ਇੱਕ ਅਹਿਸਾਸ ❤️❤️❤️❤️❤️ ਇੱਕ ਬਹੁਤ ਹੀ ਸੁੰਦਰ ਤੇ ਅਤਿ ਖ਼ੂਬਸੂਰਤ ਔਰਤ ਬਾਜ਼ਾਰ ਵਿੱਚੋਂ ਲੰਘ ਰਹੀ ਸੀ ਤੇ ਉਸ ਨੂੰ ਲੱਗਾ ਕਿ ਇੱਕ ਆਦਮੀ ਉਸ ਦਾ ਪਿੱਛਾ ਕਰ ਰਿਹਾ ਹੈ, ਔਰਤ ਨੇ ਰੁੱਕ ਕੇ ਪੁੱਛਿਆ ਤੁਹਾਨੂੰ ਕੀ ਪਰੇਸ਼ਾਨੀ ਹੈ ? ਤਾਂ ਉਸ ਆਦਮੀ ਨੇ ਕਿਹਾ ਕਿ ਤੁਸੀਂ ਬਹੁਤ ਖ਼ੂਬਸੂਰਤ ਹੋ ਮੈਂ ਤੁਹਾਡੇ ਤੇ ਫਿਦਾ ਹੋ ਗਿਆ ਹਾਂ, ਤਾਂ ਔਰਤ ਨੇ ਕਿਹਾ ; ਮੈਂ ਤਾਂ ਕਿਹੜੀ ਖ਼ੂਬਸੂਰਤ ਹਾਂ, ਮੇਰੇ ਪਿੱਛੇ ਮੇਰੀ ਭੈਣ ਆ ਰਹੀ ਹੈ ਉਹ ਮੇਰੇ ਨਾਲੋਂ ਵੀ ਬਹੁਤ ਜਿਆਦਾ ਖ਼ੂਬਸੂਰਤ ਹੈ........ ਉਸ ਆਦਮੀ ਨੇ ਜਿਉਂ ਹੀ ਪਰਤ ਕੇ ਪਿੱਛੇ ਦੇਖਿਆ.......ਤਾਂ ਉਸ ਔਰਤ ਨੇ ਇੱਕ ਜ਼ੋਰਦਾਰ ਥੱਪੜ ਉਸ ਆਦਮੀ ਦੇ ਮੂੰਹ ਤੇ ਦੇ ਮਾਰਿਆ ਤੇ ਕਿਹਾ..... 'ਜੋ ਫ਼ਿਦਾ ਹੋ ਜਾਂਦੇ ਨੇ ਉਹ ਫਿਰ ਮੁੜਕੇ ਪਿੱਛੇ ਨਹੀਂ ਦੇਖਦੇ ......''ਕਿਉਂਕਿ.... ਸੱਚੀ ਮੁਹੱਬਤ ਕਦੇ ਵੀ ਖ਼ੂਬਸੂਰਤ ਦੀ ਗ਼ੁਲਾਮ ਨਹੀਂ ਹੁੰਦੀ......,, ਮੁਹੱਬਤ ਏਕ ਰੁਹਾਨੀ ਅਹਿਸਾਸ ਹੈ ਮੁਹੱਬਤ ਸੱਚੀ ਰੂਹ ਦੀ ਅਰਦਾਸ ਹੈ ਮੁਹੱਬਤ ਖ਼ੁਦਾ ਕੀ ਇਬਾਦਤ ਹੈ ਮੁਹੱਬਤ ਏਕ ਪਾਕ ਸਫ਼ਾ ਸਫ਼ਾਕਤ ਹੈ ਮੁਹੱਬਤ ਕੋਈ ਜਿਸਮਾਂ ਵਾਲਾ ਨਾ ਖੇਲ ਹੈ ਮੁਹੱਬਤ ਦੋ ਰੂਹਾਂ ਦਾ ਆਪਸੀ ਸੁਮੇਲ ਹੈ ਮੁਹੱਬਤ ਕਰਨ ਵਾਲੇ ਖ਼ੁਦਾ ਕੋਲ ਕਬੂਲ ਨੇ ਮੁਹੱਬਤ ਦੇ ਵੀ ਆਪਣੇ ਸੱਚੇ ਅਸੂਲ ਨੇ ਖ਼ੂਬਸੂਰਤੀ ਕੋਈ ਜਿਸਮਾਂ ਦੀ ਰੰਗਤ ਨੂੰ ਨਹੀਂ ਕਹਿੰਦੇ, ਖ਼ੂਬਸੂਰਤੀ ਕੋਈ ਜਿਸਮਾਂ ਦੀ ਆਪਸੀ ਸੰਗਤ ਨੂੰ ਨਹੀਂ ਕਹਿੰਦੇ ਖ਼ੂਬਸੂਰਤੀ ਸੱਚੇ ਦਿਲਾਂ ਦਾ ਅਹਿਸਾਸ ਹੈ ਸੱਚੀ ਮੁਹੱਬਤ ਦਾ ਸੱਚੇ ਦਿਲਾਂ ਚ ਵਾਸ ਹੈ ਕੁਲਬੀਰ ਸਿੰਘ ਕੰਵਲ ਕੰਬੋਜ 7814347798
Please log in to comment.