਕੁਝ ਮੁਸ਼ਕਿਲਾਂ ਪਾਰ ਕਰਕੇ ਤੇ ਜਿਆਦਾ ਮੇਹਨਤ ਕਰਕੇ ਬਾਹਰ ਸੈਟ ਹੋ ਜਾਈਦਾ ਸੀ ਤੇ ਨਾਲੇ ਹੁਣ ਬਾਹਰਲੇ ਦੇਸ਼ ਕਿੰਨਿਆ ਕੁ ਨੂੰ ਝੱਲਣਗੇ ਹੋਰ ਉਹ ਵੀ ਬਿਨਾਂ ਕਿਸੇ ਸਹੀ ਢੰਗ ਦੇ ਆਉਣ ਤੇ, ਹੁਣ ਤਾ ਹੋੜ ਹੀ ਬਾਹਰਦੀ ਹੈ ਸਾਰਿਆਂ ਨੂੰ " ਅਜਮੇਰ ਨੇ ਆਪਣੇ ਕਨੇਡਾ ਆਉਣ ਸਮੇ ਆਈਆਂ ਮੁਸ਼ਕਿਲਾਂ ਤੇ ਸੰਘਰਸ਼ ਨੂੰ ਯਾਦ ਕਰਦਿਆਂ ਬਾਪੂ ਨੂੰ ਕਿਹਾ।"ਪੁੱਤਰਾ, ਮੈ ਤੇਰੀਆਂ ਗੱਲਾ ਤੋਂ ਇਹ ਹਿਸਾਬ ਲਾਇਆ ਕਿ ਬੰਦਾ ਥੋੜੀ ਖਾ ਲਵੇ ਪਰ ਆਪਣਾ ਦੇਸ਼ ਨਾ ਛੱਡੇ ਤੇ ਇਥੇ ਹੀ ਆਪਣਾ ਕੰਮਕਾਰ ਕਰ ਲਵੇ" ਰਤਨ ਸਿੰਘ ਨੇ ਹੁਣ ਆਪਣੀ ਸਮਝ ਨਾਲ ਹੁਣ ਅੱਗੇ ਵਾਸਤੇ ਦੋ ਨੰਬਰ ਵਿੱਚ ਬਾਹਰ ਜਾਣ ਵਾਲਿਆਂ ਲਈ ਇੱਕ ਰਸਤਾ ਆਪਣੇ ਪੁੱਤਰ ਨਾਲ ਸਾਂਝਾ ਕਰ ਲਿਆ ਸੀ।ਪੁੱਤਰ ਭਾਵੇ ਬਾਹਰਲੇ ਦੇਸ਼ ਰਹਿ ਰਿਹਾ ਸੀ ਪਰ ਉਹ ਲੋਕਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਬਾਪੂ ਦੇ ਜਵਾਬ ਨਾਲ ਪੂਰਾ ਸੰਤੁਸ਼ਟ ਸੀ। *ਜਸਬੀਰ ਸਿੰਘ ਥਿੰਦ*
Please log in to comment.