ਪਤਾ ਨਹੀਂ ਕਿਉਂ ? ਖਾਣ ਲਈ ਸਾਦੀ ਦਾਲ ਅਤੇ ਰੋਟੀ ਹੁੰਦੀ ਸੀ , ਪਰ ਫਿਰ ਵੀ ਕਿਸੇ ਨੂੰ ਖ਼ੂਨ ਦੀ ਘਾਟ ਨਹੀਂ ਹੁੰਦੀ ਸੀ। (ਪਤਾ ਨਹੀਂ ਕਿਉਂ ?) ਸਕੂਲ ਵਿਚ ਅਧਿਆਪਕ ਕੰਨ ਖਿੱਚਦੇ ਸਨ, ਡੰਡਿਆਂ ਨਾਲ ਕੁੱਟ ਪੈਂਦੀ ਸੀ, ਪਰ ਕੋਈ ਬੱਚਾ ਸਕੂਲ ਵਿਚ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦਾ ਸੀ ਅਤੇ ਖ਼ੁਦਕੁਸ਼ੀ ਵੀ ਨਹੀਂ ਕਰਦਾ ਸੀ। (ਪਤਾ ਨਹੀਂ ਕਿਉਂ ?) ਬਚਪਨ ਵਿਚ ਮਹਿੰਗੇ ਖਿਡੌਣੇ ਨਹੀਂ ਮਿਲਦੇ ਸਨ ਪਰ ਹਰ ਖੇਡ ਵਿਚ ਭਰਪੂਰ ਆਨੰਦ ਆਉਂਦਾ ਸੀ। (ਪਤਾ ਨਹੀਂ ਕਿਉਂ?) ਘਰ ਕੱਚੇ ਹੁੰਦੇ ਸਨ ਅਤੇ ਕਮਰੇ ਵੀ ਘੱਟ ਹੁੰਦੇ ਸਨ, ਪਰ ਬੁੱਢੇ ਮਾਂ-ਪਿਓ ਕਦੇ ਵੀ ਬਿਰਧ ਆਸ਼ਰਮ ਨਹੀਂ ਜਾਂਦੇ ਸਨ। (ਪਤਾ ਨਹੀਂ ਕਿਉਂ?) ਘਰ ਵਿਚ ਗਾਂ ਲਈ, ਕੁੱਤੇ ਲਈ ਅਤੇ ਪ੍ਰਾਹੁਣਿਆਂ ਲਈ ਰੋਟੀਆਂ ਬਣਦੀਆਂ ਸਨ, ਫਿਰ ਵੀ ਘਰ ਵਿਚ ਬਜਟ ਸੰਤੁਲਿਤ ਰਹਿੰਦਾ ਸੀ। ਅੱਜ ਆਪਣੇ ਪਰਿਵਾਰ ਦੀ ਰੋਟੀ ਵੀ ਮਹਿੰਗੀ ਲਗਦੀ ਹੈ। (ਪਤਾ ਨਹੀਂ ਕਿਉਂ?) ਘਰ ਦੀਆਂ ਔਰਤਾਂ ਲਈ ਜਿੰਮ ਜਾਂ ਕਸਰਤ ਕਰਨ ਲਈ ਕੋਈ ਸਾਧਨ ਨਹੀਂ ਹੁੰਦਾ ਸੀ , ਫਿਰ ਵੀ ਔਰਤਾਂ ਤੰਦਰੁਸਤ ਹੁੰਦੀਆਂ ਸਨ। (ਪਤਾ ਨਹੀਂ ਕਿਉਂ?) ਭਰਾ-ਭਰਾ ਵਿਚ, ਭੈਣ-ਭਰਾ ਵਿਚ ਕਈ ਵਾਰ ਲੜਾਈਆਂ ਹੁੰਦੀਆਂ ਸਨ, ਆਪਸ ਵਿਚ ਕੁੱਟ-ਮਾਰ ਤੱਕ ਹੋ ਜਾਂਦੀ ਸੀ। ਪਰ ਆਪਸ ਵਿਚ ਈਰਖਾ ਨਹੀਂ ਹੁੰਦੀ ਸੀ। (ਪਤਾ ਨਹੀਂ ਕਿਉਂ?) ਪਰਿਵਾਰ ਵੀ ਬਹੁਤ ਵੱਡੇ ਹੁੰਦੇ ਸੀ, ਗੁਆਂਢੀਆਂ ਦੇ ਬੱਚੇ ਵੀ ਦਿਨ ਭਰ ਇੱੱਕ ਦੂਜੇ ਦੇ ਘਰ ਖੇਡਦੇ ਸੀ। ਫਿਰ ਵੀ ਘਰਾਂ ਵਿਚ ਹੀ ਸਾਦੇ ਵਿਆਹ ਹੋ ਜਾਂਦੇ ਸਨ। (ਪਤਾ ਨਹੀਂ ਕਿਉਂ?) ਮਾਂ-ਬਾਪ ਛੋਟੀ ਜਿਹੀ ਗੱਲ ਕਾਰਨ ਵੀ ਥੱਪੜ ਮਾਰ ਦਿੰਦੇ ਸਨ, ਪਰ ਉਨ੍ਹਾਂ ਦਾ ਮਾਣ-ਸਨਮਾਨ ਕਦੇ ਵੀ ਘੱਟ ਨਹੀਂ ਹੁੰਦਾ ਸੀ। (ਪਤਾ ਨਹੀਂ ਕਿਉਂ?)
Please log in to comment.