Kalam Kalam
k
Kulwinder Kaur
2 months ago

ਅੱਜ ਉਹੀ ਦਿਨ ਸੀ। kulwinder kaur

ਮੈਂ ਜੋ ਹਸਪਤਾਲ ਵਿਚ ਕਾਊਂਟਰ ਕੋਲ ਕੁਰਸੀਆਂ ਲੱਗੀਆਂ ਹੋਈਆਂ ਹੁੰਦੀਆਂ ਨੇ ਉਨ੍ਹਾਂ ਉੱਤੇ ਬੈਠੀ ਅਖ਼ਵਾਰ ਪੜ੍ਹ ਰਹੀ ਸੀ।ਮੇਰੀ ਨਾਈਟ ਡਿਊਟੀ ਚੱਲ ਰਹੀ ਸੀ। ਹਸਪਤਾਲ ਵਿਚ ਸ਼ਾਂਤੀ ਸੀ। ਡਾਕਟਰ ਸਾਹਿਬ ਵੀ ਮਰੀਜ਼ਾਂ ਨੂੰ ਵੇਖ ਕੇ ਜਾ ਚੁੱਕੇ ਸਨ । ਉਸ ਰਾਤ ਮੈਂ ਇੱਕਲੀ ਹੀ ਆਈ ਸੀ ਮੇਰੇ ਨਾਲ ਵਾਲੀ ਨਰਸ ਉਸ ਦਿਨ ਛੁੱਟੀ ਤੇ ਸੀ ਉਸ ਦਿਨ ਨੂੰ ਮੈਂ ਕਿਵੇਂ ਭੁਲਾ ਸਕਦੀ ਹਾਂ ਜਿਵੇਂ ਮੁੰਡੇ ਕਹਿੰਦੇ ਨੇ ਕਿ ਕੁੜੀਆਂ ਕੁਝ ਨਹੀਂ ਭੁੱਲਦੀਆਂ ਨਾਂ ਬਰਥਡੇ ਨਾਂ ਐਨੀਵਰਸਰੀ ਤੇ ਉਸ ਦਿਨ ਤਾਂ ਸਾਡੀ ਪਹਿਲੀ ਮੁਲਾਕਾਤ ਸੀ। ਮੈਂ ਮਸ਼ੀਨ ਲਈ ਤੇ ਸਾਰੇ ਮਰੀਜ਼ਾਂ ਦੇ ਬਲੱਡ ਚੈੱਕ ਕਰਨ ਲਈ ਗੇੜਾ ਲਾਇਆ ਤੇ ਫੇਰ ਆ ਕੇ ਕੁਰਸੀਆਂ ਤੇ ਬੈਠ ਗਈ ਤੇ ਇੰਨੇ ਨੂੰ ਇੱਕ ਮੁੰਡਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਡਮ ਮੇਰਾ ਵੀ ਬਲੱਡ ਚੈੱਕ ਕਰ ਦਿਓ ਦਿਲ ਤੇਜ - ਤੇਜ ਜਿਹਾ ਧੜਕੀ ਜਾਂਦਾ। ਮੈਂ ਉਸ ਦੀ ਬਾਂਹ ਫੜੀ ਤੇ ਜਦੋਂ ਬਲੱਡ ਬੈਂਕ ਕਰਨ ਲੱਗੀ ਤਾਂ ਉਸ ਨੇ ਮਸ਼ੀਨ ਫੜ ਕੇ ਪਾਸੇ ਰੱਖ ਦਿੱਤੀ ਤੇ ਕਹਿਣ ਲੱਗਾ ਮੈਡਮ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨ ਆਇਆ ਸੀ। ਮੈਡਮ ਮੇਰਾ ਨਾਂ ਦੀਪ ਏ ਤਿੰਨ ਨੰਬਰ ਕਮਰੇ ਵਿੱਚ ਮੇਰੀ ਮਾਂ ਦਾ ਓਪਰੇਸ਼ਨ ਹੋਇਆ ਏ ਮੈਂ ਉਹਨਾਂ ਨਾਲ ਹਾਂ। ਮੈਡਮ ਮੈਂ ਪੜ੍ਹਿਆ ਲਿਖਿਆ ਵੀ ਵਧੀਆ ਹਾਂ ਜ਼ਮੀਨ ਵੀ ਵਧੀਆ ਏ ਮੇਰੇ ਕੋਲ। ਮੈਡਮ ਮੈਨੂੰ ਤੁਸੀਂ ਬਹੁਤ ਪਸੰਦ ਹੋਂ ਮੁਕਦੀ ਗੱਲ ਵਿਆਹ ਕਰਵਾਉਣਾ ਏ ਤੁਹਾਡੇ ਨਾਲ ਪਲੀਜ਼ ਮੈਡਮ ਸੋਚ ਕੇ ਦੱਸ ਦਿਓ ਨਾਂਹ ਨਾ ਕਰਿਓ ਮੈਂ ਤੁਹਾਡੇ ਜਵਾਬ ਦਾ ਇੰਤਜਾਰ ਕਰਾਂਗਾ।ਦੀਪ ਇੱਕ ਸਾਹ ਵਿੱਚ ਪਤਾ ਨੀ ਕੀ ਕੁਝ ਬੋਲ ਗਿਆ ਮੇਰਾ ਤਾਂ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਮੇਰਾ ਸਾਰਾ ਸਰੀਰ ਕੰਬਣ ਲੱਗਾ ਮੈਂ ਚੁੱਪ ਚਾਪ ਖੜ੍ਹੀ ਉਸ ਨੂੰ ਕਮਰੇ ਵੱਲ ਜਾਂਦੇ ਨੂੰ ਵੇਖ ਰਹੀ ਸੀ। ਮੈਂ ਕੁਰਸੀ ਉਪਰ ਬੈਠ ਗਈ ਤੇ ਸੋਚਣ ਲੱਗੀ ਕਿੱਦਾਂ ਦੇ ਹੁੰਦੇ ਨੇ ਇਹ ਮੁੰਡੇ ਇੱਕ ਮਿੰਟ ਵਿੱਚ ਕਿੰਨਾ ਕੁਝ ਬੋਲ ਗਿਆ ਡਰਿਆ ਵੀ ਨਹੀਂ ਨਾਂ ਮੇਰੀ ਕੋਈ ਗੱਲ ਸੁਣੀ ਕਿਵੇਂ ਇੰਨੇ ਕਰੜੇ ਮਾਜਨੇ ਹੁੰਦੇ ਨੇ ਇੰਨ੍ਹਾਂ ਦੇ ਮੈਂ ਚੁੱਪ ਚਾਪ ਬੈਠੀ ਉਸ ਕਮਰੇ ਵੱਲ ਵੇਖ ਰਹੀ ਸੀ ਜਿਸ ਵਿੱਚ ਦੀਪ ਗਿਆ ਸੀ। ਮੈਂ ਤਾਂ ਆਪਣੀ ਡਿਊਟੀ ਕਰਨੀ ਸੀ ਰਾਤ ਨੂੰ ਇਕ -ਇੱਕ ਘੰਟੇ ਤੋਂ ਮਰੀਜ਼ਾਂ ਦੇ ਬਲੱਡ ਚੈੱਕ ਕਰਨੇ ਸੀ ਪਰ ਮੈਂ ਹੁਣ ਡਰ ਰਹੀ ਸੀ ਮੈਂ ਗਿਆਰਾਂ ਵਜੇ ਦਾ ਚੈੱਕਅਪ ਰੂਟ ਕੈਂਸਲ ਕਰ ਦਿੱਤਾ ਤੇ ਬਾਰਾਂ ਵਜੇ ਗਈ ਕਿ ਹੁਣ ਸਾਰੇ ਸੌਂ ਗਏ ਹੋਣਗੇ ਪਰ ਜਦੋਂ ਮੈਂ ਦੀਪ ਦੀ ਮਾਂ ਨੂੰ ਵੇਖਣ ਗਈ ਤਾਂ ਦੀਪ ਜਾਗ ਰਿਹਾ ਸੀ ਤੇ ਮੇਰੇ ਮੂੰਹ ਵੱਲ ਵੇਖਦਾ ਰਿਹਾ ਮੈਂ ਵਾਪਸ ਆ ਗਈ ਤੇ ਵਾਰ ਵਾਰ ਪਿੱਛੇ ਵੇਖ ਵੀ ਰਹੀ ਸੀ ਪਰ ਉਹ ਦੁਬਾਰਾ ਕੁਝ ਨਹੀਂ ਬੋਲਿਆ ਮੇਰੇ ਸਾਹ ਵਿੱਚ ਸਾਹ ਪਏ ਕਿ ਚਲੋ ਨਿਬੜਿਆ ਕੰਮ ਹੁਣ ਤਾਂ ਕੁਝ ਨੀ ਬੋਲਿਆ ਉਹ। ਮੈਂ ਇੱਕ ਵਜੇ ਫਿਰ ਦੋ ਵਜੇ ਇੱਕ -ਇੱਕ ਘੰਟੇ ਤੋਂ ਮਰੀਜ਼ਾਂ ਕੋਲ ਗੇੜਾ ਮਾਰ ਰਹੀ ਸੀ ਪਰ ਫੇਰ ਦੀਪ ਕੁਝ ਨਾ ਬੋਲਿਆ। ਮੈਂ ਜਦੋਂ ਸਵੇਰੇ ਤਿੰਨ ਸਾਢੇ ਤਿੰਨ ਵਜੇ ਗਈ ਤਾਂ ਉਸ ਦੇ ਮੰਮੀ ਵੀ ਜਾਗ ਰਹੇ ਸਨ ਮੈਂ ਬਾਂਹ ਤੇ ਮਸ਼ੀਨ ਲਾਉਂਦਿਆਂ ਪੁੱਛਿਆ ਠੀਕ ਹੋ ਆਂਟੀ ਤੇ ਦੀਪ ਬੈਠ ਤੇ ਉੱਠ ਬੈਠ ਗਿਆ ਤੇ ਉਸ ਨੇ ਮੈਨੂੰ ਪੁੱਛਿਆ ਤੁਸੀਂ ਸੋਚਿਆ ਕੁਝ ਮੈਂ ਡਰ ਗਈ ਕਿ ਇਸ ਨੂੰ ਤਾਂ ਮਾਂ ਦਾ ਵੀ ਕੋਈ ਡਰ ਨੀਂ ਇਹ ਤਾਂ ਬਿਲਕੁਲ ਸਿਰ ਫਿਰਾ ਆਸ਼ਿਕ ਏ।ਦੀਪ ਨੇ ਫਿਰ ਕਿਹਾ ਮੇਰੇ ਮੰਮੀ ਪਾਪਾ ਆਪ ਗੱਲ ਕਰ ਲੈਣਗੇ ਤੁਹਾਡੇ ਮੰਮੀ ਪਾਪਾ ਨਾਲ। ਮੇਰੇ ਮੌਮ ਡੈਡ ਬਹੁਤ ਵਧੀਆ ਨੇ ਬਿਲਕੁਲ ਫਰੈਂਡਲੀ ਨੇ।ਪਰ ਮੈਂ ਕਿਹਾ ਮੇਰੇ ਪਾਪਾ ਨੀਂ ਨਾਂ ਇਹੋ ਜਿਹੇ ਉਹ ਤਾਂ ਮਾਰ ਦੇਣਗੇ ਮੈਨੂੰ ਪਤਾ ਨੀਂ ਕਿਵੇਂ ਪੜਾਇਆ ਏ ਉਨ੍ਹਾਂ ਨੇ ਮੈਨੂੰ ਤੇ ਕਿੰਨੇ ਪੈਸੇ ਲਾ ਕੇ ਆਹ ਕੰਮ ਤੇ ਲਾਇਆ ਏ ਜਦੋਂ ਉਨ੍ਹਾਂ ਨੂੰ ਮੇਰੀ ਇਹੋ ਜਿਹੀ ਹਰਕਤ ਦਾ ਪਤਾ ਲੱਗਣਾ ਉਨ੍ਹਾਂ ਨੇ ਤਾਂ ਮੈਨੂੰ ਕੰਮ ਤੋਂ ਵੀ ਹਟਾ ਲੈਣਾ ਏ। ਬਹੁਤ ਜ਼ਿੰਮੇਵਾਰੀਆਂ ਨੇ ਮੇਰੇ ਸਿਰ ਤੇ ਦੋ ਛੋਟੇ ਭੈਣ ਭਰਾ ਵੀ ਨੇ ਜੇ ਮੈਂ ਇਹੋ ਜਿਹੀ ਹਰਕਤ ਕਰਾਂਗੀ ਤਾਂ ਉਹਨਾਂ ਦਾ ਵੀ ਭਵਿੱਖ ਖਰਾਬ ਹੋ ਜਾਣਾਂ ਏ ਤੇ ਮੇਰੇ ਡੈਡੀ ਦਾ ਗੁੱਸਾ ਵੀ ਬੜਾ ਭੈੜਾ ਏ। ਆਂਟੀ ਜੀ ਸਾਡੇ ਮੂੰਹ ਵੱਲ ਵੇਖ ਰਹੇ ਸੀ ਫਿਰ ਦੀਪ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਤੁਸੀਂ ਕਰੋਂਗੇ ਡੈਡੀ ਨਾਲ ਗੱਲ ਪਲੀਜ਼ ਤੁਸੀਂ ਮਨਾਉਣਾ ਏ ਡੈਡੀ ਨੂੰ ਪਲੀਜ਼ ਮੰਮਾ। ਆਂਟੀ ਜੀ ਵੀ ਦੀਪ ਨੂੰ ਸਮਝਾ ਰਹੇ ਸੀ ਕਿ ਪੁੱਤ ਮੈਂ ਕਿਵੇਂ ਗੱਲ ਕਰਾਂਗੀ ਤੇਰੇ ਡੈਡੀ ਨਾਲ ਉਹ ਕੀ ਕਹਿਣਗੇ ਪਰ ਦੀਪ ਨੇ ਤਾਂ ਹਿੰਡ ਹੀ ਕਰ ਲਈ ਸੀ ਮੈਂ ਦੋਵਾਂ ਨੂੰ ਗੱਲਾਂ ਕਰਦਿਆਂ ਛੱਡ ਕੇ ਮੁੜ ਆ ਬੈਠੀ ਤੇ ਦੀਪ ਵੀ ਮੇਰੇ ਪਿੱਛੇ ਹੀ ਆ ਗਿਆ ਤੇ ਮੇਰੇ ਹੱਥ ਉੱਤੇ ਆਪਣਾ ਨੰਬਰ ਲਿਖ ਦਿੱਤਾ ਤੇ ਕਿਹਾ ਜੇ ਮੈਂ ਤੁਹਾਨੂੰ ਪਸੰਦ ਹਾਂ ਤਾਂ ਫੋਨ ਲਾਇਓ ਮੈਨੂੰ ਬਾਕੀ ਮੈਂ ਆਪੇ ਸਾਂਭ ਲਵਾਂਗਾਂ ਤੇ ਉੱਥੋਂ ਚਲਾ ਗਿਆ।ਮੇਰੀ ਡਿਊਟੀ ਸਵੇਰੇ ਸੱਤ ਵਜੇ ਤੱਕ ਦੀ ਸੀ ਮੈਂ ਡਿਊਟੀ ਲਾ ਕੇ ਘਰ ਚਲੀ ਗਈ ਤੇ ਜਾ ਕੇ ਮੈਂ ਉਹ ਨੰਬਰ ਆਪਣੀ ਡਾਇਰੀ ਤੇ ਲਿਖ ਦਿੱਤਾ ਕਿ ਇਸ ਦੀ ਲੋੜ ਤਾਂ ਮੈਨੂੰ ਸ਼ਾਇਦ ਕਦੇ ਪੈਣੀ ਨੀਂ ਫਿਰ ਵੀ ਲਿਖ ਦਿੰਦੀ ਹਾਂ। ਮੈਂ ਨਹਾ ਕੇ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਆ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਦੀਪ ਦੀਆਂ ਗੱਲਾਂ ਯਾਦ ਆ ਰਹੀਆਂ ਸਨ ਇੰਨ੍ਹਾਂ ਬੁਰਾ ਵੀ ਨਹੀਂ ਏ ਦੀਪ ਮੈਂ ਰਾਤ ਨੂੰ ਇੱਕਲੀ ਸੀ ਉਸ ਨੇ ਕੋਈ ਗਲਤ ਹਰਕਤ ਨੀ ਕੀਤੀ ਜੇ ਉਹ ਗਲਤ ਮੁੰਡਾ ਹੁੰਦਾ ਤਾਂ ਉਹ ਆਪਣੀ ਮਾਂ ਦੇ ਸਾਹਮਣੇ ਇਹ ਗੱਲ ਨਹੀਂ ਸੀ ਕਰਦਾ ਬੱਸ ਫੇਰ ਕੀ ਸੀ ਮੈਂ ਵੀ ਪੈ ਗਈ ਪਿਆਰ ਦਿਆਂ ਝੇੜਿਆਂ ਚ ਮੈਂ ਸ਼ਾਮ ਨੂੰ ਤਿੰਨ ਕੁ ਵਜੇ ਮਾਂ ਨੂੰ ਸਾਰੀ ਗੱਲ ਦੱਸੀ। ਮਾਂ ਨੇ ਵੀ ਮੈਨੂੰ ਘੁਰਿਆ ਨਹੀਂ ਇਹ ਕਹਿ ਦਿੱਤਾ ਪੁੱਤ ਤੇਰਾ ਪਿਓ ਮੰਨਜੂ ਕਿਤੇ ਘਰੋਂ ਨਾਂ ਕੱਢ ਦੇਵੇ ਆਪਾਂ ਨੂੰ। ਮਾਂ ਵੀ ਕਾਹਲੀ ਵਗੀ ਡੈਡੀ ਨਾਲ ਗੱਲ ਕਰਨ ਚਲੀ ਗਈ ਜਦੋਂ ਮੈਂ ਮਾਂ ਨੂੰ ਪਾਪਾ ਨਾਲ ਗੱਲ ਕਰਦੇ ਸੁਣਿਆ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਜਾਂਨ ਮੂੰਹ ਵਿੱਚ ਆ ਗਈ ਹੋਵੇ।ਪਰ ਡੈਡੀ ਨੇ ਤਾਂ ਇਹ ਕਹਿ ਦਿੱਤਾ ਕਿ ਕੋਈ ਨਾਂ ਦੇਖ ਲਵਾਂਗੇ ਕਮਾਲ ਹੀ ਹੋ ਗਿਆ ਉਸ ਦਿਨ ਤਾਂ ਮੇਰੇ ਡੈਡੀ ਦਾ ਸੁਭਾਅ ਤਾਂ ਇੰਨਾ ਭੈੜਾ ਏ ਇਹ ਕਿਵੇਂ ਹੋ ਗਿਆ ਸ਼ਾਇਦ ਰੱਬ ਨੇ ਦੀਪ ਨੂੰ ਹੀ ਮੇਰੀ ਕਿਸਮਤ ਵਿੱਚ ਲਿਖਿਆ ਸੀ ਤੇ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ ਉਹ ਕਹਾਵਤ ਮੈਨੂੰ ਸੱਚ ਹੁੰਦੀ ਦਿਖ ਰਹੀ ਸੀ। ਮੈਂ ਸਾਂਮ ਨੂੰ ਛੇ ਕੁ ਵਜੇ ਦੀਪ ਨੂੰ ਫੋਨ ਲਾ ਲਿਆ ਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਵਾਰ ਵਾਰ ਇਹੀ ਪੁੱਛ ਰਿਹਾ ਸੀ ਕਿ ਮੰਨ ਗਏ ਮੰਮੀ ਡੈਡੀ ਮੈਂ ਕਿਹਾ ਮੈਂ ਤੁਹਾਨੂੰ ਇੱਥੇ ਆ ਕੇ ਹੀ ਦੱਸਦੀ ਹਾਂ। ਮੈਂ ਆਪਣੀ ਡਿਊਟੀ ਤੇ ਆਈ ਤਾਂ ਦੀਪ ਹਸਪਤਾਲ ਦੇ ਗੇਟ ਤੇ ਖੜਾ ਸੀ ਤੇ ਮੈਨੂੰ ਗੇਟ ਤੇ ਹੀ ਫੇਰ ਪੁੱਛਿਆ ਮੰਨ ਗਏ ਜੀ ਘਰਦੇ। ਮੈਂ ਸਿੱਧੀ ਆਂਟੀ ਕੋਲ ਚਲੀ ਗਈ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਤੇ ਆਂਟੀ ਮੈਨੂੰ ਕਹਿਣ ਲੱਗੇ ਮੈਂ ਤਾਂ ਠੀਕ ਹਾਂ ਪੁੱਤ ਪਰ ਇਹ ਕਮਲਾ ਸਾਰੀ ਰਾਤ ਦਾ ਨੀਂ ਸੁੱਤਾ ਕਿਵੇਂ ਬਣਿਆ ਪੁੱਤ। ਮੈਂ ਕਿਹਾ ਆਂਟੀ ਤੁਸੀਂ ਵੀ ਆਂਟੀ ਹੱਸ ਪਏ ਤੇ ਮੈਂ ਆਂਟੀ ਨੂੰ ਸਾਰੀ ਗੱਲ ਦੱਸੀ ਤੇ ਦੀਪ ਪਿੱਛੇ ਖੜਾ ਸੁਣ ਰਿਹਾ ਸੀ ਤਾਂ ਉਹ ਚੀਕਿਆ ਤੇ ਆਪਣੀ ਮਾਂ ਦੇ ਗਲ਼ ਲੱਗ ਗਿਆ ਤੇ ਆਂਟੀ ਨੂੰ ਕਹਿਣ ਲੱਗਾ ਹੁਣ ਤਾਂ ਤੁਸੀਂ ਕਰ ਲਵੋਗੇ ਡੈਡੀ ਨਾਲ ਗੱਲ ਆਂਟੀ ਜੀ ਮੰਨ ਗਏ ਮੈਂ ਆਂਟੀ ਜੀ ਦੇ ਕੋਲ ਬੈਠ ਗਈ ਤਾਂ ਉਹਨਾਂ ਨੇ ਮੇਰੇ ਸਿਰ ਤੇ ਹੱਥ ਫੇਰਦਿਆਂ ਕਿਹਾ ਪੁੱਤ ਤੇਰਾ ਨਾਂ ਕੀ ਏ। ਮੈਂ ਕਿਹਾ ਆਂਟੀ ਜੀ ਮਨਦੀਪ ਤਾਂ ਆਂਟੀ ਅਤੇ ਦੀਪ ਹੱਸਣ ਲੱਗੇ ਤੇ ਆਂਟੀ ਕਹਿਣ ਲੱਗੇ ਕਿ ਇਹ ਤਾਂ ਪਰਮਾਤਮਾ ਨੇ ਆਪ ਖੁਦ ਮੇਲ ਕਰਵਾਏ ਨੇ ਆਪਣੇ ਇਹਦਾ ਨਾਂ ਵੀ ਮਨਦੀਪ ਏ ਦੀਪ ਬਹੁਤ ਹੱਸ ਰਿਹਾ ਸੀ। ਅਗਲੇ ਦਿਨ ਆਂਟੀ ਜੀ ਨੂੰ ਛੁੱਟੀ ਮਿਲ ਗਈ ਤੇ ਉਹ ਘਰ ਚਲੇ ਗਏ ਅਤੇ ਸਾਡੀ ਕਈ ਦਿਨ ਫੋਨ ਤੇ ਗੱਲ ਹੁੰਦੀ ਰਹੀ ਸੌਮਵਾਰ ਵਾਲੇ ਦਿਨ ਆਂਟੀ ਨੂੰ ਛੁੱਟੀ ਮਿਲੀ ਸੀ ਤੇ ਉਹ ਬੁੱਧਵਾਰ ਵਾਲੇ ਦਿਨ ਹੀ ਸਾਡੇ ਘਰ ਆ ਗਏ। ਮਨਦੀਪ ਤੇ ਉਸ ਦੀ ਵੱਡੀ ਭੈਣ ਸਨ ਉਹ ਵਿਆਹੇ ਹੋਏ ਸਨ ਆਪਣੀ ਮਾਂ ਦਾ ਪਤਾ ਲੈਣ ਆਏ ਸਨ ਤੇ ਦੀਪ ਉਨ੍ਹਾਂ ਨੂੰ ਸਾਡੇ ਘਰ ਲੈ ਆਇਆ। ਇੱਕ ਵਾਰ ਤਾਂ ਡੈਡੀ ਸਾਰੀ ਗੱਲ ਸੁਣ ਕੇ ਅੰਦਰ ਚਲੇ ਗਏ। ਮੈਂ ਮਾਂ ਨੂੰ ਉਨ੍ਹਾਂ ਦੇ ਪਿੱਛੇ ਭੇਜਿਆ ਤਾਂ ਉਹ ਮਾਂ ਨੂੰ ਕਹਿ ਰਹੇ ਸਨ ਇਹ ਤਾਂ ਹੱਦ ਏ ਇਹ ਤਾਂ ਘਰ ਤੱਕ ਆ ਗਏ ਜੇ ਮੇਰੇ ਗੱਲ ਪਸੰਦ ਹੁੰਦੀ ਮੈਂ ਆਪ ਜਾਂਦਾ। ਮੰਮੀ ਡੈਡੀ ਨੂੰ ਜੋਰ ਪਾ ਕੇ ਮਨਾ ਰਹੇ ਸਨ ਕਿ ਗੱਲ ਦੋਵਾਂ ਘਰਾਂ ਵਿੱਚ ਜਾ ਚੁੱਕੀ ਏ ਸੁੱਕਰ ਏ ਬੱਚਿਆਂ ਨੇ ਘਰੇ ਗੱਲ ਕੀਤੀ ਏ ਜੇ ਕੋਈ ਗਲਤੀ ਕਰ ਦਿੰਦੇ ਫੇਰ ਕੀ ਕਰ ਲੈਂਦੇ ਨਾਲੇ ਇਸ ਵਿੱਚ ਆਪਣੀ ਮਨਦੀਪ ਦਾ ਕੀ ਕਸੂਰ ਏ ਅਗਲਾ ਆਪ ਸਾਕ ਲੈ ਕੇ ਆਇਐ। ਇਹ ਸੁਣ ਕੇ ਡੈਡੀ ਦਾ ਗੁੱਸਾ ਥੋੜ੍ਹਾ ਸਾਂਤ ਹੋਇਆ ਤੇ ਉਹਨਾਂ ਨੇ ਰੈਅ ਕਰਕੇ ਦੱਸਣ ਲਈ ਕਹਿ ਦਿੱਤਾ। ਮੰਮੀ ਨੇ ਚਾਹ ਬਣਾ ਲਈ ਪਰ ਡੈਡੀ ਅੰਦਰ ਚਲੇ ਗਏ ਅਸੀਂ ਉਨ੍ਹਾਂ ਕੋਲ ਬੈਠ ਕੇ ਚਾਹ ਪੀਣ ਲੱਗੇ ਤਾਂ ਦੀਪ ਦੀ ਭੈਣ ਨੇ ਕਿਹਾ ਹੁਣ ਕਿਵੇਂ ਹੋਵੇਗਾ ਆਂਟੀ ਜੀ ਮੰਮੀ ਤਾਂ ਚੁੱਪ ਸਨ ਪਰ ਡੈਡੀ ਨੇ ਅੰਦਰੋਂ ਹੀ ਆਵਾਜ਼ ਦਿੱਤੀ ਮੈਂ ਤੇ ਇਹਦਾ ਚਾਚਾ ਆਵਾਂਗੇ ਘਰ ਬਾਰ ਦੇਖਣ ਸਾਰੇ ਇੱਕ ਦੂਜੇ ਵੱਲ ਵੇਖ ਕੇ ਮੁਸਕੁਰਾ ਰਹੇ ਸਨ। ਕੁਝ ਦਿਨਾਂ ਬਾਅਦ ਡੈਡੀ ਦੀਪ ਦਾ ਘਰ ਵੇਖ ਕੇ ਆਏ ਤਾਂ ਉਨ੍ਹਾਂ ਦੇ ਸਾਰਾ ਕੁਝ ਪਸੰਦ ਆ ਗਿਆ।ਸਗਨ ਦਾ ਦਿਨ ਰੱਖ ਦਿੱਤਾ ਗਿਆ।ਸਗਨ ਵਾਲੇ ਦਿਨ ਦੀਪ ਬਹੁਤ ਖੁਸ਼ ਸੀ ਕਹਿ ਰਿਹਾ ਸੀ ਕਿ ਉਸ ਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਕਿ ਇਹ ਸੱਚ ਹੋ ਰਿਹਾ ਏ। ਸੱਚੀਂ ਯਕੀਨ ਤਾਂ ਮੈਨੂੰ ਵੀ ਨਹੀਂ ਆ ਰਿਹਾ ਸੀ ਕਿ ਇੰਨੇ ਭੈੜੇ ਸੁਭਾਅ ਦੇ ਮੇਰੇ ਡੈਡ ਔਲਾਦ ਅੱਗੇ ਚੁੱਪ ਹੋ ਜਾਣਗੇ। ਮਨਦੀਪ ਦੇ ਘਰ ਦਿਆਂ ਨੇ ਵਿਆਹ ਦੀ ਥੋੜੀ ਕਾਹਲੀ ਕੀਤੀ ਤੇ ਸਗਨ ਦੇ ਕੁਝ ਮਹੀਨਿਆਂ ਬਾਅਦ ਹੀ ਵਿਆਹ ਮੰਗ ਲਿਆ ਦੋਵੇਂ ਪਰਿਵਾਰ ਬਹੁਤ ਖੁਸ਼ ਸਨ। ਵਿਆਹ ਤੋਂ ਬਾਅਦ ਵੀ ਦੀਪ ਤੇ ਉਸ ਦੇ ਘਰਦਿਆਂ ਨੇ ਮੈਨੂੰ ਮੇਰੀ ਜੌਬ ਕਰਨ ਦਿੱਤੀ ਦੀਪ ਦਾ ਕਹਿਣਾ ਸੀ ਕਿ ਤੂੰ ਆਪਣਾ ਇਹ ਸੁਪਨਾ ਪੂਰਾ ਕਰਨ ਲਈ ਪਤਾ ਨਹੀ ਕਿੰਨਾ ਸਟਰਗਲ ਕੀਤਾ ਹੋਵੇਗਾ ਤੇ ਇਹ ਸਾਰਾ ਕੁੱਝ ਮੈਂ ਅੱਜ ਉਸੇ ਕੁਰਸੀ ਤੇ ਬੈਠੀ ਸੋਚ ਰਹੀ ਸੀ ।

Please log in to comment.

More Stories You May Like