Kalam Kalam
R
Ripanjot
6 months ago

ਇੱਕ ਧੀ ਦੀ ਹੱਡਬੀਤੀ

ਮੈਂ ਹਜੇ 18 ਸਾਲ ਦੀ ਸੀ ਮੇਰਾ ਸੁਪਨਾ ਬਹਾਰ ਜਾਣ ਦਾ ਸੀ ਜੋ ਮੇਰੇ ਘਰਦਿਆਂ ਨੇ ਪੂਰਾ ਕੀਤਾ ਤੇ ਮੈਂਨੂੰ ਬਹਾਰ ਤੋਰ ਦਿੱਤਾ ਮੇਰਾ ਵੀਜ਼ਾ ਆ ਗਿਆ ਤੇ ਕੁਝ ਕੇ ਰਿਸ਼ਤੇਦਾਰ ਕਹਿਣ ਲੱਗੇ ਇਹਦਾ ਵਿਆਹ ਕਰਦੋ ਫ਼ੀਸ ਬਹੁਤ ਔਖੀ ਆ ਬਹਾਰ ਭੇਜਣੀ ਤੁਸੀਂ ਹੁਣ 15 ਲੱਖ ਲਾ ਕੇ ਫਿਰ ਫ਼ੀਸ ਕਿਵੇਂ ਭੇਜੋਂਗੇ ਮੇਰੇ ਮਾਤਾ ਪਿਤਾ ਬਹੁਤ ਹੀ ਨਿੱਘੇ ਸੁਬਾਹ ਦੇ ਹਨ ਉਹ ਵੀ ਗੱਲ ਮੰਨ ਗਏ ਤੇ 2018 ਚ ਮੇਰਾ ਸ਼ਗਨ ਪਾ ਦਿੱਤਾ .. ਮੇਰੇ ਆਵਦੇ ਚਾਚੇ ਤਾਏ ਵੀ ਆਸਟ੍ਰੇਲੀਆ ਸੀ ਪਰ ਮੇਰੇ ਘਰਦੇ ਕਹਿੰਦੇ ਤੂੰ ਆਵਦੇ ਸਹੁਰਿਆਂ ਦੇ ਰਿਸ਼ਤੇਦਾਰਾਂ ਕੋਲ ਜਾਣਾ ਕੀਤੇ ਉਹਨਾਂ ਨੂੰ ਏ ਨਾ ਲੱਗੇ ਵੀ ਸਾਡੇ ਕੋਲ਼ ਕਿਉੰ ਨੀ ਆਈ..ਮੇਰੇ ਘਰਵਾਲੇ ਦੇ ਤਾਏ ਦੀ ਕੁੜੀ ਆਸਟ੍ਰੇਲੀਆ ਸੀ ਤੇ ਰਿਸ਼ਤੇਦਾਰੀ ਚ ਮੇਰੀ ਭਰਜਾਈ ਵੀ ਤੇ ਮੇਰੀ ਵਿਚੋਲਣ ਵੀ.. ਮੈਂ+2 ਕਰਕੇ ਹੋਸਟਲ ਤੋਂ ਬਾਅਦ ਸਿੱਧਾ ਬਹਾਰ ਆ ਗਈ ਮੈਨੂੰ ਘਰ ਦਾ ਕੰਮ ਜਿਆਦਾ ਨੀ ਆਉਂਦਾ ਸੀ ਏ ਗੱਲ ਮੇਰੀ ਮਾਤਾ ਨੇ ਮੇਰੀ ਸੱਸ ਨੂੰ ਵੀ ਦੱਸੀ ਸੀ ਉਹ ਕਹਿੰਦੇ ਸੀ ਕੋਈ ਨੀਂ ਆਪੇ ਆਜੂ ਵੱਲ... ਸਾਰੇ ਬਹੁਤ ਖੁਸ਼ ਸੀ ਮੈਂ ਮਾਰਚ 