Kalam Kalam
Profile Image
Raghveer Singh
2 months ago

ਲਾਪਤਾ

ਇਹ ਗੱਲ ਅੱਜ ਤੋਂ ਕਈ ਵਰ੍ਹੇ ਪਹਿਲਾਂ ਦੀ ਆ ਓਦੋਂ ਮੈਂ ਆਪਣੀਂ ਸਕਾਰਪਿਓ ਗੱਡੀ ਨੂੰ ਟੈਕਸੀ ਚਲਾਉਂਦਾ ਸੀ ।ਨਵੀਂ ਗੱਡੀ ਨਵਾਂ ਕੰਮ - ਮੈਨੂੰ ਚਾਅ ਵੀ ਸੀ ਤੇ ਥੋੜਾ ਡਰ ਵੀ ਲਗਦਾ ਸੀ ਕਿ ਘਰੋਂ ਬਾਹਰ ਅੰਦਰ ਵੀ ਰਹਿਣਾਂ ਪੈਣਾਂ ਚਲੋ ਕੰਮ ਤਾਂ ਕੋਈ ਵੀ ਆ ਔਖ ਸੌਖ ਤਾਂ ਹੁੰਦੀ ਹੀ ਆ ਨਵਾਂ ਕੰਮ ਹੋਣ ਕਰਕੇ ਗੇੜਾ ਘੱਟ ਹੀ ਮਿਲਦਾ ਸੀ ਫੇਰ ਕਿਸੇ ਮਿੱਤਰ ਨੇ ਦੱਸਿਆ ਕਿ ਕਿਸੇ ਟੈਕਸੀ ਸਟੈਂਡ ਨਾਲ ਗੱਲ ਕਰਨੀ ਪੈਣੀਂ ਆ ਮੈਂ ਕਈ ਟੈਕਸੀ ਸਟੈਂਡਾ ਤੇ ਗੱਲ ਕੀਤੀ ਪਰ ਕਿਸੇ ਨੇ ਕੋਈ ਰਾਹ ਨਾ ਦਿੱਤਾ ਕਮਿਸ਼ਨ ਹੀ ਬਹੁਤ ਮੰਗੀ ਜਾਣ ਹਾਂ ਇੱਕ ਨੇ ਨੰਬਰ ਲੈ ਲਿਆ ਕਹਿੰਦਾ ਬਾਈ ਪੱਕਾ ਨੀਂ ਕਿਤੇ ਅੜੇ ਥੁੜੇ ਗੇੜਾ ਲਵਾ ਦਿਆ ਕਰੂੰ । ਮਹੀਨੇ ਕੁ ਬਾਅਦ ਓਹਦਾ ਫੋਨ ਆਇਆ- ਮਨਾਲੀ ਟਰਿੱਪ ਦਾ ਗੇੜਾ ਸੀ ਛੇ ਦਿਨ ਦਾ ਕਿਸੇ ਡਾਕਟਰ ਨੇ ਆਪਣੀਂ ਫੈਮਲੀ ਨਾਲ ਜਾਣਾਂ ਸੀ ਰੁਪਏ ਵਧੀਆ ਬਚਣੇਂ ਸੀ ਤੇ ਮੈਂ ਹਾਂ ਕਰ ਦਿੱਤੀ । ਜੂਨ ਦਾ ਮਹੀਨਾਂ ਹੋਣ ਕਰਕੇ ਮਨਾਲੀ ਕਾਫੀ ਭੀੜ ਸੀ ਪਰ ਡਾਕਟਰ ਸਾਹਿਬ ਨੇ ਹੋਟਲ ਵਗੈਰਾ ਪਹਿਲਾਂ ਹੀ ਬੁੱਕ ਕਰਵਾਇਆ ਹੋਇਆ ਸੀ । ਪਰਿਵਾਰ ਵਧੀਆ ਸੀ ਮੈਡਮ ਤੇ ਦੋਵੇਂ ਬੱਚੇ ਕਾਫੀ ਹੱਸਮੁੱਖ ਸਨ ਕੁੜੀ ਵੱਡੀ ਸੀ ਦਸ ਕੁ ਸਾਲ ਦੀ ਤੇ ਮੁੰਡਾ ਪੰਜ ਕੁ ਸਾਲ ਦਾ ਹੋਣਾਂ । ਮੇਰੇ ਨਾਲ ਵਧੀਆ ਘੁਲ ਮਿਲ ਗਏ ਮੈਨੂੰ ਬੱਚੇ ਅੰਕਲ ਜੀ ਕਹਿੰਦੇ ਸੀ ਤੇ ਮੈਡਮ ਭਾਜੀ ਕਹਿੰਦੀ ਸੀ । ਡਾਕਟਰ ਸਾਹਿਬ ਥੋੜਾ ਘੱਟ ਬੋਲਦੇ ਸੀ ਜਿਵੇਂ ਕਿਸੇ ਡੂੰਘੀ ਸੋਚ ਵਿੱਚ ਡੁੱਬੇ ਹੋਣ ਹੋਟਲ ਪਹੁੰਚਕੇ ਡਾਕਟਰ ਸਾਹਿਬ ਕਹਿੰਦੇ ਸਮਾਨ ਕਮਰੇ ਚ ਰਖਾ ਦੇ ਫੇਰ ਆਪਾਂ ਨੇ ਕਿਸੇ ਨੂੰ ਮਿਲਣ ਜਾਣਾਂ ਆਹ ਥੋੜੀ ਹੀ ਦੂਰ ਆ । ਠੀਕ ਆ ਜੀ - ਮੈਂ ਤੇ ਡਾਕਟਰ ਜਦੋਂ ਜਾ ਰਹੇ ਸੀ ਤਾਂ ਰਾਹ ਵਿੱਚੋਂ ਡਾਕਟਰ ਨੇ ਇੱਕ ਸ਼ਰਾਬ ਦੀ ਬੋਤਲ ਤੇ ਖਾਰੇ ਦੀਆ ਕੁੱਝ ਬੋਤਲਾਂ ਵਗੈਰਾ ਲੈ ਲਈਆਂ ਇੱਕ ਹੋਟਲ ਦੇ ਬਾਹਰ ਮੈਨੂੰ ਰੁਕਣ ਲਈ ਕਿਹਾ ਤੇ ਆਪ ਡਾਕਟਰ ਅੰਦਰ ਚਲੇ ਗਿਆ ਕਾਫੀਂ ਟਾਈਮ ਹੋ ਗਿਆ ਹਨੇਰਾ ਵੀ ਬਹੁਤ ਹੋ ਗਿਆ ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ ਮੈਂ ਸੋਚਿਆ ਚਲ ਹੋਟਲ ਚ ਜਾਕੇ ਦੇਖਦੇ ਆਂ ਨਾਲੇ ਕੁੱਝ ਖਾ ਪੀ ਲੈਂਨੇ ਆ ਜਦ ਮੈਂ ਹੋਟਲ ਦੇ ਅੰਦਰ ਗਿਆ ਤਾਂ ਸਾਹਮਣੇਂ ਡਾਕਟਰ ਸਾਹਿਬ ਕਿਸੇ ਕੁੜੀ ਨਾਲ ਬੈਠੇ ਪੈੱਗ ਲਗਾ ਰਹੇ ਸੀ ਬਸ ਚੱਲਦੇ ਆਂ ਤੂੰ ਗੱਡੀ ਕੋਲ ਚੱਲ - ਠੀਕ ਆ ਜੀ ਹੁਣ ਰਸਤੇ ਵਿੱਚ ਮੈਂ ਸੋਚ ਰਿਹਾ ਸੀ ਕਿ ਡਾਕਟਰ ਕੁੱਝ ਦੱਸੇਗਾ ਪਰ ਓਹ ਚੁੱਪ ਹੀ ਰਿਹਾ । ਮੈਂ ਡਾਕਟਰ ਨੂੰ ਹੋਟਲ ਛੱਡਕੇ ਕੁੱਝ ਖਾਣ ਲਈ ਢਾਬੇ ਤੇ ਗਿਆ ਤਾਂ ਕੀ ਦੇਖਿਆ ਉੱਥੇ ਮੈਡਮ ਕਿਸੇ ਹੋਰ ਨਾਲ ਬੈਠੀ ਰੋਟੀ ਖਾ ਰਹੀ ਸੀ ਤੇ ਹੱਸ ਰਹੀ ਸੀ ਮੈਂ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਮੈਡਮ ਨੇ ਮੈਨੂੰ ਦੇਖ ਲਿਆ ਪਰ ਕੁੱਝ ਨੀਂ ਕਿਹਾ । ਮੈਂ ਰੋਟੀ ਖਾ ਕੇ ਆਪਣੇਂ ਕਮਰੇ ਚ ਆ ਗਿਆ ਅਗਲੇ ਦਿਨ ਫੇਰ ਡਾਕਟਰ ਮੈਨੂੰ ਓਸੇ ਹੋਟਲ ਚ ਲੈ ਕੇ ਗਿਆ ਤੇ ਓਹ ਕੁੜੀ ਵੀ ਊੱਥੇ ਹੀ ਸੀ ਡਾਕਟਰ ਨੇ ਮੈਨੂੰ ਕਿਹਾ ਤੂੰ ਮੈਨੂੰ ਛੱਡਕੇ ਮੁੜ ਜਾਂਵੀ ਅੱਜ ਮੈਂ ਇੱਥੇ ਹੀ ਰਹਿਣਾਂ ਆਪਣੇਂ ਹੋਟਲ ਪਹੁੰਚਕੇ ਮੈਂ ਸੋਚਿਆ ਮੈਡਮ ਨੂੰ ਦੱਸ ਦੇਵਾਂ ਪਰ ਓਹਨਾਂ ਦੇ ਰੂਮ ਨੂੰ ਲੌਕ ਲੱਗਾ ਹੋਇਆ ਸੀ ਮੈਂ ਆਪਣੇਂ ਕਮਰੇ ਚ ਆ ਗਿਆ ਮੈਨੂੰ ਬਹੁਤ ਦੇਰ ਤੱਕ ਨੀਂਦ ਨਾਂ ਆਈ ਕਿਤੇ ਤੜਕੇ ਜਾ ਅੱਖ ਲੱਗਗੀ । ਅਗਲੇ ਦਿਨ ਮੈਨੂੰ ਨਾਂ ਡਾਕਟਰ ਮਿਲਿਆ ਨਾਂ ਮੈਡਮ ਨਾਂ ਕਿਤੇ ਬੱਚੇ ਦਿਖੇ ਮੈਂ ਘਬਰਾ ਗਿਆ ਕਿ ਇਹ ਕੀ ਹੋ ਰਿਹਾ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਤਾਂ ਓਹ ਬੰਦ ਆਈ ਜਾਵੇ ਹੁਣ ਕੀ ਕਰਾਂ ? ਸਟੈਂਡ ਵਾਲੇ ਨੂੰ ਫੋਨ ਕੀਤਾ ਓਹ ਕਹਿੰਦਾ ਤੂੰ ਘਬਰਾ ਨਾਂ ਐਥੇ ਹੀ ਹੋਣੇਂ ਨੇ ਇਹ ਅਮੀਰਾਂ ਦੇ ਚੋਜ ਨੇ ਸ਼ਾਮ ਤੱਕ ਆ ਜਾਣਗੇ ਟੈਨਸ਼ਨ ਨਾਂ ਲੈ ਸ਼ਾਮ ਨੂੰ ਹੋਟਲ ਦਾ ਮਨੇਜਰ ਕਹਿੰਦਾ ਬਈ ਜੇ ਤੂੰ ਰਹਿਣਾਂ ਤਾਂ ਰੈਂਟ ਦੇਣਾਂ ਪਊ - ਓਹ ਡਾਕਟਰ ਸਾਹਿਬ ਤਾਂ ਚੈੱਕ ਆਊਟ ਕਰਗੇ ! ਹੈਂ ਓਹ ਕਿੱਥੇ ਚਲੇ ਗਏ ! ਸਾਨੂੰ ਕੀ ਪਤਾ ਓਹ ਤਾਂ ਸਾਰਾ ਸਮਾਨ ਵੀ ਲੈ ਗਏ ਕਮਾਲ ਆ ਯਾਰ ਪਰ ਮੈਨੂੰ ਤਾਂ ਦੱਸਿਆ ਤੱਕ ਨੀਂ । ਮੈਂ ਓਹ ਦੂਜੇ ਹੋਟਲ ਜਿੱਥੇ ਡਾਕਟਰ ਜਾਂਦਾ ਸੀ ਓਥੇ ਵੀ ਪਤਾ ਕੀਤਾ ਓਹ ਉੱਥੇ ਵੀ ਨਹੀਂ ਸੀ ਮੈਂ ਸਟੈਂਡ ਵਾਲੇ ਨੂੰ ਸਾਰਾ ਕੁੱਝ ਦੱਸਿਆ ਓਹ ਕਹਿੰਦਾ ਯਾਰ ਮੈਂ ਹੁਣ ਕੀ ਕਰ ਸਕਦਾਂ ਪਹਿਲਾਂ ਤਾਂ ਕਦੇ ਨੀਂ ਇਹ ਕੁੱਝ ਹੋਇਆ - ਮੇਰੇ ਬਾਕੀ ਪੈਸੇ ਕੌਣ ਦਊ ? ਲੈ ਮੈਨੂੰ ਕੀ ਪਤਾ ਮੈਂ ਤਾਂ ਯਾਰ ਤੈਨੂੰ ਗੇੜਾ ਦਿੱਤਾ ਸੀ । ਹਾਨੀ ਹਾਰ ਨੂੰ ਮੈਂ ਕੱਲਾ ਹੀ ਮੁੜ ਆਇਆ ਤੇ ਸਿੱਧਾ ਡਾਕਟਰ ਦੇ ਘਰੇ ਗਿਆ ਪਰ ਉੱਥੇ ਵੀ ਲੌਕ ਲੱਗਿਆ ਹੋਇਆ ਸੀ । ਕਈ ਦਿਨਾਂ ਬਾਅਦ ਅੱਜ ਲੌਕ ਖੁੱਲਾ ਮਿਲਿਆ ਮੈਂ ਬਿੱਲ ਵਜਾਈ ਤਾਂ ਅੰਦਰੋ ਓਹ ਮੁੰਡਾ ਜੋ ਮੈਡਮ ਨਾਲ ਮੈਂ ਓਥੇ ਰੋਟੀ ਖਾਂਦਾ ਦੇਖਿਆ ਸੀ ਬਾਹਰ ਆਇਆ - ਹਾਂ ਜੀ ? ਜੀ ਮੈਂ ਡਾਕਟਰ ਸਾਹਿਬ ਨੂੰ ਮਿਲਣਾਂ - ਕਿਹੜਾ ਡਾਕਟਰ ? ਜੀ ਇੱਥੇ ਰਹਿੰਦੇ ਸੀ - ਹਾਂ ਓਹ ਤਾਂ ਇਹ ਕੋਠੀ ਵੇਚ ਗਏ - ਜੀ ਹੁਣ ਕਿੱਥੇ ਰਹਿੰਦੇ ਆ ? ਪਤਾ ਨੀਂ - ਏਸ ਵਾਰਤਾ ਲਾਪ ਦੁਰਾਨ ਮੈਨੂੰ ਅੰਦਰ ਓਹ ਕੁੜੀ ਵੀ ਦਿਖੀ ਜਿਹੜੀ ਡਾਕਟਰ ਨਾਲ ਪੈੱਗ ਲਾਉਦੀ ਸੀ - ਮੈਂ ਮੁੜਨ ਲੱਗੇ ਨੇ ਪੁੱਛਿਆ ਬਾਈ ਓਹ ਮੈਡਮ ਅੰਦਰ - ਓਹ ਤਾਂ ਮੇਰੀ ਵਾਈਫ ਆ !! ਅਗਲੇ ਦਿਨ ਅਖਬਾਰ ਦੀ ਹੈੱਡ ਲਾਈਨ ਪੜ੍ਹਦੇ ਸਾਰ ਮੇਰੇ ਪੈਰਾਂ ਹੇਠੋਂ ਜਮੀਨ ਖਿਸਕ ਗਈ - ਇੱਕ ਮਸ਼ਹੂਰ ਡਾਕਟਰ ਤੇ ਉਸਦਾ ਪਰਿਵਾਰ ਭੇਤ ਭਰੀ ਹਾਲਤ ਵਿੱਚ ਲਾਪਤਾ !!!!! ਰਘਵੀਰ ਸਿੰਘ ਲੁਹਾਰਾ

Please log in to comment.