Kalam Kalam
b
Balbir Singh
1 week ago

ਇਨਸਾਨੀਅਤ

ਇਨਸਾਨੀਅਤ ਕਾਲਾ ਸਿੰਘ ਸਵੇਰੇ ਸਵੇਰੇ ਆਪਨੀ ਡਿਉਟੀ ਹਰ ਰੋਜ਼ ਜਾਇਆ ਕਰਦਾ ਸੀ। ਉਸ ਦੀ ਡਿਊਟੀ ਘਰ ਤੋਂ ਤਕਰੀਬਨ ਚੌਦਾਂ ਪੰਦਰਾਂ ਕਿਲੋਮੀਟਰ ਦੂਰ ਸੀ ਪਰ ਉਹ ਟਾਈਮ ਸਿਰ ਜਾਂਦਾ ਤੇ ਡਿਊਟੀ ਕਰਕੇ ਘਰੇ ਆ ਜਾਂਦਾ। ਇਕ ਦਿਨ ਉਹ ਘਰੋਂ ਡਿਊਟੀ ਜਾਣ ਤੇ ਕੁਛ ਲੇਟ ਹੋ ਗਿਆ ਤੇ ਛੇਤੀ ਛੇਤੀ ਘਰੋਂ ਨਿਕਲਿਆ ਤਾਂ ਰਸਤੇ ਵਿਚ ਥੋਹੜੀ ਦੂਰੀ ਤੇ ਜਾਕੇ ਕੀ ਵੇਖਦਾ ਏ ਇਕ ਟਰੱਕ ਦੇ ਨਾਲ ਇਕ ਕਾਰ ਦੀ ਟੱਕਰ ਹੋ ਗਾਈ । ਟਰੱਕ ਵਾਲਾ ਤਾਂ ਮੌਕਾ ਵੇਖ ਕੇ ਫਰਾਰ ਹੋ ਗਿਆ ਕਾਰ ਵਾਲਿਆਂ ਦੇ ਸੱਟਾਂ ਬਹੁਤ ਵੱਜੀਆਂ ਹੋਈਆਂ ਸਨ ਜੋ ਵੀ ਲੰਘਦਾ ਦੇਖ ਕੇ ਛੱਡ ਜਾਂਦਾ ਕਿਉਂਕਿ ਸਵੇਰ ਦਾ ਵਕਤ ਹੋਣ ਕਰਕੇ ਸਭ ਨੂੰ ਆਪੋ ਆਪਨੇ ਕੰਮਾਂ ਤੇ ਜਾਣ ਦੀ ਕਾਹਲ ਸੀ ਜਿਹੜਾ ਵੀ ਆਉਂਦਾ ਵੇਖ ਕੇ ਛੱਡ ਜਾਂਦਾ ਜੇ ਕਰ ਕੋਈ ਖਲੋਂਦਾ ਵੀ ਤਾਂ ਥੋਹੜੀ ਬਹੁਤੀ ਮਦਦ ਕਰਕੇ ਅੱਗੇ ਲੰਘ ਜਾਂਦਾ ਇਕ ਸੋ ਬਾਰਾਂ ਨੰਬਰ ਤੇ ਫੋਨ ਵੀ ਲਾਇਆ ਪਰ ਉਹ ਵੀ ਅਜੇ ਕੋਈ ਨਹੀਂ ਆਇਆ ।ਜਖਮੀਆਂ ਦੀਆਂ ਸੱਟਾਂ ਜਿਆਦਾ ਸਨ ਉਹ ਦਰਦ ਨਾਲ ਕਰਾਹ ਕਰਾਹ ਕਰ ਰਹੇ ਸਨ ਉਹਨਾ ਨੂੰ ਜਲਦੀ ਤੋਂ ਜਲਦੀ ਲਾਗੇ ਹਸਪਤਾਲ ਪਹੁੰਚਾਉਣਾ ਸੀ।ਕਾਲਾ ਸਿੰਘ ਦੇ ਵੀ ਦਿਲ ਵਿਚ ਇਕ ਆਵੇ ਇਕ ਜਾਵੇ ਕਿ ਕੀ ਕੀਤਾ ਜਾਵੇ ਉਹ ਪਹਿਲਾਂ ਹੀ ਘਰੋਂ ਲੇਟ ਨਿਕਲਿਆ ਸੀ ਤੇ ਉਤੋਂ ਇਹ----- ਉਸਨੇ ਕੁਛ ਦੇਰ ਸੋਚਿਆ ਤੇ ਫੈਸਲਾ ਕੀਤਾ ਕਿ ਇਨਸਾਨੀਅਤ ਤੋਂ ਵੱਧ ਹੋਰ ਕੁਝ ਨਹੀਂ ਇਨਸਾਨ ਦੀ ਔਖੇ ਵੇਲੇ ਮਦਦ ਕਰਨਾ ਹੀ ਅਸਲ ਧਰਮ ਹੈ ਉਸਨੇ ਆਪਨੀ ਗੱਡੀ ਤੇ ਉਹਨਾ ਜ਼ਖਮੀਆਂ ਨੂੰ ਪਾਇਆ ਤੇ ਨੇੜਲੇ ਹਸਪਤਾਲ ਲੈ ਗਿਆ ਐਮਰਜੰਸੀ ਵਾਰਡ ਵਿਚ ਉਸਦਾ ਇਲਾਜ਼ ਸ਼ੁਰੂ ਕਰਵਾਇਆ ਤੇ ਡਾਕਟਰਾਂ ਨੇ ਕਿਹਾ ਬਹੁਤ ਚੰਗਾ ਕੀਤਾ ਅਗਰ ਕੁਛ ਦੇਰ ਹੋ ਜਾਂਦੀ ਤਾਂ ਇਹਨਾ ਦਾ ਬਚਣਾ ਮੁਸ਼ਕਿਲ ਹੋ ਜਾਣਾ ਸੀ ਮੁਸ਼ਕਿਲ ਵਿਚ ਇਨਸਾਨ ਦੀ ਸੇਵਾ ਕਰਨਾ ਹੀ ਅਸਲ ਇਨਸਾਨਅਤ ਦਾ ਅਸਲੀ ਧਰਮ ਹੈ ਜੋ ਅੱਜ ਆਪ ਨੇ ਨਿਭਾਇਆ ਏ ਤੇ ਇਹਨਾ ਦੀ ਜਾਨ ਬੱਚ ਪਾਈ ਹੈ। ਬਲਬੀਰ ਸਿੰਘ ਪਰਦੇਸੀ9465710205

Please log in to comment.

More Stories You May Like