ਸ਼ਰੀਕ ਸ਼ਬਦ ਸੁਣਨ ਕੇ ਕੋਈ ਖਾਸ ਆਪਣਾ ਵੀ ਬਿਗਾਨਾ ਜਿਹਾ ਲੱਗਦਾ ਆ । ਸ਼ਰੀਕ ਕੋਈ ਜਨਮ ਤੋਂ ਨਹੀਂ ਹੁੰਦਾ ਸਗੋਂ ਕੁਝ ਕੁ ਮਾਂ -ਪਿਓ ਆਪਣੇ ਬੱਚਿਆਂ ਦੇ ਮਨ ਵਿਚ ਆਪਣੇ ਚਾਚੇ ਤਾਇਆਂ ਪ੍ਰਤੀ ਇੰਨਾ ਜ਼ਹਿਰ ਭਰ ਦਿੰਦੇ ਹਨ ਕਿ ਉਹਨਾਂ ਨੂੰ ਆਪਣੇ ਚਾਚੇ ਤਾਏ ਸਰੀਕ ਲੱਗਣ ਪੈਂਦੇ ਨੇ । ਵੱਡਿਆਂ ਦੀਆਂ ਲੜਾਈਆਂ ਵਿੱਚ ਬੱਚਿਆਂ ਨੂੰ ਇਹੋ ਜਿਹਾ ਕੁਝ ਨਹੀਂ ਕਹਿਣਾ ਚਾਹੀਦਾ ਜੋ ਬੱਚੇ ਦੇ ਮਨ ਤੇ ਬੁਰਾ ਅਸਰ ਕਰੇ ਜੋ ਬੱਚੇ ਦੇ ਮਨ ਵਿਚ ਆਪਣੇ ਪਰਿਵਾਰ ਮੈਂਬਰਾਂ ਪ੍ਰਤੀ ਜ਼ਹਿਰ ਭਰ ਦੇਵੇ ਮੇਰਾ ਮੰਨਣਾ ਚਾਚੇ ਤਾਏ ਤਾਂ ਦੁੱਖ ਦੇ ਨਾਲ ਖੜ੍ਹਨ ਲਈ ਬਣੇ ਨੇ ਜ਼ੇਕਰ ਬੱਚੇ ਦੇ ਮਨ ਵਿਚ ਬਚਪਨ ਤੋਂ ਹੀ ਇਹ ਸਭ ਭਰ ਦਿੱਤਾ ਵੀ ਆਪਣੇ ਤਾਂ ਤੇਰੇ ਚਾਚੇ ਨਾਲ ਲੜਾਈ ਹੋ ਗਈ ਆ ਅਸੀਂ ਤਾਂ ਬੋਲਦੇ ਨਹੀਂ ਤੂੰ ਵੀ ਨਹੀਂ ਬੋਲਣਾ ਉਸ ਸਮੇਂ ਬੱਚੇ ਦੇ ਮਨ ਵਿਚ ਆਪਣਿਆਂ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਆ ਇਹ ਕੰਮ ਖ਼ਾਸ ਮਾਵਾਂ ਕਰਦੀਆਂ ਨੇ ਜਿਹੜੀਆਂ ਆਪਣੇ ਪੇਕਿਆਂ ਨਾਲ ਤਾਂ ਬੱਚਿਆਂ ਦਾ ਪੂਰਾ ਮੋਹ ਪਿਆਰ ਰੱਖਣ ਗੀ ਪਰ ਸਹੁਰੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਨਫ਼ਰਤ ਪੈਦਾ ਕਰ ਦੇਣ ਗੀ । ਬੱਚੇ ਨੂੰ ਸ਼ਰੀਕ ਬਣਾਉਣ ਲਈ ਸਭ ਤੋਂ ਵੱਧ ਹੱਥ ਮਾਂ ਪਿਓ ਦਾ ਹੀ ਹੁੰਦਾ ਆ । ਸਾਰੇ ਪਰਿਵਾਰ ਇਕੋ ਜਿਹੇ ਨਹੀਂ ਹੁੰਦੇ ਪਰ ਕੁਝ ਪਰਿਵਾਰ ਗ਼ਲਤ ਹੁੰਦਾ ਨੇ ਇਸ ਲਈ ਜ਼ੇਕਰ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਤਾਂ ਮਾਫ਼ ਕਰਨਾ ਜੀ 🙏🙏 ਧੰਨਵਾਦ ਜੀ🙏🙏 ✍️ ਅਮਨ ਚਹਿਲ
Please log in to comment.