ਕਦੇ ਸੋਚਿਆ ਜਦੋਂ ਦੀਆਂ ਅਸੀਂ ਲੋਕਾਂ ਨੇ ਕੋਠੀਆਂ ਬਣਾ ਲਈਆਂ ਨੇ। ਮਹਿਮਾਨ ਘੱਟ ਆਉਂਦੇ ਨੇ ਰਾਤ ਵੀ ਨਹੀਂ ਰੁਕਦਾ ਕੋਈ ਪਹਿਲਾ ਵਰਾਂਡੇ ਵਾਲਿਆਂ ਘਰਾਂ ਵਿੱਚ ਬਰਕਤਾਂ ਸੀ । ਰਲ ਮਿਲ ਟੱਬਰ ਬਹਿੰਦਾ ਸੀ। ਹਰ ਇੱਕ ਨਾਲ ਦਿਲ ਦੀ ਗੱਲ ਕਰ ਲੈਂਦਾ ਸੀ । ਨਾ ਕੋਈ ਟੈਂਸ਼ਨ ਸੀ ਨਾ ਕੋਈ ਡਿਪਰੈਸ਼ਨ ਸੀ ਹਰ ਵਕਤ ਹੱਸਦੇ ਖੇਡਦੇ ਰਹਿੰਦੇ ਸੀ। ਜੇਕਰ ਕੋਈ ਮੁਸ਼ਕਲ ਆਉਂਦੀ ਸੀ। ਝੱਟ ਸਾਰੇ ਮਿਲ ਕੇ ਹੱਲ ਕਰ ਲੈਂਦੇ ਸੀ । ਅਮਨ ਨੂੰ ਲੱਗਦਾ ਪਹਿਲਾਂ ਵਾਲਿਆਂ ਬਰਕਤਾਂ ਹੁਣ ਖੁਸ ਗਈਆਂ ਨੇ ਤਾਂ ਹੀ ਅੱਜ ਕੱਲ ਹਰ ਕਿਸੇ ਨੂੰ ਕੋਈ ਨਾਂ ਕੋਈ ਬਿਮਾਰੀ ਲੱਗ ਗਈ ਆ । ਪਹਿਲੇ ਸਮਿਆਂ ਵਿੱਚ ਨਾਨਕੇ ਜਾਣ ਦਾ ਕਿੰਨਾ ਚਾਅ ਹੁੰਦਾ ਸੀ । ਮਾਮੇ ਮਾਸੀਆਂ ਦਾ ਜਦ ਆਉਂਦਾ ਸੀ ਵਿਆਹ ਕੱਚੇ ਘਰ ਤੇ ਕੱਚੇ ਜਿਹੇ ਹੁੰਦੇ ਸੀ । ਰਾਹ ਗਲੀ ਵਿਚ ਜਾਂਦੀਆਂ ਹੀ ਵੇਖ ਕੇ ਕਹਿ ਦਿੰਦੇ । ਇਹ ਗੁੱਡੀ ਦੇ ਨਿਆਣੇ ਨੇ ਵਾਹ ਭੱਜ ਭੱਜ ਕੇ ਹਰ ਕੋਈ ਗਲ ਨਾਲ਼ ਲਾਉਂਦਾ ਸੀ । ਗੁਆਂਢੀ ਮਾਮਾ ਵੀ ਭੱਜਿਆ ਆਉਂਦਾ ਸੀ। ਵੇਖ ਕੇ ਮਾਂ ਨੂੰ ਅਸਲ ਨਾਨਕੇ ਤਾਂ ਬਾਅਦ ਵਿੱਚ ਆਉਂਦੇ ਸੀ ਕਿੰਨੇ ਸੀ। ਉਹ ਦਿਨ ਪਿਆਰੇ ਤੇ ਕਿੰਨੇ ਸੀ ਭੋਲੇ ਉਹ ਲੋਕ ਬਿਗਾਨੇ ਘਰ ਦੀ ਜਾਈ ਨੂੰ ਲੈਂਦੇ ਸੀ ਰੋਕ ਹੁਣ ਤਾਂ ਆਪਣੇ ਵੀ ਪਿੱਠ ਵਿਖਾਉਣ ਲੱਗ ਪਏ ਅਤੇ ਜ਼ਮੀਨ ਦੀ ਖ਼ਾਤਰ ਰਿਸ਼ਤੇ ਨਿਭਾਉਣ ਲੱਗ ਪਏ । ਇਸ ਲਈ ਚਹਿਲ ਕਹੇਂ ਹੁਣ ਪਹਿਲਾਂ ਵਾਲਿਆਂ ਬਰਕਤਾਂ ਖੁਸ ਗਈਆਂ ਨੇ । 🙏 ਧੰਨਵਾਦ ਜੀ 🙏 ✍️ ਅਮਨ ਚਹਿਲ
Please log in to comment.