#ਪਾਪਾ ਦੀ ਪਰੀ ਅੱਜ ਪ੍ਤੀਲਿੱਪੀ ਤੇ ਮੇਰੀ ਲਿੱਖੀ ਕਹਾਣੀ ਖੁੱੱਲੁ ਗਈ ਆਈ.ਏ.ਐੱਸ ਜ਼ਰੂਰ ਬਣੂਗੀ! ਕਿਰਨ ............ਤੇ ਮੈਂ ਪੜੁਣ ਲੱਗੀ ... ...ਕਹਾਣੀ .......ਜੋ ਅਸਲ ਵਿੱਚ ਕਹਾਣੀ ਹੈ ਹੀ ਨਹੀਂ ਸੀ..........ਬਲਕਿ ਮੇਰਾ ਜਵਾਬ ਸੀ ਮੇਰੀ ਇੱਕ ਭੈਣ ਨੂੰ.... ਜੋ ਮੇਰੀ ਕਹਾਣੀ ......ਕਿਰਦਾਰ ਬਦਲ ਗਏ .........ਪੜੁਣ ਤੋਂ ਬਾਅਦ ਕਹਾਣੀ ਦੀ ਨਾਇਕਾ ਦੀ ਤਰੁਾਂ ਮਜ਼ਬੂਤ ਤੇ ਸਸ਼ਕਤ ਬਣਨਾ ਚਾਹੁੰਦੀ ਸੀ,,, ਪਰ ਇਸ ਕੰਮ ਵਿੱਚ ਉਸਨੂੰ ਆਪਣਾ ਕੋਈ ਸਭਤੋਂ ਵੱਡਾ ਰੋੜਾ ਲੱਗ ਰਿਹਾ ਸੀ ... ਉਹ ਸੀ ਉਸਦੇ ਮਾਂ-ਬਾਪ......ਜੋ ਕਿ ਉਸਨੂੰ ਪੜੁਾਉਣਾ ਨਹੀਂ ਚਾਹੁੰਦੇ |ਉਸਦਾ ਵਿਆਹ ਦਸਵੀਂ ਤੋਂ ਬਾਅਦ ਹੀ ਕਰ ਦੇਣਾ ਚਾਹੁੰਦੇ ਨੇ...ਉਸਨੂੰ ਬੋਝ ਮੰਨਦੇ ਨੇ|ਉਸ ਮੇਰੀ ਦੋਸਤ ਨੂੰ ਲੱਗਦਾ ਸੀ ਕਿ ਉਸਦੇ ਮਾਪੇ ਉਸਨੂੰ ਨਫ਼ਰਤ ਕਰਦੇ ਨੇ ,ਪਿਆਰ ਨਹੀਂ ਕਰਦੇ| | ਆਪਣੀ ਉਸ ਮੁਰੀਦ ਦੇ ਸਵਾਲਾਂ ਦਾ ਜਵਾਬ ਮੈਂ ਇਸ ਕਹਾਣੀ ਚ ਦਿੱਤਾ ਸੀ ਜੋ ਕਹਾਣੀ ਘੱਟ ਤੇ ਉਸਦੇ ਮਾਪਿਆਂ ਨੂੰ ਮਨਾਉਣ ਦੇ ਜੁਗਾੜ ਵੱਧ ਦੱਸੇ ਸੀ|ਕੁੱਝ ਪੜੁਣ ਵਾਲਿਆਂ ਨੇ ਉਸਨੂੰ ਪਸੰਦ ਵੀ ਕੀਤਾ ਤੇ ਸ਼ਾਇਦ ਕੁੱਝ ਨੇ ਇਹ ਵੀ ਸਮਝਿਆ ਹੋਵੇ ਵੀ ਇਹ ਕੀ ਕਹਾਣੀ ਬਣੀ.... ਕਿਉਂ ਜੋ ਇਹ ਕਹਾਣੀ ਹੈ ਹੀ ਨਹੀਂ .....ਜ਼ਿੰਦਗੀ ਦੀਆਂ ਤਲਖ਼ ਸਚਾਈਆਂ....... ਜੋ ਕੁੜੀਆਂ ਦੀਆਂ ਜ਼ਿੰਦਗੀ ਦਾ ਹਿੱਸਾ ਬਣੀ ਬੈਠੀਆਂ ਨੇ| ਕਹਿੰਦੇ ਕੁੜੀਆਂ ਪਾਪਾ ਦੀਆਂ ਪਰੀਆਂ ਹੁੰਦੀਆਂ ...