ਇੱਕ ਵਾਰ ਅਕਬਰ ਨੇ ਬੀਰਬਲ ਨੂੰ ਕਿਹਾ ਕਿ ਆਪਣੇ ਇਲਾਕੇ ਚੋਂ ਚਾਰ ਮੂਰਖ ਲਭਕੇ ਲਿਆ | ਬੀਰਬਲ ਚਲਾ ਗਿਆ ਤੇ ਇੱਕ ਮਹੀਨੇ ਬਾਦ ਇੱਕ ਬੰਦਾ ਲੈਕੇ ਵਾਪਸ ਆ ਗਿਆ | ਅਕਬਰ ਨੇ ਪੁੱਛਿਆ , " ਬਾਕੀ ਤਿੰਨ ਕਿੱਥੇ ਨੇ ? " .... ਬੀਰਬਲ ਕਹਿੰਦਾ , " ਸਬਰ ਕਰੋ ਜਨਾਬ ! ਇਹ ਉਹ ਵਿਅਕਤੀ ਹੈ ਜੋ ਘੋੜੇ ਤੇ ਬਹਿ ਕੇ ਵੀ ਪੱਠਿਆਂ ਦੀ ਪੰਡ ਆਪਣੇ ਸਿਰ ਤੇ ਚੁੱਕੀ ਫਿਰਦਾ ਸੀ | ਮੈਂ ਕਾਰਣ ਪੁੱਛਿਆ ਤਾਂ ਕਹਿੰਦਾ , ਘੋੜਾ ਥੋੜਾ ਬੀਮਾਰ ਏ ਇਹਦੇ ਤੇ ਜਿਆਦਾ ਭਾਰ ਨਹੀਂ ਪਾਉਣਾ | ਮੈਂ ਇਹਨੂੰ ਫੜ ਲਿਆਇਆ |" ਅਕਬਰ ਕਹਿੰਦਾ , " ਪਰ ਬਾਕੀ ਤਿੰਨ ਕਿੱਥੇ ਨੇ ? " ਬੀਰਬਲ ਨੇ ਕਿਹਾ ," ਦੂਸਰਾ ਮੈਂ ਹਾਂ ਜੀ, ਜਿਹੜਾ ਰਾਜ ਦੇ ਇੰਨੇ ਜ਼ਰੂਰੀ ਕੰਮ ਹੋਣ ਦੇ ਬਾਵਜੂਦ ਉਹਨਾਂ ਨੂੰ ਛੱਡ ਕੇ ਮੂਰਖ ਲਭਦਾ ਫਿਰਦਾ ਹਾਂ ! ਤੇ .... ਤੀਸਰੇ ਤੁਸੀਂ ਹੋ ਜਿਹਨਾਂ ਨੂੰ ਚੰਗਾ ਭਲਾ ਪਤਾ ਹੈ ਕਿ ਮੂਰਖਾਂ ਨੇ ਕੁਝ ਨਹੀਂ ਕਰਨਾ , ਜੋ ਕਰਨਾ ਹੁੰਦਾ ਹੈ ਸਿਆਣੇ ਬੰਦਿਆਂ ਨੇ ਕਰਨਾ ਹੈ, ਫਿਰ ਵੀ ਮੈਨੂੰ ਇਸ ਕੰਮ ਤੇ ਲਗਾ ਦਿੱਤਾ |" ਅਕਬਰ ਗੁੱਸੇ ਚ ," ਪਰ ਚੌਥਾ ਕਿੱਥੇ ਹੈ ? ਬੀਰਬਲ , " ਜਹਾਂਪਨਾਹ , ਉਹ ਵੀ ਕਿਤੇ ਜ਼ਿਆਦਾ ਦੂਰ ਨਹੀਂ ਹੈ | ਆਪਣੇ ਸਾਰੇ ਜ਼ਰੂਰੀ ਕੰਮ ਛੱਡਕੇ ਤੇ ਪਰਿਵਾਰ ਤੋਂ ਬੇਫਿਕਰ ਹੋਇਆ ਫੇਸਬੁਕ ਤੇ ਇਹ story ਪੜ੍ਹ ਰਿਹਾ ਹੈ | ਹੋ ਗਏ ਚਾਰ ਪੂਰੇ | ਆਪਾਂ ਚੱਲੇ ਭਾਈ ਤੁਸੀਂ ਪੜੀ ਚੱਲੋ ਬਸ ।
Please log in to comment.