Kalam Kalam
k
Kulwinder Kaur
7 months ago

ਨਿੱਕੀ ਬੂਟੀ ਦਾ ਸ਼ੂਟ kulwinder kaur.

ਮੇਰੇ ਬਾਪੂ ਜੀ ਹੋਰੀਂ ਪੰਜ ਭੈਣ ਭਰਾ ਸਨ।ਚਾਰ ਭਾਈ ਤੇ ਇੱਕ ਭੈਣ। ਮੇਰੇ ਬਾਪੂ ਜੀ ਵੱਡੇ ਭਾਈ ਤੋਂ ਛੋਟੇ ਸਨ ਜਾਨੀ ਦੂਸਰੇ ਨੰਬਰ ਤੇ ਆਉਂਦੇ ਸਨ। ਉਨ੍ਹਾਂ ਤੋਂ ਛੋਟੀ ਮੇਰੇ ਭੂਆ ਜੀ।ਅੱਗੜ ਪਿੱਛੜ ਹੋਣ ਕਰਕੇ ਦੋਵਾਂ ਭੈਣ ਭਰਾਵਾਂ ਦਾ ਬੜਾ ਪਿਆਰ ਹੈ। ਦੂਜੇ ਤਿੰਨੇ ਭਾਈ ਤਾਂ ਰੱਬ ਨੂੰ ਪਿਆਰੇ ਹੋ ਗਏ ਸਾਡੇ ਬਾਪੂ ਜੀ ਤੇ ਭੂਆ ਜੀ ਜਿਉਂਦੇ ਨੇ। ਇੱਕ ਦਿਨ ਬਾਪੂ ਜੀ ਸਵੇਰੇ ਰੋਟੀ ਖਾਣ ਸਾਰ ਸੱਥ ਵਿੱਚ ਚਲੇ ਗਏ ਰੋਜ਼ਾਨਾ ਦੀ ਤਰ੍ਹਾਂ ਪਰ ਉਸ ਦਿਨ ਉਹ ਉਨੇ ਪਹਿਰ ਹੀ ਮੁੜ ਆਏ ਤੇ ਆ ਕੇ ਮੈਨੂੰ ਪੁੱਛਣ ਲੱਗੇ ਭਾਈ ਰੱਖੜੀ ਕੈ ਭਾਦੋਂ ਦੀ ਐ ਭਲਾਂ । ਮੈਂ ਅੱਗੋਂ ਕਿਹਾ ਬਾਪੂ ਜੀ ਇਸੇ ਪੂਰਨਮਾਸ਼ੀ ਦੀ ਐ। ਮੈਨੂੰ ਪਤਾ ਸੀ ਹਰ ਸਾਲ ਦੀ ਤਰ੍ਹਾਂ ਪੁੱਛ ਰਹੇ ਨੇ ਬਾਪੂ ਜੀ ਆਪਣੀ ਭੈਣ ਨੂੰ ਉਡੀਕਣਗੇ। ਮੈਂ ਤਾਂ ਮਜ਼ਾਕ ਚ ਕਹਿ ਦਿੱਤਾ ਕਿ ਬਾਪੂ ਜੀ ਕੀ ਦਿਓਂਗੇ ਭੂਆ ਜੀ ਨੂੰ ਅੱਗੋਂ ਬਾਪੂ ਜੀ ਨੇ ਮੈਨੂੰ ਹਜ਼ਾਰ ਰੁਪਏ ਕੱਢ ਕੇ ਫੜਾਉਂਦਿਆਂ ਨੇ ਕਿਹਾ ਲੈ ਕੁੜ੍ਹੇ ਜੇ ਮੰਡੀ ਜਾਓਗੇ ਤਾਂ ਤੇਰੀ ਭੂਆ ਵਾਸਤੇ ਨਿੱਕੀ -- ਨਿੱਕੀ ਬੂਟੀ ਦਾ ਸ਼ੂਟ ਲੈ ਆਇਓ।