ਪਰ ਕਿਹੋ ਜਿਹੀਆਂ ਪਰੀਆਂ ਹੁੰਦੀਆਂ ਨੇ .....ਜਿਨੁਾਂ ਦੇ ਖੰਭ ਤਾਂ ਹੁੰਦੇ ਨੇ.....ਪਰ ਉੱਡਣਾ ਨਹੀਂ ਸਿਖਾਇਆ ਜਾਂਦਾ....ਜਾਂ ਫ਼ੇਰ ਜੋ ਉੱਡਣ ਦੀ ਕੋਸ਼ਿਸ ਕਰਦੀਆਂ ਨੇ ਤਾਂ ਛੋਟੀ-ਮੋਟੀ ਉਡਾਰੀ ਤੋਂ ਬਾਅਦ ਹੀ ਉਹਨਾਂ ਦੇ ਖੰਭਾਂ ਨੂੰ ਲਹੂਲਹਾਣ ਕਰ ਦਿੱਤਾ ਜਾਂਦਾ ਐ ਤੇ ਲਹੂਲਹਾਣ ਕਰਨ ਵਾਲੇ ਹੱਥ ਵੀ ਬੇਗਾਨੇ ਨੀਂ ਬਲਕਿ ਆਪਣਿਆਂ ਦੇ ਹੀ ਹੁੰਦੇ ਨੇ| ਪੜਾਈਆਂ ਚ 90 ਪਰਸੈਂਟ ਲੈਣ ਵਾਲੀਆਂ ਕੁੜੀਆਂ ਵੀ ਕਿਤੇ ਨਜ਼ਰ ਨਹੀਂ ਆਉਂਦੀਆਂ....ਇਸਲਈ ਨਹੀਂ ਕਿ ਕਾਬਿਲੀਅਤ ਨਹੀਂ ਉਹਨਾਂ ਚ....ਪਰ ਬਲਕਿ ਕੌੜੀ ਤੇ ਸੱਚੀ ਗੱਲ ਵੀ ਮਾਪੇ ਵੈਰੀ ਨੇ ਧੀਆਂ ਦੇ|ਕੁੱਝ ਕਹਿੰਦੇ ਵੀ ਸਹੁਰੇ ਪੜੁਾ ਲੈਣਗੇ.......ਓ ਭਲਿਓ ਲੋਕੋ!ਤੁਸੀਂ ਆਪਣੀ ਜ਼ੰਮੀ ਪਲੀ ਧੀ ਨੂੰ ਪੜੁਾ ਨੀਂ ਸਕੇ....ਉਸਦੇ ਸੁਫ਼ਨੇ ਪੂਰੇ ਨਹੀਂ ਕਰ ਸਕੇ.....ਉਸਨੂੰ ਆਤਮ ਨਿਰਭਰ ਬਣਾ ਨੀਂ ਸਕੇ...ਦੂਜਿਆਂ ਤੋਂ ਕਾਹਦੀ ਉਮੀਦ.... ਨਲੇ ਪਰੀਆਂ ਕੋਲ ਜ਼ਾਦੂ ਦੀ ਛੜੀ ਹੁੰਦੀ ਐ ਤੇ ਉਹ ਜ਼ਾਦੂ ਨਾਲ ਸਭ ਕੁੱਝ ਠੀਕ ਕਰ ਦਿੰਦੀਆਂ ਨੇ.....ਪਰ ਇਹ ਕਿੱਦਾਂ ਦੀਆਂ ਪਰੀਆਂ ਨੇ ਜੋ ਆਪਣੀ ਜ਼ਿੰਦਗੀ ਖੱਖਰ-ਭੱਖਰ ਹੋਣ ਤੋਂ ਨਹੀਂ ਬਚਾ ਸਕਦੀਆਂ|ਕਮਜ਼ੋਰ,ਕੈਦ ਕੀਤੀਆਂ,ਜ਼ੰਜ਼ੀਰਾਂ ਚ ਬੰਨੁੀਆਂ ਸ਼ਕਤੀਹੀਣ ਪਰੀਆਂ.......ਜ਼ਜ਼ਬਾਤ ਫੁੱਟ ਰਹੇ ਨੇ ਜਾਂ ਅੰਦਰੋਂ ਗੁੱਸਾ......