2018 ਚ ਆਸਟ੍ਰੇਲੀਆ ਆ ਗਈ ਪਰ ਇਥੇ ਆ ਕੇ ਪਤਾ ਲੱਗਾ ਬਹਾਰ ਕੀ ਆ ਮੇਰੀ ਭਰਜਾਈ ਜਿਹੜੀ ਮੇਰੀ ਵਿਚੋਲਣ ਵੀ ਸੀ ਮੈਂਨੂੰ ਓਹਨੇ 100 ਕੁਝ ਬੋਲਣਾ ਤੇ ਮੇਰੇ ਸਾਮ੍ਹਣੇ ਮੇਰੀ ਸੱਸ ਯਾ ਮੇਰੀ ਨਨਾਣ ਨੂੰ ਫੋਨ ਕਰ ਲੈਣਾ ਉਹਨਾਂ ਨੂੰ ਨੀ ਪਤਾ ਸੀ ਬੀ ਮੈਂ ਕੋਲ਼ ਬੈਠੀ ਹੁਣੀ ਆ ਓਹਨਾਂ ਨੇ ਕਹਿਣਾ ਧਿਆਨ ਰੱਖੀਂ ਏਹਦਾ ਕਿਵੇਂ ਦੀ ਆ ਮੈਨੂੰ ਉਹ ਗੱਲ੍ਹਾਂ ਚੰਗੀਆ ਨਾ ਲਗਦੀਆਂ ਕਿਉੰ ਕਿ ਮੈਂ ਆਪ ਉਹਨਾਂ ਦਾ ਬਹੁਤ ਕਰਦੀ ਸੀ ਮੈ ਆਵਦਾ ਘਰ ਸਮਜਦੀ ਸੀ ਮੈਨੂੰ ਨੀ ਪਤਾ ਸੀ ਬੀ ਮੇਰਾ ਘਰ ਵਾਲਾ ਨਸ਼ੇ ਕਰਦਾ ਮੈਂਨੂੰ ਮੇਰੀ ਆਸਟ੍ਰੇਲੀਆ ਵਾਲੀ ਨਣਦ ਨੇ ਤੇ ਓਹਦੇ ਘਰਵਾਲੇ ਨੇ ਬਹੁਤ ਤੰਗ ਕਰਨਾ ਮੈਂਨੂੰ ਹਮੇਸ਼ਾ ਇੱਕ ਡਰ ਲਗਦਾ ਰਹਿਣਾ ਬੀ ਘਰੇ ਗਈ ਤਾਂ ਪਤਾ ਨੀ ਕੀ ਹੋ ਜਣਾ.. ਮੇਰਾ ਫੋਨ ਤੇ ਗੱਲ ਕਰਦੀ ਦਾ ਓਹਨਾ ਨੇ ਫੋਨ ਫੜ ਲੈਣਾ ਪਹਿਲਾ ਮੈਨੂੰ ਬਹੁਤ ਅਜੀਬ ਲੱਗਣਾ ਪਰ ਅਵਦੇ ਮੰਨ ਨੂੰ ਸਮਜਾਇਆ ਵੀ ਕੋਈ ਨੀ ਤੂੰ ਕਿਹੜਾ ਗ਼ਲਤ ਆ ਪਰ ਮੇਰੀ ਨਨਾਣ ਗਲਤ ਸੀ ਆਸਟ੍ਰੇਲੀਆ ਵਾਲੀ.. ਮੈਂ ਕੰਮ ਤੋਂ ਘਰੇ ਆਉਣ ਤੋਂ ਡਰਨਾ ਤੇ ਕਈ ਵਾਰ ਉਹਨਾਂ ਦੇ ਸਾਉਣ ਦੀ ਉਡੀਕ ਕਰਨੀ ਵੀ ਫਿਰ ਹੀ ਘਰੇ ਜਾਊਂਗੀ ਓਹੀ ਘਰ ਵਿੱਚ ਸਾਡੇ ਨਾਲ਼ ਇੱਕ ਪਰਿਵਾਰ ਹੋਰ ਰਹਿੰਦਾ ਸੀ ਮੇਰੀ ਉਹ ਦੀਦੀ ਨਾਲ ਬਹੁਤ ਬਣਦੀ ਸੀ ਓਹਨਾਂ ਨੇ ਮੈਨੂੰ ਰੋਟੀ ਪਾਣੀ ਪੁੱਛਣਾ ਤੇ ਮੇਰੇ ਨਾਲ ਰੋਟੀ ਖਾਣੀ ਮੇਰੀ ਨਨਾਣ ਨੇ ਸਾਡੇ ਚ ਫ਼ਰਕ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਏ ਸੱਭ ਦੇਖ ਕੇ ਮੈਂ ਘਰੇ ਫੋਨ ਕਰਤਾ ਵੀ ਮੇਰਾ ਵਿਆਹ ਕਰਦੋ ਬਾਅਦ ਚ ਤੁਹਾਡੇ ਤੇ ਨਾ ਐਵੇਂ ਗੱਲ ਤੇ ਨਾਲ਼ ਈ ਮੇਰੇ ਹੋਰ ਪਿੰਡ ਦੀਆਂ ਕੁੜੀਆਂ ਦੀ ਜ਼ਿੰਦਗ਼ੀ ਖਰਾਬ ਹੋਵੇ ਮੇਰੇ ਕਰਕੇ ਜੇ ਮੈਂ ਕੱਲ ਨੂੰ ਨਾ ਆਈ ਵਾਪਿਸ ਤਾਂ ਕਿਸੇ ਕੁੜੀ ਤੇ ਕਿਸੇ ਨੇ ਯਕੀਨ ਨੀ ਕਰਨਾ ਮੈਨੂੰ ਮੇਰੇ ਨਾਲ ਮਾੜਾ ਵਿਵਹਾਰ ਹੁੰਦਾ ਦੇਖ ਕੇ ਆਵਦੇ ਆਪ ਤੋਂ ਡਰ ਲਗਦਾ ਵੀ ਕੀਤੇ ਮੈਂ ਮਨਾ ਨਾ ਕਰ ਦੇਵਾ ਵਿਆਹ ਵਾਸਤੇ .. 3 ਮਹੀਨੇ ਬਾਅਦ ਮੈਂ ਵਾਪਿਸ ਜਾਂਦੀ ਰਹੀ ਤੇ ਵਿਆਹ ਕਰਵਾ ਕੇ 10 ਦਿਨ ਚ ਵਾਪਿਸ ਆਉਣ ਲੱਗੀ ਮੇਰੇ ਮਨ ਚ ਸੀ ਵੀ ਮੇਰੀ ਨਨਾਣ ਸਿਰਫ ਵਿਆਹ ਕਰਕੇ ਤੰਗ ਕਰਦੀ ਸੀ ਹੁਣ ਠੀਕ ਹੋ ਜਾਊਗੀ ਪਰ ਜਿਸ ਦਿਨ ਮੇਰੀ ਫਲਾਈਟ ਸੀ ਵਿਆਹ ਤੋਂ ਬਾਅਦ ਉਸ ਦਿਨ ਉਸ ਦਾ ਮੈਸੇਜ ਆਇਆ ਕਿ ਮੇਰੇ ਕੋਲ਼ ਨਾ ਆਈ ਮੈਂ ਮੈਸੇਜ ਕਰਕੇ ਕਹਿ ਤਾ ਠੀਕ ਆ ਫੇਰ ਉਸ ਨੇਂ ਮੈਸੇਜ ਡਿਲੀਟ ਕਰ ਦਿੱਤੇ ਕੀ ਮੈਂ ਕਿਸੇ ਨੂੰ ਦਿਖਾ ਨਾ ਸਕਾ ਮੈਂ ਆਵਦੇ ਘਰਵਾਲੇ ਨੂੰ ਕਿਹਾ ਪਰ ਉਹਨੂੰ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਮੈ Delhi ਵੱਲ ਜਾਂਦੇ ਸੋਚਦੀ ਜਾਵਾ ਕੀ ਹੁਣ ਕੀਹਦੇ ਕੋਲ ਜਾਊਂਗੀ ਮੇਰਾ Hongkong ਸਟੇ ਸੀ ਮੈ ਆਵਦੀ ਇੱਕ ਸਹੇਲੀ ਨੂੰ ਮੈਸੇਜ ਕੀਤਾ ਬੀ ਮੈਨੂੰ ਏਅਰਪੋਰਟ ਤੋਂ ਲੇ ਜਾਈ ਉਸ ਨੇ ਹਾ ਕਰ ਦਿੱਤੀ ਜਦੋਂ ਮੈਂ ਏਅਰਪੋਰਟ ਆਈ ਤਾਂ ਮੇਰੀ ਨਨਾਣ ਮੈਂਨੂੰ ਏਅਰਪੋਰਟ ਲੈਣ ਆਈ ਪਰ ਬਹੁਤ ਗੁੱਸੇ ਚ ਮੈਨੂੰ ਚੰਗੀ ਤਰ੍ਹਾ ਬੁਲਾਇਆ ਵੀ ਨਾ ਤੇ ਮੈਨੂੰ ਆਵਦੇ ਕਮਰੇ ਚ ਸੋਵਾ ਲਿਆ ਓਹਨੂੰ ਐਵੇਂ ਸੀ ਵੀ ਕੀਤੇ ਦੂਜੇ ਪਰਿਵਾਰ ਵਾਲੇ ਨਾ ਪੁੱਛ ਲੈਣ ਵੀ ਕਿੱਥੇ ਹੋਇਆ ਵਿਆਹ ਮੇਰੀ ਨਣਦ ਤੇ ਓਹ ਪਰਿਵਾਰ ਵੀ ਆਪਸ ਵਿੱਚ ਰਿਸ਼ਤੇਦਾਰ ਸੀ ਮੇਰਾ ਪਹਿਲਾ ਰਿਸ਼ਤਾ ਉੱਥੇ ਹੁੰਦਾ ਸੀ ਤੇ ਮੇਰੀ ਨਣਦ ਦੇ ਸਹੁਰੇ ਨੇ ਮੇਰੇ ਘਰਦਿਆਂ ਨੂੰ ਕਹਿ ਕੇ ਓਥੇ ਰਿਸ਼ਤੇ ਤੋ ਨਾਂ ਕਰਵਾ ਕੇ ਆਵਦੀ ਨੂੰਹ ਦੇ ਚਾਚੇ ਦੇ ਮੁੰਡੇ ਨਾਲ ਕਰਵਾ ਦਿੱਤਾ ਮੇਰੀ ਨਣਦ ਨੂੰ ਡਰ ਸੀ ਬੀ ਅਗਰ ਮੈਂ ਇਕੱਲੀ ਪਈ ਤਾਂ ਮੈਨੂੰ ਓਹ ਪੁੱਛ ਨਾ ਲੈਣ ਕੀ ਕਿੱਥੇ ਵਿਆਹ ਹੋਇਆ ਅਗਲੇ ਦਿਨ ਮੇਰੀ ਨਣਦ ਕੰਮ ਤੇ ਜਾਂਦੀ ਰਹੀ ਤੇ ਉਹ ਦੀਦੀ ਤੇ ਉਹਨਾਂ ਦੀ ਸੱਸ ਮੇਰੇ ਕੋਲ਼ ਆਏ ਤੇ ਵਧਾਈ ਦੇਣ ਲੱਗੇ ਤੇ ਪੁੱਛਿਆ ਕਿੱਥੇ ਹੋਇਆ ਵਿਆਹ ਮੈਂ ਸੱਚ ਦੱਸ ਦਿੱਤਾ ਤੇ ਦੀਦੀ ਦੀ ਸੱਸ ਮੈਨੂੰ ਕਹਿੰਦੇ ਤੂੰ ਅੱਜ ਮੇਰੇ ਕੋਲ਼ ਸਾਉਣਾ ਮੈਂ ਕਿਹਾ ਠੀਕ ਆ ਜੀ ਮੈਂ ਰਾਤ ਨੂੰ ਓਹਨਾ ਕੋਲ ਪਈ ਉਹਨਾਂ ਨੇ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ ਮੈਨੂੰ ਬਹੁਤ ਚੰਗਾ ਲੱਗਾ ਕਿ ਮੇਰੇ ਕੋਲ ਕੋਈ ਹੈਗਾ ਗੱਲ੍ਹਾਂ ਗੱਲ੍ਹਾਂ ਵਿੱਚ ਮੈ ਕਿਹਾ ਕਿ ਮੈਂ ਛੇਤੀ ਰੇਂਟ ਦੇ ਦਾਉ ਰੂਮ ਦਾ ਜਿਨ੍ਹਾਂ ਦਿਨਾਂ ਵਿਚ ਮੈਂ ਇੰਡੀਆ ਗਈ ਸੀ ਉਹ ਕਹਿੰਦੇ ਅਸੀ ਤਾਂ ਅੱਜ ਤੱਕ ਤੇਰੇ ਤੋਂ ਰੈਂਟ ਨੀ ਲਿਆ ਤਾਂ ਹੁਣ ਕਿਵੇਂ ਲੈ ਸਕਦੇ ਆ ਮੈ ਕਿਹਾ ਮੈਂ ਤਾਂ ਹਮੇਸ਼ਾ ਕਮਰੇ ਦਾ ਕਰਾਇਆ ਦੀਨੀ ਆ ਕਹਿੰਦੇ ਕਿਸ ਨੂੰ ਮੈ ਕਿਹਾ ਆਵਦੀ ਨਨਾਣ ਨੂੰ ਤੇ ਉਹ ਤੁਹਾਡੇ ਮੁੰਡੇ ਨੂੰ ਦਿੰਦੇ ਆ ਕਹਿੰਦੇ ਨਹੀਂ ਓਹ ਤਾਂ ਸਿਰਫ ਆਵਦਾ ਕਰਾਇਆ ਦਿੰਦੇ ਆ ਮੈ ਬਹੁਤ ਹੈਰਾਨ ਹੋਈ ਵੀ ਮੈਂ ਤਾਂ ਤਿੰਨ ਮਹੀਨੇ ਕਰਾਇਆ ਦਿੱਤਾ ਪਰ ਮੇਰਾ ਕਰਾਇਆ ਅੱਗੇ ਤਾਂ ਦਿੱਤਾ ਹੀ ਨਹੀ.... ਜਦੋਂ ਮੈਂ ਵਿਆਹ ਕਰਵਾਉਣ ਇੰਡੀਆ ਗਈ ਤਾਂ ਮੇਰੇ ਘਰ ਵਾਲੇ ਨੇ ਬਹੁਤ ਸ਼ਰਾਬ ਪੀਣੀ ਜਦੋਂ ਮੈਂ ਘਰੇ ਪੁੱਛਣਾ ਤਾਂ ਕਹਿ ਦਿੰਦੇ ਵਿਆਹ ਦੀ ਖੁਸ਼ੀ ਚ ਪੀਂਦਾ ਵਸੇ ਨੀ ਪੀਂਦਾ ਮੈ ਗੱਲ ਨਾ ਸਮਜ ਸਕੀ ਤੇ ਵਾਪਿਸ ਆ ਗਈ ਪਰ ਉਹਨਾਂ ਦਿਨਾਂ ਚ ਉਹਨਾਂ ਦੇ ਚਾਚੇ ਤਾਏ ਦੀਆਂ ਨੂੰਹਾਂ ਨਾਲ ਮੇਰੀ ਬਹੁਤ ਬਣਨ ਲੱਗ ਪਈ ਤੇ ਉਹਨਾਂ ਦੇ ਬੱਚੇ ਵੀ ਸੀ ਜੋਹ ਕੁਝ ਮੇਰੇ ਤੋਂ ਛੋਟੇ ਤੇ ਕੁਝ ਵੱਡੇ ਸੀ। ਉਹਨਾਂ ਨੇ ਵੀ ਮੈਨੂੰ ਦਸਿਆ ਵੀ ਤੇਰੇ ਘਰਵਾਲਾ ਨਸ਼ੇ ਕਰਦਾ ਪਰ ਮੈਂ ਉਹਨਾਂ ਤੇ ਵੀ ਯਕੀਨ ਨਾ ਕੀਤਾ ਤੇ 2019 ਵਿੱਚ ਇੰਡੀਆ ਜਾਣ ਦਾ ਫਿਰ ਤੋਂ ਪ੍ਰੋਗਰਾਮ ਬਣਾ ਲਿਆ ਮੇਰੀ ਵੱਡੀ ਨਣਦ ਦਾ ਵਿਆਹ ਸੀ ਮੇਰੇ ਘਰਵਾਲੇ ਦੀਆਂ ਦੋ ਭੈਣਾਂ ਸਨ ਸੱਕੀਆਂ। ਮੇਰੀ ਵੱਡੀ ਨਣਦ ਵਿਆਹ ਤੇ ਆਉਣ ਤੋਂ ਮਨ੍ਹਾ ਕਰ ਰਹੀ ਸੀ ਤੇ ਕਹਿੰਦੀ ਸੀ ਟਿਕਟ ਨੂੰ ਪੈਸੇ ਨੀ ਹੈਗੇ ਮੈਂ ਆਵਦੇ ਪੇਕੇ ਘਰ ਕਹਿ ਕੇ ਟਿਕਟ ਕਰਵਾ ਲਈ ਤੇ ਇੰਡੀਆ ਜਾਂਦੀ ਰਹੀ। ਮੈਂਨੂੰ ਲੈਣ ਵੀ ਕੋਈ ਨਾ ਆਇਆ ਤੇ ਸਿਰਫ਼ ਮੇਰਾ ਛੋਟਾ ਭਰਾ ਆਇਆ । ਮੈਂ ਰਾਤ ਨੂੰ ਘਰੇ ਪਹੁੰਚੀ ਤੇ ਮੇਰੇ ਘਰਵਾਲਾ ਸੁੱਤਾ ਪਿਆ। ਵਿਆਹ ਤੋਂ ਬਾਅਦ ਮੈਂ ਉੱਥੇ ਇਕ ਮਹੀਨਾ ਰਹੀ ਤੇ ਦੇਖਦੀ ਰਹੀ ਕੌਣ ਕੀ ਕਰਦਾ ਮੇਰਾ ਘਰਵਾਲਾ ਰੋਜ ਸ਼ਾਰਾਬ ਪੀਂਦਾ ਤੇ ਇੱਕ ਦਿਨ ਮੈਂ ਉਹਦੇ ਕੋਲੋਂ ਅਫ਼ੀਮ ਵੀ ਫੜ੍ਹ ਲਈ ਤੇ ਆਵਦੀ ਸੱਸ ਤੇ ਵੱਡੀ ਨਣਦ ਨੂੰ ਦਸਿਆ ਓਹਨਾਂ ਨੇ ਫਿਰ ਗੱਲ ਟਾਲ ਦਿੱਤੀ ਤੇ ਮੇਰੇ ਵਾਪਿਸ ਆਉਣ ਦਾ ਟਾਈਮ ਹੋ ਗਿਆ ਮੈਂ ਆਵਦੇ ਘਰਵਾਲੇ ਤੇ ਸੱਸ ਨੂੰ ਟਿਕਟ ਬਾਰੇ ਕਿਹਾ ਤੇ ਮੇਰੇ ਘਰਵਾਲੇ ਨੇ ਜਵਾਬ ਦਿੱਤਾ ਅਸੀ ਕਿਹੜਾ ਬੁਲਾਇਆ ਸੀ ਆਵਦੇ ਘਰੇ ਕਹਿ ਸਾਡੇ ਕੋਲ ਪੈਸੇ ਨੀ ਹੈਗੇ ਮੈ ਚੁੱਪ ਰਹੀ ਤੇ ਸ਼ਾਮ ਨੂੰ ਮੈਨੂੰ ਪਤਾ ਲਗਾ ਕਿ ਮੇਰੀ ਵੱਡੀ ਨਣਦ ਨੇ ਮੇਰੇ ਘਰੇ ਫੋਨ ਕੀਤਾ ਟਿਕਟ ਲਈ ਤੇ ਮੇਰੇ ਘਰਦਿਆਂ ਨੇ ਟਿਕਟ ਕਰਵਾ ਦਿੱਤੀ ਤੇ ਮੈ ਵਾਪਿਸ ਆ ਗਈ। ਏ ਸੱਭ ਦੇਖਣ ਤੋਂ ਬਾਅਦ ਮੈ ਬਹੁਤ ਡਿਪਰੈਸ਼ਨ ਚ ਰਹੀ ਤੇ ਕਈ ਵਾਰ ਆਵਦੇ ਆਪ ਨੂੰ ਖ਼ਤਮ ਕਰਨ ਬਾਰੇ ਵੀ ਸੋਚਿਆ। ਮੈਂ ਦੋ ਵਾਰ ਘਰਵਾਲੇ ਦੀ ਫਾਈਲ ਅਪਲਾਈ ਕੀਤੀ ਕੀ ਸ਼ਾਇਦ ਇਥੇ ਆ ਕੇ ਸੁਦਰ ਜਾਵੇ ਪਰ ਦੋਵਾਂ ਵਾਰ ਵੀਜਾ ਨਾ ਆਇਆ। ਮੇਰੀ ਫ਼ੀਸ ਦਾ ਟਾਈਮ ਹੋ ਗਿਆ ਮੈਂ ਆਵਦੇ ਘਰਵਾਲੇ ਨੂੰ ਫੋਨ ਕੀਤਾ ਉਸ ਨੇ ਕਿਹਾ ਬਾਅਦ ਚ ਗੱਲ ਕਰਦਾ ਪਰ ਉਸ ਤੋਂ ਬਾਅਦ ਫੋਨ ਨਾ ਚਕਿਆ ਮੇਰੀ ਵੱਡੀ ਨਣਦ ਦਾ ਮੈਨੂੰ ਫੋਨ ਆਇਆ ਤੇ ਕਹਿੰਦੀ ਮੈਨੂੰ ਦਸਿਆ ਕਰ ਗੱਲ ਓਹਨੂੰ ਤੰਗ ਨਾ ਕਰਿਆ ਕਰ ਮੈ ਇੰਨਾ ਤੋਂ ਅੱਕ ਚੁੱਕੀ ਸੀ ਤੇ ਗੁੱਸੇ ਚ ਨਣਦ ਨੂੰ ਕਿਹਾ ਮੇਰੇ ਘਰਵਾਲਾ ਉਹ ਆ ਤੂੰ ਨਹੀਂ ਤੂੰ ਆਵਦਾ ਘਰ ਦੇਖ। 