ਜੋਤੀ ਇੱਕ ਗਰੀਬ ਘਰ ਦੀ ਲੜਕੀ ਸੀ ਤੇ ਬਹੁਤ ਹੀ ਗਰੀਬ ਘਰ ਵਿਆਹੀ ਗਈ - ਪੇਕੇ ਤਾਂ ਹਾਲੇ ਕੁੱਝ ਠੀਕ ਸਨ ਪਰ ਸੁਹਰੇ ਤਾਂ ਇੰਨੇ ਗਰੀਬ ਕਿ ਘਰ ਵਿੱਚ ਨਾਂ ਪੱਖਾ ਨਾਂ ਲਾਈਟ ਉੱਪਰੋਂ ਅੱਤ ਦੀ ਗਰਮੀ - ਇੱਕ ਦਿਨ ਜੋਤੀ ਨੇ ਆਪਣੀਂ ਸੱਸ ਨੂੰ ਮਨਾ ਲਿਆ ਤੇ ਮੰਜੇ ਕੋਠੇ ਤੇ ਚਾੜ੍ਹ ਲਏ ਤੇ ਕੁੱਝ ਰਾਹਤ ਮਿਲੀ । ਜੋਤੀ ਵਿੱਚ ਇੱਕ ਅਨੋਖਾ ਗੁਣ ਸੀ ਕਿ ਓਹ ਪਸੂ ਪੰਛੀਆਂ ਦੀ ਬੋਲੀ ਸਮਝ ਲੈਂਦੀ ਸੀ - ਇੱਕ ਰਾਤ ਜਦ ਸਾਰਾ ਟੱਬਰ ਘੂੰਕ ਸੁੱਤਾ ਪਿਆ ਸੀ ਤਾਂ ਇੱਕ ਸਹਾ (ਖਰਗੋਸ਼) ਬੋਲਿਆ ਤੇ ਜੋਤੀ ਝੱਟ ਉੱਠਕੇ ਤੁਰ ਪਈ ਓਹਦੇ ਘਰਵਾਲੇ ਨੂੰ ਕੁੱਝ ਸੱਕ ਜਿਹਾ ਹੋਇਆ - ਓਹ ਵੀ ਮਗਰ ਹੋ ਤੁਰਿਆ ਕੀ ਦੇਖਦਾ ਜੋਤੀ ਤਾਂ ਨਦੀ ਤੇ ਪਹੁੰਚ ਗਈ ਤੇ ਪਾਣੀਂ ਵਿੱਚ ਜਾ ਵੜੀ ਇੱਕ ਲਾਸ਼ ਜੋ ਨਦੀ ਚ ਰੁੜੀ ਜਾ ਰਹੀ ਸੀ ਜੋਤੀ ਨੇ ਓਹ ਫੜ ਲਈ ਤੇ ਜਦ ਓਹਨੇਂ ਲਾਸ਼ ਦੀ ਇੱਕ ਉਗਲ ਆਪਣੇਂ ਮੂੰਹ ਚ ਪਾਈ ਤਾਂ ਓਹਦਾ ਘਰਵਾਲਾ ਜੋ ਇਹ ਸਭ ਕੁੱਝ ਦੇਖ ਰਿਹਾ ਸੀ ਡਰਕੇ ਭੱਜ ਗਿਆ ਓਹਨੇ ਘਰ ਆਕੇ ਆਪਣੇਂ ਮਾਂ ਪਿਓ ਨੂੰ ਦੱਸਿਆ ਕਿ ਆਪਾਂ ਤਾਂ ਡੈਣ ਵਿਆਹ ਲਈ ਇਹ ਤਾਂ ਮੁਰਦੇ ਖਾਂਦੀ ਆ - ਪਿਉ ਕਹਿੰਦਾ ਤੂੰ ਸਵੇਰੇ ਹੀ ਇਹਨੂੰ ਇਹਦੇ ਪੇਕੇ ਛੱਡ ਆ - ਓਹ ਕਹਿੰਦਾ ਨਾਂ ਬਾਪੂ ਤੂੰ ਹੀ ਛੱਡ ਆ ਮੈਨੂੰ ਤਾਂ ਬਹੁਤ ਡਰ ਲੱਗਦਾ । ਸਾਰੇ ਚੁੱਪ ਚਾਪ ਪੈ ਗਏ ਤੇ ਜੋਤੀ ਵੀ ਦੱਬੇ ਪੈਰੀਂ ਆਕੇ ਪੈ ਗਈ ਪਰ ਓਹਨੇਂ ਸਾਰੀਆਂ ਗੱਲਾਂ ਬਾਹਰ ਖੜਕੇ ਸੁਣ ਲਈਆਂ ਸਨ । ਸਵੇਰ ਹੋਈ ਤਾਂ ਜੋਤੀ ਦਾ ਸੁਹਰਾ ਕਹਿੰਦਾ ਚੱਲ ਧੀਏ ਤੈਨੂੰ ਤੇਰੇ ਪੇਕੇ ਮਿਲਾ ਲਿਆਵਾਂ ਤਿਆਰ ਹੋਜਾ ਰੋਟੀ ਦੁਪਿਹਰ ਦੀ ਵੀ ਲੜ ਬੰਨ ਲਵੀਂ (ਪੁਰਾਣੇ ਸਮਿਆਂ ਚ ਪੈਦਲ ਹੀ ਜਾਂਦੇ ਸੀ ਤੇ ਰੋਟੀ ਨਾਲ ਲੈਕੇ ਤੁਰਦੇ ਸੀ ) ਠੀਕ ਆ ਬਾਪੂ ਜੀ - ਤੇ ਦੋਵੇਂ ਜਣੇਂ ਤੁਰ ਪਏ । ਦੁਪਹਿਰ ਹੋਈ ਤਾਂ ਬੋਹੜ ਦੀ ਛਾਵੇਂ ਬੈਠ ਗਏ ਰੋਟੀ ਖਾਣ ਲੱਗੇ ਤਾਂ ਇੱਕ ਕਾਂ ਬਹੁਤ ਰੌਲਾ ਪਾਈ ਜਾਵੇ ਤਾਂ ਜੋਤੀ ਕਹਿੰਦੀ '' ਰਾਤੀਂ ਸੁੱਤੀ ਸੱਸਾ ਫੁਕਾਰਿਆ ਭੱਜੀ ਸਾਹੋ ਸਾਹ ਗੁਣ ਕਰਦੀ ਨੂੰ ਔਗੁਣ ਪੈ ਗਏ ਕੀ ਕਹਿੰਨਾਂ ਕਾਗ ਵਿਚਾਰਿਆ '' ਇਹ ਸੁਣਕੇ ਜੋਤੀ ਦਾ ਸੁਹਰਾ ਕਹਿੰਦਾ ਬੀਬਾ ਇਹ ਕੀ ਕਹਿ ਰਹੀ ਏਂ ? ਕੁੱਝ ਨੀਂ ਬਾਪੂ ਜੀ ਮੈਂ ਤਾਂ ਉੰਝ ਹੀ - ਨਹੀਂ ਧੀਏ ਕੁੱਝ ਤਾਂ ਜਰੂਰ ਹੈ ਮੈਨੂੰ ਸਮਝ ਤਾਂ ਨੀਂ ਆਇਆ ਪਰ ਤੇਰੇ ਇਹ ਬੋਲਣ ਤੋਂ ਬਾਅਦ ਕਾਂ ਚੁੱਪ ਕਰ ਗਿਆ ਤੂੰ ਮੈਨੂੰ ਚੰਗੀ ਤਰਾਂ ਸਮਝਾ ਜੋਤੀ ਕਹਿੰਦੀ ਬਾਪੂ ਜੀ ਹੁਣ ਕੀ ਫਾਇਦਾ - ਓ ਹੋ ਤੂੰ ਦੱਸ ਤਾਂ ਸਹੀ - ਠੀਕ ਆ ਬਾਪੂ ਜੀ ਸੁਣੋਂ ਫੇਰ - ਮੈਂ ਪਸੂ ਪੰਛੀਆਂ ਦੀ ਬੋਲੀ ਸਮਝ ਸਕਦੀਂ ਆ ਰਾਤ ਇੱਕ ਸਹਾ ਬੋਲ ਰਿਹਾ ਸੀ ਕਿ ਨਦੀ ਵਿੱਚ ਮੁਰਦਾ ਰੁੜਿਆ ਜਾ ਰਿਹਾ ਤੇ ਓਹਦੀ ਉਂਗਲ ਵਿੱਚ ਸੋਨੇ ਦੀ ਅੰਗੂਠੀ (ਰਿੰਗ) ਪਾਈ ਹੋਈ ਆ ਜੇ ਕੋਈ ਸੁਣਦਾ ਸਮਝਦਾ ਹੋਵੇ ਲਾਹ ਲਵੇ ਮੈਂ ਸੋਚਿਆ ਆਪਣੇਂ ਘਰ ਦੀ ਥੋੜੀ ਗਰੀਬੀ ਘਟਜੂ ਬੱਸ ਫੇਰ ਮੈਂ ਚਲੇ ਗਈ ਤੇ ਅੰਗੂਠੀ ਓਹਦੀ ਉਂਗਲ ਚੋਂ ਉੱਤਰ ਨੀਂ ਰਹੀ ਸੀ ਕਿਉਕਿ ਲਾਸ਼ ਫੁੱਲੀ ਹੋਈ ਸੀ ਤੇ ਮੈਂ ਮੂੰਹ ਨਾਲ ਲਾਹ ਲਈ ਤੇ ਤੁਹਾਡੇ ਪੁੱਤਰ ਨੇ ਦੇਖ ਕੇ ਸਮਝਿਆ ਕਿ ਮੈਂ ਡੈਣ ਹਾਂ ਤੇ ਮੁਰਦੇ ਖਾਂਦੀ ਆ - ਆਹ ਦੇਖੋ ਓਹ ਅੰਗੂਠੀ ਮੇਰੇ ਕੋਲ ਹੀ ਆ ਤੇ ਹੁਣ ਇਹ ਕਾਂ ਕਹਿ ਰਿਹਾ ਕਿ ਏਸ ਬੋਹੜ ਦੀਆਂ ਜੜਾਂ ਚ ਬਹੁਤ ਸੋਨਾਂ ਦੱਬਿਆ ਹੋਇਆ ਜੇ ਕੋਈ ਸੁਣਦਾ ਸਮਝਦਾ ਹੋਵੇ ਕੱਢ ਲਵੇ ਤਾਂ ਮੈਂ ਕਾਂ ਨੂੰ ਕਿਹਾ ਸੀ ਕਿ ਰਾਂਤੀ ਸੁੱਤੀ ਸੱਸਾ ਫੁਕਾਰਿਆ ਭੱਜੀ ਸਾਹੋ ਸਾਹ ਗੁਣ ਕਰਦੀ ਨੂੰ ਔਗਣ ਪੈ ਗਏ ਕੀ ਕਹਿੰਨਾਂ ਕਾਗ ਵਿਚਾਰਿਆ ਜੋਤੀ ਦਾ ਸਹੁਰਾ ਕਹਿੰਦਾ ਮੈਨੂੰ ਮਾਫ਼ ਕਰੀਂ ਧੀਏ ਅਸੀਂ ਤਾਂ ਤੇਰੇ ਨਾਲ ਬਹੁਤ ਗਲਤ ਕਰਨ ਚੱਲੇ ਸੀ ਤੇ ਤੂੰ ਤਾਂ ਸਾਡੀ ਕਿਸਮਤ ਬਦਲ ਸਕਦੀਂ ਏਂ ਤੂੰ ਚੱਲ ਵਾਪਿਸ ਆਪਣੇਂ ਸੁਹਰੇ ਘਰ !!!!! ਰਘਵੀਰ ਸਿੰਘ ਲੁਹਾਰਾ
Please log in to comment.