ਲਿੱਖਣੋਂ ਰੋਕ ਨਹੀਂ ਪਾ ਰਹੀ ਖੁਦ ਨੂੰ .....ਆਹ ਵੀ ਪਤਾ ਐ ......ਰੀਲਜ਼ ਦੇ ਵਕਤ ਚ ਲੋਕ 30 ਸਕਿੰਟ ਦੀ ਰੀਲ ਪੂਰੀ ਨਹੀਂ ਵੇਖਦੇ ,,,,ਮੇਰੀ ਪੋਸਟ ਕੀਹਣੇ ਪੜੁਣੀ ਐ|ਪਰ ਹਾਂ ਐਨਾਂ ਜ਼ਰੂਰ ਐ ਕੁੜੀਆਂ ਵਾਸਤੇ ਕਲਯੁੱਗ ਚ ਰੱਬ ਨਹੀਂ ਧਰਤੀ ਤੇ ਹੇਠਾਂ ਉੱਤਰਕੇ ਆਉਣ ਵਾਲਾ |ਬਲਕਿ ਕੁੜੀਆਂ ਨੂੰ ਆਪਣੇ ਵਜ਼ੂਦ ਤੇ ਆਪਣੀ ਹਸਤੀ ਵਾਸਤੇ ਖੁਦ ਹੀ ਖੜੇ ਹੋਣਾ ਪੈਣਾ| ਪਤਾ ਨੀਂ ਉਹ ਮੇਰੀ ਦੋਸਤ ਕਿੱਥੇ ਹੋਊ ....ਉਹ ਅੱਗੇ ਪੜੁੀ ਜਾਂ ਨਹੀਂ ....ਜਾਂ ਉਸਦਾ ਵਿਆਹ ਕਰ ਦਿੱਤਾ ਗਿਆ.....ਜਾਂ ਉਸਦੇ ਮਾਪੇ ਮੰਨ ਗਏ...... ਪਰ ਇੱਕ ਗੱਲ ਸਿਰਫ਼ ਮਾਪਿਆਂ ਨੂੰ ਕਹਿਣਾ ਚਾਹੁੰਦੀ ਆਂ ਕਿ ਕੁੜੀਆਂ ਨੂੰ ਕਮਜ਼ੋਰ ਨਾ ਬਣਾਉ ਬਲਕਿ ਆਤਮਨਿਰਭਰ ਬਣਾਉ|ਕੋਈ ਜ਼ਰੂਰੀ ਨਹੀਂ ਕਿ ਸਿਰਫ਼ ਪੜੁ ਲਿੱਖਕੇ ਹੀ ਆਤਮਨਿਰਭਰ ਬਣਨ ...ਬਲਕਿ ਕਿਸੇ ਵੀ ਹੁਨਰ...ਕਿਸੇ ਸ਼ੋਕ..ਕਿਸੇ ਕਲਾ .......ਕਿਸੇ ਵੀ ਖੇਤਰ ਚ ਜਾਕੇ ਆਪਣੇ ਪੈਰਾਂ ਤੇ ਖੜੋਣ ਜੋਗੀਆਂ ਹੋ ਸਕਣ|ਐਨੀਆਂ ਕੁ ਮਜ਼ਬੂਤ ਕਿ ਕਿਸੇ ਨੂੰ ਬੋਝ ਨਹੀਂ ਬਲਕਿ ਸਹਾਰਾ ਮਹਿਸੂਸ ਹੋਣ| ਮੈਂ ਸਿਰਫ਼ ਨਾਮ ਦੀਆਂ ਪਰੀਆਂ ਨੀਂ ਸੱਚਮੁੱਚ ਦੀਆਂ ਪਰੀਆਂ ਨੂੰ ਮਿੱਲਣਾ ਚਾਹੁੰਦੀ ਆਂ .....ਜ਼ਾਦੂ ਵਾਲੀਆਂ......ਸ਼ਕਤੀ ਵਾਲੀਆਂ...ਖੰਭਾਂ ਵਾਲੀਆਂ .....ਉੱਚੀਆਂ ਉਡਾਰੀਆਂ ਵਾਲੀਆਂ....... ਰੀ.....ਤ #reetikakhankaur
Please log in to comment.