2021 ਚ ਮੇਰੀ ਮਾੜੀ ਕਿਸਮਤ ਨੂੰ ਮੇਰੇ ਛੋਟੇ ਭਰਾ ਦੀ ਸੱਪ ਲੜ੍ਹਨ ਨਾਲ ਮੌਤ ਹੋ ਜਾਂਦੀ ਆ ਤੇ ਮੈਂ ਆਵਦੇ ਘਰਦਿਆਂ ਨੂੰ ਸਾਂਭਣ ਚ ਲੱਗ ਜਾਣੀ ਆ ਤੇ ਮੇਰੇ ਤੋਂ ਇੰਡੀਆ ਵੀ ਨੀ ਜਾਇਆ ਜਾਂਦਾ ਤੇ ਇੱਕ ਸਾਲ ਬਾਅਦ ਮੇਰੇ ਦੋ ਛੋਟੇ ਭਰਾਵਾ ਨੇ ਜਨਮ ਲਿਆ। ਉਹਨਾਂ ਦੇ ਆਉਣ ਮਗਰੋਂ ਘਰ ਦਾ ਮਾਹੌਲ ਬਦਲ ਗਿਆ ਕੀਤੇ ਅਸੀ ਹੱਸਦੇ ਕੀਤੇ ਰੋਂਦੇ ਤੇ ਫਿਰ ਸਾਰੇ ਰਿਸ਼ਤੇਦਾਰ ਕਹਿਣ ਲੱਗੇ ਹੁਣ ਆਵਦੀ ਜ਼ਿੰਦਗੀ ਦੇਖ ਤੇ ਬੱਚਿਆ ਨੂੰ ਦੇਖ ਤੇ ਤਲਾਕ ਦੇ ਦੇ। ਮੈਂ ਬੱਚਿਆ ਦੇ ਪਹਿਲੇ ਜਨਮਦਿਨ ਤੇ ਜਾਣ ਬਾਰੇ ਸੋਚਿਆ ਤੇ ਇੰਡੀਆ 2023 ਚ ਗਈ। ਮੈਂ ਤਲਾਕ ਫਾਈਲ ਕਰਕੇ ਆਪ ਤਾਰੀਕ ਤੇ ਗਈ ਵੀ ਮੈਨੂੰ ਕੋਈ ਮਾੜਾ ਨਾ ਕਹਿ ਦੇ ਮੈ ਗ਼ਲਤ ਨੀ ਸੀ। ਮੇਰੇ ਸੁਣਨ ਚ ਆਇਆ ਸੀ ਕੀ ਇਕ ਵਾਰ ਇੰਡੀਆ ਆਜੇ ਅਸੀਂ ਜਾਣ ਨੀ ਦੇਣੀ ਮੈਂ ਸਟੇਟਸ ਪਾ ਕੇ ਸੱਬ ਨੂੰ ਦੱਸ ਦਿੱਤਾ ਤੇ ਉਹਨਾਂ ਦੀ ਵੱਡੀ ਭੂਆ ਨੂੰ ਵੀ ਦੱਸ ਦਿੱਤਾ ਕਿ ਮੈਂ ਇੰਡੀਆ ਆ ਗਈ ਆ ਕਰਲੋ ਜੋਂ ਕਰਨਾ। ਇੱਕ ਮਹੀਨੇ ਚ ਮੇਰਾ ਤਲਾਕ ਹੋ ਗਿਆ ਤੇ ਮੈਂ ਦੋ ਮਹੀਨੇ ਰਹਿਣ ਮਗਰੋਂ ਫਿਰ ਆਸਟ੍ਰੇਲੀਆ ਵਾਪਿਸ ਆ ਗਈ । ਅੱਜ ਮੇਰੇ ਦੋ ਭਰਾ ਦੋ ਸਾਲ ਦੇ ਹਨ ਤੇ ਮੈਂ ਉਹਨਾਂ ਨਾਲ ਵਦੀਆ ਰਹਿ ਰਹੀ ਹਾਂ।

Please log in to comment.

More Stories You May Like