Kalam Kalam
b
Balbir Singh
1 week ago

ਉਡੀਕ

ਉਡੀਕ ਰਾਮ ਸਿੰਘ ਦੀਆਂ ਹਜ਼ੂਰ ਸਾਹਿਬ ਦੀਆਂ ਟਿਕਟਾਂ ਦੋ ਮਹੀਨੇ ਪਹਿਲਾਂ ਹੀ ਬੁੱਕ ਹੋ ਚੁਕੀਆਂ ਸਨ ਉਸ ਨੇ ਕਈ ਦਿਨ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿਤੀ ਸੀ ਉਸਦੇ ਨਾਲ ਉਸਦੀ ਪਤਨੀ ਤੇ ਉਸਦਾ ਸਾਂਢੂ ਵੀ ਜਾਣ ਵਾਸਤੇ ਤਿਆਰ ਸੀ ਜਦੋਂ ਦੋ ਦਿਨ ਬਾਕੀ ਰਹਿ ਗਏ ਤਾਂ ਰਾਮ ਸਿੰਘ ਦੀ ਪਤਨੀ ਨਾਲ ਭਾਣਾ ਵਾਪਰ ਗਿਆ ਜਦੋਂ ਉਹ ਇਕ ਖੰਭੇ ਕੋਲ ਖੜੀ ਸੀ ਤਾਂ ਉਸਦੇ ਪੈਰ ਦੇ ਉਪਰੋਂ ਸੀਮਿੰਟ ਦਾ ਭਰਿਆ ਰੇੜਾ ਨਿਕਲ ਗਿਆ ਤੇ ਫੈਕਚਰ ਹੋ ਗਿਆ ਤੇ ਪਲੱਸਤਰ ਲੱਗਵਾਓਣਾ ਪਿਆ ਤੇੰ ਉਸ ਦੀ ਟਿਕਟ ਕਟਵਾਉਣੀ ਪਈ ਪਰੰ ਰਾਮ ਸਿੰਘ ਦਾ ਦਿਲ ਨਾ ਮੰਨੇ ਅਪਨੀ ਘਰ ਵਾਲੀ ਨੂੰ ਛੱਡ ਜਾਣ ਦਾ ਪਰ ਆਖ ਵੇਖ ਕੇ ਹੀ ਰਾਜ਼ੀ ਹੋਇਆ ਉਹ ਤਾਰੀਖ ਆ ਗਈ ਸਵੇਰੇ ਸਾਢੇ ਪੰਜ ਵੱਜੇ ਗੱਡੀ ਨੇ ਚੱਲਣਾ ਸੀ ਟਾਈਮ ਤੋਂ ਪਹਿਲਾਂ ਹੀ ਅਮਿਰਤਸਰ ਸਟੇਸ਼ਨ ਤੇ ਪਹੁੰਚ ਗਏ ਟਾਈਮ ਹੋ ਗਿਆ ਸਾਢੇ ਪੰਜ ਵੱਜ ਗਏ ਪਰ ਗੱਡੀ ਪਲੇਟਫਾਰਮ ਤੇ ਨਹੀਂ ਲੱਗੀ ਪਤਾ ਕਰਨ ਤੇ ਪਤਾ ਚਾਲਿਆ ਕਿ ਗੱਡੀ ਲੇਟ ਹੈ ਕਿਸਾਨਾ ਦੀ ਹੜਤਾਲ ਕਰਕੇ ਰੇਲਾਂ ਰੋਕੀਆਂ ਜਾ ਰਹੀਆਂ ਹਨ ਕਰੀਬ ਡੇੜ ਵਜੇ ਦੇ ਕਰੀਬ ਗੱਡੀ ਆ ਜਾਇਗੀ ,ਡੇੜ ਵੀ ਵੱਜ ਗਿਆ ਪਰ ਗੱਡੀ ਨਹੀ ਆਈ ਇਸ ਤਰਾਂ ਵਾਰ ਵਾਰ ਟਾਈਮ ਬਦਲਣ ਤੇ ਫਿਕਰ ਹੋ ਗਿਆ ਕਿ ਗੱਡੀ ਆਵੇਗੀ ਕਿ ਨਹੀਂ ਕੀ ਅਸੀਂ ਹਜ਼ੂਰ ਸਾਹਿਬ ਜਾ ਪਾਵਾਂਗੇ ਵੀ ਕਿ ਨਹੀਂ ਮਨ ਵਿਚ ਇਕ ਆਵੇ ਇਕ ਜਾਵੇ ਕਹਿੰਦੇ ਉਡੀਕ ਦਾ ਵਕਤ ਛੇਤੀ ਨਹੀਂ ਨਿਕਲਦਾ ਇੰਤਜ਼ਾਰ ਕਰਦਿਆਂ ਨੂੰ ਘੜੀ ਮੁੜੀ ਘੜੀ ਵੱਲ ਵੇਖ ਕਦੀ ਪਲੇਟ ਫਾਰਮ ਵੱਲ ਵੇਖ ਕਿ ਹੁਣ ਵੀ ਗੱਡੀ ਆਈ ਹੁਣ ਵੀ ਆਈ ਸਾਡੀ ਉਡੀਕ ਬਹੁਤ ਲੰਬੀ ਹੋ ਰਹੀ ਸੀ ਫਿਰ ਪਤਾ ਚੱਲਿਆ ਕਿ ਗੱਡੀ ਜਲੰਧਰ ਰੇਲਵੇ ਸਟੇਸ਼ਨ ਤੇ ਆ ਚੁਕੀ ਹੈ ਉਹ ਹੁਣ ਤਰਨ ਤਾਰਨ ਦੇ ਰਸਤਿਓਂ ਹੀ ਅੰਮ੍ਰਿਤਸਰ ਪਹੁੰਚੇਗੀ ਸ਼ਾਮ ਸਾਢੇ ਚਾਰ ਵੱਜੇ ਸਟੇਸ਼ਨ ਤੇ ਆਈ ਤਾਂ ਹੁਣ ਉਸਦੀ ਸਾਫ ਸਫਾਈ ਹੋਣੀ ਸੀ ਗੱਡੀ ਸਫਾਈ ਵਾਸਤੇ ਚਲੀ ਗਈ ਪਰ ਛੇਤੀ ਹੀ ਵਾਪਿਸ ਆ ਗਈ ਤੇ ਸਵਾਰੀਆਂ ਗੱਡੀ ਵਿਚ ਬੈਠਣ ਲੱਗ ਪਈਆਂ ਰਾਮ ਸਿੰਘ ਤੇ ਉਸਦਾ ਸਾਂਢੂ ਵੀ ਆਪਨੀਆਂ ਸੀਟਾਂ ਮੱਲ ਕੇ ਬੈਠ ਗਏ ਤੇ ਸ਼ੁਕਰ ਕੀਤਾ ਉਸ ਪਰਮਾਤਮਾਂ ਦਾ ਕਿ ਏਨੀ ਉਡੀਕ ਮਗਰੋਂ ਆਸ ਤਾਂ ਬੱਝੀ ਕਿ ਹੁਣ ਹਜ਼ੂਰ ਸਾਹਿਬ ਜਰੂਰ ਪਹੁੰਚ ਜਾਵਾਂਗੇ। ਬਲਬੀਰ ਸਿੰਘ ਪਰਦੇਸੀ 9465710205

Please log in to comment.

More Stories You May Like