ਕਹਾਣੀ - ਸੱਧਰਾਂ ਨੂੰ ਬੂਰ। (ਦਮਨਦੀਪ ਕੌਰ) ਬਾਰਵੀਂ ਜਮਾਤ ਦਾ ਨਤੀਜਾ ਆਇਆ ਤੇ ਮੈਂ ਪਹਿਲੇ ਦਰਜੇ ਚ ਪਾਸ ਹੋ ਗਈ , ਹੁਣ ਸਾਰੇ ਘਰ ਚ ਚਰਚਾ ਸੀ ਵਈ,, ਸੱਤੀ ਦਾ ਵਿਆਹ ਕਰੋ ਤੇ ਆਵਦੀ , ਜਿੰਮੇਵਾਰੀ ਤੋਂ ਫ਼ਾਰਗ ਹੋਵੋ ਭਾਈ , ਮੇਰੀ ਤਾਈ ਮੇਰੇ ਡੈਡੀ ਨਾਲ ਗੱਲਾਂ ਕਰਦੀ ਸੀ , ਨਾਲੇ ਭਾਈ ਧੀਆਂ , ਧਿਆਣੀਆਂ ਆਵਦੇ ਘਰ ਹੀ ਚੰਗੀਆਂ ਲੱਗਦੀਆਂ .. ਇੱਧਰ ਮੈਨੂੰ ਗੁੱਸਾ ਚੜੀ ਜਾ ਰਿਹਾ ਸੀ ,, ਡੈਡੀ ਹੁਣਾ ਦੀਆਂ ਗੱਲਾਂ ਤੇ ,,, ਕਿਉਂ ਕਿ ਮੈਂ ਤਾ ਕੇਨੇਡਾ ਜਾਣਾ ਸੀ .. ਉਹ ਵੀ ਇਕੱਲੀ ਨੇ,, ਮੇਰੀਆਂ ਸਾਰੀਆਂ ਸਹੇਲੀਆਂ ਕਦੋਂ ਦੀਆਂ ਆਇਲੈਟਸ ਕਰਨ ਲੱਗ ਗਈਆਂ ਸੀ ਤੇ ਇੱਧਰ ਮੇਰੀ ਤਾਈ ਨੇ ਮੈਨੂੰ ਵਿਆਹੁਣ ਦੀ ਜਿਵੇਂ ਮਿੱਥ ਹੀ ਲਈ ਸੀ। ਆਵਦੇ ਉਹਦੇ ਦੋ ਮੁੰਡੇ ਹੀ ਸੀ .. ਨਾਲਾਇਕ ਜਿਹੇ .. ਤਾਹੀ ਤਾਈ ਸਾਰਾ ਦਿਨ ਮੇਰੇ ਹੀ ਮਗਰ ਪਈ ਰਹਿੰਦੀ ਸੀ , ਇਹਦਾ ਵਿਆਹ ਕੇ ਫਾਹਾ ਵੱਡੋ .. ਬੱਸ ਇਸ ਗੱਲ ਤੋਂ ਹੀ ਮੇਰੀ ਤੇ ਤਾਈ ਦੀ ਆਪਸ ਵਿੱਚ ਖੜਕ ਗਈ .. ਮੈਂ ਰੋਲਾ ਪਾ ਲਿਆ ਘਰ ਚ ‘ ਚਾਹੇ ਕੁੱਝ ਹੋ ਜੇ ਮੈਂ ਤਾਂ ਬਾਹਰ ਜਾਣਾ , ਮੈਂ ਤਾਂ ਬਾਹਰ ਜਾਣਾ ਕੇਨੇਡਾ ,, ਉਦੋਂ ਨੂੰ ਤਾਈ ਬੋਲ ਪਈ .. ਚੌਂਕੇ , ਚੁੱਲੇ ਕੋਲ ਖੜੀ ਸੀ.. ,, ਘਰੇ ਅੰਨ - ਪਕਾਉਣ ਨੂੰ ਢੋਲ ਚ’ ਦੋ ਦਾਣੇ ਨੀ ਭਾਲਦੀ ਆ ਕਨੇਡੇ,,ਤਾਈ ਦੀ ਇਹ ਗੱਲ ਮੈਨੂੰ ਬਹੁਤ ਚੁੱਭੀ ਤੇ ਮੈਂ ਵੀ ਮਨ ਹੀ ਮਨ ਸੋਚ ਲਿਆ ਚਾਹੇ ਕੁੱਝ ਹੋ ਜੇ .. ਹੁਣ ਤਾਂ ਜਾਣਾ ਹੀ ਆ ..ਕੋਈ ਨੀ ਤਾਈਏ ਯਾਦ ਰੱਖੀਂ ਹੁਣ .. ਤੁਰ ਜਾ ਤੁਰ … ਮੇਰੇ ਕੋਲ ਦੀ ਵੀ ਨਾ ਲੰਘੀ .. ਨਹੀ ਗਿੱਟੇ ਛਾਂਗ ਦਿਉ ਤੇਰੇ। ਕਿ ਲੱਛਣ ਕਰਦੀ ਆ , ਢਾਈ ਹੱਡੀਆਂ ਨੀ ਸਰੀਰ ਚ’ ਇਹ ਲਾਉ ਕਰਜ਼ੇ .. ਇਹ ਜਾਉ ਕੇਨੇਡਾ। ਮੇਰੀ ਜ਼ਿੱਦ ਨੇ ਤਾਂ ਮੇਰੀ ਤਾਈ ਦੇ ਅੰਦਰ ਜਿਵੇਂ ਭੜਥੂ ਹੀ ਪਾ ਤਾਂ ਸੀ । ਤੇ ਦੋ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਮੈਂ ਆਇਲੈਟਸ ਵੀ ਪਾਸ ਕਰ ਲਈ ਸੀ ਤੇ ਜਦੋਂ ਮੈਂ ਘਰੇ ਦੱਸਿਆ ਮੈਂ ਪਾਸ ਹੋ ਗਈ ਤੇ ਮੈਂ ਤਾਈ ਦੇ ਕੋਲ ਲੰਘਣ ਲੱਗੀ ਨੇ ਸ਼ੈਤਾਨੀ ਜਿਹੇ ਕਰਦੇ ਕਿਹਾ “ ਹਾਏ ਕਨੇਡਾ .. ਉਹਏ ਕਨੇਡੇ .. ਤੇ ਉਹਨੇ ਵੀ ਗੁੱਸੇ ਚ’ ਆ ਕੇ ਚਾਹ ਵਾਲੀ ਬਾਟੀ ਵਗਾਹ ਕੇ ਵਿਹੜੇ ਚ’ਮਾਰੀ ਤੇ ਉੱਠ ਕੇ ਮੇਰੇ ਮਗਰ ਭੱਜ ਲਈ ,, ਖੜਜਾ ਕਲੱਛਣੀਏ,, ਤੇਰਾ ਬਹਿ ਜੇ ਬੇੜਾ , ਕਿਉਂ ਮੇਰੇ ਮੁੰਡਿਆਂ ਦੀ ਜ਼ਮੀਨ ਬੈਅ ਕਰਨ ਤੇ ਤੁਲੀ ਆ, ਭਾਬੀ ਕੀ ਬੋਲੀ ਜਾਣੀ ਆ .. ਇਹ ਜ਼ਮੀਨ ਇੱਕਲੇ ਤੇਰੇ ਮੁੰਡਿਆਂ ਨੀ ,, ਮੇਰੀ ਧੀ ਦੀ ਵੀ … ਜਾ ਵੇ ਜਾ ਵੱਡਾ ਆਇਆ ਧੀ ਵਾਲਾ .. ਇਹਦੇ ਪਿੱਛੇ ਤੇਰਾ ਚੁੱਘਾ - ਚੋੜ ਹੋ ਜਾਣਾ ,, ਫਿਰ ਖਾਇਓ ਧੱਕੇ ਦੋਨੋ ਜੀਅ .. ਖਾ ਲਵਾ ਗੇ.. ਇਹ ਕਹਿ ਕਿ ਡੈਡੀ ਅੰਦਰ ਚਲੇ ਗਏ । ਉਸ ਦਿਨ ਤੋਂ ਬਾਅਦ ਤਾਈ ਹੁਣਾ ਨੇ ਸਾਨੂੰ ਬੁਲਾਉਣਾ ਬੰਦ ਕਰਤਾ,, ਮੇਰੇ ਮਾਂ - ਪਿਉ ਦੀਆਂ ਅਰਦਾਸਾਂ ਤੇ ਉੱਨਾਂ ਦੇ ਚਾਵਾਂ ਤੇ ਸੱਧਰਾਂ ਨੂੰ ਬੂਰ ਪੈ ਗਿਆ ਸੀ … ਮੇਰਾ ਵੀਜ਼ਾ ਆ ਗਿਆ ਸੀ। ਮੇਰੇ ਜਾਣ ਦਾ ਦਿਨ ਆ ਗਿਆ ਸੀ .. ਮੇਰੀ ਮਾਂ ਵਿਹੜੇ ਚ , ਖੜੀ ਰੋਈ ਜਾਦੀ ਸੀ , ਘੜੀ- ਮੁੜੀ ਚੁੰਨੀ ਨਾਲ ਆਵਦਾ ਮੂੰਹ ਪੂੰਝਦੀ,, ਤੇ ਇੱਕ ਪਾਸੇ ਤਾਈਂ .. ਮੈਂ ਤੁਰਨ ਲੱਗੀ ਨੇ ਤਾਈ ਨੂੰ ਜੱਫੀ ਪਾਈ .. ਤੇ ਤਾਈ ਦੀਆਂ ਅੱਖਾਂ ਚ , ਵੀ ਹੰਝੂ .. ਚੱਲ ਭਾਈ .. ਖੁਸ਼ ਰਹਿ , ਰੱਬ ਤੇਰੀਆਂ ਸਾਰੀਆਂ , ਸੱਧਰਾਂ ਨੂੰ ਬੂਰ ਪਾਵੇ,, ਤੇ ਮੈਂ ਵੀ ਹੌਲੀ ਦੇਣੇ ਕਿਹਾ … ਤਾਈ ਜ਼ਮੀਨ .. ਲੈ ਚੱਲੀ ਮੈਂ ਨਾਲ..। ਇੰਨਾਂ ਕਹਿ ਕੇ ਮੈਂ ਜਾ ਕੇ ਗੱਡੀ ਚ, ਬੈਠ ਗਈ .. ਗੱਡੀ ਤੁਰ ਪਈ.. ਮੰਮੀ ਤੇ ਤਾਈ ਦੂਰ ਤੱਕ ਗੱਡੀ ਨੂੰ ਜਾਂਦੇ ਹੋਏ ਤੱਕਦੀਆਂ ਰਹੀਆਂ ।
Please log in to comment.