Kalam Kalam
Profile Image
Gurtej Singh
10 months ago

ਬਚਪਨ ਵਾਲਾ ਪਿੰਡ......

ਬਚਪਨ ਵਾਲਾ ਪਿੰਡ...... ਜਿਥੇ ਗੁਜਰਿਆ ਬਚਪਨ ਬਦਲ ਗਈ ਉਹ ਥਾਂ, ਨਾ ਰਹੇ ਉਹ ਪਿੱਪਲ ਬੋਹੜ , ਨਾ ਰਹੀ ਬੋਹੜਾਂ ਦੀ ਛਾਂ, ਸੁੱਕ ਚੱਲੇ ਖੂਹ ਭਾਂਵੇ ਖੇਤਾਂ ਚ ਝੋਨਾ ਲੱਗਿਆਂ ਏ.....। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ.......। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ.......। ਪੱਕੀਆਂ ਹੋ ਗਈਆਂ ਕੱਚੀਆਂ ਗਲੀਆਂ , ਹਰ ਮੋੜ ਮਹਿੰਗੀਆਂ ਬੱਤੀਆਂ ਬਲੀਆਂ, ਪਰ ਅਫਸੋਸ਼ ਬੜਾ ਲੋਕਾਂ ਦੇ ਦਿਲ ਅੰਦਰ ਕਾਲਖ ਦਾ ਤੱਕਲਾ ਗੱਡਿਆ ਏ.......। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ ....। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ.......। ਵੱਡੀਆਂ ਕੋਠੀਆਂ ਪਾ ਵੱਡੀਆਂ ਲੈ ਲਈਆਂ ਕਾਰਾਂ, ਵੇਚ ਕੇ ਮੱਝਾਂ ਵਿਹਲੇ ਹੋਏ ਦਿਖਦੀਆ ਨਾ ਕਿਧਰੇ ਗਾਂਵਾਂ ਦਿਲ ਚੋ ਰੱਬ ਲਾਪਤਾ ਕਰਕੇ, ਗੁਰੂਘਰ ਵਿਚ ਛੱਡਿਆ ਏ...। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ......। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ.......। ਚੜ੍ਹਦੇ ਵੱਲ ਸੀ ਜਿਸ ਸਕੂਲ ਚ ਪੜ੍ਹਦੇ, ਆੜੀਆਂ ਨਾਲ ਸੀ ਰਹਿੰਦੇ ਲੜਦੇ, ਹੁਣ ਬੱਚਿਆਂ ਵਾਲੇ ਹੋ ਗਏ ਸਾਰੇ ਹਰ ਕੋਈ ਕੰਮ ਕਾਰ ਚ ਲੱਗਿਆ ਏ......। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ.......। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ.......। ਜਿਥੇ ਗੁਜਰਿਆ ਬਚਪਨ ਬਦਲ ਗਈ ਉਹ ਥਾਂ, ਨਾ ਰਹੇ ਉਹ ਪਿੱਪਲ ਬੋਹੜ , ਨਾ ਰਹੀ ਬੋਹੜਾਂ ਦੀ ਛਾਂ, ਸੁੱਕ ਚੱਲੇ ਖੂਹ ਭਾਂਵੇ ਖੇਤਾਂ ਚ ਝੋਨਾ ਲੱਗਿਆਂ ਏ.....। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ.......। ਮੁੜ ਮੈਨੂੰ ਮੇਰਾ ਬਚਪਨ ਵਾਲਾ ਪਿੰਡ ਨਾ ਲੱਭਿਆ ਏ.......।

Please log in to comment.

More Stories You May Like