ਸਤਿ ਸ੍ਰੀ ਅਕਾਲ ਜੀ। ਅੱਜ ਦੀ ਕਹਾਣੀ ਤਕਰੀਬਨ 99% ਹਰ ਇਕ ਕੁੜੀ ਦੀ ਹੀ ਹੈ।ਪਰ ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਇਹ ਕਹਾਣੀ ਪੀੜ੍ਹੀ ਦਰ ਪੀੜ੍ਹੀ ਤੁਰੀ ਜਾ ਰਹੀ ਹੈ ਇਸ ਵਿਚ ਜਿੰਨੇ ਵੇ ਯਤਨ ਕੀਤੇ ਜਾਣ ਪਰ ਕੋਈ ਹੱਲ ਨੀ ਲਭ ਹੋ ਰਿਹਾ ਬਸ ਜਿੰਦਗੀ ਖਤਮ ਹੋ ਰਹੀ ਹੈ। ਹਰ ਇਕ ਕੁੜੀ ਆਪਣੀ ਮਾਂ ਨੂੰ ਦੇਖ ਕੇ ਬਚਪਨ ਵਿੱਚ ਹੀ ਇਹ ਸੋਚ ਲੈਂਦੀ ਹੈ ਕਿ ਘਟੋ ਘੱਟ ਓਹ ਇਹੋ ਜਿਹੀ ਜਿੰਦਗੀ ਨਹੀਂ ਜਿਉਗੀ ਜਿਹੋ ਜਿਹੀ ਓਦੀ ਮਾਂ ਨੇ ਕੱਟ ਲਈ। ਓਦੇ ਮਨ ਚ ਸ਼ੁਰੂ ਤੋਂ ਹੀ ਇਹ ਖਿਆਲ ਉਦੇੜ ਬੁਣ ਕਰਦੇ ਰਹਿੰਦੇ ਹਨ ਕਿ ਪਤਾ ਨਹੀਂ ਮੇਰੀ ਮਾਂ ਕਿਉਂ ਹਰ ਇਕ ਦੀਆਂ ਵਧੀਕੀਆਂ ਸਹਿੰਦੀ ਹੈ। ਮੈ ਤਾਂ ਆਪਣੇ ਨਾਲ ਏਦਾਂ ਨਹੀਂ ਹੋਣ ਦਉਗੀ। ਪੁੱਛਣ ਦੀ ਤਾਂ ਉਹ ਹਿੰਮਤ ਨੀਂ ਕਰ ਪਾਉਂਦੀ ਬਸ ਸਬ ਕੁਛ ਦੇਖ ਦੇਖ ਕੇ ਸੋਚਾਂ ਸੋਚਦੀ ਰਹਿੰਦੀ ਹੈ ਕਿ ਕੀ ਪਤਾ ਮੇਰੀ ਮਾਂ ਪੜ੍ਹੀ ਲਿਖੀ ਨਹੀਂ ਤਾਂ ਹੀ ਸਬ ਕੁਛ ਸਹੀ ਜਾਂਦੀ ਆ ਪਰ ਮੈਂ ਏਦਾਂ ਨੀਂ ਹੋਣ ਦਉਗੀ ਆਪਣੇ ਨਾਲ ਮੈ ਪੜ੍ਹ ਲਿਖ ਕੇ ਆਪ ਕਮਾਈ ਕਰੂੰਗੀ ।ਸਾਰਾ ਦਿਨ ਮਾਂ ਨੂੰ ਘਰ ਦੇ ਕੰਮਾਂ ਚ ਖਪਦੀ ਨੂੰ ਦੇਖ ਕੇ ਤੇ ਫਿਰ ਵੀ ਟੱਬਰ ਵੱਲੋਂ ਤ੍ਰਿਸਕਾਰ ਮਿਲਦਾ ਦੇਖ ਕੁਝ ਕੁੜੀਆ ਤਾਂ ਆਪਣੇ ਆਪ ਨੂੰ ਘਰ ਦੇ ਕੰਮਾਂ ਚ ਓਦੋਂ ਤੋਂ ਹੀ ਪਕਾ ਕਰ ਲੈਂਦੀਆਂ ਹਨ ਤਾਂ ਜੌ ਕਿਸੇ ਦੀਆ ਸੁਣਨੀਆ ਨਾਂ ਪੈਣ।