ਕਹਾਣੀ ਦੁਵਿਧਾ ਰਾਮ ਇੱਕ ਗਰੀਬ ਪ੍ਰੀਵਾਰ ਤੇ ਮਾਂ ਪਿਉ ਦਾ ਇਕਲੌਤਾ ਪੁਤ ਸੀ। ਮਾਂ ਬਾਪ ਨੇ ਪੜਾਇਆ ਲਿਖਾਇਆ ਤੇ ਉਹ ਕਿਸੇ ਨੌਕਰੀ ਤੇ ਜਾ ਲੱਗਿਆ।ਜਵਾਨ ਹੋਇਆ ਵੇਖ ਕੇ ਮਾਂ ਬਾਪ ਨੇ ਉਸਦਾ ਵਿਆਹ ਕਰ ਦਿਤਾ ਜੋ ਉਸਦੀ ਪਤਨੀ ਸੀ ਉਹ ਉਸਤੋਂ ਉੱਚੇ ਰੁਤਬੇ ਵਾਲੀ ਸੀ । ਗੱਲੇ ਬਾਤੇ ਰਾਮ ਨਾਲ ਲੜਿਆ ਕਰੇ,ਕੋਈ ਹੋਰ ਕਲੇਸ਼ ਘਰ ਵਿਚ ਪਾ ਦੇਵੇ ਤੇ ਕਦੇ ਕੋਈ, ਦਰ ਅਸਲ ਉਹ ਸੱਸ ਸਹੁਰੇ ਨਾਲੋਂ ਵੱਖ ਹੋਣਾ ਚਾਹੁੰਦੀ ਸੀ,ਜਿਥੇ ਉਸਨੂੰ ਪੂਰਨ ਆਜ਼ਾਦੀ ਹੋਵੇ ਤੇ ਟੋਕਣ ਵਾਲਾ ਨੋਕ ਝੋਕ ਵਾਲਾ ਕੋਈ ਨਾ ਹੋਵੇ ਪਰ ਉਹ ਅਪਨੇ ਪਤੀ ਨੂੰ ਸਾਫ ਸਾਫ ਨਾ ਕਹਿ ਪਾ ਰਹੀ ਸੀ ਤੇ ਹਰ ਗੱਲ ਤੇ ਸੱਸ ਸਹੁਰੇ ਨਾਲ ਬਹਿਸ ਕਰਦੀ ਰਹਿੰਦੀ ਪਰ ਉਹ ਸੁਣੀ ਜਾਂਦੇ ਪਰ ਅੰਦਰੋਂ ਅੰਦਰੀਂ ਬਹੁਤ ਦੁਖੀ ਰਹਿਣ ਲੱਗੇ। ਜਦ ਰਾਮ ਪੁਛਦਾ ਕਿ ਆਪ ਦੁਖੀ ਕਿਉਂ ਰਹਿੰਦੇ ਹੋ ਅਗੋਂ ਜਵਾਬ ਮਿਲਦਾ ਕੋਈ ਗੱਲ ਨਹੀਂ ਐਵੇਂ ਬੇਟਾ ਸਾਡੀ ਨੂੰਹ ਹੀ ਰੇੜਕਾ ਪਾਕੇ ਬੈਠ ਜਾਂਦੀ ਏ ਤੇ ਕਹਿੰਦੀ ਏ ਮੈਂ ਤਾਂ ਇਸ ਘਰ ਵਿਚ ਆਕੇ ਲੰਗਰ ਪਕਾਉਣ ਜੋਗੀ ਹੀ ਰਹਿ ਗਈ ਹਾਂ ਕਿਤੇ ਘਰੋਂ ਨਿਕਲ ਨਹੀਂ ਸਕਦੀ ਪਰ ਉਹ ਸੁਣੀ ਜਾਂਦੇ ਕੀ ਕਰਨ ਕਿ ਇਕੋ ਇਕ ਹੀ ਪੁੱਤ ਸੀ ਉਹ ਜਾਣ ਤਾਂ ਜਾਣ ਕਿਥੇ । ਰਾਮ ਨੇ ਅਪਨੀ ਪਤਨੀ ਨੂੰ ਬਥੇਰਾ ਸਮਝਾਇਆ ਕਿ ਤੂੰ ਇਸ ਤਰਾਂ ਕਿਉਂ ਕਰਦੀ ਏਂ ਤਾਂ ਉਲਟਾ ਉਸਦੇ ਮਾਤਾ ਪਿਤਾ ਨੂੰ ਦੇ ਨੁਕਸ ਕੱਢਣ ਲੱਗ ਜਾਂਦੀ ਕਿ ਇਹਨਾ ਬੁੜੀ ਬੁੜੇ ਨੂੰ ਬੈਠ ਕੇ ਖਾਣਾ ਵੀ ਨਹੀਂ ਆਉਂਦਾ ,ਅਸਲ ਵਿਚ ਉਹ ਵੱਖ ਹੋਣਾ ਚਾਹੁੰਦੀ ਸੀ ਪਰ ਸਾਫ ਸਾਫ ਕਹਿ ਨਹੀਂ ਪਾ ਰਹੀ ਸੀ । ਇਹ ਸਭ ਦੇਖ ਕੇ ਰਾਮ ਬੀਮਾਰ ਰਹਿਣ ਲੱਗ ਪਿਆ ,ਇਲਾਜ਼ ਕਰਵਾਇਆ ਗਿਆ ਪਰ ਕੋਈ ਫਰਕ ਨਹੀਂ ਪਿਆ ਦਿਨੋ ਦਿਨ ਉਦਾਸ ਰਹਿਣ ਲੱਗ ਪਿਆ ਖਾਣਾ ਪੀਣਾ ਵੀ ਭੁਲ ਗਿਆ ।