Kalam Kalam
k
Kulwinder Kaur
7 months ago

ਧਰੇਕ ਦਾ ਬੂਟਾ। kulwinder kaur

ਜਦੋਂ ਮੈਂ ਨਵੀਂ - ਨਵੀਂ ਵਿਆਹੀ ਸਹੁਰੇ ਘਰ ਆਈ ਸੀ ਤਾਂ ਉਦੋਂ ਆਹ ਇਨਵੈਟਰ ਵਗੈਰਾ ਨਹੀਂ ਸੀ ਹੁੰਦੇ ਲਾਇਟ ਵਧੇਰੇ ਜਾਇਆ ਕਰਦੀ ਸੀ। ਜਦੋਂ ਲਾਇਟ ਚਲੀ ਜਾਂਦੀ ਤਾਂ ਸਾਰਾ ਟੱਬਰ ਆ ਕੇ ਵਿਹੜੇ ਵਿੱਚ ਲੱਗੀ ਧਰੇਕ ਦੀ ਛਾਵੇਂ ਬੈਠ ਜਾਂਦਾ।ਸਾਰਾ ਪਰਿਵਾਰ ਇਕੱਠੇ ਬੈਠ ਕੇ ਹੱਸਦੇ ਖੇਡਦੇ ਤੇ ਉੱਥੇ ਬੈਠ ਕੇ ਹੀ ਨਿੱਕੇ ਮੋਟੇ ਕੰਮ ਕਰ ਲੈਂਦੇ। ਇੱਕ ਦਿਨ ਅਜਿਹਾ ਆਇਆ ਕਿ ਉਸ ਧਰੇਕ ਦੀ ਜਗ੍ਹਾ ਇਨਵੈਟਰ ਨੇ ਲੈ ਲਈ।ਸਾਰਾ ਦਿਨ ਲਾਇਟ ਨਹੀਂ ਸੀ ਜਾਂਦੀ।ਪਰ ਫਿਰ ਵੀ ਸਾਡੇ ਬੇਬੇ ਜੀ ਸ਼ਾਮ ਨੂੰ ਆਪਣਾ ਮੰਜਾ ਧਰੇਕ ਦੀ ਛਾਵੇਂ ਡਹਾ ਲੈਂਦੇ ਤੇ ਉੱਥੇ ਬੈਠ ਕੇ ਮੈਨੂੰ ਸਬਜ਼ੀ ਵਗੈਰਾ ਕੱਟ ਕੇ ਦੇ ਦਿੰਦੇ ਤੇ ਉਹ ਸਾਨੂੰ ਦਰਖ਼ਤ ਥੱਲੇ ਬੈਠਣ ਦੇ ਫਾਇਦੇ ਵੀ ਦੱਸਦੇ ਰਹਿੰਦੇ।ਮੇਰੀ ਸੱਸ ਤਾਂ ਮੁੱਕ ਗਈ ਸੀ ਪਰ ਬੇਬੇ ਜੀ ਕਈ ਸਾਲ ਜਿਉਂਦੇ ਰਹੇ। ਉਹ ਤਾਂ ਸਾਨੂੰ ਉਸ ਧਰੇਕ ਨੂੰ ਵੱਢਣ ਦਾ ਨਾਂ ਵੀ ਨਹੀਂ ਸੀ ਲੈਣ ਦਿੰਦੇ ਕਹਿ ਦਿੰਦੇ ਭਾਈ ਜਿੰਨਾ ਚਿਰ ਮੈਂ ਜਿਉਂਦੀ ਹਾਂ ਉਨ੍ਹਾਂ ਚਿਰ ਨੀ ਮੈਂ ਵੱਢਣ ਦਿੰਦੀ ਦਰਖ਼ਤ ਨੂੰ ਇਹ ਤਾਂ ਘਰ ਦਾ ਭਾਗ ਹੁੰਦੇ ਨੇ।ਪਰ ਮੈਨੂੰ ਹੁਣ ਉਸ ਤੋਂ ਚਿੜ ਆਉਣ ਲੱਗ ਪਈ ਸੀ ਉਸ ਦੇ ਨਿੱਕੇ ਨਿੱਕੇ ਪੱਤੇ ਬੜਾ ਹੀ ਕੂੜਾ ਕਰਦੇ ਸਨ।ਜਿਸ ਦਿਨ ਮੀਂਹ ਹਨੇਰੀ ਆ ਜਾਂਦਾ ਉਸ ਦਿਨ ਤਾਂ ਹਾਲ ਹੀ ਨਹੀਂ ਰਹਿੰਦਾ ਸੀ।ਸਾਲ 2007 ਵਿੱਚ ਬੇਬੇ ਜੀ ਗੁਜ਼ਰ ਗਏ ਤੇ ਉਨ੍ਹਾਂ ਦੇ ਜਾਣ ਮਗਰੋਂ ਉਹ ਧਰੇਕ ਵੀ ਪੁੱਟ ਦਿੱਤੀ ਗਈ। ਇੱਕ ਦਿਨ ਮੇਰੇ ਪਾਪਾ ਜੀ ਮੇਰੇ ਕੋਲ ਮਿਲਣ ਲਈ ਆਏ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਭਾਈ ਬੇਬੇ ਜੀ ਦੀ ਹੀ ਉਡੀਕ ਕਰ ਰਹੇ ਸੀ ਤੁਸੀਂ ਤਾਂ ਮਗਰੇ ਹੀ ਧਰੇਕ ਪੱਟ ਦਿੱਤੀ ਭਾਈ ਦਰਖ਼ਤ ਤੇ ਬਜ਼ੁਰਗ ਤਾਂ ਘਰ ਦੇ ਭਾਗ ਹੁੰਦੇ ਨੇ ਇਨ੍ਹਾਂ ਬਿਨਾਂ ਤਾਂ ਘਰ ਵਿੱਚੋਂ ਰੌਣਕ ਮੁੱਕ ਜਾਂਦੀ ਹੈ ਮੈਂ ਇੱਕ ਗੱਲ ਨੋਟਿਸ ਕੀਤੀ ਜੋ ਸ਼ਾਮ ਨੂੰ ਚਿੜੀਆਂ ਧਰੇਕ ਤੇ ਰੌਲਾ ਪਾਉਂਦੀਆਂ ਸਨ ਉਹ ਰੌਣਕ ਕਿਧਰੇ ਚਲੀ ਗਈ ਤੇ ਅਸੀਂ ਉਸ ਧਰੇਕ ਦੀ ਥਾਂ ਕੋਈ ਨਵਾਂ ਪੌਦਾ ਲਗਾਉਣ ਬਾਰੇ ਸੋਚਿਆ ਤੇ ਅੱਜ ਉਸ ਜਗ੍ਹਾ ਤੇ ਜਾਮਣ ਦਾ ਬੂਟਾ ਲੱਗਾ ਹੋਇਆ ਹੈ ਤੇ ਸਾਡੇ ਘਰ ਦੇ ਬਾਹਰ ਵੀ ਕਾਫੀ ਸਾਰੇ ਦਰਖ਼ਤ ਲੱਗੇ ਹੋਏ ਨੇ ਜਿਨ੍ਹਾਂ ਥੱਲੇ ਪਸ਼ੂ ਆਰਾਮ ਕਰਦੇ ਨੇ। ਧੰਨਵਾਦ ਜੀ।

Please log in to comment.