ਬਚਪਨ ਵਿਚ ਮਤਲਬ 2000 ਤੋਂ ਪਹਿਲਾਂ ਦੇ ਜਨਮ ਵਾਲੇ ਬੱਚੇ ਸਾਡੇ ਵੇਲੇ ਮਸਾਂ ਦਸ ਘਰਾਂ ਚੋਂ ਇੱਕ ਘਰ ਦੇ ਟੀਵੀ ਹੁੰਦਾ ਸੀ ਤੇ ਜਿਸ ਘਰ ਵਿੱਚ ਟੀਵੀ ਹੁੰਦਾ ਸੀ ਉਹ ਸਾਡੇ ਵਿਹੜੇ ਦਾ ਲੀਡਰ ਹੁੰਦਾ ਸੀ ਕਿਉਂਕਿ ਸਾਰੀ ਦੁਨੀਆ ਦੀ ਖ਼ਬਰ ਉਸ ਕੋਲ ਹੁੰਦੀ ਸੀ ਕਿਹੜੀ ਪਾਰਟੀ ਨੇ ਇਸ ਵਾਰ ਵੋਟਾਂ ਚ ਜਿਤਣਾ ਕਿਸ ਪਾਰਟੀ ਨੇ ਘਪਲੇ ਕਰੇ ਨੇ ਇੱਥੋਂ ਤੱਕ ਕਿ ਕਦੋਂ ਮੀਂਹ ਆਉਣਾ ਤੇ ਫੇਰ ਉਸ ਦੀ ਗੱਲ ਸੱਚ ਵੀ ਹੋ ਜਾਂਦੀ ਸੀ ਤੇ ਉਸ ਦੀ ਵਾਹ ਵਹਾਈ ਵੀ ਹੁੰਦੀ ਸੀ।ਜਿਸ ਘਰ ਵਿੱਚ ਟੀਵੀ ਹੁੰਦਾ ਸੀ ਉਸ ਘਰ ਦਾ ਇੱਕ ਮੈਂਬਰ ਪੱਕਾ ਕਿਸੇ ਨੌਕਰੀ ਤੇ ਲੱਗਾ ਹੁੰਦਾ ਸੀ।ਜਿਸ ਘਰ ਵਿੱਚ ਟੀਵੀ ਹੁੰਦਾ ਉਸ ਘਰ ਦੇ ਬੱਚਿਆਂ ਵਿੱਚ ਵੀ ਪੂਰਾ ਐਟੀਟਿਊਡ ਹੁੰਦਾ ਸੀ ਸਭ ਤੋਂ ਮੂਹਰੇ ਬਹਿੰਦੇ ਕੁਰਸੀਆਂ ਲੈ ਕੇ ਤਾਂ ਕੇ ਪਿੱਛੇ ਵਾਲਿਆਂ ਨੂੰ ਦਿਖੇ ਨਾ ਤੇ ਉਹ ਸਾਡੇ ਹਾੜੇ ਕੱਢਣ ਮੈਂ ਵੀ ਪਿੱਛੇ ਬੈਠਣ ਵਾਲਿਆਂ ਵਿੱਚੋਂ ਇੱਕ ਸੀ ਪਹਿਲਾਂ ਤਾਂ ਅਸੀਂ ਮੇਰੇ ਸਕੇ ਚਾਚਾ ਜੀ ਦੇ ਘਰ ਟੀਵੀ ਦੇਖਦੇ ਹੁੰਦੇ ਸੀ ਮੇਰੇ ਚਾਚਾ ਜੀ ਬਿਜਲੀ ਮੁਲਾਜ਼ਮ ਸਨ ਫਿਰ ਅਸੀਂ ਘਰ ਬਦਲ ਦਿੱਤਾ ਤੇ ਫਿਰ ਮੈਂ ਇੱਕ ਗੁਆਂਢੀ ਦੇ ਘਰ ਜਾਇਆ ਕਰਦੀ ਸੀ ਉਹ ਜਦੋਂ ਸ਼ਕਤੀਮਾਨ ਚਲਦਾ ਉਸੇ ਸਮੇਂ ਹੀ ਮੇਨ ਸਵਿੱਚ ਆਫ ਕਰ ਦਿੰਦੇ ਤੇ ਫੇਰ ਕਿੰਨੇ ਤਰਲੇ ਮਿੰਨਤਾਂ ਨਾਲ ਸ਼ਕਤੀਮਾਨ ਦੇਖਣ ਦਿੰਦੇ। ਇੱਕ ਲਿਸ਼ਕਾਰਾ ਤੇ ਇੱਕ ਸ਼ਕਤੀਮਾਨ ਹੀ ਉਸ ਸਮੇਂ ਸਾਡਾ ਫੈਬਰਟ ਹੁੰਦਾ ਸੀ। ਮੇਰੇ ਪਤੀ ਵੀ ਕਈ ਵਾਰ ਗੱਲ ਛੇੜ ਲੈਂਦੇ ਹਨ ਕਿ ਇਨ੍ਹਾਂ ਨਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਸੀ।ਜਿਸ ਘਰ ਵਿੱਚ ਟੀਵੀ ਹੁੰਦਾ ਸੀ ਉਸ ਘਰ ਦਾ ਮਾਲਕ ਇੱਕ ਡਾਕਟਰ ਸੀ ਤੇ ਸਾਰਾ ਘਰ ਪੱਕਾ ਸੀ ਤੇ ਉਹਨਾਂ ਦੀ ਕੁੜੀ ਐਤਵਾਰ ਨੂੰ ਹੀ ਸਾਰਾ ਘਰ ਧੋਂਦੀ ਤੇ ਇਹਨਾਂ ਵਿਚਾਰਿਆਂ ਨੂੰ ਕਹਿ ਦਿੰਦੀ ਪਹਿਲਾਂ ਨਲਕਾ ਗੇੜ ਕੇ ਪਾਣੀ ਭਰੋ ਅਤੇ ਮੇਰੇ ਨਾਲ ਸਾਰਾ ਘਰ ਧਵਾਓ ਫੇਰ ਤੁਹਾਨੂੰ ਸ਼ਕਤੀਮਾਨ ਵੇਖਣ ਦੇਵਾਂਗੀ। ਵਿਚਾਰਿਆ ਕੋਲੋਂ ਸਾਰਾ ਦਿਨ ਪਾਣੀ ਭਰਵਾਉਦੀ। ਇੰਨਾ ਤਸ਼ੱਦਦ ਝੱਲਣਾ ਪੈਂਦਾ ਸੀ ਟੀਵੀ ਦੇਖਣ ਲਈ। ਧੰਨਵਾਦ ਜੀ।
Please log in to comment.