ਉਹ ਮੈਨੂੰ ਕਹਿੰਦੀ ਸੀ ਐਤਕੀਂ ਨੀ ਮੈਂ ਪੈਸੇ ਲੈ ਕੇ ਜਾਂਦੀ ਮੈਨੂੰ ਤਾਂ ਸ਼ੂਟ ਲਿਆ ਕੇ ਦੇਵੀਂ। ਇੰਨੀਆਂ ਗੱਲਾਂ ਪਤਾ ਨੀ ਕਿਹੜੇ ਵੇਲੇ ਕਰ ਜਾਂਦੇ ਨੇ ਦੋਵੇਂ ਭੈਣ ਭਰਾ। ਮੈਂ ਕਿਹਾ ਕੋਈ ਨਾ ਬਾਪੂ ਜੀ ਅੱਜ ਜਾਵਾਂਗੇ ਦੋਹਾਂ ਭੂਆ ਭਤੀਜੀ ਦੇ ਲੀੜੇ ਲੈਣ ਅਸੀਂ ਆਪੇ ਲਿਆ ਦੇਵਾਂਗੇ ਤੁਸੀਂ ਰੱਖੋ ਪੈਸੇ ਕਦੇ ਕੰਮ ਆ ਜਾਣਗੇ।ਪਰ ਬਾਪੂ ਜੀ ਸਾਨੂੰ ਭੂਆ ਜੀ ਨੂੰ ਰੱਖੜੀ ਦੇ ਪੈਸੇ ਨੀ ਦੇਣ ਦਿੰਦੇ ਕਹਿ ਦਿੰਦੇ ਨੇ ਇਹ ਵਿਹਾਰ ਤਾਂ ਭਾਈ ਮੈਂ ਆਪੇ ਕਰੂੰਗਾ ਆਉਂਦੀ ਏ ਭਾਈ ਮੇਰੀ ਪਿਲਸਨ ਕੁੜੀਆਂ ਜੋਗੇ ਤਾਂ ਹੈਗੇ ਨੇ ਮੇਰੇ ਕੋਲ। ਪੰਜ ਸੌ ਰੁਪਏ ਭੂਆ ਨੂੰ ਤੇ ਪੰਜ ਸੌ ਰੁਪਏ ਪੋਤੀ ਨੂੰ ਜ਼ਰੂਰ ਦਿੰਦੇ ਨੇ ਇਸ ਗੱਲ ਵਿੱਚ ਅਸੀਂ ਵੀ ਕਦੇ ਨਹੀਂ ਬੋਲੇ ਕਿ ਚਲੋ ਇਸ ਵਿੱਚ ਹੀ ਸਭ ਦੀ ਖੁਸ਼ੀ ਹੈ। ਮੈਂ ਕੰਮ ਕਾਜ ਕਰਕੇ ਇੰਨਾ ਨਾਲ ਮੰਡੀ ਚਲੀ ਗਈ। ਅਸੀਂ ਇੱਕ ਸ਼ੂਟ ਕੁੜੀ ਦਾ ਤੇ ਇੱਕ ਭੂਆ ਜੀ ਲਈ ਪੜਵਾ ਲਿਆ ਚਿੱਟੇ ਰੰਗ ਦਾ ਨਿੱਕੀ ਬੂਟੀ ਵਾਲਾ। ਘਰ ਆ ਕੇ ਮੈਂ ਬਾਪੂ ਜੀ ਨੂੰ ਵਿਖਾਇਆ ਤਾਂ ਉਨ੍ਹਾਂ ਦੇ ਬਹੁਤ ਪਸੰਦ ਆਇਆ ਨਾਲ ਚਿੱਟੀ ਚਾਦਰ ਸੀ ਸੂਤੀ। ਬਾਪੂ ਜੀ ਮੈਨੂੰ ਸਵੇਰੇ ਸ਼ਾਮ ਰੋਜ਼ਾਨਾ ਪੁੱਛਦੇ ਕਿੰਨੇ ਦਿਨ ਰਹਿ ਗਏ ਭਾਈ ਰੱਖੜੀਆਂ ਚ ਬੜੀ ਤਾਂਘ ਸੀ ਬਾਪੂ ਜੀ ਫੋਨ ਕਰਤਾ ਸੀ ਭਾਈ ਤੇਰੀ ਭੂਆ ਨੂੰ। ਉਨ੍ਹਾਂ ਨੂੰ ਇੰਜ ਲੱਗਦਾ ਸੀ ਕਿ ਜਿੰਨਾ ਚਿਰ ਮੈਂ ਬੈਠਾ ਹਾਂ ਮੇਰੀ ਭੈਣ ਨਿਰਾਸ਼ ਹੋ ਕੇ ਨਾਂ ਮੁੜੇ। ਰੱਖੜੀ ਦਾ ਦਿਨ ਆਇਆ ਦੋਵੇਂ ਭੂਆ ਭਤੀਜੀ ਆ ਗਈਆਂ ਬੜਾ ਚਾਅ ਚੜ੍ਹਿਆ ਬਾਪੂ ਜੀ ਨੂੰ ਮੈਂ ਤਾਂ ਕਦੇ ਗਈ ਨੀ ਮੇਰਾ ਭਰਾ ਤਾਂ ਮੇਰੇ ਵਿਆਹ ਤੋਂ ਪਹਿਲਾਂ ਹੀ ਮੁੱਕ ਗਿਆ ਸੀ ਪਰ ਸਾਡੇ ਘਰ ਦੀਆਂ ਕੁੜੀਆਂ ਨੇ ਮੈਨੂੰ ਕਦੇ ਨਿਰਾਸ਼ ਨਹੀਂ ਸੀ ਹੋਣ ਦਿੱਤਾ ਉਹ ਮੇਰੇ ਲਈ ਵੀ ਰੱਖੜੀ ਜਾਂ ਚੂੜੀਆਂ ਲੈ ਕੇ ਆਉਂਦੀਆਂ ਤੇ ਇਹ ਵੀ ਕਹਿੰਦੀਆਂ ਨੇ ਅਸੀਂ ਹੈਗੀਆਂ। ਬਾਪੂ ਜੀ ਵਿਚਾਲੇ ਬੈਠੇ ਸਨ ਦੋਹਾਂ ਕੁੜੀਆਂ ਦੇ ਮੂੰਹ ਤੇ ਪੂਰੀ ਰੌਣਕ ਸੀ ਜਦ ਭੂਆ ਜੀ ਨੇ ਰੱਖੜੀ ਬੰਨ੍ਹ ਦਿੱਤੀ ਤਾਂ ਹੌਲੀ ਹੌਲੀ ਜਾ ਕੇ ਆਪਣੀ ਅਲਮਾਰੀ ਵਿੱਚੋਂ ਭੂਆ ਜੀ ਦਾ ਸ਼ੂਟ ਕੱਢ ਲਿਆਏ ਜਿੰਨਾ ਨਾਲ ਮੈਂ ਖੇਸ਼ ਵੀ ਲਾ ਦਿੱਤਾ ਸੀ। ਬੁੜੀਆਂ ਵਾਂਗੂੰ ਲਿਆ ਕੇ ਭੂਆ ਜੀ ਦੀ ਝੋਲੀ ਵਿਚ ਰੱਖ ਦਿੱਤਾ ਤੇ ਨਾਲੇ ਅਸ਼ੀਰਵਾਦ ਦਿੱਤਾ ਅਗਾਂਹ ਨੂੰ ਫੇਰ ਆਈਂ ਭਾਈ ਤੇ ਆਪਣੀ ਪੋਤੀ ਨੂੰ ਵੀ ਪੰਜ ਸੌ ਰੁਪਏ ਦਿੱਤੇ। ਫੇਰ ਕਿੰਨਾ ਚਿਰ ਦੋਵੇਂ ਜਣੇ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ। ਸ਼ਾਮ ਨੂੰ ਰੋਟੀ ਖਾ ਕੇ ਵੀ ਰਾਤ ਦੇ ਗਿਆਰਾਂ ਵਜੇ ਤੱਕ ਗੱਲਾਂ ਕਰਦੇ ਰਹੇ ਪਰ ਬੜਾ ਜੀਅ ਲੱਗਦਾ ਏ ਜਦੋਂ ਭੂਆ ਜੀ ਆਉਂਦੇ ਨੇ। ਧੰਨਵਾਦ ਜੀ।

Please log in to comment.

More Stories You May Like