ਏ ਕਹਾਣੀ ਆ ਇੱਕ ਜੋਤ ਨਾਮ ਕੁੜੀ ਦੀ। ਜੋਤ ਤੇ ਗਗਨ ਇੱਕੋ ਸਕੂਲ ਵਿੱਚ ਪੜ੍ਹਦੇ ਸਨ। ਪਹਿਲੀ ਤੋਂ ਦਸਵੀਂ ਤੱਕ ਇਕੋ ਸਕੂਲ ਵਿੱਚ। ਜੋਤ ਗਗਨ ਨੂੰ ਨੌਵੀਂ ਤੋਂ ਹੀ ਪਸੰਦ ਕਰਦੀ ਸੀ ਪਰ ਇੰਨੀ ਸਮਜ ਨਾ ਹੋਣ ਕਰਕੇ ਦੱਸ ਨਾ ਸਕੀ । ਸਕੂਲ ਬਾਰਵੀਂ ਤੱਕ ਸੀ ਪਰ ਸਾਰੇ ਬੱਚੇ ਹੋਰ ਸਕੂਲ ਪੜ੍ਹਣ ਨੂੰ ਤਿਆਰ ਸਨ ਕਿਉੰਕਿ ਸਾਰੇ ਬੱਚੇ ਸ਼ੁਰੂ ਤੋਂ ਹੀ ਇੱਕ ਸਕੂਲ ਵਿੱਚ ਸਨ। ਦਸਵੀਂ ਦੇ ਪੇਪਰ ਹੋ ਗਏ ਤੇ ਕੁਝ ਬੱਚੇ ਉਹੀ ਸਕੂਲ ਲਗੇ ਰਹੇ ਪਰ ਜੋਤ ਨੇ ਕਾਲਜ ਚ ਦਾਖ਼ਲਾ ਲੇ ਲਿਆ ਤੇ ਗਗਨ ਉਹੀ ਸਕੂਲ ਲੱਗਾ ਰਿਹਾ ਓਹਦੋਂ ਇੰਟਰਨੈੱਟ ਦਾ ਏਨਾ ਜ਼ਮਾਨਾ ਨਹੀ ਸੀ ਕਿਸੇ ਕਿਸੇ ਕੋਲ ਫ਼ੋਨ ਹੁੰਦਾ ਜੋਤ ਨੇ ਗਗਨ ਨੂੰ ਇੰਟਰਨੈੱਟ /ਫੇਸਬੂਕ /ਤੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਦੇ ਲੱਭ ਨਾ ਸਕੀ। ਕੁਝ ਸਮੇਂ ਬਾਅਦ ਜਦੋਂ ਕਾਲਜ ਜਣਾ ਸ਼ੁਰੂ ਕੀਤਾ ਤਾਂ ਉੱਥੇ ਜੋਤ ਗਗਨ ਦੀ ਜਮਾਤ ਦੀ ਇਕ ਹੋਰ ਕੁੜੀ ਜੋਤ ਨੂੰ ਮਿਲਦੀ ਹੈ ਤੇ ਗੱਲ੍ਹਾਂ ਗੱਲ੍ਹਾਂ ਵਿੱਚ ਦੱਸ ਦਿੰਦੀ ਹੈ ਕੀ ਗਗਨ ਤਾਂ ਹਜੇ ਉੱਥੇ ਈ ਪੜ੍ਹਦਾ ਜੋਤ ਬਹੁਤ ਖੁਸ਼ ਹੁੰਦੀ ਹੈ ਤੇ ਜੋਤ ਦੇ ਮਨ ਵਿੱਚ ਫਿਰ ਤੋਂ ਮਿਲਣ ਦੀ ਇੱਕ ਉਮੀਦ ਜਾਗੀ। ਜੋਤ ਹੋਸਟਲ ਵਿੱਚ ਰਹਿੰਦੀ ਸੀ ਪਰ ਉਹਨੇ ਘਰੋਂ ਕਾਲਜ ਬੱਸ ਤੇ ਆਉਣ ਬਾਰੇ ਸੋਚਿਆ ਕੀ ਸ਼ਾਇਦ ਗਗਨ ਉਸ ਨੂੰ ਕੀਤੇ ਰਾਹ ਵਿੱਚ ਦਿੱਖ ਜਾਵੇ ਪਰ ਗਗਨ ਪੂਰਾ ਸਾਲ ਉਸ ਨੂੰ ਕਿਤੇ ਵੀ ਨਾ ਦਿਖਿਆ ਉਹ ਬਹੁਤ ਪ੍ਰੇਸ਼ਾਨ ਰਹਿਣ ਲੱਗੀ ਤੇ ਬਾਰ੍ਹਵੀਂ ਫਿਰ ਉਹੀ ਸਕੂਲ ਕਰਨ ਬਾਰੇ ਸੋਚਿਆ ਪਰ ਸਕੂਲ ਸੀਬੀਐਸਈ ਹੋਣ ਕਰਕੇ ਤੇ ਕਾਲਜ ਪੰਜਾਬ ਬੋਰਡ ਸਕੂਲ ਵਾਲਿਆ ਨੇ ਦਾਖ਼ਲਾ ਨਾ ਦਿੱਤਾ। ਜੋਤ ਨੂੰ 🦘 ਆਸਟ੍ਰੇਲੀਆ ਜਾਣ ਦਾ ਬਹੁਤ ਸ਼ੌਂਕ ਸੀ ਉਸ ਨੇ ਬਾਰਵੀਂ ਕੀਤੀ ਤੇ ਆਸਟ੍ਰੇਲੀਆ ਆ ਗਈ ਉਸ ਦੀ ਲਾਈਫ ਵਿੱਚ ਬਹੁਤ ਪ੍ਰੌਬਲਮ ਆਈਆਂ ਉਸ ਦਾ ਵਿਆਹ ਵੀ ਹੋ ਗਿਆ ਪਰ ਉਸ ਨੂੰ ਸੌਖਾ ਸਾਹ ਨਾ ਆਇਆ ਕੀਤੇ ਨਾ ਕੀਤੇ ਮਾਂ ਪਿਉ ਨੇ ਵੀ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ। ਜੋਤ ਡਿਪਰੈੱਸ਼ਨ ਚ ਰਹਿਣ ਲੱਗੀ। ਤੇ ਕੁਝ ਸਾਲਾਂ ਬਾਅਦ ਜੋਤ ਦਾ ਤਲਾਕ ਹੋ ਜਾਂਦਾ ਹੈ ਤੇ ਇਕ ਦਿਨ ਅਚਾਨਕ ਜੋਤ ਦੇ ਭਰਾ ਦੀ ਮੌਤ ਹੋ ਜਾਂਦੀ ਹੈ। ਇਕ ਸਾਲ ਬਾਅਦ ਗਗਨ ਦਾ ਅਚਾਨਕ ਮੈਸੇਜ ਜਾਂਦਾ ਹੈ ਜੋਤ ਨੂੰ ਤੇ ਜੋਤ ਬਹੁਤ ਹੈਰਾਨ ਹੋ ਜਾਂਦੀ ਹੈ। ਜੋਤ ਤੇ ਗਗਨ ਦੀਆਂ ਬਹੁਤ ਗੱਲ੍ਹਾਂ ਹੋਈਆਂ। ਗਗਨ ਨੂੰ ਦੁੱਖੀ ਦੇਖ਼ ਕੇ ਜੋਤ ਤੋਂ ਰਹਿ ਨਾ ਹੋਇਆ ਤੇ ਉਸ ਨੇ ਜੋਤ ਨੂੰ ਦੁੱਖੀ ਹੋਣ ਦਾ ਕਾਰਨ ਇੱਕ ਕੁੜੀ ਦੱਸੀ। ਜੋਤ ਏ ਸਭ ਸੁਣ ਕੇ ਦੁੱਖੀ ਹੋ ਗਈ ਤੇ ਫਿਰ ਸੋਚਣ ਲੱਗੀ ਰੱਬ ਨੇ ਕਿਵੇਂ ਦੇ ਮੋੜ ਤੇ ਖੜ੍ਹਾ ਕਰ ਦਿੱਤਾ। ਜੋਤ ਨੇ ਗਗਨ ਨੂੰ ਕਿਹਾ ਮੇਰੀ ਉਸ ਕੁੜੀ ਨਾਲ ਗੱਲ ਕਰਵਾ ਮੈਂ ਸਮਜਾ ਦੀਨੀ ਆ ਸ਼ਾਇਦ ਉਹ ਕੁੜੀ ਸਮਜ ਜਾਵੇ। ਜੋਤ ਸਿਰਫ ਗਗਨ ਨੂੰ ਖੁਸ਼ ਦੇਖਣਾ ਚਾਉਂਦੀ ਸੀ। ਉਹ ਕੁੜੀ ਤੇ ਤਲਾਕ ਦਾ ਕੇਸ ਚੱਲ ਰਿਹਾ ਸੀ ਤੇ ਗਗਨ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਹ ਕੁੜੀ ਤੇ ਗਗਨ ਇੱਕੋ ਬੈਂਕ 🏦 ਵਿੱਚ ਜੌਬ ਕਰਦੇ ਸਨ। ਗਗਨ ਨੇ ਜੋਤ ਦੀ ਗੱਲ ਉਹ ਕੁੜੀ ਨਾਲ ਕਰਵਾਈ ਪਰ ਜੋਤ ਨੂੰ ਉਹ ਕੁੜੀ ਠੀਕ ਨਾ ਲੱਗੀ ਤੇ ਉਸ ਨੇ ਗਗਨ ਨੂੰ ਕਹਿ ਦਿੱਤਾ ਪਰ ਗਗਨ ਉਹ ਕੁੜੀ ਲਈ ਬਹੁਤ ਸੀਰੀਅਸ ਸੀ ਤੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ। ਗਗਨ ਨੇ ਜੋਤ ਨੂੰ ਦਸਿਆ ਕਿ ਹੁਣ ਉਹ ਸ਼ਰਾਬ ਵੀ ਪੀਂਦਾ ਹੈ ਜੋਤ ਏ ਗੱਲ ਸੁਣ ਕੇ ਬਹੁਤ ਰੋਈ ਤੇ ਉਸ ਨੂੰ ਸਾਰੀ ਰਾਤ ਨੀਂਦ ਨਾਂ ਆਈ ਜੋਤ ਗਗਨ ਨੂੰ ਰੋਜ ਫੋਨ ਕਰਦੀ ਸੁਭਾਅ ਸ਼ਾਮ ਤੇ ਹਾਲ ਚਾਲ ਪੁੱਛਦੀ। ਕੁਝ ਦਿਨਾਂ ਬਾਅਦ ਗਗਨ ਨੇ ਜੋਤ ਨੂੰ ਵਿਆਹ ਬਾਰੇ ਪੁੱਛਿਆ ਕੀ ਤੂੰ ਮੇਰੇ ਨਾਲ ਵਿਆਹ ਕਰਾ ਸਕਦੀ ਹੈ ਜੋਤ ਨੇ ਬਿਨ੍ਹਾਂ ਕੁਝ ਸੋਚੇ ਗਗਨ ਨੂੰ ਹਾਂ ਕਹਿ ਦਿੱਤਾ। ਕੁਝ ਦਿਨਾਂ ਬਾਅਦ ਗਗਨ ਜੋਤ ਨੂੰ ਕਹਿੰਦਾ ਮੈਂ ਉਹ ਕੁੜੀ ਨੂੰ ਭੁੱਲ ਨੀ ਸਕਦਾ sorry.... ਤੇ ਉਸ ਨੂੰ ਕੁਝ ਟਾਈਮ ਚਾਇਦਾ ਹੈ ਗਗਨ ਬਹੁਤ ਹੀ ਨਿੱਘੇ ਸੁਬਾਹ ਦਾ ਮੁੰਡਾ ਸੀ ਉਹ ਕਿਸੇ ਨਾਲ ਧੋਖੇ ਨਾਲ ਰਹਿ ਨੀ ਸਕਦਾ ਸੀ ਜੋਤ ਨੇ ਗਗਨ ਦਾ ਸਾਥ ਦੇਣ ਬਾਰੇ ਸੋਚਿਆ ਤੇ ਉਸ ਨੂੰ ਟਾਈਮ ਦੇ ਦਿੱਤਾ ਕੁਝ ਟਾਈਮ ਬਾਅਦ ਜੋਤ ਗਗਨ ਦੇ ਜਨਮਦਿਨ ਤੇ ਇੰਡੀਆ ਗਈ ਤੇ ਸਮਣੇ ਬੈਠ ਫਿਰ ਗਗਨ ਤੋਂ ਉਸ ਗੱਲ ਦਾ ਜਵਾਬ ਮੰਗਿਆ ਪਰ ਗਗਨ ਨੇ ਫਿਰ ਉਹੀ ਕਿਹਾ ਜੋਤ ਰੋਂਦੀ ਫਿਰ ਘਰ ਮੁੜ ਆਈ ਤੇ ਅਗਲੇ ਦਿਨ ਉਹ ਕੁੜੀ ਦੇ ਮੈਸੇਜ ਆਉਂਦੇ ਹਨ ਜੋਤ ਨੂੰ ਕੀ ਉਹ ਗਗਨ ਨੂੰ ਕਿਵੇਂ ਮਿਲ ਸਕਦੀ ਹੈ?? ਪਰ ਜੋਤ ਨੇ ਸਮਜਾਈਆ ਕੀ ਏਹਦਾ ਦਾ ਕੁਝ ਨਹੀ ਹੈ ਜੋਤ ਨੂੰ ਉਹ ਕੁੜੀ ਤੇ ਬਹੁਤ ਗੁੱਸਾ ਸੀ ਕੀ ਉਸ ਨੇ ਗਗਨ ਨੂੰ ਕਿਵੇਂ ਦਾ ਬਣਾ ਦਿੱਤਾ ਜੋਤ ਬਹੁਤ ਕੁਝ ਬੋਲਣਾ ਚਾਉਂਦੀ ਸੀ ਪਰ ਬੋਲ ਨਾ ਸਕੀ ਸਿਰਫ ਗਗਨ ਕਰਕੇ। ਅਗਲੇ ਦਿਨ ਫਿਰ ਉਹ ਕੁੜੀ ਨੇ ਜੋਤ ਨੂੰ ਬਹੁਤ ਮਾੜਾ ਚੰਗਾ ਕਿਹਾ ਤੇ ਗਗਨ ਤੋਂ ਜੋਤ ਨੂੰ ਬਲੌਕ ਕਰਵਾ ਦਿੱਤਾ। ਜੋਤ ਨੇ ਵੀ ਗਗਨ ਨੂੰ ਬਲੌਕ ਕਰ ਦਿੱਤਾ। ਜੋਤ ਗਗਨ ਨੂੰ ਕਦੇ ਭੁੱਲ ਨਹੀਂ ਸਕਦੀ ਸੀ ਤੇ ਓਹਦੇ ਨਾਲ਼ ਪਹਿਲਾ ਹੀ ਬਹੁਤ ਮਾੜਾ ਹੋ ਚੁੱਕਿਆ ਸੀ ਤੇ ਉਪਰੋਂ ਗਗਨ ਦਾ ਫ਼ਿਕਰ ਜੋਤ ਨੂੰ ਅੰਦਰੋ ਅੰਦਰੀਂ ਖਾ ਰਿਹਾ ਸੀ। ਜੋਤ ਨੇ ਅੰਮ੍ਰਿਤਸਰ ਜਾਣ ਦਾ ਸੋਚਿਆ ਕੀ ਸ਼ਾਇਦ ਗੁਰੂ ਰਾਮ ਦਾਸ ਜੀ ਖੈਰ ਪਾ ਹੀ ਦੇਣ ਤੇ ਜੋਤ ਨੇ ਗੁਰੂ ਘਰ ਜਾ ਗਗਨ ਦੀ ਸੁੱਖ ਮੰਗੀ ਤੇ ਬਾਬਾ ਜੀ ਨੂੰ ਆਵਦੀ ਝੋਲੀ ਚ ਪਾਉਂਣ ਵਾਸਤੇ ਕਿਹਾ । ਜੋਤ ਗਗਨ ਨੂੰ ਐਵੇਂ ਮੰਗ ਰਹੀ ਸੀ ਜਿਵੇਂ ਕੋਈ ਮਾਂ ਪੁੱਤ ਮੰਗਦੀ ਹੋਵੇ। ਅੰਮ੍ਰਿਤਸਰ ਤੋਂ ਵਾਪਿਸ ਆਉਣ ਤੋਂ ਬਾਦ ਗਗਨ ਅਗਲੇ ਦਿਨ ਆਵਦੇ ਦੋਸਤ ਨਾਲ ਜੋਤ ਕੇ ਘਰ ਜਾਂਦਾ ਰਿਹਾ ਤੇ ਗੱਲ੍ਹਾਂ ਬਾਤਾਂ ਕੀਤੀਆਂ ਆਉਣ ਲੱਗਾ ਜੋਤ ਦੀ ਮਾਂ ਨੂੰ ਘਰੇ ਆਉਣ ਬਾਰੇ ਕਹਿ ਆਇਆ। ਜੋਤ ਦਾ ਆਸਟ੍ਰੇਲੀਆ ਵਾਪਿਸ ਆਉਣ ਦਾ ਟਾਈਮ ਸੀ ਤੇ ਫਲਾਈਟ ਤੋਂ ਇੱਕ ਦਿਨ ਪਹਿਲਾਂ ਜੋਤ ਦੀ ਮਾਂ ਜੋਤ ਨੂੰ ਕਹਿੰਦੀ ਗਗਨ ਘਰੇ ਜਾਣਾ ਤਾਂ ਚਲ ਚੱਲੀਏ ਮਿਲ਼ ਆ। ਜੋਤ ਬਹੁਤ ਦੁੱਖੀ ਰਹਿੰਦੀ ਸੀ ਇੱਕ ਭਰਾ ਕਰਕੇ ਤੇ ਦੂਜਾ ਆਵਦੀ ਕਿਸਮਤ ਕਰਕੇ ਮਾਂ ਨੂੰ ਐਵੇਂ ਸੀ ਚੱਲ ਵਾਪਿਸ ਜਾਂਦੀ ਖੁਸ਼ ਰਵੇ ਕਿਉੰਕਿ ਘਰਾ ਚ ਕੋਈ ਸਾਥ ਨੀਂ ਸੀ ਜੋਤ ਦਾ। ਜੋਤ ਗਗਨ ਘਰੇ ਗਈ ਤੇ ਸੱਭ ਚੀਜਾਂ ਨੂੰ ਐਵੇਂ ਦੇਖ ਰਹੀ ਸੀ ਬੀ ਸ਼ਾਇਦ ਹੁਣ ਉਸ ਨੇ ਓਸ ਘਰੇ ਫਿਰ ਕਦੇ ਨੀ ਅਉਣਾ। ਸਭ ਬਹੁਤ ਖੁਸ਼ ਸੀ। ਗਗਨ ਦੇ ਘਰੇ ਐਵੇਂ ਲਗਦਾ ਸੀ ਬੀ ਸ਼ਾਇਦ ਕੋਈ ਗੱਲ ਆ ਆਪਸ ਵਿੱਚ ਤੇ ਗਗਨ ਦੀ ਮਾਤਾ ਨੇ ਜੋਤ ਨੂੰ ਓਹਵੇ ਈ ਸਮਜਿਆ ਤੇ ਜੋਤ ਦੇ ਜਾਣ ਮਗਰੋਂ ਗਗਨ ਨੇ ਘਰੇ ਵਿਆਹ ਲਈ ਕਹਿ ਦਿੱਤਾ। ਜੋਤ ਆਸਟ੍ਰੇਲੀਆ ਵਾਪਿਸ ਆ ਗਈ ਤੇ ਜੋਤ ਨੂੰ ਵੀ ਕਿਹਾ ਮੈਂ ਰਿਲੇਸ਼ਨ ਨਿ ਰੱਖਣਾ ਬੱਸ ਵਿਆਹ ਕਰਵਾਉਣਾ ਘਰੇ ਪੁੱਛ ਲਾ। ਜੋਤ ਨੇ ਵੀ ਘਰੇ ਕਹਿ ਦਿੱਤਾ ਤੇ ਦੋਵਾਂ ਦੇ ਘਰਦੇ ਖੁਸ਼ੀ ਖੁਸ਼ੀ ਮਨ ਗਏ ਤੇ ਹੁਣ ਗਗਨ ਤੇ ਜੋਤ ਹਮੇਸ਼ਾ ਲਈ ਇੱਕ ਹੋ ਗਏ ਤੇ ਹੁਣ ਆਸਟ੍ਰੇਲੀਆ ਰਹਿ ਰਹੇ ਹਨ ਤੇ ਸੱਭ ਤੋਂ ਖੁਸ਼ੀ ਦੀ ਗੱਲ ਗਗਨ ਹੁਣ ਸ਼ਰਾਬ ਨੀ ਪੀਂਦਾ ਉਸ ਦੀ ਜ਼ਿੰਦਗ਼ੀ ਬਿਲਕੁੱਲ ਬਦਲ ਗਈ।
Please log in to comment.