ਉਸ ਦਾ ਪੂਰਾ ਨਾਮ ਤਾਂ ਨਹੀਂ ਪਤਾ, ਪਰ ਲੋਕ ਉਸਨੂੰ ਕਰਨੀ ਸਿੰਘ ਆਖਦੇ ਸੀ। ਉਹ ਕਟਾਈ ਸਿਲਾਈ ਦਾ ਕੰਮ ਕਰਦਾ ਸੀ। ਟੇਲਰ ਮਾਸਟਰ ਸੀ ਉਹ। ਬਹੁਤ ਸੋਹਣੀ ਸਖਸ਼ੀਅਤ ਸੀ ਉਸਦੀ। ਵਾਹਵਾ ਪੜ੍ਹਿਆ ਲਿਖਿਆ ਵੀ ਸੀ ਤਾਹੀਓਂ ਬਾਦ ਵਿਚ ਭਾਰਤੀ ਜੀਵਨ ਬੀਮਾ ਨਿਗਮ ਵਿਚ ਅਫਸਰ ਲਗ ਗਿਆ। ਉਹ ਦੁਕਾਨ ਤੇ ਕੰਮ ਕਰਦਾ ਕਰਦਾ ਸਾਹਮਣੇ ਸਟੇਸ਼ਨ ਤੇ ਖੜੀ ਗੱਡੀ ਚੜ੍ਹ ਜਾਂਦਾ ਸ਼ਾਇਦ ਉਸਦੀ ਪੋਸਟਿੰਗ ਬਠਿੰਡਾ ਸੀ। ਤੇ ਸ਼ਾਮੀ ਪੰਜ ਛੇ ਵਜੇ ਗੱਡੀ ਤੋਂ ਉਤਰ ਕੇ ਸਿੱਧਾ ਨਗਰ ਸੁਧਾਰ ਮੰਡਲ ਵਾਲੀ ਆਪਣੀ ਦੁਕਾਨ ਤੇ ਆ ਜਾਂਦਾ। ਮੈਂ ਕਈ ਸੂਟ ਉਸ ਤੋਂ ਸਿਵਾਏ। ਵਧੀਆ ਕਾਰੀਗਰ ਸੀ ਉਹ। ਵਾਇਦੇ ਦਾ ਪੱਕਾ। ਅਸੂਲਾਂ ਦਾ ਪੱਕਾ। ਟੇਲਰ ਅਕਸਰ ਹੀ ਲਾਰੇ ਬਹੁਤ ਲਾਉਂਦੇ ਹਨ। ਗ੍ਰਾਹਕ ਅਕਸਰ ਉਚਾ ਬੋਲਦੇ ਵੇਖੇ ਜਾਂਦੇ ਹਨ। ਜਿੰਨਾਂ ਦੇ ਕਪੜੇ ਸਮੇ ਸਿਰ ਤਿਆਰ ਹੋ ਜਾਂਦੇ ਹਨ ਉਹ ਕਈ ਕਈ ਦਿਨ ਲੈਣ ਹੀ ਨਹੀਂ ਆਉਂਦੇ। ਇਹਨਾਂ ਟੇਲਰਜ ਦੀਆਂ ਦੁਕਾਨਾਂ ਤੇ ਟੰਗੇ ਹੋਏ ਸੂਟ ਤੇ ਸਿਆਉਂਤੇ ਹੋਏ ਕਪੜੇ ਇਸ ਦਾ ਸਬੁਤ ਹਨ। ਉਸਦੀ ਦੁਕਾਨ ਤੇ ਇੱਕ ਬੋਰਡ ਲੱਗਿਆ ਹੁੰਦਾ ਸੀ ਜਿਸਤੇ ਹਿੰਦੀ ਵਿਚ ਇੱਕੋ ਸ਼ਬਦ #ਸਬਰ ਲਿਖਿਆ ਹੁੰਦਾ ਸੀ। ਪਰ ਗ੍ਰਾਹਕ ਨੂੰ ਸਬਰ ਕਿੱਥੇ। ਫਿਰ ਕਰਨੀ ਦੀ ਬਦਲੀ ਲੋਕਲ ਦਫਤਰ ਵਿਚ ਹੋ ਗਈ। ਇਥੇ ਉਸਨੇ ਰਿਸ਼ਤੇ ਬਣਾਏ ਦੋਸਤ ਬਣਾਏ। ਆਪਣਾ ਦਾਇਰਾ ਵਿਸ਼ਾਲ ਕੀਤਾ। ਪਹਿਲਾ ਬਹੁਤੇ ਲੋਕ ਉਸਨੂੰ ਕਰਨੀ ਕਰਕੇ ਨਹੀਂ ਪ੍ਰਸਿੱਧ ਪੱਤਰਕਾਰ Fateh Singh Azad ਦਾ ਬੇਟਾ ਹੋਣ ਕਰਕੇ ਜਾਣਦੇ ਸਨ। ਫਿਰ ਉਸਨੇ ਆਪਣੀ ਪਹਿਚਾਣ ਬਣਾਈ। ਲੋਕ ਉਸਨੂੰ ਕਰਨੀ ਐਲ ਆਈ ਸੀ ਵਾਲਾ ਕਰਕੇ ਜਾਨਣ ਲੱਗ ਗਏ। ਥੋੜਾ ਹੋਰ ਦਾਇਰਾ ਵਧੀਆ ਚੰਗੇ ਸੁਭਾ ਕਾਰਨ ਲੋਕ ਆਜ਼ਾਦ ਸਾਹਿਬ ਨੂੰ ਵੀ ਕਰਨੀ ਸਿੰਘ ਦਾ ਪਿਓ ਹੋਣ ਕਰਕੇ ਜਾਨਣ ਲੱਗੇ। ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ। ਮਾਮੂਲੀ ਜਿਹੀ ਬਾਇਕ ਦੁਰਘਟਨਾ ਦਾ ਬਹਾਨਾ ਬਣਾਕੇ ਕਰਨੀ ਸਿੰਘ ਇਸ ਸੰਸਾਰ ਤੋਂ ਰੁਖਸਤ ਹੋ ਗਿਆ। ਆਪਣੀ ਕੀਤੀ ਕਰਨੀ ਨੂੰ ਇਥੇ ਛੱਡ ਗਿਆ। ਕਹਿੰਦੇ ਚੰਗੇ ਬੰਦਿਆਂ ਦੀ ਵੀ ਰੱਬ ਨੂੰ ਹਮੇਸ਼ਾ ਲੋੜ ਹੁੰਦੀ ਹੈ। ਚਾਹੇ ਉਸਨੂੰ ਗਏ ਨੂੰ ਕਈ ਸਾਲ ਹੋ ਗਏ ਪਰ ਲਗਦਾ ਕੱਲ ਦੀ ਹੀ ਗੱਲ ਹੈ। ਅੱਜ LIC ਦਾ ਕੋਈ ਕੰਮ ਸੀ ਕਰਨੀ ਸਿੰਘ ਬਹੁਤ ਯਾਦ ਆਇਆ। ਜਾਣ ਵਾਲੇ ਵਾਪਿਸ ਨਹੀਂ ਆਉਂਦੇ। ਉਹਨਾਂ ਦੀ ਸਿਰਫ ਯਾਦ ਆਉਂਦੀ ਹੈ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ ਸਾਬਕਾ ਸੁਪਰਡੈਂਟ
Please log in to comment.