ਇਹ ਗੱਲ ਓਦੋਂ ਦੀ ਆ ਜਦ ਮੇਰਾ ਪਿੰਡ ਵੀ ਹਾਲੇ ਪਿੰਡਾਂ ਵਰਗਾ ਹੀ ਸੀ ਕਹਿਣ ਦਾ ਮਤਲਬ ਸ਼ਹਿਰ ਦੀ ਲਪੇਟ ਚ ਹਾਲੇ ਨਹੀਂ ਸੀ ਆਇਆ । ਮਈ ਦਾ ਮਹੀਨਾ ਸੀ ਸਾਰੇ ਪਾਸੇ ਖੇਤ ਵਾਹੇ ਪਏ ਸੀ ਲੋਕ ਚੌਲ ਬੀਜਣ ਦੀ ਤਿਆਰੀ ਕਰ ਰਹੇ ਸੀ । ਅਸੀਂ ਵੀ ਦੋਵੇਂ ਭਰਾ ਤੇ ਇੱਕ ਸੀਰੀ ਹਰ ਰੋਜ ਮੋਟਰ ਤੇ ਹੀ ਦੁਪਿਹਰਾ ਕੱਟਦੇ ਸੀ ਭਾਵ ਅਸੀਂ ਵੀ ਚੌਲ ਬੀਜਣ ਦੀ ਤਿਆਰੀ ਕਰ ਰਹੇ ਸੀ । ਇੱਕ ਦਿਨ ਛੋਟਾ ਭਰਾ ਕਹਿੰਦਾ ਬਾਈ ਲਾਈਟ ਅੱਜ ਰਾਤ ਤੋਂ ਆਉਣੀਂ ਆ ਆਪਾਂ ਅੱਜ ਹੀ ਪਾਣੀ ਛੱਡ ਦੇਣਾਂ ਮੁੜਕੇ ਲੇਬਰ ਨੀਂ ਮਿਲਣੀਂ ਮੈਂ ਹਾਂ ਚ ਹਾਂ ਮਿਲਾ ਦਿੱਤੀ ਤੇ ਰਾਤ ਨੂੰ ਮੋਟਰ ਤੇ ਰਹਿਣ ਦੀ ਤਿਆਰੀ ਵੀ ਕਰ ਲਈ ਓਧਰ ਘਰਵਾਲੀ ਕਹਿੰਦੀ ਕਿ ਇੱਕ ਦਿਨ ਹੋਰ ਰੁੱਕ ਜਾਓ ਇੱਕ ਹੀ ਦੀਵਾਨ ਰਹਿੰਦਾ ਨਾਲਦੇ ਪਿੰਡ ਸਾਨੂੰ ਕੌਣ ਲੈ ਕੇ ਜਾਊ ? ਮੈਂ ਕਿਹਾ ਅੱਜ ਤੁਸੀਂ ਕਰਮੇ ਕੀ ਟਰਾਲੀ ਤੇ ਚਲੀਆਂ ਜਾਇਓ ਮੁੜਕੇ ਭਈਏ ਨੀਂ ਮਿਲਣੇਂ ਹੁਣ ਓਹ ਆਪ ਪੁੱਛਦੇ ਫਿਰਦੇ ਆ ਫੇਰ ਆਪਾਂ ਮਗਰ ਫਿਰਾਂਗੇ - ਚਲ ਓਹ ਮੰਨ ਗਈ ਤੇ ਅਸੀਂ ਤਿੰਨੇ ਜਣੇਂ ਟਰੈਕਟਰ ਲੈਕੇ ਮੋਟਰ ਤੇ ਪਹੁੰਚ ਗਏ ਪੂਰੇ ਦਸ ਵਜੇ ਲਾਈਟ ਆ ਗਈ ਤੇ ਅਸੀਂ ਪਾਣੀਂ ਛੱਡ ਦਿੱਤਾ ਸੀਰੀ ਕਹਿੰਦਾ ਚਲੋ ਸਰਦਾਰ ਜੀ ਇਹ ਕਿਆਰਾ ਤਾਂ ਤਿੰਨ ਘੰਟੇ ਚ ਭਰੂ ਜਦ ਤੱਕ ਥੋੜੀ ਬਹੁਤ ਅੱਖ ਲਾ ਲੈਂਨੇ ਆ ਤੇ ਅਸੀਂ ਮੋਟਰ ਤੇ ਪਾਏ ਕਮਰੇ ਦੀ ਛੱਤ ਤੇ ਪੱਲੀ ਵਿਛਾ ਕੇ ਆਪਣੇਂ ਬਿਸਤਰੇ ਲਾ ਲਏ - ਹਵਾ ਹੁਣ ਕੁੱਝ ਠੰਢੀ ਹੋ ਗਈ ਸੀ ਭਰਾ ਤੇ ਸੀਰੀ ਗੱਲਾਂ ਕਰ ਰਹੇ ਸੀ - ਸੀਰੀ ਕਹਿੰਦਾ ਸਰਦਾਰ ਜੀ ਆਪਣੀਂ ਮੋਟਰ ਤੇ ਇੱਕ ਭੂਤ ਆਉਦਾ ਮੈਂ ਕਈ ਵਾਰ ਦੇਖਿਆ ਜੇ ਅੱਜ ਆਇਆ ਥੌਨੂੰ ਵੀ ਦਿਖਾਊਂ ਮੈਂ ਕਿਹਾ ਓਏ ਚੁੱਪ ਕਰਕੇ ਪੈ ਜਾ ਐਵੇਂ ਨਾਂ ਸਾਨੂੰ ਡਰਾ ਨਾਲੇ ਭੂਤ ਭਾਤ ਕੁੱਝ ਨੀਂ ਹੁੰਦੇ - ਨਹੀਂ ਸਰਦਾਰ ਜੀ ਮੈਂ ਸੱਚੀਂ ਦੇਖਿਆ - ਮੇਰਾ ਭਰਾ ਕਹਿੰਦਾ ਫੇਰ ਤੈਨੂੰ ਚਿੰਬੜਿਆ ਨੀਂ ? ਨਹੀਂ ਸਰਦਾਰ ਜੀ ਓਹ ਕਿਸੇ ਨੂੰ ਕੁੱਝ ਨੀਂ ਕਹਿੰਦਾ ਬੱਸ ਚੁੱਪ ਕਰਕੇ ਲੰਘ ਜਾਂਦਾ - ਅੱਛਾ ਇਹ ਦੱਸ ਓਹ ਹੈ ਕਿਹੋ ਜਿਹਾ ਭਲਾਂ ? ਓਹਦੇ ਚਿੱਟੇ ਕੱਪੜੇ ਪਾਏ ਹੁੰਦੇ ਆ ਬਹੁਤ ਤੇਜ ਤੁਰਦਾ ਬਾਕੀ ਤੁਸੀਂ ਆਪੇ ਦੇਖ ਲਿਓ ਜੇ ਆਇਆ - ਠੀਕ ਆ ਠੀਕ ਆ ਤੂੰ ਐਂਵੇਂ ਨਾਂ ਭਕਾਈ ਮਾਰ ਸੌਂ ਜਾ ਚੁੱਪ ਕਰਕੇ ਟਿਕੀ ਰਾਤ ਮੇਰੀ ਵੀ ਅੱਖ ਲੱਗਗੀ ਤਾਂ ਮੈਨੂੰ ਛੋਟੇ ਨੇ ਹਿਲਾਇਆ ਬਾਈ ਔਹ ਕੀ ਸੈਅ ਆ ਸੀਰੀ ਸੱਚ ਹੀ ਕਹਿੰਦਾ ਸੀ ਇੰਨੇਂ ਨੂੰ ਓਹ ਵੀ ਉੱਠ ਗਿਆ - ਲੈ ਆ ਗਿਆ ਦੇਖਲੋ ਸਰਦਾਰ ਜੀ ਤੁਸੀਂ ਮੰਨਦੇ ਨਹੀਂ ਸੀ ਹੁਣ ਦੇਖਲੋ - ਓਏ ਚੁੱਪ ਕਰ ਜਾ ਮੈਂ ਹੈਰਾਨ ਸੀ ਵਾਅਕੇ ਈ ਚਿੱਟੇ ਕੱਪੜਿਆਂ ਚ ਕੋਈ ਬੜੀ ਤੇਜ ਤੇਜ ਤੁਰਦਾ ਵਾਹਣੋਂ ਵਾਹਣੀਂ ਸਾਡੀ ਮੋਟਰ ਵੱਲ ਹੀ ਆ ਰਿਹਾ ਸੀ ਅਸੀਂ ਤਾਂ ਸਹਿਕ ਕੇ ਸਿੱਧੇ ਸਤੋਲ ਪੈ ਗਏ ਤਾਂ ਇੱਕ ਅਵਾਜ ਜੋ ਸਾਡੇ ਗੁਆਢੀਆਂ ਦੇ ਮੁੰਡੇ ਦੀ ਸੀ ਮੇਰੇ ਕੰਨੀਂ ਪਈ ਓਹਨੇਂ ਮੈਨੂੰ ਹੀ ਅਵਾਜ ਮਾਰੀ ਸੀ ਮੇਰਾ ਨਾਂ ਲੈ ਕੇ - ਲੈ ਕਰਮਾਂ ਇਹ ਤਾਂ..... ਅਸੀਂ ਝੱਟ ਥੱਲੇ ਉੱਤਰ ਆਏ - ਆਹੋ ਮੈਂ ਕਰਮਾਂ ਹੀ ਆਂ ਹੋਰ ਥੌਨੂੰ ਕੀ ਮੈਂ ਭੂਤ ਲੱਗਦਾਂ - ਓਹ ਹੋ ਐਵੇਂ ਆਹ ਸੀਰੀ ਦੀਆਂ ਗੱਲਾਂ ਚ ਆਕੇ ਡਰਗੇ ਸੀ ਨਾਲੇ ਤੂੰ ਅੱਧੀ ਰਾਤ ਕਿੱਧਰ ਓਏ ਆਹ ਚਿੱਟਾ ਸੂਟ ਪਾਕੇ ਚਿੱਟਾ ਹੀ ਪਰਨਾਂ ਬੰਨਕੇ ਆਇਆਂ ਕਿੱਥੋਂ ਆ ਤੂੰ ? ਕਰਮਾਂ - ਯਾਰ ਮੈਂ ਤਾਂ ਦੀਵਾਨਾਂ ਤੇ ਗਿਆ ਸੀ ਟਰਾਲੀ ਲੈ ਕੇ ਉੱਥੇ ਮੇਰੀ ਲੜਾਈ ਜਿਹੀ ਹੋ ਗਈ - ਮੈਂ ਦੋ ਆਸ਼ਿਕਾਂ ਦੇ ਧਰਤੀਆਂ ਬੇਬੇ ਨੂੰ ਪਤਾ ਲੱਗ ਗਿਆ ਕਹਿੰਦੀ ਹੋਰ ਨਾਂ ਪੁਲਿਸ ਪਲਸ ਆ ਜਾਵੇ ਤੂੰ ਮੋਟਰ ਤੇ ਚਲੇ ਜਾ ਮੈਨੂੰ ਥੋਡਾ ਪਤਾ ਸੀ ਬਈ ਮੋਟਰ ਤੇ ਹੀ ਨੇ ਤਾਂ ਆ ਗਿਆ ਤੁਸੀਂ ਕੀ ਸਮਝਦੇ ਸੀ ? ਕੁੱਝ ਨੀਂ ਯਾਰ ਬੱਸ ਸਾਹ ਮਸਾਂ ਹੀ ਮੁੜੇ ਨੇ ਤੇਰੀ ਅਵਾਜ ਸੁਣਕੇ ………… ਆਹ ਬੈਠਾ ਓਏ ਤੇਰਾ ਭੂਤ ਜਾਹ ਨਾਲੇ ਕਿਆਰਾ ਦੇਖ ਭਰ ਗਿਆ ਹੋਣਾਂ ਮੈਂ ਸੀਰੀ ਨੂੰ ਕਹਿਕੇ ਪਾਣੀਂ ਪੀਣ ਲੱਗ ਗਿਆ !!!!!!!! ਰਘਵੀਰ ਸਿੰਘ ਲੁਹਾਰਾ
Please log in to comment.