ਓ ਹੋਰ ਬਈ ਸਿੰਦਿਆ ਅੱਜ ਫੇਰ ਕੱਲਾ ਹੀ ਜੁਟਿਆਂ ਲਾਲੀ ਨੀਂ ਆਇਆ ? ਸੰਤੋਖ ਸਿੰਓ ਨੇ ਸਾਈਕਲ ਨੂੰ ਸਟੈਂਡ ਲਾਉਦੇ ਲਾਉਦੇ ਪੱਠੇ ਵੱਢਦੇ ਸਿੰਦੇ ਨੂੰ ਪੁੱਛਿਆ ਸਿੰਦਾ ਵੀ ਜਿਵੇਂ ਓਹਦੀ ਉਡੀਕ ਹੀ ਕਰਦਾ ਸੀ ਝੱਟ ਦਾਤੀ ਰੱਖ ਉੱਠ ਖੜਾ ਹੋਇਆ ਤੇ ਕਹਿੰਦਾ - ਓਹ ਕਾਹਨੂੰ ਚਾਚਾ ਲਾਲੀ ਨੂੰ ਤਾਂ ਕਸੂਤਾ ਗਧੀ ਗੇੜ ਪੈ ਗਿਆ ਅਸੀਂ ਤਾਂ ਪਰਸੋ ਪਟਵਾਰੀ ਨਾਲ ਓਹਦੇ ਪਿੰਡ 855 ਟਰੈਕਟਰ ਦੇਖਣ ਗਏ ਸੀ - ਉੱਥੇ ਹੋਰ ਈ ਪੰਗਾ ਪੈ ਗਿਆ !! ਐ ਜਿਹਾ ਕੀ ਹੋ ਗਿਆ ਤੂੰ ਮੈਨੂੰ ਪੂਰੀ ਗੱਲ ਦੱਸ ਓਹੀ ਦੱਸਦਾਂ - ਕਈ ਦਿਨਾਂ ਦਾ ਲਾਲੀ ਰੌਲਾ ਪਾਉਦਾ ਸੀ ਕਿ ਐਤਕੀਂ ਟਰੈਕਟਰ ਵੱਡਾ ਲੈਣਾਂ ਮੈਂ ਦੁਖੀ ਹੋਕੇ ਕਹਿ ਦਿੱਤਾ ਕਿ ਭਾਈ ਫੇਰ ਲੋਨ ਲੈ ਲਵੋ ਤੇ ਪਟਵਾਰੀ ਕੋਲ ਚਲੇ ਗਏ ਜਮੀਨ ਦੇ ਨੰਬਰ ਕਢਾਉਣ ਓਹਦਾ ਤੈਨੂੰ ਪਤਾ ਈ ਆ ਬਈ ਵਪਾਰੀ ਬੰਦਾ ਕਹਿੰਦਾ ਲੈ ਲੋਨ ਲੈਣ ਦੀ ਕੀ ਲੋੜ ਆ ਤੁਸੀਂ ਟਰੈਕਟਰ ਹੀ ਲੈਣਾਂ ਮੇਰੇ ਪਿੰਡ ਵਿਕਾਊ ਆ 855 ਜਮਾਂ ਨਵਾਂ ਹੀ ਆ ਓਹਨਾਂ ਨੇ ਸਾਰਾ ਕੁੱਝ ਵੇਚ ਵੱਟ ਕਨੇਡਾ ਜਾਣਾਂ ਨਾਲੇ ਭਾਅ ਨਾਲ ਮਿਲਜੂ ਤੁਸੀਂ ਥੋੜੇ ਘਣੇਂ ਆੜਤੀਏ ਤੋਂ ਮੂਹਰੇ ਫੜ ਲਵੋ ਕੁੱਝ ਕੁ ਰਿਸ਼ਤੇਦਾਰਾਂ ਤੋਂ ਮੱਦਤ ਲੈ ਲਵੋ ਬਾਕੀ ਦੇਖ ਲਓ ਜੇ ਚੰਗਾ ਲੱਗਿਆ ਲੈ ਲਿਓ ਨਹੀਂ ਤਾਂ ਥੋਡੀ ਮਰਜੀ - ਤੇ ਅਸੀਂ ਚਲੇ ਗਏ- ਜਦ ਓਹਨਾਂ ਦੇ ਘਰੇ ਗਏ ਤਾਂ ਇੱਕ 18-20 ਸਾਲ ਦੀ ਕੁੜੀ ਸਾਨੂੰ ਪਾਣੀਂ ਦੇਣ ਆਈ ਤਾਂ ਓਹਨੇ ਲਾਲੀ ਨੂੰ ਦੇਖ ਰੌਲਾ ਪਾ ਦਿੱਤਾ ਕਹਿੰਦੀ ਫੜੋ ਇਹਨੂੰ ਇਹ ਓਹੀ ਆ ਜੀਹਨੇ ਮੇਰਾ ਭਾਈ ਮਾਰਿਆ !! ਹੈਂ ! ਓਹ ਕਿਉਂ ? ਓਹੀ ਦੱਸਦਾਂ - ਓਹ ਉਹਨਾਂ ਦੀ ਦੋਹਤੀ ਸੀ ਪੜ੍ਹਦੀ ਸੀ ਕਾਲਜ ਓਹਦਾ ਭਰਾ ਓਹਨੂੰ ਲੈ ਕੇ ਆਉਦਾ ਸੀ ਤਾਂ ਰਾਹ ਚ ਕਿਸੇ ਨਾਲ ਲੜ ਪਿਆ ਕਹਿੰਦੇ ਓਹ ਦੋ ਜਣੇਂ ਸੀ ਤੇ ਓਹਦਾ ਭਾਈ ਕੱਲਾ ਹੱਥੋ ਪਾਈ ਚ ਕਿਤੇ ਥੌਂ ਕੁ ਥੌਂ ਲੱਗ ਗਈ ਤੇ ਥਾਂਏ ਮਰ ਗਿਆ ਤੇ ਓਹ ਭੱਜ ਗਏ ਹੁਣ ਓਹ ਕੁੜੀ ਨੂੰ ਲਾਲੀ ਦਾ ਭੁਲੇਖਾ ਪੈ ਗਿਆ ਅਸੀਂ ਬਥੇਰਾ ਕਿਹਾ ਪਟਵਾਰੀ ਨੇ ਬਥੇਰਾ ਕਿਹਾ ਪਰ ਓਹਦਾ ਮਾਮਾ ਮੰਨੇ ਹੀ ਨਾਂ ਕਹਿੰਦਾ ਇੱਕ ਵਾਰ ਤਾਂ ਠਾਣੇਂ ਜਾਣਾਂ ਹੀ ਪੈਣਾਂ ਕੱਲ੍ਹ ਸਾਰੀ ਦਿਹਾੜੀ ਲੱਗ ਗਈ ਏਸੇ ਚੱਕਰ ਚ ਵਿੱਚੇ ਸਰਪੰਚ ਦੀ ਗਵਾਹੀ ਨਾਲੇ ਨੰਬਰਦਾਰ ਦੀ ਗਵਾਹੀ ਪਵਾਈ ਜਦ ਸ਼ਾਮ ਨੂੰ ਫੈਸਲਾ ਹੋਣ ਲੱਗਿਆ ਤਾਂ ਇੱਕ ਪੁਲਿਸ ਵਾਲਾ ਜਿਹੜਾ ਕੋਈ ਫਾਈਲ ਜਿਹੀ ਲੈ ਕੇ ਆਇਆ ਸੀ ਠਾਣੇਦਾਰ ਕੋਲ ਲਾਲੀ ਨੂੰ ਦੇਖਕੇ ਹੈਰਾਨ ਜਿਹਾ ਹੋਕੇ ਕਹਿੰਦਾ ਓਹ ਤੂੰ ਇੱਥੇ .... ? ਠਾਣੇਦਾਰ ਓਹਨੂੰ ਕਹਿੰਦਾ ਹਾਂ ਕੀ ਹੋ ਗਿਆ ਤੈਨੂੰ ? ਤਾਂ ਓਹ ਕਹਿੰਦਾ ਸਾਬ ਜੀ ਇਹ ਸੁੱਖਾ !!! ਸਾਡੇ ਕੋਲੋਂ ਪੇਸ਼ੀ ਤੇ ਗਿਆ ਭੱਜ ਗਿਆ ਸੀ ਅਸੀਂ ਤਾਂ ਇਹਨੂੰ ਕਦੋਂ ਦੇ ਲੱਭਦੇ ਆਂ ... ਓਏ ਨਹੀਂ ਇਹ ਤਾਂ ਆਹ ਨਾਲਦੇ ਪਿੰਡ ਦਾ ਲਾਲੀ ਆ - ਨਹੀਂ ਸਾਬ ਜੀ ਇੱਕ ਮਿੰਟ ਆਹ ਦੇਖੋ ਮੇਰੇ ਮੋਬਾਈਲ ਚ ਇਹਦੀ ਫੋਟੋ ਵੀ ਆ ਇਹ ਸੁੱਖਾ ਭਗੌੜਾ ਸਾਬ ਤੁਸੀਂ ਮੇਰੇ ਠਾਣੇ ਚ ਪਤਾ ਕਰਲੋ !!! ਸੰਤੋਖ ਸਿੰਘ - ਹੁਣ ਆਹ ਕੀ ਬਣ ਗਿਆ ਇਹ ਸੁੱਖਾ ਕੌਣ ਸੀ ? ਚਾਚਾ ਸਿੰਆਂ ਓਹੀ ਤਾਂ ਦੱਸਣ ਲੱਗਿਆਂ - ਠਾਣੇਦਾਰ ਕਹਿੰਦਾ ਲਾਲੀ ਤੂੰ ਚੱਲ ਮੇਰੇ ਨਾਲ ਮੈਂ ਹੁਣ ਗੱਲ ਦੀ ਤਹਿ ਤੱਕ ਜਾਣਾਂ - ਲਾਲੀ ਰਾਤ ਬਹੁਤ ਲੇਟ ਘਰੇ ਆਇਆ ਓਹਨੇਂ ਆ ਕੇ ਦੱਸਿਆ ਕਿ ਇਹ ਸਾਰਾ ਗਧੀ ਗੇੜ ਮੇਰੇ ਹਮਸ਼ਕਲ ਸੁੱਖੇ ਕਰਕੇ ਪਿਆ -ਹੂ ਬ ਹੂ ਮੇਰੇ ਵਰਗਾ ਓਹਨੇਂ ਹੀ ਓਸ ਕੁੜੀ ਦਾ ਭਾਈ ਮਾਰਿਆ - ਲਾਲੀ ਅੱਜ ਫੇਰ ਆਪਣੇਂ ਸਾਰੇ ਦਸਵੀਂ ਦੇ ਸਰਟੀਫਕੇਟ ਵਗੈਰਾ ਲੈ ਕੇ ਗਿਆ ਹੋਇਆ ਠਾਣੇ .......... ਰਘਵੀਰ ਸਿੰਘ ਲੁਹਾਰਾ
Please log in to comment.