ਕੀਤੀ ਮੁਹੱਬਤ ਤੇ ਰੋਗ ਅਵੱਲਾ ਲਾ ਲਿਆ ਓਹਨੂੰ ਚੇਤੇ ਰੱਖਣ ਲਈ ਅਸੀਂ ਆਪਣਾ ਆਪ ਗਵਾ ਲਿਆ ਓਹਦਾ ਮਹਿਲ ਸੀ ਝੂਠੇ ਸ਼ੀਸ਼ਿਆਂ ਦਾ ਅਸੀਂ ਆਪਣਾ ਕੱਚਾ ਢਾਰਾ ਢਾਹ ਲਿਆ ਓਹ ਵੇਹਦੀ ਸੀ ਅਸਮਾਨਾਂ ਨੂੰ ਅਸੀਂ ਰੱਬ ਵੀ ਦਿਲੋਂ ਭੁਲਾ ਲਿਆ ਓਹ ਢਲਦੇ ਸੂਰਜ ਬਦਲ ਗਈ ਖੌਰੇ ਕਿਹੜਾ ਰੁਤਬਾ ਪਾ ਲਿਆ ਮੈਂ ਭੁਲਿਆ ਆਪਣੇ ਆਪ ਨੂੰ ਓਹਨੇ ਕਿਹੜਾ ਪੀਰ ਧਿਆ ਲਿਆ ਲਹੂ ਰੁਕਿਆ ਮੇਰੀਆਂ ਨਬਜ਼ਾਂ ਦਾ ਓਹਨੇ ਬਾਹਾਂ ਵਿਚ ਚੂੜਾ ਪਾ ਲਿਆ ਚਿੱਟਾ ਕੱਫ਼ਣ ਮੇਰੀ ਅਰਥੀ ਤੇ ਓਨੇ ਸਿਰ ਤੇ ਬਾਗ਼ ਸਜ਼ਾ ਲਿਆ ਲਾਂਬੂ ਲੱਗਿਆ ਮੇਰੀਆਂ ਸਧਰਾਂ ਦਾ ਓਨੇ ਨੱਚ ਕੇ ਯਾਰ ਮਨਾਂ ਲਿਆ ਮੈਂ ਕੈਦ ਹੋਇਆ ਤਸਵੀਰਾਂ ਚ ਓਨੇ ਰੁਤਬਾ ਉੱਚਾ ਪਾ ਲਿਆ ਸਿੱਧੂਆਂ ਛੱਡ ਵਫ਼ਾ ਦੀ ਆਸ ਇੱਥੇ ਓਨੇ ਘਰ ਵੀ ਨਵਾਂ ਵਸਾ ਲਿਆ ਮੇਰੀ ਮੌਤ ਤੇ ਰੋਏ ਮੇਰੇ ਚਾਰ ਆਪਣੇ ਓਨੇ ਲਾਮ ਲਸ਼ਕਰ ਪਿੱਛੇ ਲਾ ਲਿਆ ਜਿਹੜੀ ਅੱਖਾਂ ਚ ਵੇਹਦਾ ਸੀ ਖੁਦਾ ਨੂੰ ਓਹਨਾ ਅੱਖਾਂ ਚ ਸੁਰਮਾ ਵੀ ਕਿਸੇ ਹੋਰ ਦੇ ਨਾਮ ਦਾ ਪਾ ਲਿਆ ਹੀਰ ਜਿਹੀਆਂ ਅੱਖਾਂ ਸੀ ਓਹਦੀ ਸੱਸੀ ਵਰਗਾ ਚਾਲ ਓਹਨੇ ਤੱਕਿਆ ਕਾਤਿਲ ਨੈਣਾਂ ਚੋਂ ਦਿਲ ਹੋ ਗਿਆ ਬੇਹਾਲ ਓਹਦਾ ਰੂਪ ਗੁਲਾਬੀ ਮਹਿਕਦਾ ਜਿਉਂ ਮਹਿਕਦੇ ਫਿਰਨ ਗੁਲਾਬ ਓਹ ਪੋਣ ਸੀ ਮਾਝੇ ਵਲ ਦੀ ਓਹਦੀਆਂ ਅਦਾਵਾਂ ਵਿਚ ਪੰਜ ਆਬ ਓਹਦੇ ਬਾਹੀ ਬੰਗਾਂ ਕੱਚ ਦੀਆਂ ਓਹਦੇ ਗਲ ਹੀਰਿਆਂ ਦਾ ਹਾਰ ਗਜ ਗਜ ਲੰਬੀਆਂ ਜ਼ੁਲਫ਼ਾਂ ਓਹਦੇ ਨੈਣ ਤਿੱਖੀ ਤਲਵਾਰ ਓਹਦੀ ਸੱਪਣੀ ਵਰਗੀ ਗੁੱਤ ਸੀ ਉਹ ਛੈਲ ਛਬੀਲੀ ਨਾਰ ਓਹਦੀਆਂ ਰਾਵੀ ਵਰਗੀਆਂ ਅੱਖੀਆਂ ਓਹਦੀ ਸਤਲੁਜ ਵਰਗੀ ਤੋਰ ਚੜਦੇ , ਦੀ,ਹਿੱਕ ਤੇ ਮੇਲਦੀ ਜਾਂਦੀ ਲਹਿੰਦੇ ਸੀਨੇ ਠਾਰ ਪਾਣੀ ਵਾਂਗ ਪਵਿੱਤਰ ਓਹਦਾ ਸ਼ਾਂਤਮਈ ਕਿਰਦਾਰ
Please log in to comment.