ਖੋਜ਼ ਦੇ ਪਾਂਧੀ ਅਨੇਕਾਂ ਰੁਕਾਵਟਾਂ ਤੇ ਰੋਕਾਂ ਦੇ ਬਾਵਜ਼ੂਦ ਵੀ ਦਰਿਆਵਾਂ ਦੇ ਵਹਿਣ ਕਦੇ ਰੁੱਕਦੇ ਨਹੀਂ ਹੁੰਦੇ ਇਹਨਾਂ ਦੀ ਰਵਾਨਗੀ ਹੀ ਇਸ ਗੱਲ ਦਾ ਸਬੁਤ ਹੈ ਕਿ ਮੰਜ਼ਿਲ ਦੇ ਰਾਹੀ ਕਦੇ ਵੀ ਰਸਤੇ ਦੀਆਂ ਮੁਸ਼ਕਲਾਂ ਤੋਂ ਡਰਕੇ ਆਪਣੇ ਫੈਂਸਲੇ ਨਹੀਂ ਬਦਲਿਆ ਕਰਦੇ ਅਸਲ ਵਿੱਚ ਮੁਸ਼ਕਿਲ ਨਾਲ ਜੂਝਕੇ ਤੇ ਓਹਨਾਂ ਉਤੇ ਜਿੱਤ ਹਾਸਲ ਕਰ ਲੈਣਾਂ ਹੀ ਅਸਲ ਵਿੱਚ ਖੋਜ ਦੇ ਪਾਂਧੀਆਂ ਦੀ ਖ਼ਾਸ ਨਿਸ਼ਾਨੀ ਹੁੰਦੀ ਹੈ ਕਿਂਓਕਿ ਸੁੱਚੇ ਮੋਤੀਆਂ ਦੀ ਪ੍ਰਾਪਤੀ ਕਰਨ ਵਾਲੇ ਪਹਿਲਾਂ ਸਾਗਰ ਦੀਆਂ ਲਹਿਰਾਂ ਨਾਲ ਟੱਕਰ ਲੈਕੇ ਹੀ ਸੁੱਚੇ ਮੋਤੀਆਂ ਦੀ ਪ੍ਰਾਪਤੀ ਤੱਕ ਪਹੁੰਚਦੇ ਹਨ ! ਸੋਨੇ ਦੀਆਂ ਖਾਨਾਂ ਨਾਲ ਮੱਥਾ ਲਾਕੇ ਪਰਬੱਤ ਨਾਲ ਟੱਕਰ ਲੈ ਕੇ ਹੀ ਸੋਨੇ ਦੀ ਖਾਣ ਤੱਕ ਪਹੁੰਚਦੇ ਹਨ ਕਿਉਂਕਿ ਹਿੰਮਤ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ ਤੇ ਬੇ ਹਿੰਮਤੇ ਸ਼ਿਕਵਾ ਕਰਨ ਹਮੇਸ਼ਾਂ ਮੁਕੱਦਰਾਂ ਦਾ ! ਜੇਕਰ ਦਿਲ ਦੇ ਅੰਦਰ ਕੁੱਝ ਕਰ ਗੁਜਰਨ ਦੀ ਤਾਂਘ ਤੇ ਚਾਹਤ ਹੋਵੇ ਤਾਂ ਦੁਨੀਆਂ ਦਾ ਕੋਈ ਵੀ ਅਜਿਹਾ ਕੰਮ ਨਹੀਂ ਜੋ ਤੁਸੀਂ ਨਾ ਕਰ ਸਕੋ ਬੱਸ ਜਰੂਰਤ ਹੈ ਤਾਂ ਉਹ ਆਪਣੇ ਅੰਦਰ ਦੀ ਨੈਗਟੀਵਿਟੀ Impossible word ਨੂੰ ਖਤਮ ਕਰਕੇ ਆਪਣੇ ਅੰਦਰ Im possible ਨੂੰ ਜਾਗਰੂਕ ਕਰਨਾਂ ਹੈ ਮਤਲਬ ਜਿਵੇਂ ਹਾਂ ਇਹ ਕੰਮ ਕਰ ਸਕਦਾ ਹਾਂ/ਸਕਦੀ ਹਾਂ ...ਆਦਿ ਉਦਹਾਰਣ ਵਜੋਂ ਜਿਵੇਂ ਸ਼ੀਰੀਂ ਨੂੰ ਪ੍ਰਾਪਤ ਕਰਨ ਲਈ ਫਰਿਹਾਦ ਨੇ ਪਹਾੜ ਨੂੰ ਵੀ ਚੀਰ ਕੇ ਤੇ ਪੀਣ ਵਾਲਾ ਪਾਣੀ ਆਪਣੇ ਸਹੁਰੇ ਪਰਿਵਾਰ ਦੇ ਪਿੰਡ ਨੂੰ ਮੁਹਈਆ ਕਰਵਾਇਆ ਸੀ , ਮਤਲਬ ਹਿੰਮਤ ਕਰਨ ਕੋਈ ਵੀ ਕੰਮ ਨਹੀਂ ਰੁੱਕਦਾ ਹੁੰਦਾ ! ਜਿਵੇਂ ਅਖਾਣ ਹੈ ਸਿਆਣਿਆਂ ਦੇ ਕਥਨ ਅਨੁਸਾਰ ਕਿ ਹਿੰਮਤ ਅੱਗੇ ਲੱਛਮੀ ਤੇ ਪੱਖੇ ਅੱਗੇ ਪਾਉਣ , ਪਾਣੀ ਵਗਦੇ ਹੀ ਸੋਹੰਦੇ ਨੇ ਪਾਣੀ ਖੜੇ ਖੜੇ ਬੁੱਸਦੇ ਨੇ ਜ਼ਿੰਦਗ਼ੀ ਵਿੱਚ ਰਵਾਨਗੀ ਦਾ ਹੋਣਾ ਵੀ ਜਰੂਰੀ ਹੁੰਦਾ ਹੈ ਜੇ ਇਹ ਵਿਚਾਰ ਚੰਗੇ ਲਗਣ ਤਾਂ ਆਪਣੇ ਵਿਚਾਰ ਕੁੰਮੈਂਟ ਬਾਕਸ ਵਿੱਚ ਜਰੂਰ ਲਿਖ ਭੇਜਣਾ ਜੀ ! ਲੇਖਕ ਕੁਲਬੀਰ ਸਿੰਘ ਕੰਵਲ ਕੰਬੋਜ....✍🏻 7814347798
Please log in to comment.