Kalam Kalam
b
Balbir Singh
3 weeks ago

ਸ਼ਬਦਾਂ ਦੀ ਲੋਅ

ਸ਼ਬਦਾਂ ਦੀ ਲੋਅ ਇਕ ਚੋਰ ਸੀ ਜਦੋਂ ਉਹ ਚੋਰੀ ਕਰਨੀ ਸ਼ੁਰੂ ਕਰਨ ਲੱਗਾ ਤਾਂ ਉਸਦੇ ਪਿਤਾ ਨੇ ਕਿਹਾ ਕਿ ਮੇਰੀ ਗੱਲ ਯਾਦ ਰੱਖੀ ਕਿ ਕਿਸੇ ਧਰਮ ਅਸਥਾਨ ਤੇ ਨਹੀਂ ਜਾਣਾ ਨਾਂਹੀ ਕੋਈ ਓਥੋਂ ਦਾ ਕੋਈ ਬਚਨ ਸੁਨਣਾ ਤੇ ਨਾਹੀ ਮੰਨਣਾ ਭਾਵੇ ਕਿਨੀ ਵੀ ਮਾਰ ਕਿਉਂ ਨੇ ਪੈ ਜਾਵੇ ਇਹ ਗੱਲ ਯਾਦ ਰੱਖੀਂ ਤਾਂ ਉਸਨੇ ਕਿਹਾ ਠੀਕ ਹੈ ਪਿਤਾ ਜੀ ,ਕੁਝ ਚਿਰ ਚੋਰੀਆਂ ਕਰਦਾ ਰਿਹਾ ਪਰ ਕਦੇ ਵੀ ਕਿਸੇ ਧਰਮ ਅਸਥਾਨ ਤੇ ਨਹੀਂ ਗਿਆ ,ਇਕ ਦਿਨ ਜਦੋਂ ਚੋਰੀ ਕਰਕੇ ਆ ਰਿਹਾ ਸੀ ਤਾਂ ਉਹ ਇਕ ਮੰਦਿਰ ਅੱਗੋ ਕੰਨਾ ਵਿਚ ਉਂਗਲਾ ਪਾ ਕੇ ਲੰਘਣ ਲੱਗਾ ਤਾਂ ਕਿ ਕੋਈ ਕੰਨਾ ਵਿਚ ਧਾਰਮਿਕ ਬਚਨ ਨਾ ਪੈ ਜਾਵੇ ,ਅਚਾਣਕ ਉਸਦੇ ਪੈਰ ਵਿਚ ਕੰਡਾ ਚੁਭ ਗਿਆ ਉਸਨੂੰ ਕੱਢਣ ਵਾਸਤੇ ਜਦੋਂ ਇਕ ਕੰਨ ਤੋਂ ਉਂਗਲੀ ਹਟਾਈ ਤਾਂ ਕੰਨਾ ਵਿਚ ਆਵਾਜ਼ ਪਈ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਹੁੰਦਾ ਤੇ ਫਟਾ ਫਟ ਕੰਡਾ ਕੱਢ ਕੇ ਫਿਰ ਉਂਗਲੀ ਕੰਨਾ ਵਿਚ ਪਾ ਲਈ ਤੇ ਮੁੰਹੋਂ ਕਿਹਾ ਕਿ ਮੈਂ ਜਾਣ ਬੁਝ ਕੇ ਨਹੀਂ ਸੁਣੀ ਹੁਣ ਰਾਜੇ ਦੇ ਘਰ ਚੋਰੀ ਕੀਤੀ ਤੇ ਨੌਕਰ ਚੋਰ ਦੀ ਤਲਾਸ਼ ਕਰਦੇ ਉਸਨੂੰ ਫੜ ਕੇ ਰਾਜੇ ਦੇ ਦਰਬਾਰ ਲੈ ਗਏ ਰਾਜੇ ਨੇ ਪੁਛਿਆ ਕਿ ਤੂੰ ਚੋਰੀ ਕੀਤੀ ਏ ਤਾਂ ਚੋਰ ਕਹਿਣ ਲੱਗਾ ਮੋਂ ਚੋਰੀ ਨਹੀਂ ਕੀਤੀ ਸਾਰੇ ਵਜੀਰਾਂ ਨੇ ਵੀ ਜੋਰ ਲਾਇਆ ਪਰ ਨਾ ਮੰਨਿਆਂ ,ਆਖਿਰਕਾਰ ਇਕ ਫੱਫੇਕੁਟਣ ਆਈ ਤੇ ਕਹਿਣ ਲੱਗੀ ਮੈਂ ਇਸ ਨੂੰ ਮਨਾ ਲਵਾਂਗੀ ਕਿ ਇਸ ਨੇ ਚੋਰੀ ਕੀਤੀ ਏ ਉਸ ਨੇ ਦੇਵੀ ਵਾਲਾ ਭੇਸ ਬਣਾਇਆ ਚਾਰ ਭੁਜਾਂ ਬਣਾ ਲਈਆਂ ਹੱਥ ਵਿਚ ਜੋ ਸ਼ੰਖ ਤਰਿਸ਼ੂਲ ਕਮਲ ਦਾ ਫੁਲ ਫੜੀ ਉਸ ਜੇਲ ਵਿਚ ਚਲੀ ਗਈ ਜਿਥੇ ਉਸਨੂੰ ਰੱਖਿਆ ਹੋਇਆ ਸੀ ਪਹਿਰੇ ਦਾਰਾਂ ਨੂੰ ਪਹਿਲਾਂ ਹੀ ਸਮਝਾਂ ਦਿਤਾ ਹੀ ਕਿ ਜਦੋਂ ਮੈਂ ਆਵਾਂ ਜੋ ਦਰਵਾਜੇ ਬੰਦ ਹੋਏ ਖੁਲਦੇ ਜਾਣ ਤੇ ਰੋਸ਼ਨੀ ਕਰ ਦਿੱਤੀ ਜਾਵੇ ,ਸਭ ਇਸੇ ਤਰਾਂ ਹੀ ਹੋਇਆ ਜਦੋਂ ਦੇਵੀ ਆਈ ਤਾਂ ਦਰਵਾਜੇ ਖੁਲ ਗਏ ਰੋੰਸ਼ਨੀ ਹੋ ਗਈ ਸਾਹਮਣੇ ਮਾਤਾ ਨੂੰ ਵੇਖ ਝੱਟ ਉਠ ਖਲੋਤਾ ਮਾਤਾ ਨੂੰ ਨਮਸਕਾਰ ਕੀਤੀ ਤੇ ਹੋਥ ਜੋੜ ਕੇ ਖਲੋ ਗਿਆ । ਮਾਤਾ ਬੋਲੀ ਦੇਖ ਭਗਤਾ ਮੈਂ ਤੈਨੂੰ ਬਚਾ ਲਵਾਂਗੀ ਜੇ ਸੱਚੋ ਸੱਚ ਮੈਨੂੰ ਦੱਸ ਦੇਵੇਂ ਕਿ ਮੈਂ ਚੋਰੀ ਕੀਤੀ ਹੈ ਤੇ ਸੱਚ ਦੱਸਣ ਵਿਚ ਤਿਆਰ ਹੋਇਆ ਤਾਂ ਉਸਦਾ ਧਿਆਨ ਉਸਦੇ ਪਰਛਾਵੇਂ ਤੈ ਪੈ ਗਿਆ ਤਾਂ ਉਸ ਨੂੰ ਯਾਦ ਆਇਆ ਕਿ ਮੰਦਿਰ ਚੋਂ ਜੋ ਆਵਾਜ਼ ਮੇਰੇ ਕੰਨੀ ਪਈ ਸੀ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਹੁੰਦਾ ਤਾਂ ਉਹ ਝੱਟ ਬਦਲ ਗਿਆ ਕਿ ਮਾਤਾ ਆਪ ਜਾਨੀਜਾਣ ਹੋ ਦੇ ਮੈਂ ਚੋਰੀ ਕੀਤੀ ਹੁੰਦੀ ਆਪ ਸਭ ਕੁਛ ਜਾਣਦੇ ਹੋ ਮੈਂ ਚੋਰੀ ਨਹੀਂ ਕੀਤੀ ਏਨੀ ਕਹਿਣ ਦੀ ਦੇਰ ਸੀ ਕਿ ਜੋ ਨਕਲੀ ਅੰਗ ਲਾਏ ਸੀ ਸਾਰੇ ਧਰਤੀ ਤੇ ਡਿੱਗ ਪਏ ਨਕਲੀ ਮਾਤਾ ਦਾ ਪਰਦਾ ਪਾਸ਼ ਹੋਗਿਆ ਤੇ ਉਸ ਸ਼ਬਦਾਂ ਦੀ ਲੋਅ ਨੇ ਉਸਨੂੰ ਬਚਾ ਲਿਆ। ਬਲਬੀਰ ਸਿੰਘ ਪਲਦੇਸੀ 9465710205

Please log in to comment.