ਅਸੀਂ ਕਲਾਸ ਵਿੱਚ ਜਿੰਨੇ ਵੀ ਬੱਚੇ ਸੀ ਸਾਰੇ ਬਚਪਨ ਤੋਂ ਹੀ ਇੱਕਠੇ ਪੜ੍ਹੇ ਸੀ ਪਰ। ਕਿਉਂਕਿ ਕੋਈ ਹੋਰ ਇੰਗਲਿਸ਼ ਮਿਡੀਅਮ ਸਕੂਲ ਵਗੈਰਾ ਨਹੀਂ ਸੀ ਪਿੰਡ ਵਿੱਚ। ਪਿੰਡ ਵੱਡਾ ਹੋਣ ਕਰਕੇ ਇੱਕ ਕਲਾਸ ਵਿੱਚ ਸੌ ਡੇਢ ਸੌ ਬੱਚਾ ਪੜਦਾ ਸੀ। ਇੰਨਾ ਚਿਰ ਇੱਕਠਿਆਂ ਨੇ ਬਿਤਾਇਆ ਭੈਣਾਂ ਭਾਈਆਂ ਵਰਗਾ ਪਿਆਰ ਪੈ ਗਿਆ ਸੀ।ਜੀਅ ਨਹੀਂ ਸੀ ਲੱਗਦਾ ਜਿਸ ਦਿਨ ਛੁੱਟੀ ਹੁੰਦੀ ਸੀ ਘਰੇ।ਪਰ ਹੁਣ ਵਿਛੜਨ ਦਾ ਟਾਇਮ ਆ ਗਿਆ ਸੀ ਸਾਡਾ ਸਕੂਲ ਬਾਰਾਂ ਤੱਕ ਦਾ ਸੀ ਤੇ ਸਾਡੇ ਬਾਰਵੀਂ ਦੇ ਪੇਪਰਾਂ ਵਿੱਚ ਇੱਕ ਮਹੀਨਾ ਸੀ। ਸਾਰੇ ਬੱਚੇ ਟੀਚਰਾਂ ਨੂੰ ਇੱਕ ਟੂਰ ਲਿਜਾਣ ਲਈ ਕਹਿੰਦੇ ਰਹਿੰਦੇ। ਕਹਿੰਦੇ ਸਨ ਕੁਝ ਯਾਦਗਾਰ ਯਾਦਾਂ ਆਪਣੇ ਨਾਲ ਲਿਜਾਣਾ ਚਾਹੁੰਦੇ ਹਾਂ। ਮੈਂ ਤਾਂ ਘਰ ਦੀ ਤੰਗੀ ਕਾਰਨ ਨਾਂਹ ਨੁੱਕਰ ਜਿਹੀ ਕਰ ਰਹੀ ਸੀ ਪਰ ਸੁਮਨ ਦੀ ਜਿੱਦ ਸੀ ਮੈਨੂੰ ਨਾਲ ਲੈ ਕੇ ਜਾਣ ਦੀ। ਅਸੀਂ ਛੇ ਸਾਲ ਇੱਕ ਬੈਂਚ ਤੇ ਗੁਜ਼ਾਰੇ ਸਨ ਛੇਵੀਂ ਜਮਾਤ ਤੋਂ ਹੀ ਅਸੀਂ ਇੱਕ ਬੈਂਚ ਤੇ ਬੈਠਦੀਆਂ ਆ ਰਹੀਆਂ ਸਾਂ ਦੋਹਾਂ ਵਿੱਚ ਬਹੁਤ ਗੂੜ੍ਹਾ ਪਿਆਰ ਸੀ ਸਕੀਆਂ ਭੈਣਾਂ ਨਾਲੋਂ ਵੀ ਵਧ ਕੇ। ਪੇਪਰ ਹੋ ਗਏ ਰਿਜਲਟ ਨੂੰ ਅਜੇ ਟਾਇਮ ਸੀ ਸਾਰਿਆਂ ਬੱਚਿਆਂ ਦੀ ਜਿੱਦ ਪੁੱਗ ਗਈ। ਅਤੇ ਸਾਡਾ ਟੂਰ ਲੈ ਕੇ ਗਏ ਸਭ ਤੋਂ ਪਹਿਲਾਂ ਅਸੀਂ ਲੁਧਿਆਣਾ ਸ਼ਹਿਰ ਦੀਆਂ ਕਈ ਟੂਰਿਸਟ ਜਗਾਵਾਂ ਤੇ ਘੁਮੇਂ ਫਿਰ ਉੱਥੋਂ ਅਸੀਂ 128-30 ਕਿਲੋਮੀਟਰ ਅੱਗੇ ਚਲੇ ਗਏ ਪਹਾੜੀਆਂ ਦਾ ਬਹੁਤ ਸੋਹਣਾ ਦ੍ਰਿਸ਼ ਸੀ। ਅਸੀਂ ਕੁਝ ਕੁ ਮੰਦਰਾਂ ਵਿੱਚ ਵੀ ਗਏ ਉੱਥੇ ਅਸੀਂ ਬਹੁਤ ਵਧੀਆ ਦਰਸ਼ਨ ਕੀਤੇ। ਫਿਰ ਅਸੀਂ ਪਹਾੜਾਂ ਵਿੱਚ ਘੁੰਮਣ ਚਲੇ ਗਏ। ਅੱਜ ਸੁਮਨ ਬਹੁਤ ਮਸਤੀ ਵਿੱਚ ਸੀ ਕਿਸੇ ਦੀ ਵੀ ਗੱਲ ਨਹੀਂ ਸੁਣ ਰਹੀ ਸੀ ਸਭ ਤੋਂ ਅੱਗੇ ਅੱਗੇ ਤੇ ਮਸਤੀ ਵਿੱਚ ਜਾ ਰਹੀ ਸੀ ਟੀਚਰਾਂ ਨੇ ਉਸ ਨੂੰ ਕਈ ਵਾਰ ਸਮਝਾਇਆ ਪਰ ਉਹ ਅੱਜ ਬਹੁਤ ਮਸਤੀ ਵਿੱਚ ਸੀ ਉਹ ਵਾਰ ਵਾਰ ਕਹਿ ਰਹੀ ਸੀ ਕਿ ਹੁਣ ਪਤਾ ਨਹੀਂ ਆਉਣਾ ਏ ਕਿ ਨਹੀਂ ਤੇ ਪਤਾ ਹੀ ਨਾ ਲੱਗਾ ਕਿ ਕਦੋਂ ਸੁਮਨ ਦਾ ਉਪਰੋਂ ਪੈਰ ਫਿਸਲ ਗਿਆ ਤੇ ਉਹ ਨੀਚੇ ਪਹਾੜਾਂ ਵਿੱਚ ਜਾ ਡਿੱਗੀ। ਸਾਰੇ ਬੱਚੇ ਬਹੁਤ ਜਿਆਦਾ ਹੈਰਾਨ ਪਰੇਸ਼ਾਨ ਹੋਏ ਤੇ ਚੀਕਾਂ ਮਾਰਨ ਲੱਗੇ। ਸਾਰੇ ਬੱਚੇ ਡਰ ਗਏ ਤੇ ਟੀਚਰਾਂ ਦੇ ਪਿੱਛੇ ਹੋ ਗਏ। ਸੁਮਨਦੀਪ ਦੀ ਬਹੁਤ ਜਿਆਦਾ ਭਾਲਟੋਲ ਕੀਤੀ ਪਰ ਕਿਤੇ ਕੁਝ ਪਤਾ ਨਾ ਲੱਗਿਆ। ਪੁਲਿਸ ਨੂੰ ਫੋਨ ਕਰਕੇ ਮੌਕੇ ਤੇ ਸੱਦਿਆ ਗਿਆ। ਅਸੀਂ ਸ਼ਾਮ ਤੱਕ ਉਥੇ ਹੀ ਰਹੇ ਪਰ ਸੁਮਨ ਦਾ ਕੁਝ ਵੀ ਪਤਾ ਨਾ ਲੱਗਿਆ ਉਹ ਸ਼ਾਇਦ ਨੀਚੇ ਕਿਸੇ ਖਾਈ ਵਿੱਚ ਚਲੀ ਗਈ ਸੀ। ਸ਼ਾਮ ਨੂੰ ਪੁਲਿਸ ਨੇ ਸਾਨੂੰ ਪਿੱਛੇ ਮੁੜਨ ਲਈ ਕਿਹਾ ਅਤੇ ਅਸੀਂ ਇੱਕ ਸ਼ਹਿਰ ਵਿੱਚ ਆ ਕੇ ਕਮਰਾ ਬੁੱਕ ਕੀਤਾ ਤੇ ਰਾਤ ਉਥੇ ਹੀ ਕੱਟੀ। ਸਾਰੇ ਬੱਚੇ ਬਹੁਤ ਜ਼ਿਆਦਾ ਡਰੇ ਹੋਏ ਸਨ ਕਿਸੇ ਨੇ ਵੀ ਖਾਣਾ ਨਾ ਖਾਧਾ ਤੇ ਚੁੱਪ ਚਾਪ ਆ ਗਏ ਕਮਰੇ ਵਿੱਚ ਸੌ ਗਏ। ਪਰ ਮੈਨੂੰ ਬਿਲਕੁਲ ਵੀ ਨੀਂਦ ਨਾ ਆਈ ਤੇ ਬਾਰ ਬਾਰ ਸੁਮਨ ਯਾਦ ਆ ਰਹੀ ਸੀ। ਮੈਂ ਜਦੋਂ ਕਮਰੇ ਵਿੱਚ ਪਈ ਤਾਕੀ ਵੱਲ ਵੇਖਦੀ ਤਾਂ ਮੈਨੂੰ ਇੰਝ ਲੱਗਦਾ ਜਿਵੇਂ ਸੁਮਨ ਮੈਨੂੰ ਆਵਾਜ਼ ਮਾਰ ਰਹੀ ਹੋਵੇ ਮੈਨੂੰ ਬਚਾ ਲਓ ਮੈਨੂੰ ਬਚਾ ਲਓ। ਅਗਲੇ ਦਿਨ ਸਵੇਰੇ ਉੱਠ ਕੇ ਅਸੀਂ ਫਿਰ ਉਸੇ ਜਗ੍ਹਾ ਤੇ ਗਏ ਜਿੱਥੇ ਸੁਮਨ ਡਿੱਗੀ ਸੀ ਅਤੇ ਪੁਲਿਸ ਕੋਲੋਂ ਪੁੱਛ ਪੜਤਾਲ ਕੀਤੀ ਤਾਂ ਅਜੇ ਤੱਕ ਸੁਮਨ ਦਾ ਕੁਝ ਵੀ ਪਤਾ ਨਹੀਂ ਸੀ ਲੱਗਿਆ। ਸਾਨੂੰ ਪੁਲਿਸ ਨੇ ਵਾਪਸ ਭੇਜ ਦਿੱਤਾ ਸਾਨੂੰ ਬਹੁਤ ਦਿਨ ਹੋ ਗਏ ਸੀ ਉੱਥੇ ਗਿਆ ਨੂੰ ਤਾਂ ਪਿੱਛੇ ਸਾਡੇ ਮਾਂ ਬਾਪ ਵੀ ਹੈਰਾਨ ਪਰੇਸ਼ਾਨ ਸਨ ਵਾਰ ਵਾਰ ਫੋਨ ਕਰਕੇ ਟੀਚਰਾਂ ਕੋਲੋਂ ਪੁੱਛ ਰਹੇ ਸਨ ਕਿ ਅਜੇ ਅਸੀਂ ਵਾਪਸੀ ਕਿਉਂ ਨਹੀਂ ਕੀਤੀ। ਸੁਮਨ ਦੇ ਮਾਂ ਬਾਪ ਨੂੰ ਇਤਲਾਹ ਦਿੱਤੀ ਗਈ ਉਹ ਵੀ ਮੌਕੇ ਤੇ ਪਹੁੰਚ ਗਏ ਸਨ। ਉਹਨਾਂ ਦੇ ਜਾਣ ਕਾਰਨ ਅਸੀਂ ਵਾਪਸ ਆ ਗਏ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਪਰ ਮੈਨੂੰ ਇਸ ਗੱਲ ਦਾ ਬਹੁਤ ਜਿਆਦਾ ਅਫਸੋਸ ਹੋਇਆ ਕਿ ਮੈਂ ਸੁਮਨ ਦੀ ਕਿਉਂ ਰੱਖਿਆ ਨਹੀਂ ਕਰ ਸਕੀ ਮੈਨੂੰ ਉਸ ਦਾ ਹੱਥ ਫੜ ਕੇ ਰੱਖਣਾ ਚਾਹੀਦਾ ਸੀ ਉਸਨੂੰ ਇਸ ਤਰ੍ਹਾਂ ਮਸਤੀ ਵਿੱਚ ਨਹੀਂ ਸੀ ਆਉਣ ਦੇਣਾ ਚਾਹੀਦਾ। ਮੈਂ ਡਿਪਰੈਸ਼ਨ ਵਿੱਚ ਚਲੀ ਗਈ ਮੈਂ ਰਾਤ ਨੂੰ ਜਦੋਂ ਵੀ ਸੌਣ ਦੀ ਕੋਸ਼ਿਸ਼ ਕਰਦੀ ਤਾਂ ਮੈਨੂੰ ਮੇਰੇ ਅੱਗੇ ਸੁਮਨ ਦਾ ਚਿਹਰਾ ਦਿਖਾਈ ਦਿੰਦਾ । ਮੈਨੂੰ ਇੰਝ ਲੱਗਦਾ ਜਿਵੇਂ ਸੁਮਨ ਦਾ ਚਿਹਰਾ ਖੂਨ ਨਾਲ ਲੱਥਪੱਥ ਹੋਵੇ ਤੇ ਮੈਨੂੰ ਬਚਾਉਣ ਲਈ ਤਰਲੇ ਕਰ ਰਹੀ ਹੋਵੇ ਮੈਨੂੰ ਉਹ ਬਾਰ ਬਾਰ ਆਵਾਜ਼ਾਂ ਮਾਰਦੀ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਮੈਂ ਬਹੁਤ ਜਿਆਦਾ ਤਕਲੀਫ ਵਿੱਚ ਹਾਂ। ਮੈਂ ਬਹੁਤ ਜਿਆਦਾ ਬਿਮਾਰ ਰਹੀ ਲਗਾਤਾਰ ਇੱਕ ਮਹੀਨਾ ਮੈਨੂੰ ਨੀਂਦ ਨਹੀਂ ਆਈ ਮੈਨੂੰ ਬਹੁਤ ਜਿਆਦਾ ਡਾਕਟਰਾਂ ਨੂੰ ਦਿਖਾਇਆ ਗਿਆ ਪਰ ਹਰ ਇੱਕ ਡਾਕਟਰ ਇਹੋ ਸਲਾਹ ਦਿੰਦਾ ਕਿ ਇਸ ਨੂੰ ਦਾਖਲ ਰੱਖਣਾ ਪਵੇਗਾ । ਮੈਨੂੰ ਮੇਰੀ ਮੰਮੀ ਪਾਪਾ ਨੇ ਦਾਖਲ ਕਰਵਾਇਆ ਤੇ ਮੈਨੂੰ ਡਾਕਟਰਾਂ ਨੇ ਬਿਜਲੀ ਦੇ ਝਟਕੇ ਵਗੈਰਾ ਵੀ ਦਿੱਤੇ ਤੇ ਕਾਫੀ ਟਾਈਮ ਦਵਾਈ ਚੱਲੀ ਫਿਰ ਜਾ ਕੇ ਕਿਤੇ ਸਟਰੈਸ ਮੇਰੇ ਦਿਮਾਗ ਤੋਂ ਲਿਹਾ ਪਰ ਅੱਜ ਵੀ ਮੈਂ ਉਹ ਦਿਨ ਨਹੀਂ ਭੁੱਲ ਸਕਦੀ ਮੈਂ ਆਪਣੀ ਭੈਣਾਂ ਵਰਗੀ ਸਹੇਲੀ ਨੂੰ ਖੋ ਦਿੱਤਾ ਸੀ। ਇਸ ਲਈ ਦੋਸਤੋ ਜੇਕਰ ਕਿਸੇ ਐਸੀ ਜਗ੍ਹਾ ਤੇ ਜਾਵੋ ਜਿੱਥੇ ਤੁਹਾਡੀ ਜਾਨ ਨੂੰ ਖਤਰਾ ਹੋਵੇ ਤਾਂ ਪਲੀਜ਼ ਟੀਚਰਾਂ ਦਾ ਕਹਿਣਾ ਮੰਨੋ ਅਤੇ ਉਹਨਾਂ ਦੇ ਕਹਿਣਾ ਅਨੁਸਾਰ ਹੀ ਚਲੋ ਜਿੱਥੇ ਉਹ ਕਹਿਣਗੇ ਉਥੋਂ ਤੱਕ ਹੀ ਜਾਵੋ ਅੱਗੇ ਨਾ ਵਧੋ। ਧੰਨਵਾਦ ਜੀ।
Please log in to comment.