ਬੋਲ਼ਾ ਬੁੜਾ ਆਪਣੇਂ ਮੁੰਡੇ ਦੇ ਵਿਆਹ ਦੇ ਦਾਜ ਚ ਆਏ ਬਲਦਾਂ ਨਾਲ ਹਲ਼ ਵਾਹ ਰਿਹਾ ਸੀ ਕਿ ਦੋ ਪੁਲਿਸ ਵਾਲੇ ਆਕੇ ਉਹਨੂੰ ਰਾਹ ਪੁੱਛਣ ਲੱਗੇ ਤਾਂ ਓਹ ਕਹਿੰਦਾ - ਚੋਰੀ ਕਰਕੇ ਨੀਂ ਲਿਆਂਦੇ ਮੁੰਡੇ ਦੇ ਵਿਆਹ ਚ ਮਿਲੇ ਆ ਪੁਲਿਸ ਵਾਲੇ ਸਮਝ ਗਏ ਕਿ ਇਹ ਬੋਲਾ ਤੇ ਚਲੇ ਗਏ ਪਰ ਬੁੜਾ ਘਰੇ ਆ ਗਿਆ ਓਹਦੀ ਘਰਵਾਲੀ ਰੋਟੀ ਪਕਾ ਰਹੀ ਸੀ ਤਾਂ ਕਹਿੰਦਾ ਪਤਾ ਨੀਂ ਸਾਲਿਆਂ ਨੇ ਚੋਰੀ ਦੇ ਹੀ ਬਲਦ ਦੇਤੇ ਪੁਲਿਸ ਵਾਲੇ ਆਏ ਸੀ ..... ਓਹ ਵੀ ਬੋਲ਼ੀ ਸੀ ਤੇ ਓਹਨੇ ਪੇੜਾ ਵਗਾਹ ਮਾਰਿਆ ਕਹਿੰਦੀ ਜੀਹਤੋਂ ਬਹੁਤੀਆਂ ਗੋਲ਼ ਪੱਕਦੀਆਂ ਓਹਤੋਂ ਹੀ ਪਕਵਾ ਲੈ ਮੈਥੋਂ ਤਾਂ ਇਹੋ ਜਿਹੀਆਂ ਹੀ ਪੱਕਦੀਆਂ ਨੇ ਤੇ ਓਹ ਆਪਣੀਂ ਨੂੰਹ ਜੋ ਮੱਝ ਦੀ ਧਾਰ ਕੱਢਕੇ ਦੁੱਧ ਦੀ ਬਾਲਟੀ ਲਈ ਆਉਦੀ ਸੀ ਉਹਨੂੰ ਕਹਿੰਦੀ ਲੈ ਭਾਈ ਰੋਟੀ ਵੀ ਤੂੰ ਹੀ ਪਕਾ ਦੇ ਮੇਰੀਆਂ ਨੀਂ ਪਸੰਦ ਤੇਰੇ ਸਹੁਰੇ ਨੂੰ ਹੁਣ ਓਹ ਵੀ ਬੋਲ਼ੀ ਸੀ ਉਹ ਕਹਿੰਦੀ - ਲੈ ਮੰਮੀ ਮੈਂ ਕਿਹੜਾ ਪੀ ਲਿਆ ਮੱਝ ਨੇ ਦਿੱਤਾ ਹੀ ਥੋੜਾ ਮੇਰੇ ਮਗਰ ਪੈ ਜਾਂਦੇ ਆ ਤੇ ਓਹ ਆਪਣੇਂ ਘਰਵਾਲੇ ਕੋਲ ਜੋ ਅੰਦਰ ਟੀ ਵੀ ਦੇਖ ਰਿਹਾ ਸੀ ਚਲੀ ਗਈ ਕਹਿੰਦੀ ਦੇਖੋ ਜੀ ਮੰਮੀ ਮੈਨੂੰ ਊ ਈਂ ਝਿੜਕੀ ਜਾਂਦੀ ਆ ਮੱਝ ਨੇ ਦੁੱਧ ਘੱਟ ਦਿੱਤਾ ਮੇਰਾ ਕੀ ਕਸੂਰ ਆ ਅੱਗੋਂ ਓਹ ਵੀ ਬੋਲ਼ਾ ਕਹਿੰਦਾ ਮੈਂ ਤਾਂ ਹਾਲੇ ਟੀ ਵੀ ਦੇਖਣਾਂ ਬਾਪੂ ਨੂੰ ਹੀ ਭੇਜ ਦਿੰਨਾਂ ਗੁਰਦੁਆਰੇ ਦੁੱਧ ਦੇਣ ਲਈ ਲਿਆ ਫੜਾ ਬਾਲਟੀ ਤੇ ਓਹ ਬਾਪੂ ਕੋਲ ਚਲੇ ਗਿਆ ਕਹਿੰਦਾ ਬਾਪੂ ਆਹ ਦੁੱਧ ਦੇ ਆ ਗੁਰੂ ਘਰ ਓਹ ਕਹਿੰਦਾ ਕੰਜਰਾ ਓਹ ਪੁਲਿਸ ਵਾਲੇ ਸੀ ਓਹ ਦੁੱਧ ਨੀਂ ਪੀਂਦੇ ਨਾਲੇ ਓਹ ਤਾਂ ਹੁਣ ਚਲੇ ਗਏ ....... ਰਘਵੀਰ ਸਿੰਘ ਲੁਹਾਰਾ
Please log in to comment.