ਡਾਕਟਰਾਂ ਨੂੰ ਉਸ ਦੀ ਬੀਮਾਰੀ ਬਾਰੇ ਪੁਛਿਆ ਤਾਂ ਉਹਨਾ ਕਹਿ ਦਿਤਾ ਕਿ ਇਸ ਦੇ ਮਨ ਵਿਚ ਕੋਈ ਬੋਝ ਏ ਜੋ ਇਹ ਸਹਿਣ ਨਹੀਂ ਕਰ ਪਾ ਰਿਹਾ ਹੁਣ ਤੁਸੀਂ ਦੇਖੋ ਕਿ ਘਰ ਵਿਚ ਇਸਨੂੰ ਕਿਸ ਗੱਲ ਦਾ ਬੋਝ ਹੈ ਪਰ ਕੋਈ ਸਮਝ ਵਿਚ ਨਹੀਂ ਆ ਰਿਹਾ ਸੀ ਕਿਉਂਕਿ ਨਾ ਤਾਂ ਉਹ ਅਪਨੇ ਮਾਂ ਬਾਪ ਨੂੰ ਹੀ ਕੁਛ ਕਹਿ ਸਕਦਾ ਸੀ ਤੇ ਨਾਹੀ ਅਪਨੀ ਪਤਨੀ ਨੂੰ ਉਸਦੇ ਦੋਸਤਾਂ ਨੇ । ਉਸਦੇ ਦੋਸਤਾਂ ਨੇ ਜੋਰ ਪਾਕੇ ਪੁਛਿਆ ਆਖਿਰ ਦੱਸ ਤੂੰ ਕਿਸ ਗੱਲ ਦਾ ਬੋਝ ਪਾਈ ਬੈਠਾ ਏਂ ਦਿਨੋ ਦਿਨ ਸਰੀਰ ਤੇਰਾ ਕਮਜ਼ੋਰ ਹੁੰਦਾ ਜਾ ਰਿਹਾ ਏ ਨਾ ਤਾਂ ਤੂੰ ਚੰਗੀ ਤਰਾਂ ਖਾਂਦਾ ਏਂ ਤੇ ਨਾਹੀ ਕਿਸੇ ਨਾਲ ਚੰਗੀ ਤਰਾਂ ਬੋਲਦਾ ਏਂ ਦੋਸਤਾਂ ਦੇ ਜਰ ਪਾਓਣ ਤੇ ਉਸ ਨੇ ਦਸਿਆ ਕਿ ਸਾਡੇ ਘਰ ਆਹ ਕਲੇਸ਼ ਰਹਿੰਦਾ ਹੈ ਕਿ ਬੀਵੀ ਘਰੋਂ ਵੱਖ ਹੋਣਾ ਚਾਹੁੰਦੀ ਏ ਹੁਣ ਤੁਸੀਂ ਦੱਸੋ ਕਿ ਮੈਂ ਕੀ ਕਰਾਂ ਕਿਸਦੇ ਨਾਲੋਂ ਵੱਖ ਹੋਵਾਂ । ਮਾਂ ਬਾਪ ਨੂੰ ਛੱਡ ਦੇਵਾਂ ਕਿ ਬੀਵੀ ਨੂੰ । ਉਸਦੇ ਦੋਸਤਾਂ ਨੇ ਕਲੇਸ਼ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਅਸੱਫਲ ਰਹੇ । ਆਖਿਰ ਉਸਨੂੰ ਇਸ ਦੁਵਿਧਾ ਤੋਂ ਨਿਕਲਣ ਲਈ ਫੈਸਲਾ ਲੈਣਾ ਹੀ ਪੈਣਾ ਸੀ ,ਉਸਨੇ ਕੌੜਾ ਘੁਟ ਭਰ ਕੇ ਅਪਨੀ ਬੀਵੀ ਨੂੰ ਕਹਿ ਹੀ ਦਿਤਾ ਕਿ ਮੈਂ ਅਪਨੇ ਮਾਂ ਬਾਪ ਨੂੰ ਨਹੀਂ ਛੱਡ ਸਕਦਾ ਤੇਰੀ ਮਰ ਜੀ ਏ ਰਹੁ ਭਾਵੇ ਨਾ ਰਹੁ ਪਰ ਮੇਰਾ ਇਹ ਆਖਰੀ ਫੈਸਲਾ ਏ ਤੇ ਮੈਂ ਹੋਰ ਇਸ ਦੁਵਿਧਾ ਵਿਚ ਨਹੀਂ ਰਹਿਣਾ ਚਾਹੁੰਦਾ ।ਮੈਂ ਇਸ ਦੁਵਿਧਾ ਤੋ ਬਾਹਰ ਨਿਕਲਣਾ ਚਾਹੁੰਦਾ ਹਾਂ ਹੁਣ ਤੇਰੀ ਮਰਜੀ ਏ ਤੂੰ ਮੇਰੇ ਘਰ ਰਹੁ ਭਾਵੇਂ ਨਾ ਰਹੁ ।ਮੇਰਾ ਇਹ ਦੋ ਟੁੱਕ ਫੈਸਲੇ ਏ ਜੋ ਮੈਂ ਤੈਨੂੰ ਸੁਣਾ ਦਾਤਾ ਹੈ। ਬਲਬੀਰ ਸਿੰਘ ਪਰਦੇਸੀ9465710205
Please log in to comment.