Kalam Kalam
Profile Image
Ninder Chand
8 months ago

ਸੂਟ

ਸਾਲ ਬਾਅਦ ਦੇਣਾ ਹੁੰਦਾ , ਇਹ ਕੀ ਸੂਟ ਦਿੱਤਾ ਤੁਹਾਡੀ ਭੈਣ ਨੇ , ਇਹਦੇ ਨਾਲੋਂ ਚੰਗਾ ਤਾਂ ਨਾਂ ਹੀ ਦਿੰਦੀ , ਮੈਂ ਇਹੋ ਜਿਹੇ ਸੂਟ ਕਿਸੇ ਮੰਗਤੇ ਨੂੰ ਵੀ ਨਾ ਦੇਵਾਂ , ਮੈਂ ਕਿਹੜਾ ਸੂਟਾਂ ਦੀ ਭੁੱਖੀ ਹਾਂ , ਅਸੀਂ ਹਰ ਸਾਲ ਰੱਖੜੀ ਤੇ ਉਸਨੂੰ ਕਿੰਨਾ ਵਧੀਆ ਸੂਟ ਦਿੰਦੇ ਆ। ਉਹ ਵੀ ਉਸਦੇ ਨੱਕ ਥੱਲੇ ਨਹੀਂ ਆਉਂਦਾ। ਚੰਚਲ ਇੱਕੋ ਸਾਹ ਵਿੱਚ ਸਭ ਕੁਝ ਆਪਣੇ ਪਤੀ ਨੂੰ ਬੋਲ ਰਹੀ ਸੀ , ਕਿਉਂਕਿ ਉਸਦੇ ਪਤੀ (ਅਮਨ) ਦੀ ਭੈਣ ਨੇ ਤਿਓਹਾਰ ਤੇ ਉਸਦੀ ਪਤਨੀ (ਚੰਚਲ) ਨੂੰ ਉਹ ਸੂਟ ਗਿਫਟ ਵਿੱਚ ਦਿੱਤਾ ਸੀ , ਵਿਚਾਰਾ ਅਮਨ ਵੀ ਚੁਪਚਾਪ ਖੜਾ ਸਭ ਸੁਣ ਰਿਹਾ ਸੀ , ਕੁਛ ਬੋਲ ਵੀ ਨਹੀਂ ਸੀ ਸਕਦਾ , ਕਿਉਂਕਿ ਉਸਨੂੰ ਚੰਚਲ ਦੇ ਸੁਭਾਅ ਬਾਰੇ ਚੰਗੀ ਤਰਾਂ ਪਤਾ ਸੀ , ਉਹ ਪੂਰੇ ਗੁੱਸੇ ਵਿੱਚ ਸੀ , ਅਤੇ ਅਮਨ ਕੋਈ ਕਲੇਸ਼ ਨਹੀਂ ਸੀ ਕਰਨਾ ਚਾਹੁੰਦਾ। ਏਨੇ ਚਿਰ ਨੂੰ ਉਹਨਾਂ ਦੀ ਧੀ ਬਾਹਰੋਂ ਖੇਡ ਦੀ ਆਈ , ਚੰਚਲ ਹਾਲੇ ਵੀ ਕੁਝ ਨਾ ਕੁਝ ਬੋਲੀ ਜਾ ਰਹੀ ਸੀ। ਜਦੋਂ ਚੰਚਲ ਦੀ ਸਹੀ ਨੇ ਸੂਟ ਦੇਖਿਆ ਤਾਂ ਝੱਟ ਕਿਹਾ “ਮੰਮੀ ਇਹ ਤਾਂ ਓਹੀ ਸੂਟ ਆ , ਜਿਹੜਾ ਤੁਸੀਂ ਰੱਖੜੀ ਤੇ ਭੂਆ ਨੂੰ ਦਿੱਤਾ ਸੀ” , ਹੁਣ ਚੰਚਲ ਨੀਂਵੀ ਪਾਈ , ਸ਼ਰਮਿੰਦਾ ਹੋ ਕੇ ਆਪਣੇ ਪਤੀ ਕੋਲ ਖੜੀ ਸੀ… ਅਤੇ ਕਮਰੇ ਵਿੱਚ ਹੁਣ ਬਿਲਕੁਲ ਸ਼ਾਂਤੀ ਸੀ। ਨਿੰਦਰ ਚਾਂਦ

Please log in to comment.