🤗 ਇੱਕ ਵਾਰ ਇੱਕ ਪਰਿਵਾਰ ਨੂੰ ਘਰ ਦੇ ਫੋਨ ਦਾ ਬਿੱਲ ਬਹੁਤ ਜ਼ਿਆਦਾ ਆ ਗਿਆ.. ਇਸ ਲਈ ਪਰਿਵਾਰ ਦੇ ਮੁਖੀ ਨੇ ਘਰ ਦੇ ਸਾਰੇ ਲੋਕਾਂ ਨੂੰ ਬੁਲਾ ਕੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ। ਬਾਪੂ :- ਆਹ ਤਾਂ ਹੱਦ ਹੀ ਹੋ ਗਈ. ਇੰਨਾ ਬਿੱਲ ! ਮੈਂ ਘਰ ਦਾ ਫੋਨ ਵੀ ਨਹੀਂ ਚਲਾਉਂਦਾ... ਮੈਂ ਹਰ ਕੰਮ ਦਫ਼ਤਰ ਦੇ ਫੋਨ ਰਾਹੀਂ ਕਰਦਾ ਹਾਂ। ਮਾਂ :- ਮੈਂ ਵੀ ਦਫਤਰੀ ਫੋਨ ਹੀ ਵਰਤਦੀ ਆ! ਇਥੋਂ ਤਕ ਕਿ ਆਪਣੇ ਪੇਕੇ ਵੀ ਗੱਲ ਕਰਨੀ ਹੁੰਦੀ ਹੈ ਤੇ ਦਫ਼ਤਰ ਤੋਂ ਹੀ ਕਰਦੀ ਆ ! ਐਨੀਆਂ ਗੱਲਾਂ ਘਰ ਦੇ ਫ਼ੋਨ ਤੋਂ ਕਰਾਂ ਫ਼ਿਰ ਕੰਮ ਕਿਵੇਂ ਚੱਲੂ...?? ਬੇਟਾ :- ਮਾਂ ਤੈਨੂੰ ਪਤਾ ਮੈਂ ਸਵੇਰੇ ਸੱਤ ਵਜੇ ਘਰੋਂ ਦਫਤਰ ਨਿਕਲਦਾ ਹਾਂ। ਮੈਂ ਜੋ ਵੀ ਗੱਲ ਕਰਨੀ ਹੈ, ਦਫ਼ਤਰ ਫੋਨ ਰਾਹੀਂ ਹੀ ਕਰ ਲੈਂਦਾ ਹਾਂ। ਬਾਕੀ ਥੋੜੀ ਬਹੁਤ ਗੱਲ ਆਪਣੇ ਮੋਬਾਈਲ ਤੋਂ ਕਰ ਲਈ ਦੀ ਆ ਘਰ ਆਕੇ ! ਬੇਟੀ :- ਮੇਰੇ ਡੈਸਕ ਤੇ ਵੀ ਮੇਰੀ ਕੰਪਨੀ ਨੇ ਫੋਨ ਦਿੱਤਾ ਹੈ। ਮੈਂ ਉਸ ਤੋਂ ਸਾਰੀਆਂ ਕਾਲਾਂ ਕਰਦੀ ਹਾਂ. ਫਿਰ ਇਹ ਘਰ ਦੇ ਫੋਨ ਦਾ ਬਿੱਲ ਇੰਨਾ ਕਿਵੇਂ ਹੈ?? ਘਰ ਚ ਇੱਕ ਕੰਮ ਕਰਨ ਵਾਲੀ ਸੀ ਤੇ ਉਹ ਚੁੱਪ ਚਾਪ ਖੜੀ ਸੁਣ ਰਹੀ ਸੀ। ਉਹਦੇ ਵੱਲ ਸਭ ਦੀਆਂ ਸਵਾਲੀਆ ਨਜ਼ਰਾਂ ਉੱਠਿਆ.. ਉਹ ਕਹਿੰਦੀ:- "ਤੂਹੀ ਸਾਰੇ ਮੇਰੇ ਅੱਲ ਵੇਹਂਦੇ ਕੀ ਜੇ" ਤੁਸੀਂ ਸਾਰੇ ਉਥੋਂ ਫੋਨ ਵਰਤਦੇ ਹੋ ਜਿੱਥੇ ਤੁਸੀਂ ਕੰਮ ਕਰਦੇ ਹੋ..... "ਮੈਂ ਵੀ ਤਾਂ ਉਹੀ ਕੁਝ ਕੀਤਾ" 🙄😁😁😁😁 (ਇਹੋ ਸਾਡੇ ਦੇਸ਼ ਦੇ ਸਿਸਟਮ ਵਿੱਚ ਭ੍ਰਿਸ਼ਟਾਚਾਰ ਦੀ ਜੜ੍ਹ ਹੈ, ਆਪਣੇ ਫਾਇਦੇ ਲਈ ਅਸੀਂ ਹੋਰਾਂ ਦਾ ਨੁਕਸਾਨ ਕਰਦੇ ਹਾਂ ਤੇ ਬਦਲੇ ਵਿੱਚ ਕੋਈ ਹੋਰ ਸਾਡਾ ਨੁਕਸਾਨ ਕਰਦਾ ਹੈ। ਲੋੜ ਹੈ ਕਿ ਅਸੀਂ ਆਪਣੀ ਬੇਈਮਾਨੀ ਘਟਾ ਦਈਏ ਇੰਝ ਹੌਲੀ ਹੌਲੀ ਇਸ ਬੁਰਾਈ ਦਾ ਖਾਤਮਾ ਹੋ ਸਕੇਗਾ।) ਹਰਜੋਤ ਸਿੰਘ
Please log in to comment.