ਮਹਿਮਾਨ ਨਿਵਾਜੀ ਰਾਮ ਤੇ ਸ਼ਾਮ ਦੋ ਦੋਸਤ ਸਨ ਉਹਨਾ ਦੀ ਦੋਸਤੀ ਏਨੀ ਪੱਕੀ ਹੋ ਚੁਕੀ ਸੀ ਕਿ ਮਾਨੋ ਇਕ ਦੂਜੇ ਤੋਂ ਬਗੈਰ ਰਹਿ ਨਹੀਂ ਸਕਦੇ ਸੀ ਰਾਮ ਦਾ ਘਰ ਇਕ ਮੁਹੱਲੇ ਤੇ ਸ਼ਾਮ ਦਾ ਘਰ ਦੂਸਰੇ ਮੁਹੱਲੇ ਵਿਚ ਪਰ ਫਿਰ ਵੀ ਉਹ ਇਕ ਦੂਜੇ ਨੂੰ ਮਿਲਣ ਵਾਸਤੇ ਟਾਈਮ ਕੱਢ ਹੀ ਲੈਂਦੇ ਕਦੇ ਰਾਮ ਸ਼ਾਮ ਦੇ ਘਰ ਆ ਜਾਂਦਾ ਤੇ ਕਦੇ ਸ਼ਾਮ ਰਾਮ ਦੇ ਘਰ ਚਲਿਆ ਜਾਂਦਾ ਦੋਹਾਂ ਦੀ ਇਕ ਇਕ ਔਲਾਦ ਸੀ, ਰਾਮ ਦੀ ਲੜਕੀ ਤੇ ਸ਼ਾਮ ਦਾ ਲੜਕਾ ਸੀ ਦੋਨੋ ਹੀ ਅਜੇ ਨਬਾਲਗ ਸੀ ਤੇ ਦੋਨੋ ਇਕੱਠੇ ਹੀ ਇਕ ਸਕੂਲ ਵਿਚ ਪੜੵਦੇ। ਹੌਲੀ ਹੌਲੀ ਟਾਈਮ ਬੀਤਦਾ ਗਿਆ ਤੇ ਅਜ ਹੋਰ ਤੇ ਕੱਲ ਹੋਰ ਹੁਣ ਉਹ ਦੋਨੋ ਜੁਆਨੀ ਦੀ ਦਹਿਲੀਜ ਪਾਰ ਕਰ ਚੁੱਕੇ ਸਨ।ਰਾਮ ਨੇ ਅਪਨੀ ਬੇਟੀ ਨੂੰ ਜੁਆਨ ਹੋਈ ਵੇਖ ਕੇ ਉਸਦੇ ਹੱਥ ਪੀਲੇ ਕਰਨ ਦੀ ਸੋਚੀ ਤੇ ਮਨ ਵਿਚ ਦੋਨੋ ਮੀਆਂ ਬੀਵੀ ਲੜਕੇ ਬਾਰੇ ਸੋਚਣ ਲੱਗੇ ਕੋਈ ਚੰਗਾ ਲੜਕੀ ਵਾਸਤੇ ਵਰ ਲੱਭਿਆ ਜਾਵੇ ।ਉਹਨਾ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਦੇਖਿਆ ਪਰ ਉਹਨਾ ਨੂੰ ਕੋਈ ਵੀ ਲੜਕਾ ਐਸਾ ਨਜ਼ਰ ਨਾ ਆਇਆ ਜੋ ਉਸਦੀ ਲੜਕੀ ਦੇ ਵਾਸਤੇ ਸਹੀ ਹੋਵੇ , ਆਖਿਰ ਕਾਰ ਉਹਨਾ ਦੀ ਨਿਗਾਹ ਸ਼ਾਮ ਦੇ ਲੜਕੇ ਤੇ ਗਈ ਤੇ ਦੋਨੋ ਮੀਆਂ ਬੀਵੀ ਨੇ ਸੋਚਿਆ ਕਿ ਜੇ ਆਪਾਂ ਸ਼ਾਮ ਦੇ ਲੜਕੇ ਬਾਰੇ ਸੋਚਿਆ ਤਾਂ ਇਹ ਉਹਨਾ ਨੇੰ ਜੱਚ ਗਿਆ ਪਰ ਸੋਚਣ ਲੱਗੇ ਕਿ ਜੇ ਸ਼ਾਮ ਨਾ ਮੰਨਿਆਂ ਤਾਂ ਫੇਰ ,ਤਾਂ ਫਿਰ ਉਸ ਸੋਚੀਂ ਪੈ ਗਏ।ਆਖਿਰ ਉਹਨਾ ਸੋਚਿਆ ਕਿ ਚਲੋ ਪੁਛ ਕੇ ਵੇਖ 'ਲੈਂਦੇ ਹਾਂ ਜੇ ਸ਼ਾਮ ਨਾ ਮੰਨਿਆਂ ਤਾਂ ਕੋਈ ਗੱਲ ਨਹੀਂ ਪਰ ਦੋਸਤੀ ਵਿਚ ਕੋਈ ਫਰਕ ਨਹੀਂ ਪੈਣ ਦੇਣਾ। ਇਕ ਦਿਨ ਰਾਮ ਨੇ ਸ਼ਾਮ ਨੂੰ ਖਾਸ ਦਾਅਵਤ ਤੇ ਬੁਲਾਇਆ ਦੋਨੋ ਮਿਲੇ ਬੜੀ ਖੁਸ਼ੀ ਨਾਲ ਗਲ ਮਿਲੇ ਜਦ ਪਾਰਟੀ ਚੱਲ ਰਹੀ ਸੀ ਤਾਂ ਰਾਮ ਨੇ ਗੱਲ ਛੇੜ ਦਿਤੀ ਤੇ ਕਿਹਾ ਸ਼ਾਮ ਆਪਾਂ ਦੋਵੇ ਪੱਕੇ ਮਿੱਤਰ ਹਾਂ ਪਰ ਮੈਂ ਚਾਹੁੰਦਾ ਹਾਂ ਕਿ ਇਸ ਰਿਸਤੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਪਰ ਸ਼ਾਮ ਨੇ ਕਿਹਾ ਮੈਂ ਸਮਝਿਆ ਨਹੀਂ ਆਪ ਕੀ ਕਹਿਣਾ ਚਾਹੁੰਦੇ ਹੋ ਤਾਂ ਰਾਮ ਨੇ ਗੱਲ ਖੋਹਲਦਿਆਂ ਹੋਇਆਂ ਕਿਹਾ ਕਿ ਆਪਾਂ ਹੁਣ ਦੋਵੇਂ ਦੋਸਤੀ ਨੂੰ ਰਿਸਤੇ ਦਾਰੀ ਵਿਚ ਬਦਲ ਦੇਈਏ। ਕਿ ਮੈਂ ਵੀ ਇਹ ਚਾਹੁੰਦਾ ਸਾਂ ਪਰ ਤੈਨੂੰ ਕਹਿ ਨਹੀਂ ਪਾ ਰਿਹਾ ਸੀ ਪਰ ਹੁਣ ਤੇਰੇ ਮੁੰਹੋਂ ਸੁਣ ਕੇ ਮੈਂ ਬਹੁਤ ਖੁਸ਼ ਹਾਂ ਇਸ ਰਿਸਤੇ ਤੋਂ ਪਰ ਰਾਮ ਨੇ ਕਿਹਾ ਮੇਰੇ ਕੋਲ ਦੇਣ ਲਈ ਕੁਛ ਨਹੀਂ ਹੈ ਮੈਂ ਤਾਂ ਬਰਾਤ ਦੀ ਚੰਗੀ ਤਰਾਂ ਮਹਿਮਾਨ ਨਿਵਾਜੀ ਵੀ ਨਹੀਂ ਕਰ ਪਾਵਾਂਗਾ ਤਾਂ ਸ਼ਾਮ ਨੇ ਕਿਹਾ ਜੋ ਆਪਾਂ ਜੋ ਮਹਿਮਾਨ ਨਿਵਾਜੀ ਇਕ ਦੂਜੇ ਦੀ ਕਰਦੇ ਆ ਰਹੇ ਹਾਂ ਬੱਸ ਓਹੀ ਮਹਿਮਾਨ ਨਿਵਾਜੀ ਕਰ ਦੇਵੀਂ ਜਿਨੇ ਸਜਣ ਤੂੰ ਕਹਿੰਗਾ ਓਨੇ ਹੀ ਮੈਂ ਲੈਕੇ ਆਵਾਂਗਾ ਕਹਿ ਤਾਂ ਮੈਂ ਪੰਜ ਬਰਾਤੀ ਹੀ ਲੈਕੇ ਆ ਜਾਵਾਂਗਾ ਪਰ ਤੂੰ ਮਹਿਮਾਨ ਨਿਵਾਜੀ ਦਾ ਫਿਕਰ ਨਾ ਕਰ। ਬਲਬੀਰ ਸਿੰਘ। ਪਰਦੇਸੀ9465720205
Please log in to comment.