ਤੇ ਕੁਝ ਕ ਮੇਰੇ ਵਰਗੀਆਂ ਇਹ ਸੋਚ ਲੈਂਦੀਆਂ ਕਿ ਜਦ ਕੀਤਾ ਨਾ ਕੀਤਾ ਇਕ ਬਰਾਬਰ ਹੈ ਤਾਂ ਫਿਰ ਕਰਨ ਦੀ ਲੋੜ ਕੀ ਹੈ ਕੰਮ ਵਾਲੀ ਲਗਾ ਲਓ ਘਰ ਵਿਚ ਤੇ ਆਪ ਕਮਾਈ ਕਰੋ। ਤਾਂ ਜੌ ਰੋਜ ਦੀ ਕਿਚ ਕਿਚ ਵੀ ਖਤਮ ਹੋਵੇ। ਘਰ ਵਿਚ ਹਰ ਸਮੇਂ ਲੜਾਈ ਝਗੜਾ ਦੇਖ ਕੇ ਕਮਲੀਆ ਇਹ ਸੋਚ ਲੈਂਦੀਆਂ ਕਿ ਵਿਆਹ ਹੀ ਨਹੀਂ ਕਰਵਾਉਣਾ ਚਾਹੀਦਾ। ਇਹ ਸਬ ਸੋਚਦੀਆਂ ਕਦ ਓਹ ਆਪਣੀ ਮਾਂ ਵਾਲੀ ਥਾਂ ਤੇ ਪਹੁੰਚ ਜਾਂਦੀਆਂ ਪਤਾ ਹੀ ਨਹੀਂ ਲਗਦਾ। ਕਦ ਓਹ ਮਾਂ ਦੀ ਤਰਾਂ ਵਧੀਕੀਆਂ ਸਹਿੰਦੀਆ ਘਰ ਦੇ ਕੰਮਾਂ ਕਾਰਾਂ ਵਿਚ ਰੁਝ ਜਾਂਦੀਆ ਬੱਚੇ ਸੰਭਾਲਦਿਆਂ ਨਾਲ ਕਮਾਈਆ ਵੀ ਕਰਨ ਲੱਗ ਜਾਂਦੀਆ ਤੇ ਹੁਣ ਤਾਂ ਸਮਾਂ ਏਦਾਂ ਦਾ ਹੈ ਕਿ ਔਰਤ ਨੂੰ ਕੰਮ ਤੇ ਜਾਣ ਲਈ ਵੀ ਘਰ ਦੇ ਕੰਮ ਕਰ ਕੇ ਜਾਣਾ ਪੈਂਦਾ। ਬੱਚੇ ਦੀਆਂ ਨਿੱਕੀਆ ਮੋਟੀਆ ਸਾਰਿਆ ਜਿੰਮੇਵਾਰੀਆ ਵੀ ਸਬ ਉਸਨੂੰ ਇਕਲੀ ਨੂੰ ਚੁਕਣੀਆ ਪੈਂਦੀਆਂ।ਪਤਾ ਹੀ ਨਹੀਂ ਲੱਗਦਾ। ਹੋਸ਼ ਓਦੋਂ ਆਉਂਦੀ ਜਦ ਆਪਣੇ ਆਪ ਨੂੰ ਓਸੇ ਜਗਾ ਦੇਖਦੀਆਂ ਜਿੱਥੇ ਜਿੰਦਗੀ ਨਾ ਕਟਣ ਦੀ ਸੋਹ ਖਾਦੀ ਸੀ। ਪਰ ਕੁਛ ਪੇਕਿਆਂ ਨੂੰ ਦੁੱਖ ਨਾ ਦੇਣ ਦੀਆਂ ਤੇ ਕੁਛ ਆਪਣੇ ਜਾਏ ਦੀ ਪਰਵਰਿਸ਼ ਦੀਆਂ ਮਜ਼ਬੂਰੀਆਂ ਕੁੜੀਆਂ ਨੂੰ ਆਪਣੀਆਂ ਮਾਵਾਂ ਵਾਲੀ ਥਾਂ ਖੜਾ ਕਰ ਹੀ ਦਿੰਦੀਆ ਹਨ। ਸਮੇ ਦੇ ਨਾਲ ਨਾਲ ਓਹਨਾ ਦੀ ਜਿੰਦਗੀ ਓਦਾ ਹੀ ਸੰਘਰਸ਼ ਨਾਲ ਭਰੀ ਪਈ ਹੈ ਜਿਵੇਂ ਓਹਨਾ ਦੀਆ ਮਾਵਾਂ,ਦਾਦੀਆਂ, ਨਾਨੀਆ ਦੀ ਸੀ।