Kalam Kalam

ਹਰਫ਼

ਹਾਂ ਮੈਂ ਇਕ ਹਰਫ਼ ਹਾਂ ਮੇਰੇ ਰੂਪ ਅਨੇਕ ਨੇ ਮੇਰੇ ਓਹੀ ਰੂਪ ਜੋੜ ਕੇ ਇਕ ਲੇਖਕ ਗੀਤ, ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਲਿਖ ਦਾ ਹੈ, ਹਰਫ਼ਾਂ ਦੇ ਫੁੱਲ ਜਦ ਖਿਲਦੇ ਨੇ ਓਹ ਟੱਪੇ ਬੋਲੀਆਂ ਢੋਲੇ ਮਾਹੀਏ ਤੇ ਕਹਾਣੀਆਂ ਬਣ ਜਾਂਦੇ ਨੇ, ਗੁਰਮੁਖੀ ਓ ਤੋਂ ਸ਼ੁਰੂ ਹੋ ਹੁੰਦੀ ਹੈ , ਕੋਈ ਅਲਫ਼ ਤੋਂ ਸ਼ੁਰੂ ਕਰਦਾ ਪਰ ਇਕ ਬੱਚਾ ਜਨਮ ਲੈਂਦਾ ਓਹ ਵੀ ਸ਼ੁਰੂਆਤ ਓ ਤੋਂ ਹੀ ਕਰਦਾ, ਹਾਂ ਮੈਂ ਇਕ ਹਰਫ਼ ਜਦ ਦੋ ਹਰਫ਼ ਜੁੜਦੇ ਤਾਂ ਓਹ ਇਕ ਸ਼ਬਦ ਬਣਦਾ ਹੈ, ਇਕ ਇਕ ਹਰਫ਼ ਇਕ ਦੂਜੇ ਨਾਲ ਜੋੜ ਕੇ ਇਕ ਵਾਕ ਬਣ ਜਾਂਦਾ,ਓਹੀ ਵਾਕ ਇਕ ਬੋਲੀ ਜਾਂ ਬੋਲ ਬਣ ਜਾਂਦਾ, ਏਹੋ ਬੋਲ ਜਦ ਧੁਨੀ ਨਾਲ਼ ਮਿਲਦੇ ਤਾਂ ਗੀਤ ਬਣ ਜਾਂਦੇ, ਕਵੀਤਾ ਬਣ ਜਾਂਦੇ, ਰੰਗ ਮੰਚ ਤੇ ਇਕ ਕਹਾਣੀ ਬਣ ਜਾਂਦੇ। ਹਾਂ ਮੈਂ ਤਾਂ ਇਕ ਹਰਫ਼ ਹੀ ਹਾਂ ਜਦ ਬੋਲਾਂ ਵਿੱਚ ਘੁਲਦਾ ਹਾਂ ਤਾਂ ਕੀਤੇ ਮੋਹ ਦੀ ਤੰਦ ਬਣ ਜਾਂਦਾ ਹਾਂ ਤੇ ਜਦ ਕ੍ਰੋਧ ਜਾਂ ਗੁੱਸੇ ਵਿੱਚ ਹੁੰਦਾ ਤਾਂ ਗਿਲਾ ਬਣ ਜਾਂਦਾ ਹੈ, ਮਹਿਬੂਬ ਤੋਂ ਦੂਰ ਹੋਵਾਂ ਤੇ ਸ਼ਿਵ ਕੁਮਾਰ ਦਾ ਬਿਰਹਾਂ ਬਣ ਜਾਂਦਾ ਹਾਂ, ਓਹੀ ਬਿਰਹੋਂ ਨਾਲ਼ ਮਿਲਕੇ ਇੱਕ ਦਰਦਾਂ ਦੀ ਪੀੜ੍ਹ ਬਣ ਜਾਂਦਾ ਹਾਂ। ਕਦੇ ਭੈਣ ਭਾਈ ਦਾ ਵਿਛੋੜਾ, ਕੀਤੇ ਮਾਂ ਪੁੱਤ ਦਾ ਵਿਛੋੜਾ, ਕੀਤੇ ਮਾਪਿਆਂ ਦੇ ਹੰਝੂ, ਜਾਂ ਕੀਤੇ ਭਾਈਆਂ ਦੀ ਤਕਰਾਰ ਬਣ ਜਾਂਦਾ ਹਾਂ, ਜਸਵਿੰਦਰ ਸਿੰਘ ਖਹਿਰਾ 98769-05748

Please log in to comment.