Kalam Kalam

ਉਮਰ ਦਾ ਤਕਾਜ਼ਾ

#ਉਮਰ_ਦਾ_ਤਕਾਜ਼ਾ ਹੁਣ ਮੈਨੂੰ ਬਹੁਤਾ ਸੁਣਦਾ ਵੀ ਨਹੀਂ। ਪਰ ਮੇਰੀ ਕੋਈਂ ਸੁਣਦਾ ਵੀ ਤਾਂ ਨਹੀਂ। ਕਹਿੰਦੇ ਇਹ ਉਮਰ ਦਾ ਤਕਾਜ਼ਾ ਹੈ। ਹੁਣ ਮੈਂ ਜਿਆਦਾ ਬੋਲਦਾ ਵੀ ਨਹੀਂ। ਪਰ ਮੇਰੇ ਨਾਲ ਕੋਈਂ ਬੋਲਦਾ ਵੀ ਤਾਂ ਨਹੀਂ। ਕਹਿੰਦੇ ਇਹ ਉਮਰ ਦਾ ਤਕਾਜ਼ਾ ਹੈ। ਹੁਣ ਮੈਂ ਮੰਜੀ ਤੇ ਬੈਠਾ ਇਧਰ ਉਧਰ ਝਾਕਦਾ ਨਹੀਂ। ਪਰ ਕੋਈਂ ਮੇਰੇ ਵੱਲ ਝਾਕਦਾ ਵੀ ਤਾਂ ਨਹੀਂ। ਕਹਿੰਦੇ ਇਹ ਉਮਰ ਦਾ ਤਕਾਜ਼ਾ ਹੈ। ਹੁਣ ਮੈਨੂੰ ਬਹੁਤਾ ਦਿਖਦਾ ਵੀ ਨਹੀਂ। ਪਰ ਕੋਈਂ ਮੇਰੇ ਵੱਲ ਦੇਖਦਾ ਵੀ ਤਾਂ ਨਹੀਂ। ਕਹਿੰਦੇ ਇਹ ਉਮਰ ਦਾ ਤਕਾਜ਼ਾ ਹੈ। ਹੁਣ ਮੇਰੇ ਕੋਈਂ ਦਾਲ ਸਬਜ਼ੀ ਪਸੰਦ ਨਹੀਂ ਆਉਂਦੀ। ਪਰ ਮੇਰੇ ਪਸੰਦ ਦੀ ਸਬਜ਼ੀ ਕੋਈਂ ਬਣਾਉਂਦਾ ਵੀ ਤਾਂ ਨਹੀਂ। ਕਹਿੰਦੇ ਇਹ ਉਮਰ ਦਾ ਤਕਾਜ਼ਾ ਹੈ। ਹੁਣ ਕੱਪੜੇ ਮੇਰੇ ਬਹੁਤੇ ਫੱਬਦੇ ਨਹੀਂ। ਪਰ ਫੱਬਦੇ ਕਪੜੇ ਕੋਈਂ ਦਿਵਾਉਂਦਾ ਵੀ ਤਾਂ ਨਹੀਂ। ਕਹਿੰਦੇ ਇਹ ਉਮਰ ਦਾ ਤਕਾਜ਼ਾ ਹੈ। ਹੁਣ ਮੇਰੇ ਮੇਰਾ ਜਨਮਦਿਨ ਵੀ ਯਾਦ ਨਹੀਂ ਰਹਿੰਦਾ। ਹੁਣ ਮੇਰਾ ਜਨਮਦਿਨ ਕੋਈਂ ਮਨਾਉਂਦਾ ਵੀ ਤਾਂ ਨਹੀਂ। ਕਹਿੰਦੇ ਇਹ ਉਮਰ ਦਾ ਤਕਾਜ਼ਾ ਹੈ। ਹੁਣ ਮੈਂ ਨੌਕਰੀ ਬਿਜਨਸ ਕਮਾਈ ਕੁਝ ਵੀ ਨਹੀਂ ਕਰਦਾ। ਕਹਿੰਦੇ ਤੁਸੀਂ ਅੱਜ ਤੱਕ ਕੀਤਾ ਹੀ ਕੀ ਹੈ। ਹੁਣ ਇਹ ਸਭ ਉਮਰ ਦਾ ਤਕਾਜ਼ਾ ਹੈ। #ਰਮੇਸ਼ਸੇਠੀਬਾਦਲ ਇਹ ਕਵਿਤਾ ਓਹਨਾ ਬਜ਼ੁਰਗਾਂ ਦੀ ਆਵਾਜ਼ ਹੈ ਜਿੰਨਾ ਨੂੰ ਘਰੇ ਫਾਲਤੂ ਸਮਿਝਿਆ ਜਾਂਦਾ ਹੈ। ਉਹਨਾਂ ਵੱਲ ਕੋਈਂ ਧਿਆਨ ਹੀ ਨਹੀਂ ਦਿੰਦਾ। ਬੁਢਾਪਾ ਬਿਮਾਰੀ ਕਮਜ਼ੋਰੀ ਇੱਕਲਤਾ ਬੇਵਸੀ ਦਾ ਪ੍ਰਤਿਕ ਬਣ ਕੇ ਰਹਿ ਗਿਆ ਹੈ।

Please log in to comment.

More Stories You May Like