ਬੱਸ ਫ਼ਰਕ ਸਿਰਫ ਇੰਨਾ ਹੈ ਕ ਅੱਗੇ ਅਨਪੜ੍ਹਤਾ ਕਰਕੇ ਔਰਤਾਂ ਘਰ ਵਿਚ ਰਹਿ ਕੇ ਸਿਰਫ ਘਰ ਦੇ ਕੰਮ ਕਰਦੀਆਂ ਸੀ।ਤੇ ਹੁਣ ਪੜ੍ਹ ਲਿਖ ਕੇ ਘਰ ਦੇ ਨਾਲ ਬਾਹਰ ਦੇ ਕੰਮ ਤਾਂ ਕਰਦੀਆਂ ਹੀ ਹਨ ਨਾਲ ਬੱਚਿਆ ਦੀਆ ਪੜਾਈਆ ਦੀ ਜਿੰਮੇਵਾਰੀ ਵੀ ਮਾਂ ਸਿਰ ਆ ਚੁੱਕੀ ਹੈ। ਇਸ ਸਬ ਦੇ ਬਾਵਜੂਦ ਔਰਤ ਅੱਜ ਵੀ ਆਦਮੀ ਦੇ ਬਰਾਬਰ ਦਾ ਦਰਜਾ ਹਾਸਿਲ ਨਹੀਂ ਕਰ ਸਕੀ। ਕਿਉੰਕਿ ਇਸ ਵਿਚ ਇਕ ਕੁੜੀ ਇਕੱਲੀ ਹੀ ਆਪਣੇ ਦੋ ਘਰਾਂ ਵਿਚ ਸੰਘਰਸ਼ ਕਰਦੀ ਆਪਣੀ ਜਿੰਦਗੀ ਕਡ ਲੈਂਦੀ ਹੈ। ਕੁੜੀ ਆਪਣੇ ਆਪ ਨੂੰ ਇਹਨਾਂ ਜਿੰਮੇਵਾਰੀਆ ਵਿਚ ਗਵਾ ਚੁੱਕੀ ਹੁੰਦੀ ਹੈ ਤੇ ਮਰਨ ਤਕ ਓਸ ਦੀ ਭਾਲ ਖਤਮ ਨਹੀਂ ਹੁੰਦੀ। ਕੋਈ ਤਾਂ ਆਪਣੇ ਆਪ ਨਾਲ ਧਕਾ ਕਰ ਜਾਂਦੀਆ ਹਸਣਾ ਰੋਣਾ ਭੁੱਲ ਜਾਂਦੀਆ ਤੇ ਮਾਹੌਲ ਦੇ ਹਿਸਾਬ ਨਾਲ ਢਲ ਜਾਂਦੀਆ ਪਰ ਕੁਛ ਜਦੋਂ ਜਹਿਦ ਵਿਚ ਜਿੰਦਗੀ ਕਡ ਜਾਂਦੀਆ। ਪਰ ਮੰਜ਼ਿਲ ਤੇ ਪਹੁੰਚਣ ਵਾਲੀਆਂ ਬਹੁਤ ਘਟ ਹਨ। ਜੇਕਰ ਸੱਸਾਂ ਮਾਵਾਂ ਨੂੰਹਾਂ ਧੀਆਂ ਦਾ ਸਾਥ ਦੇਣਗੀਆ ਤਾਂ ਹੀ ਆਦਮੀਆਂ ਤੋਂ ਉਮੀਦ ਲਗਾਈ ਜ ਸਕਦੀ ਹੈ। ਤਾਂ ਹੀ ਇਹ ਫ਼ਰਕ ਖਤਮ ਹੋਵੇਗਾ।
Please log in to comment.