ਜੀਤ ਇੱਕ ਸਿੱਧਾ ਸਾਦਾ ਜਿਹਾ ਗਰੀਬ ਲੜਕਾ ਜਿਸਦਾ ਪਿਉ ਬਚਪਨ ਵਿੱਚ ਹੀ ਸ਼ਹੀਦ ਹੋ ਗਿਆ ਸੀ ਕਿਉ ਕਿ ਉਹ ਰਾਜੇ ਦੀ ਫੌਜ ਵਿੱਚ ਬੜਾ ਕਮਾਲ ਦਾ ਤੀਰ ਅੰਦਾਜ ਸੀ ਜੀਹਦਾ ਨਿਸ਼ਾਨਾਂ ਕਦੇ ਨਹੀਂ ਸੀ ਚੁਕਦਾ ਪਰ ਕੁੱਝ ਗਦਾਰਾਂ ਨੇ ਧੋਖੇ ਨਾਲ ਕੋਈ ਨਸੀਲੀ ਚੀਜ ਪਿਲਾ ਦਿੱਤੀ ਜਿਸ ਕਰਕੇ ਓਹ ਆਪਣੀਂ ਸੁੱਧ ਬੁੱਧ ਖੋ ਬੈਠਾ ਤੇ ਦੁਸਮਣਾਂ ਦੇ ਸਾਹਮਣੇਂ ਜਾ ਖੜਾ ਹੋ ਗਿਆ ਤੇ ਸਹੀਦ ਹੋ ਗਿਆ ਪਰ ਜੀਤ ਨੂੰ ਤੀਰ ਅੰਦਾਜੀ ਦੇ ਕਈ ਗੁਰ ਸਿਖਾ ਗਿਆ ਜਿਸ ਕਰਕੇ ਜੀਤ ਵੀ ਤੀਰ ਅੰਦਾਜੀ ਚ ਪੂਰਾ ਨਿਪੁੰਨ ਹੋ ਗਿਆ ਜੀਤ ਦਾ ਨਿਸ਼ਾਨਾਂ ਇੰਨਾਂ ਪੱਕਾ ਸੀ ਕਿ ਉਹ ਆਪਣੀਂ ਪਤਨੀਂ ਦੀ ਨੱਥ ਵਿੱਚੋਂ ਤੀਰ ਕੱਢ ਦਿੰਦਾ ਸੀ ਤੇ ਬੜੇ ਹੰਕਾਰ ਨਾਲ ਉਸਨੂੰ ਰੋਜ ਪੁੱਛਦਾ ਮੈਥੋਂ ਵੀ ਕੋਈ ਬਲੀ ਆ ਓਹ ਵਿਚਾਰੀ ਡਰਦੀ ਚੁੱਪ ਕਰ ਜਾਂਦੀ ਪਰ ਡਰ ਕਾਰਨ ਉਹ ਸੁੱਕਣ ਲੱਗ ਪਈ ਇੱਕ ਦਿਨ ਜਦ ਪੇਕੇ ਗਈ ਤਾਂ ਸਾਰੇ ਪੁੱਛਣ ਲੱਗੇ ਕਿ ਤੂੰ ਇੰਨੀ ਮਾੜੀ ਕਿਉ ਹੋ ਗਈ ਤਾਂ ਓਹਨੇ ਜੀਤ ਦੇ ਨਿਸ਼ਾਨੇ ਵਾਰੇ ਦੱਸਿਆ ਤਾਂ ਮਾਂ ਕਹਿਣ ਲੱਗੀ ਜਦ ਹੁਣ ਤੈਨੂੰ ਜੀਤ ਪੁੱਛੂ ਮੇਰੇ ਤੋਂ ਵੀ ਕੋਈ ਬਲੀ ਆ ਤਾਂ ਤੂੰ ਕਹੀਂ ਹਾਂ ਬਹੁਤ ਨੇ ਦੁਨੀਆਂ ਭਲੀ ਤੋਂ ਭਲੀ ਆ ਓਮੇਂ ਹੋਇਆ ਪਰ ਸੁਣਕੇ ਜੀਤ ਨੇ ਘੋੜੇ ਕਾਠੀ ਪਾ ਲਈ ਤੇ ਕਹਿੰਦਾ ਠੀਕ ਆ ਮੈਂ ਆਪਣੇਂ ਤੋਂ ਵੱਡਾ ਤੀਰ ਅੰਦਾਜ ਲੱਭਕੇ ਹੀ ਮੁੜਾਂਗਾ ਦੂਜੇ ਦੇਸ਼ ਪਹੁੰਚਕੇ ਜੀਤ ਨੇ ਦੇਖਿਆ ਕਿ ਬਹੁਤ ਲੋਕ ਇਕੱਠੇ ਹੋਏ ਆ ਤੇ ਉੱਪਰ ਵੱਲ ਹੀ ਤੱਕੀ ਜਾਂਦੇ ਆ ਤਾਂ ਪੁੱਛਿਆ ਕੀ ਦੇਖਦੇ ਓ ਤਾਂ ਇੱਕ ਨੇ ਦੱਸਿਆ ਕਿ ਅੱਜ ਸਾਡੇ ਕਰਮੂ ਦਾ ਤੀਰ ਵਾਪਿਸ ਆਉਣਾਂ ਜੋ ਓਸਨੇ ਤਿੰਨ ਦਿਨ ਪਹਿਲਾਂ ਉੱਪਰ ਵੱਲ ਛੱਡਿਆ ਸੀ ਹੈਂ ਤਿੰਨ ਦਿਨ ਪਹਿਲਾਂ ਜੀਤ ਸੁਣਕੇ ਹੈਰਾਨ ਹੋ ਗਿਆ ਤੇ ਕਰਮੂ ਨੂੰ ਮਿਲਣ ਲਈ ਕਾਹਲਾ ਵੀ । ਕਰਮੂੰ ਨੂੰ ਵੀ ਇਹ ਮੁਹਾਰਤ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਕਿ ਕਰਮੂ ਦਾ ਪਿਓ ਵੀ ਬਹੁਤ ਲੰਮੀ ਦੂਰੀ ਤੱਕ ਤੀਰ ਮਾਰ ਦਿੰਦਾ ਸੀ , ਚਲੋ ਕਰਮੂ ਵੀ ਆ ਗਿਆ ਤੇ ਓਹਦਾ ਤੀਰ ਵੀ ਜੀਤ ਨੇ ਗੱਲਬਾਤ ਕਰੀ ਆਪਣੇ ਨਿਸ਼ਾਨੇ ਵਾਰੇ ਅਤੇ ਆਪਣੀਂ ਖੋਜ ਵਾਰੇ ਵੀ ਦੱਸਿਆ ਜੋ ਹੁਣ ਪੂਰੀ ਹੋ ਗਈ ਸੀ ਪਰ ਕਰਮੂ ਕਹਿੰਦਾ ਹੋਰ ਵੀ ਕੋਈ ਹੋਊ ਜੋ ਆਪਣੇਂ ਦੋਵਾਂ ਤੋਂ ਉੱਪਰ ਚਲ ਮੈਂ ਵੀ ਨਾਲ ਚੱਲਦਾਂ ਲੱਭੀਏ ਮਿਲਕੇ ਅਗਲੇ ਦੇਸ ਗਏ ਇੱਕ ਬੰਦਾ ਬੜੀ ਤੇਜ ਤੁਰਦਾ ਜਾਵੇ ਜੀਤ ਤੇ ਕਰਮੂ ਆਪਣੇਂ ਘੋੜੇ ਪੂਰੇ ਭਜਾਉਣ ਪਰ ਓਹ ਫੇਰ ਮੂਹਰੇ ਦਾ ਮੂਹਰੇ ਅਵਾਜਾਂ ਮਾਰਕੇ ਰੋਕ ਲਿਆ ਪੁੱਛਣ ਲੱਗੇ ਕਮਾਲ ਆ ਯਾਰ ਤੂੰ ਇੰਨੀ ਤੇਜ ਕਿਵੇਂ ਤੁਰਦਾਂ ਓਹ ਕਹਿੰਦਾ ਮੇਰਾ ਨਾਂ ਹੈ ਸੁਸਤੀ ਦਾਸ ਮੈਨੂੰ ਤਾਂ ਨੀਂਦ ਪਿਆਰੀ ਆ ਮਾਂ ਬਚਪਨ ਤੋਂ ਕਈ ਕੰਮ ਕਰਨ ਨੂੰ ਕਹਿ ਦਿੰਦੀ ਤੇ ਮੈਂ ਫਟਾ ਫਟ ਨਿਬੇੜਕੇ ਸੌਂ ਜਾਂਦਾ ਇਸੇ ਕਰਕੇ ਤੇਜ ਤੁਰਨ ਦੀ ਆਦਤ ਬਣਗੀ ਹੁਣ ਵੀ ਮਾਂ ਦਾ ਸੁਨੇਹਾ ਦੇਣ ਚੱਲਿਆਂ ਨਾਨੀ ਨੂੰ ਤੇ ਮੈਂ ਆ ਕੇ ਟਾਈਮ ਨਾਲ ਸੌਣਾਂ ਜੀਤ ਤੇ ਕਰਮੂੰ ਕਹਿੰਦੇ ਅਸੀਂ ਤਾਂ ਆਪਣੇਂ ਤੋਂ ਵੱਡਾ ਕੋਈ ਮਹਾਂਬਲੀ ਲੱਭਣ ਚੱਲੇ ਸੀ ਓਹ ਕਹਿੰਦਾ ਰੁਕਜੋ ਮੈਂ ਸੁਨੇਹਾ ਦੇਕੇ ਨਾਲ ਹੀ ਚੱਲਦਾਂ ਅਗਲੇ ਦੇਸ ਗਏ ਤਾਂ ਇੱਕ ਬੰਦਾ ਉੱਚੇ ਸਾਰੇ ਟਿੱਬੇ ਤੇ ਚੜ੍ਹ ਰੋਲਾ ਪਾਈ ਜਾਵੇ ਜਿਵੇਂ ਦੋ ਪਹਿਲਵਾਨ ਘੁਲਦੇ ਹੋਣ ਓਹਦੇ ਸਾਹਮਣੇਂ ਪਰ , ਹੈ ਓਥੇ ਕੋਈ ਨਹੀਂ ਓਹ ਇਕੱਲਾ ਹੀ ਆ। ਕੋਲ ਜਾਕੇ ਪੁੱਛਿਆ ਕਹਿੰਦਾ ਮੇਰਾ ਨਾਂ ਹੈ ਜੀ ਨੇਰੂ ਤਹਾਨੂੰ ਨੀਂ ਦਿਖਣੇਂ ਪਹਿਲਵਾਨ ਘੁਲਦੇ ਮੇਰੀ ਤਾਂ ਨਿਗਾ੍ਹ ਬਹੁਤ ਤੇਜ ਆ ਓਹ ਤਾਂ ਇੱਥੋਂ ਕਈ ਕੋਹ ਦੂਰ ਕਿਸੇ ਹੋਰ ਦੇਸ ਚ ਘੁਲਦੇ ਆ ਜਦ ਓਹਨੇਂ ਦੇਸ ਦਾ ਨਾਂ ਲਿਆ ਓਹ ਜੀਤ ਦਾ ਦੇਸ ਸੀ ਤੇ ਅੱਜ ਦੇ ਦਿਨ ਉੱਥੇ ਛਿੰਝ ਪੈਣੀਂ ਸੀ ਜੀਤ ਦੁਆਰਾ ਹੋਰ ਕਈ ਗੱਲਾਂ ਪੁੱਛਣ ਤੇ ਯਕੀਨ ਹੋ ਗਿਆ ਕਿ ਸੱਚ ਹੀ ਇਹ ਦੇਖ ਸਕਦਾ ਓਹਨਾਂ ਆਪਣੇਂ ਵਾਰੇ ਦੱਸਿਆ ਤਾਂ ਓਹ ਵੀ ਨਾਲ ਹੀ ਤੁਰ ਪਿਆ ਅਗਲੇ ਦੇਸ ਗਏ ਤਾਂ ਇੱਕ ਬੰਦਾ ਢੋਲ ਵਜਾਕੇ ਹੋਕਾ ਦੇ ਰਿਹਾ ਸੀ ਕਿ ਰਾਜੇ ਦੀ ਲੜਕੀ ਬੀਮਾਰ ਹੈ ਇੱਥੋਂ ਬਹੁਤ ਦੂਰ ਅਮ੍ਰਿਤ ਕੁੰਡ ਚੋਂ ਜੇ ਕੋਈ ਗਾਗਰ ਭਰ ਲਿਆਵੇ ਤਾਂ ਉਹਨੂੰ ਬਹੁਤ ਇਨਾਮ ਦਿੱਤਾ ਜਾਵੇਗਾ ਸਾਰੇ ਜਣੇਂ ਸੁਸਤੀ ਦਾਸ ਨੂੰ ਕਹਿਣ ਲੱਗੇ ਕਿ ਤੂੰ ਲਿਆ ਸਕਦੈਂ ਜਦ ਪੂਰੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਇੰਨਾਂ ਸੌਖਾ ਨੀਂ ਓਹ ਰਸਤਾ ਬੜਾ ਕਠਿਨ ਆ ਤੇ ਓਥੇ ਇੱਕ ਬਹੁਤ ਵੱਡਾ ਸੱਪ ਆ ਜੋ ਕਿਸੇ ਨੂੰ ਅਮ੍ਰਿਤ ਕੁੰਡ ਕੋਲ ਨੀਂ ਜਾਣ ਦਿੰਦਾ ਪਰ ਇਨਾਮ ਬਹੁਤ ਵੱਡਾ ਫੇਰ ਜੀਤ ਨੇ ਵਿਉਤ ਬਣਾਈ ਸੁਸਤੀ ਦਾਸ ਤੂੰ ਚੱਲ ਚੱਕ ਗਾਗਰ ਸੱਪ ਨੂੰ ਅਸੀਂ ਮਾਰਾਂਗੇ ਤੂੰ ਫਿਕਰ ਨਾਂ ਕਰ ਨੇਰੂ ਦੇਖਕੇ ਦੱਸੂ ਕਰਮੂੰ ਤੀਰ ਚਲਾਊ ਤੇ ਮੈਂ ਲਾਊਂ ਨਿਸ਼ਾਨਾਂ ਥੋੜੀਆਂ ਔਕੜਾਂ ਮੁਸਕਲਾਂ ਤੋਂ ਬਾਅਦ ( ਜਿਵੇਂ ਸੁਸਤੀ ਦਾਸ ਦਾ ਪਿੱਪਲ ਦੀ ਛਾਵੇਂ ਸੌਂ ਜਾਣਾਂ ਤੇ ਜਵਾਂ ਓਹਦੇ ਕੰਨ ਕੋਲ ਤਿੰਨਾਂ ਨੇ ਆਪਣੇਂ ਆਪਣੇਂ ਹੁਨਰ ਦੀ ਵਰਤੋਂ ਨਾਲ ਤੀਰ ਮਾਰਕੇ ਓਹਨੂੰ ਜਗਾਉਣਾਂ ਆਦਿ ) ਇਵੇਂ ਹੋਇਆ ਸੱਪ ਮਰ ਗਿਆ ਤੇ ਸੁਸਤੀ ਦਾਸ ਗਾਗਰ ਭਰ ਲਿਆਇਆ ਰਾਜੇ ਦੀ ਕੁੜੀ ਠੀਕ ਹੋ ਗਈ ਹੁਣ ਇਨਾਮ ਦੀ ਗੱਲ (ਇਨਾਮ ਚਾਰਾਂ ਵਿੱਚ ਬਰਾਬਰ ਵੰਡਣ ਦੀ ਗੱਲ ਪਹਿਲਾਂ ਹੀ ਤਹਿ ਹੋ ਚੁੱਕੀ ਸੀ ) ਇਨਾਮ ਕੀ ਸੀ ? ਇਨਾਮ ਸੀ ਰਾਜੇ ਦੀ ਕੁੜੀ ਦਾ ਵਿਆਹ ਜੋ ਵੀ ਓਸ ਦੀ ਜਾਨ ਬਚਾਏਗਾ ਓਹਦੇ ਨਾਲ ਹੀ ਓਹਦਾ ਵਿਆਹ ਹੋਵੇਗਾ ਹੁਣ ਪੈ ਗਿਆ ਰੌਲਾ ਆਖਿਰ ਵਿਆਹ ਹੋਵੇਗਾ ਕੀਹਦੇ ਨਾਲ ਕਿਉਕਿ ਕੱਲਾ ਸੁਸਤੀ ਦਾਸ ਤਾਂ ਗਾਗਰ ਨੀਂ ਲੈਕੇ ਆਇਆ ਸਾਰਿਆਂ ਦਾ ਬਰਾਬਰ ਜੋਰ ਲੱਗਿਆ ............!!!!!!! ਲੇਖਕ :- *ਰਘਵੀਰ ਸਿੰਘ ਹੈਪੀ*
Please log in to comment.