Kalam Kalam
Profile Image
Kaur Preet
8 months ago

ਪ੍ਰਚੀਨ ਚੀਜ਼ਾਂ

ਪਿੰਡ ਅਕਸਰ ਸ਼ਾਂਤ ਹੁੰਦਾ ਸੀ, ਪਰ ਉਹ ਰਾਤ ਇੱਕ ਅਜੀਬ ਜਿਹੀ ਲੱਗੀ। ਥੰਮੜੀ ਰਾਤ ਦੇ ਹਨੇਰੇ ਵਿੱਚ, ਜਦੋਂ ਸਾਰੇ ਸੌ ਰਹੇ ਸਨ, ਇੱਕ ਚੀਖ ਪਿੰਡ ਵਿੱਚ ਗੂੰਜ ਪਈ। ਗੁਰਪ੍ਰੀਤ ਸਿੰਘ, ਜੋ ਪਿੰਡ ਦਾ ਸਰਪੰਚ ਸੀ, ਜਦੋਂ ਇਹ ਆਵਾਜ਼ ਸੁਣੀ, ਉਹ ਤੁਰੰਤ ਉੱਠਿਆ ਤੇ ਬਾਹਰ ਆਇਆ। ਉਸਨੂੰ ਸਾਫ਼ ਦਿਖ ਰਿਹਾ ਸੀ ਕਿ ਕੁਝ ਗਲਤ ਹੋਇਆ ਸੀ। ਗੁਰਪ੍ਰੀਤ ਨੇ ਆਪਣੀ ਟਾਰਚ ਚਲਾਈ ਅਤੇ ਆਵਾਜ਼ ਕਿਧਰੋਂ ਆਈ ਹੈ ਉਸਦੀ ਖੋਜ ਕਰਨ ਲੱਗ ਪਿਆ। ਰਾਹ ਵਿੱਚ ਉਸ ਨੂੰ ਗੁਰਮੁੱਖ ਮਿਲਿਆ, ਜੋ ਡਰਿਆ ਹੋਇਆ ਸੀ। ਗੁਰਮੁੱਖ ਨੇ ਦੱਸਿਆ ਕਿ ਉਸਨੂੰ ਆਪਣੇ ਖੇਤ ਦੇ ਨੇੜੇ ਕੁਝ ਅਜੀਬ ਰੋਸ਼ਨੀ ਦਿਖਾਈ ਦਿੱਤੀ ਆ । ਦੋਵਾਂ ਨੇ ਮਿਲ ਕੇ ਤੁਰਨਾ ਸ਼ੁਰੂ ਕੀਤਾ। ਰਾਹ ਵਿੱਚ ਬਹੁਤ ਕੁਝ ਅਜੀਬ ਚੀਜ਼ਾਂ ਦਿਸ ਰਹੀਆਂ ਸਨ। ਜਦੋਂ ਉਹ ਡਰਦੇ ਡਰਦੇ ਖੇਤ ਦੇ ਨੇੜੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਮਿੱਟੀ ਦੀ ਖੁਦਾਈ ਹੋਈ ਸੀ ਅਤੇ ਉਸਦੇ ਵਿੱਚੋਂ ਇਕ ਚਮਕਦਾ ਹੋਇਆ ਸ਼ੀਸ਼ਾ ਦਿਸ ਰਿਹਾ ਸੀ। ਗੁਰਪ੍ਰੀਤ ਨੇ ਟਾਰਚ ਦੀ ਰੌਸ਼ਨੀ ਉਸ ਸ਼ੀਸ਼ੇ ਉੱਤੇ ਮਾਰੀ ਅਤੇ ਉਸ ਨੂੰ ਇੱਕ ਅਜੀਬ ਚਿਹਰਾ ਦਿਸਿਆ। ਉਸ ਚਿਹਰੇ ਨੂੰ ਦੇਖ ਕੇ ਗੁਰਮੁੱਖ ਡਰ ਕੇ ਪਿੱਛੇ ਹਟਿਆ। “ਇਹ ਕੀ ਹੈ?” ਉਸ ਨੇ ਸਹਿਮ ਕੇ ਪੁੱਛਿਆ। ਗੁਰਪ੍ਰੀਤ ਨੇ ਸ਼ਾਂਤੀ ਨਾਲ ਉਸ ਸ਼ੀਸ਼ੇ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ। ਉਸਨੂੰ ਯਾਦ ਆਇਆ ਕਿ ਇਸ ਸ਼ੀਸ਼ੇ ਬਾਰੇ ਪਿੰਡ ਦੇ ਵੱਡੇ ਬਜ਼ੁਰਗਾਂ ਨੇ ਕਹਾਣੀਆਂ ਸਣਾਈਆਂ ਸਨ। ਇਹ ਸ਼ੀਸ਼ਾ ਬਹੁਤ ਸਾਲਾਂ ਪਹਿਲਾਂ ਇਕ ਭਟਕਦੇ ਆਤਮਾ ਦਾ ਘਰ ਸੀ, ਜਿਸਨੂੰ ਕਈ ਜਾਦੂਗਰਾਂ ਨੇ ਬੰਦ ਕੀਤਾ ਸੀ। ਗੁਰਪ੍ਰੀਤ ਅਤੇ ਗੁਰਮੁੱਖ ਨੂੰ ਸਮਝ ਆ ਗਈ ਕਿ ਉਹਨਾਂ ਨੇ ਕੋਈ ਆਮ ਚੀਜ਼ ਨਹੀਂ ਲੱਭੀ ਸੀ। ਉਹਨੂੰ ਸਮਝ ਆ ਗਿਆ ਕਿ ਇਹਦੇ ਨਾਲ ਜੁੜਿਆ ਰਾਜ ਪਿੰਡ ਦੀਆਂ ਕਈ ਪ੍ਰਚੀਨ ਕਹਾਣੀਆਂ ਦੇ ਨਾਲ ਜੁੜਿਆ ਹੋਇਆ ਹੈ। ਉਹਨਾਂ ਨੇ ਇਹ ਮਾਮਲਾ ਅੱਗੇ ਵਧਾਉਣ ਦਾ ਫੈਸਲਾ ਕੀਤਾ। ਗੁਰਪ੍ਰੀਤ ਨੇ ਪਿੰਡ ਦੇ ਵੱਡੇ ਬਜ਼ੁਰਗਾਂ ਨੂੰ ਬੁਲਾਇਆ। ਜਦੋਂ ਸਾਰੇ ਇਕੱਠੇ ਹੋਏ, ਤਾਂ ਉਸ ਨੇ ਉਹਨਾਂ ਨੂੰ ਉਹ ਸ਼ੀਸ਼ਾ ਦਿਖਾਇਆ। ਇੱਕ ਬਜ਼ੁਰਗ ਨੇ ਕਿਹਾ, “ਇਹ ਸ਼ੀਸ਼ਾ ਬਹੁਤ ਖਤਰਨਾਕ ਹੈ। ਇਸਨੂੰ ਫਿਰ ਤੋੜਨਾ ਪਵੇਗਾ, ਨਹੀਂ ਤਾਂ ਇਹਦਾ ਜਾਦੂ ਸਾਡੇ ਪਿੰਡ ਨੂੰ ਨੁਕਸਾਨ ਪਹੁੰਚਾ ਸਕਦਾ ਹੈ।” ਅਗਲੀ ਰਾਤ, ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਉਸ ਸ਼ੀਸ਼ੇ ਨੂੰ ਤੋੜਣ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਉਹ ਸ਼ੀਸ਼ਾ ਤੋੜਿਆ ਗਿਆ, ਤਾਂ ਇੱਕ ਬਹੁਤ ਤੇਜ਼ ਚੀਖ ਆਈ ਅਤੇ ਫਿਰ ਹਰੇਕ ਚੀਜ ਸ਼ਾਂਤ ਹੋ ਗਈ। ਗੁਰਪ੍ਰੀਤ ਨੂੰ ਅਗਲੇ ਦਿਨ ਪਿੰਡ ਦੇ ਲੋਕਾਂ ਨੇ ਸ਼ਬਾਸ਼ੀ ਦਿੱਤੀ। ਉਹ ਜਾਣਦਾ ਸੀ ਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਪਿੰਡ ਨੂੰ ਇੱਕ ਵੱਡੇ ਖਤਰੇ ਤੋਂ ਬਚਾ ਲਿਆ ਸੀ। ਇਸ ਘਟਨਾ ਨੇ ਸਾਰੇ ਪਿੰਡ ਨੂੰ ਇੱਕ ਨਵੀਂ ਸਿਖ ਦਿੱਤੀ ਕਿ ਕਦੇ ਵੀ ਪ੍ਰਚੀਨ ਚੀਜ਼ਾਂ ਨਾਲ ਖੇਡਣਾ ਨਹੀਂ ਚਾਹੀਦਾ।

Please log in to comment.

More Stories You May Like