Kalam Kalam
Profile Image
J Singh
2 weeks ago

ਪਰਦੇਸ

ਕਈ ਸਾਲ ਹੋ ਗਏ ਪਰਦੇਸ ਵਿੱਚ ਰਹਿੰਦਿਆਂ ਨੂੰ ਪਤਾ ਨਹੀਂ ਲੱਗਾ ਕਦੋਂ ਇਨਾ ਟਾਈਮ ਬੀਤ ਗਿਆ ਚਲਦਿਆਂ ਚਲਦਿਆਂ ਕਿਸ ਮੋੜ ਤੇ ਆ ਕੇ ਜਿੰਦਗੀ ਖਲੋ ਗਈ ਇਨਾ ਸਮਾਂ ਕਿੱਥੇ ਬੀਤ ਗਿਆ ਕੁਛ ਪਤਾ ਨਹੀਂ ਲੱਗਾ ਪੁਰਾਣੇ ਵਕਤ ਦੀਆਂ ਗੱਲਾਂ ਨੂੰ ਤਾਜ਼ਾ ਕਰਦਾ ਹੋਇਆ ਜਸੀ ਸੋਚ ਹੀ ਰਿਹਾ ਸੀ ਕਿ ਪਿੱਛੋਂ ਆਵਾਜ਼ ਆਈ ਉਹ ਕੀ ਕਰੀ ਜਾਨਾ ਇੱਥੇ ਉਹ ਕੁਝ ਨਹੀਂ ਯਾਰਾ ਕਰਨਾ ਕੀ ਹੈ ਬਸ ਪੁਰਾਣੀਆਂ ਯਾਦਾਂ ਵਿੱਚ ਹੀ ਖੋਇਆ ਹੋਇਆ ਸੀ ਉਹ ਕਿਹੜੀਆਂ ਯਾਦਾਂ ਯਾਦਾਂ ਦੇ ਉਸ ਪੰਜਾਬ ਚ ਹੀ ਰਹਿ ਗਈਆਂ ਇਥੇ ਤੇ ਸਿਰਫ ਟਾਈਮ ਪਾਸ ਹੀ ਆ ਹੁਣ ਤੇ ਇਹੀ ਉਡੀਕ ਹੈ ਕਿ ਕੱਦ ਉਸ ਪਿਆਰੇ ਦਾ ਸੁਨੇਹਾ ਆਵੇ ਤੇ ਇਸ ਜਹਾਨ ਤੋਂ ਰੁਖਸਤ ਹੋ ਜਾਈਏ ਉਹ ਨਹੀਂ ਇਦਾਂ ਨਹੀਂ ਸੋਚੀਦਾ ਯਾਰਾ ਜਿੰਦਗੀ ਵੀ ਜਿਉਣ ਦਾ ਨਾਮ ਹੈ ਜਿੰਦਗੀ ਦੁੱਖਾਂ ਸੁੱਖਾਂ ਨਾਲ ਹੀ ਨਿਕਲਦੀ ਹੈ ਹੋਰ ਇਥੋਂ ਲੈ ਕੇ ਵੀ ਕੀ ਅਸੀਂ ਜਾਣਾ ਕਦੇ ਬੰਦੇ ਤੇ ਮਾੜਾ ਸਮਾਂ ਆ ਜਾਂਦਾ ਕਦੇ ਚੰਗਾ ਆ ਜਾਂਦਾ ਇਹ ਸਮੇਂ ਸਮੇਂ ਦੀ ਗੱਲ ਹੈ ਵੀਰੇ ਪਰ ਜਿਸ ਵਿੱਚ ਜਿਸ ਤਰ੍ਹਾਂ ਹੈਗਾ ਉਸ ਤਰਾਂ ਜੀਣਾ ਬੰਦੇ ਨੂੰ ਸਿੱਖਣਾ ਚਾਹੀਦਾ ਇਨੇ ਬੋਲ ਸੁਣਦਿਆਂ ਹੋਇਆਂ ਜੱਸੀ ਦਾ ਰੋਣ ਨਿਕਲ ਗਿਆ ਕਿਉਂ ਕਿ ਗੱਲ ਹੋ ਗਈ ਵੀਰ ਰੋਂਦਾ ਕਿਉਂ ਹ ਕੁਛ ਨਹੀਂ ਯਾਰਾ ਐਵੇਂ ਵਕਤ ਨੂੰ ਧੱਕੇ ਆ ਇਹਨਾਂ ਮੁਲਕਾਂ ਚ ਇਨਾ ਕੰਮ ਕੀਤਾ ਕਿਸ ਵਾਸਤੇ ਕੀਤਾ ਜੇ ਔਲਾਦ ਹੀ ਨਾ ਚੰਗੀ ਨਿਕਲੇ ਤਾਂ ਜੇ ਕੋਈ ਕਿਸੇ ਦੀ ਗੱਲ ਹੀ ਨਾ ਸੁਣੇ ਤਾਂ ਫਿਰ ਇਨਾ ਕੁਝ ਕਰਨ ਦਾ ਕੀ ਫਾਇਦਾ ਉਹ ਤੇ ਹੈ ਵੀਰੇ ਚਲ ਕੋਈ ਨਾ ਇਨਾ ਨਾ ਸੋਚ ਇਹ ਸੰਸਾਰ ਹੈ ਵੀਰ ਇਦਾਂ ਹੀ ਚੱਲਦਾ ਜੇ ਕੋਈ ਨਹੀਂ ਮੰਨਦਾ ਤਾਂ ਉਹਦੀ ਮਰਜੀ ਕਰ ਵੀ ਕੀ ਸਕਦੇ ਨਹੀਂ ਯਾਰਾ ਦੁੱਖ ਤੇ ਹੁੰਦਾ ਹੀ ਹੈ ਨਾ ਜੇ ਬੰਦੇ ਨੇ ਹੱਡ ਪਨਵੀ ਮਿਹਨਤ ਕੀਤੀ ਹੋਵੇ ਤਾਂ ਇਹ ਕਹੀ ਜਾਂਦੇ ਆ ਕਿ ਤੂੰ ਸਾਡੇ ਵਾਸਤੇ ਕੀਤਾ ਹ ਕੀ ਹੈ ਦੱਸੋ ਭਲਾ ਕੀ ਕਰ ਸਕਦੇ ਸੀ ਅਸੀਂ ਕੀ ਕਰਨ ਵਾਲਾ ਰਹਿ ਗਿਆ ਹ ਦੱਸ ਤੇ ਦੇਣ ਸਾਨੂੰ ਇੱਕ ਵਾਰੀ ਬਸ ਆਉਂਦੇ ਆ ਤੇ ਆਪਣੇ ਕਮਰਿਆਂ ਚ ਵੜ ਜਾਂਦੇ ਆ ਨਾ ਕਿਸੇ ਨੂੰ ਬੁਲਾਉਣਾ ਤੇ ਨਾ ਕਿਸੇ ਦਾ ਹਾਲ ਚਾਲ ਪੁੱਛਣਾ ਇਹ ਵੀ ਕੋਈ ਜ਼ਿੰਦਗੀ ਹੈ ਆਪਣੀ ਹੀ ਮਸਤੀ ਚ ਰਹਿਣਾ ਬੰਦੇ ਨੂੰ ਜਿੰਦਗੀ ਜੀਣ ਵਾਸਤੇ ਕਿਸੇ ਦੇ ਨਾਲ ਗੱਲਬਾਤ ਤੇ ਕਰਨੀ ਪੈਂਦੀ ਹੈ ਨਾ ਵੀਰ ਪਰ ਇੱਥੇ ਤਾਂ ਸਾਰਾ ਕੁਝ ਹੀ ਉਲਟਾ ਹੋਇਆ ਪਿਆ ਕੀ ਕੀਤਾ ਜਾਵੇ ਹੁਣ ਇਹਨਾਂ ਗੱਲਾਂ ਦਾ ਬਸ ਇਹੀ ਗੱਲਾਂ ਸੋਚਦਿਆਂ ਸੋਚਦਿਆਂ ਪੰਜਾਬ ਪਹੁੰਚ ਜਾਈਦਾ ਕਿ ਕਦੀ ਉਹ ਵੀ ਦਿਨ ਹੁੰਦੇ ਸੀ ਜਦੋਂ ਪਿੱਪਲਾਂ ਦੀਆਂ ਛਾਵਾਂ ਦੇ ਥੱਲੇ ਬਹਿ ਕੇ ਲੋਕੀ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਇਕ ਦੂਜੇ ਦਾ ਦੁੱਖ ਸੁੱਖ ਫਰੋਲ ਦੇ ਹੁੰਦੇ ਸੀ ਕੋਈ ਦੁੱਖ ਦੀ ਕਰਦਾ ਹੁੰਦਾ ਸੀ ਕੋਈ ਸੁੱਖ ਦੀ ਕਰਦਾ ਹੁੰਦਾ ਸੀ ਪਰ ਪਤਾ ਨਹੀਂ ਕਿਹੋ ਜਿਹਾ ਸਮਾਂ ਆ ਗਿਆ ਹ ਇੱਥੇ ਇੱਕ ਦੂਜੇ ਦੀ ਕੋਈ ਗੱਲ ਹੀ ਨਹੀਂ ਸੁਣਦਾ ਹੁਣ ਕੀਤਾ ਵੀ ਕੀ ਜਾ ਸਕਦਾ ਹੈ ਇਹ ਸਮਾਂ ਹੀ ਕਲਹਿਣਾ ਹ ਇਹ ਸਾਰੇ ਕੰਡੇ ਅਸੀਂ ਆਪ ਹੀ ਬੀਜੇ ਆ ਕਿਸੇ ਨੂੰ ਅਸੀਂ ਕੀ ਕਹਿਣਾ ਵੀਰ ਜੇ ਜੇ ਸਮਾਂ ਰਹਿੰਦਿਆਂ ਹੁੰਦਿਆਂ ਅਸੀਂ ਪਹਿਲਾਂ ਗੌਰ ਕੀਤੀ ਹੁੰਦੀ ਤਾਂ ਆਹ ਦਿਨ ਸਾਨੂੰ ਨਹੀਂ ਸੀ ਦੇਖਣਾ ਪੈਣਾ ਜਦੋਂ ਅਸੀਂ ਬੱਚਿਆਂ ਨੂੰ ਕਈ ਕਈ ਸਾਲ ਪੰਜਾਬ ਦੀ ਧਰਤੀ ਨਹੀ ਲੈ ਕੇ ਗਏ ਤਾਂ ਉਹ ਕਿੱਦਾਂ ਜੁੜਨਗੇ ਉਥੇ ਤੇ ਕਿੱਦਾਂ ਸਾਨੂੰ ਸਾਡੀ ਕੀਤੀ ਹੋਈ ਮਿਹਨਤ ਦਾ ਮੁੱਲ ਮੋੜਨਗੇ ਉਹਨਾਂ ਤੇ ਉਹੀ ਕਰਨਾ ਜਿਹੜਾ ਜਿਸ ਤਰ੍ਹਾਂ ਦੇ ਸਮਾਜ ਵਿੱਚੋਂ ਵਿਚਰਦੇ ਨੇ ਜੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੱਸ ਲੈਂਦੇ ਪੰਜਾਬ ਲੈ ਕੇ ਜਾਂਦੇ ਪੰਜਾਬ ਦੀਆਂ ਗੱਲਾਂ ਬਾਤਾਂ ਕਰਦੇ ਤਾਂ ਇਹ ਦਿਨ ਸਾਨੂੰ ਨਹੀਂ ਦੇਖਣੇ ਪੈਣੇ ਇੰਨੀਆਂ ਗੱਲਾਂ ਆਪਣੇ ਮਨ ਨਾਲ ਕਰਦਿਆਂ ਜੱਸੀ ਘਰ ਵੱਲ ਤੁਰ ਪਿਆ ਕਿ ਉਹਨੂੰ ਚੇਤਾ ਆ ਗਿਆ ਕਿ ਬੱਚਿਆਂ ਨੂੰ ਵੀ ਸਕੂਲ ਲੈਣ ਜਾਣਾ ਟਾਈਮ ਬਹੁਤ ਹੋ ਗਿਆ

Please log in to comment.