ਮੇਰੇ ਨਾਨਕੇ ਪਿੰਡ ਦੀ ਗੱਲ ਹੈ ਮਾਮੇ ਦੇ ਪਰਿਵਾਰ ਕੋਲ ਇਕ ਹੋਰ ਪਰਿਵਾਰ ਰਹਿੰਦਾ ਸੀ ਐਸ ਸੀ ਭਾਈਚਾਰੇ ਦਾ ਮੁਹਾਲਾ ਲਾ ਲਵੋ ਪਾਸਾ ਸੀ ਉਸ ਪਰਿਵਾਰ ਦੀ ਇੱਕ ਬਜ਼ੁਰਗ ਔਰਤ ਬਚਨੀ ਆਪਣੇ ਪਰਿਵਾਰ ਤੋਂ ਅਲੱਗ ਰਹਿੰਦੀ ਸੀ ਉਸਦਾ ਇੱਕ ਮੁੰਡਾ ਸੀ ਨੁੰਹ ਸੀ ਕੁੜੀ ਵਿਆਹੀ ਸੀ ਪੋਤਰੇ ਦੋਹਤੇ ਵਾਲੀ ਪਰ ਹੈ ਬੜੀ ਕੱਬੀ ਸੀ ਉਸਦੀ ਆਪਣੇ ਪਰਿਵਾਰ ਨਾਲ ਭੋਰਾ ਨਹੀਂ ਬਣੀ ਮੈਂ ਛੋਟਾ ਬਚਪਨ ਚ ਸੀ ਦਸ ਗਿਆਰਾਂ ਸਾਲ ਚ ਜਦੋਂ ਦੀ ਸੋਝੀ ਸੰਭਾਲੀ ਸੀ ਉਹ ਕਦੇ ਖੁਸ਼ ਨਹੀਂ ਦੇਖੀ ਇੱਕ ਕੁਦਰਤ ਵਲੋਂ ਰੰਗ ਕਾਲਾ ਪਤੰਗ ਵਰਗਾ ਤਿੱਖਾ ਸਰੀਰ ਚੁੱਸਤ ਫੁਰਤ ਸਿਰਫ ਆਪਣੀ ਕੁੜੀ ਨਾਲ ਵਰਤਦੀ ਦੇਖੀ ਹੈ ਹੋਰ ਕੋਈ ਰਿਸ਼ਤੇਦਾਰ ਨਹੀਂ ਉਸਦਾ ਆਉਂਦਾ ਕੋਲ ਦੇਖਿਆ ਸਾਡੇ ਨਾਨਕੇ ਪਰਿਵਾਰ ਦਾ ਉਸਦੇ ਪੁੱਤਰ ਨਾਲ ਚੰਗਾ ਵਰਤ ਵਰਤਾ ਸੀ ਦੁੱਖ ਸੁੱਖ ਚ ਸਾਂਝੇ ਹੁੰਦੇ ਜਦੋਂ ਮਾਤਾ ਨਾਲ ਜਾਂਦਾ ਮੇਰੀ ਮਾਤਾ ਮੈਨੂੰ ਵੀ ਕਹਿੰਦੀ ਜੇ ਗਲੀ ਚ ਬਚਨੀ ਬਜ਼ੁਰਗ ਮਿਲ਼ ਜਾਦੀ ਨਾਨੀ ਕਹਿ ਪੈਰੀਂ ਹੱਥ ਲਾਉਣ ਨੂੰ ਆਪ ਵੀ ਲਾਉਂਦੀ ਉਹ ਆਸ਼ੀਰਵਾਦ ਦਿੰਦੀ ਮੈਨੂੰ ਵੀ ਪਲ ਖੁਸ਼ ਨਹੀਂ ਦੇਖੀ ਕਦੇ ਹੱਸਦੀ ਗੁਆਂਢ ਚ ਉਸਦੀ ਭੋਰਾ ਨਾ ਬਣਦੀ ਸੁਭਾਅ ਵਾਲਾ ਗਰਭ ਤਿੱਖਾ ਸੀ ਉਹ ਕਿਸੇ ਨੂੰ ਬੁਲਾਉਂਦੀ ਵੀ ਨਹੀਂ ਸੀ ਹਰ ਸਮੇਂ ਅਖੜੀ ਰਹਿੰਦੀ ਕੋੜ ਸੁਭਾਅ ਚ ਬੱਚੇ ਉਸਨੂੰ ਜਾਣ ਬੁੱਝ ਬਹੁਤ ਛੇੜਦੇ ਤਾਂਕਿ ਉਹ ਗਾਲਾਂ ਕੱਢੇ ਖਿਜੇ ਜਦੋਂ ਮੈਂ ਰਹਿਣ ਜਾਂਦਾ ਨਾਨਕੇ ਉਸਦੇ ਪੋਤਰਿਆਂ ਨਾਲ ਮਿਲ ਮੈਂ ਵੀ ਨਾਨੀ ਕਹਿ ਕਾਲੋ ਨਾਨੀ ਅੱਗ ਚ ਸੜੀ ਨਾਨੀ ਕਹਿ ਛੇੜਦਾ ਉਹ ਮੇਰੇ ਮਾਮੇ ਤੋਂ ਛਿਤਰ ਵੀ ਫੇਰਾ ਦਿੰਦੀ ਨਾਲੇ ਆਪ ਬਹੁਤ ਭੈੜੀਆਂ ਗਾਲਾਂ ਦਿੰਦੀ ਆਪਣੇ ਪੋਤਰਿਆਂ ਨੂੰ ਵੀ ਉਸਦੇ ਪੋਤਰੇ ਬਹੁਤ ਛੇੜ ਖਾਨੀ ਕਰਦੇ ਪਿਆਰ ਚ ਗਾਲਾਂ ਦੇ ਆਦੀ ਹੋ ਗਾਏ ਸੀ ਬਚਨੀ ਨਾਨੀ ਦੇ ਜਦੋਂ ਮੇਰੀ ਮਾਤਾ ਮਿਲਦੀ ਨਾਨੀ ਨੂੰ ਉਸਤੋਂ ਵੀ ਮੈਨੂੰ ਛਿਤਰ ਪਵਾ ਦਿੰਦੀ ਪਤਾ ਨਹੀਂ ਦਿਲੋਂ ਗਾਲਾਂ ਕੱਢਦੀ ਸੀ ਜਾਂ ਉਪਰੋਂ ਕਦੇ ਉਸਦੀ ਗਾਲ ਨੇ ਨੁਕਸਾਨ ਨਹੀਂ ਕੀਤਾ ਹਰ ਸਮੇਂ ਖਿਜੀ ਰਹਿਣ ਕਰਕੇ ਉਸਨੂੰ ਜਾਣਬੁੱਝ ਖਿਜਾ ਦਿੰਦੇ ਸੀ ਪਰ ਬਚਨੀ ਮਾਤਾ ਮਿਹਨਤੀ ਬਹੁਤ ਸੀ ਉਨਾਂ ਸਮਿਆਂ ਚ ਘਰ ਵੀ ਕੱਚੇ ਗਰੀਬ ਆਮ ਬੰਦੇ ਦੇ ਜਿੰਮੀਦਾਰ ਅਮੀਰ ਦੇ ਅੱਧ ਕੱਚੇ ਪੱਕੇ ਘਰਾਂ ਦੇ ਵੇਹੜੇ ਕੱਚੇ ਸੀ ਤਕਰੀਬਨ ਨਾ ਲੈਟਰਿੰਗਾ ਸੀ ਨਹਾਉਣ ਨੂੰ ਬਾਥਰੂਮ ਵੀ ਕਪੜੇ ਦਾ ਪੜਦਾ ਮੰਜਿਆਂ ਦਾ ਪੜਦਾ ਹੁੰਦਾ ਆਮ ਗਰੀਬ ਘਰਾਂ ਚ ਚਾਰ ਪੈਸੇ ਵਾਲਿਆਂ ਦਾ ਵਧੀਆ ਸੀ ਪਰ ਲੈਟਰਿੰਗ ਤਾਂ ਮਸਾਂ ਕਿਸੇ ਦੇ ਹੋਵੇ ਖੂਹ ਪੁੱਟ ਬਣਾਈ ਬਚਨੀ ਨਾਨੀ ਮਿੱਟੀ ਨਾਲ ਵੇਹੜੇ ਲਿੱਪਣ ਚ ਮਾਸਟਰ ਸੀ ਪਾਥੀਆਂ ਪੱਥਣ ਚ ਪਾਥੀਆਂ ਦੀ ਚੇਟ ਗੁਹਾਰੀ ਲਾਉਣ ਉਸਨੂੰ ਗੋਹੇ ਨਾਲ ਪਲਾਸਤਰ ਕਰਨ ਚ ਬਹੁਤ ਤੇਜ਼ ਤੇ ਮਾਹਰ ਸੀ ਤਕਰੀਬਨ ਪਿੰਡ ਦੇ ਜ਼ਿੰਮੀਂਦਾਰ ਘਰਾਂ ਚ ਪਾਥੀਆਂ ਪੱਥ ਦੀ ਗੁਹਾਰੀ ਚੇਟ ਵੇਹੜੇ ਬਚਨੀ ਨਾਨੀ ਲਿੱਪ ਦੀ ਉਸਦੀ ਮਿਹਨਤ ਵੀ ਮਿਲਦੀ ਬਚਨੀ ਨਾਨੀ ਸਵੇਰੇ ਜਲਦੀ ਆਪਣੇ ਗਲੀ ਨਾਲ ਲੱਗਦੇ ਕਮਰੇ ਚੋਂ ਨਿਕਲਦੀ ਉਸ ਕਮਰੇ ਚ ਨਾ ਬਾਥਰੂਮ ਸੀ ਨਾ ਰਸੋਈ ਬਸ ਅੰਦਰ ਹੀ ਨੁਹਾਂ ਲੈਂਦੀ ਕੰਮ ਤੇ ਨਿਕਲ ਜਾਦੀ ਰੋਟੀ ਚਾਹ ਜਿੰਨਾ ਦੇ ਕੰਮ ਕਰਨਾ ਉੱਥੇ ਖਾਂਦੀ ਸੀ ਉਸਨੇ ਕਦੇ ਆਪਣੇ ਪਰਿਵਾਰ ਤੋਂ ਕੀ ਕਿਸੇ ਗੁਆਂਢੀ ਤੋਂ ਪਾਣੀ ਨਹੀਂ ਮੰਗਿਆ ਸੀ ਆਕੜ ਬਹੁਤ ਸੀ ਉਸ ਚ ਪਰ ਬਚਨੀ ਨਾਨੀ ਦਸ ਪੰਦਰਾਂ ਵੀਹ ਦਿਨ ਬਾਅਦ ਨਵਾਂ ਘੜਾ ਲੈਂਦੀ ਸੀ ਕਦੇ ਘੜਾ ਬਾਹਰ ਸੁੱਟ ਦੀ ਕਿਸੇ ਨੇ ਨਹੀਂ ਦੇਖੀ ਸੀ ਸੱਭ ਨੂੰ ਇਹ ਸੀ ਜੇੜਾ ਕੁਝ ਕੰਮ ਕਰਕੇ ਖੱਟਦੀ ਹੈ ਘੜੇ ਚ ਪਾ ਦਿੰਦੀ ਖਾਣ ਪੀਣ ਦਾ ਖਰਚ ਤਾਂ ਹੈ ਨਹੀਂ ਸੂਟ ਵੀ ਲੋਕ ਸਵਾ ਦਿੰਦੇ ਜਿੰਮੀਦਾਰ ਗੁੜ ਕਣਕ ਚੋਲ ਮੱਕੀ ਵੀ ਦਿੰਦੈ ਸੀ ਫਸਲ ਆਉਣ ਦੇ ਹਿਸਾਬ ਨਾਲ ਸੱਭ ਨੂੰ ਇਹ ਸੀ ਬੁੱਢੀ ਪੈਸਿਆਂ ਦੇ ਗਹਿਣੇ ਬਣਾਉਂਦੀ ਹੈ ਪੈਸੇ ਘੜਿਆ ਚ ਰੱਖਦੀ ਹੈ ਕਣਕ ਮੱਕੀ ਗੁੜ ਵੇਚ ਪੈਸੇ ਘੜਿਆ ਚ ਰੱਖਦੀ ਹੈ ਉਸਦਾ ਕਮਰਾ ਸਦਾ ਬੰਦ ਰਹਿੰਦਾ ਜਦੋਂ ਸਵੇਰੇ ਘਰੋਂ ਨਿਕਲਦੀ ਤਾਲਾ ਲਾਕੇ ਜਾਂਦੀ ਜਦੋਂ ਮੂੰਹ ਹਨੇਰੇ ਘਰ ਆਉਂਦੀ ਨਾਲ ਲਗਦੇ ਖੂਹ ਚੋਂ ਬਾਲਟੀਆਂ ਪਾਣੀ ਭਰ ਕਮਰੇ ਦਾ ਦਰਵਾਜਾ ਅੰਦਰੋਂ ਬੰਦ ਮੈਂ ਚਿਣੇ ਘੜੇ ਇੱਕ ਦੂਜੇ ਦੇ ਉਪਰ ਦੇਖੇ ਸੀ ਕਾਈ ਵਾਰੀ ਗਲਾਂ ਵੀ ਕਰਦੇ ਆਪਸੀ ਮਿਤ੍ਰ ਕਿ ਜਦੋਂ ਬੁਢੀ ਮਰੂ ਬੰਦ ਮਾਮਾ ਸੱਭ ਤੋਂ ਅਮੀਰ ਹੋਵੇਗਾ ਸਾਲ ਚ ਬਚਨੀ ਨਾਨੀ ਇਕ ਦੋ ਵਾਰ ਆਪਣੀ ਕੁੜੀ ਕੋਲ ਜਾਦੀ ਜਾ ਕੁੜੀ ਮਿਲਣ ਆਉਂਦੀ ਉਹ ਕਹਿੰਦੀ ਵੀ ਸੀ ਕੁੜੀ ਕਿ ਤੈਨੂੰ ਭਰਜਾਈ ਭਰਾ ਰੋਟੀ ਦੇਣਗੇ ਕੰਮ ਛੱਡ ਦੇ ਪਰ ਨਹੀਂ ਮੰਨਦੀ ਸੀ ਕੁੜੀ ਕਹਿਣੋਂ ਹੱਟ ਗਾਈ ਆਪਣੇ ਭਾਈ ਨਾਲ ਵਰਤਦੀ ਪਿੰਡ ਚ ਵੀ ਘੜਿਆ ਦੀਆਂ ਗਲਾਂ ਹੁੰਦੀਆਂ ਬਚਨੀ ਨੇ ਮਾਇਆ ਨਾਲ ਘੜੇ ਭਰਤੇ ਬੰਤ ਉਸਦਾ ਮੁੰਡਾ ਵਰਤੂ ਬੁੱਢੀ ਮਰੇ ਤੋਂ ਬਾਅਦ ਇਸੇ ਤਰਾਂ ਸਾਲ ਬੀਤ ਦੇ ਗਾਏ ਮੈਂ ਵੀ ਜਵਾਨ ਹੋ ਗਿਆ ਪਰ ਉਸ ਬਜ਼ੁਰਗ ਦੀ ਆਦਤ ਉਹੀ ਸੀ ਬੰਦ ਦਰਵਾਜਾ ਕੰਮ ਤੇ ਜਾਣਾ ਸਵੇਰੇ ਪਰ ਬੱਚੇ ਜਾਣੀ ਅਸੀਂ ਛੇੜਛਾੜ ਕਰਨ ਤੋਂ ਹੱਟ ਗਾਏ ਵੱਡੇ ਹੋ ਗਾਏ ਪਰ ਜਦੋਂ ਬੁੱਢੀ ਆਪਣੇ ਪੋਤਰਿਆਂ ਤੇ ਪੁੱਤ ਨਾਲ ਲੜਦੀ ਇਹ ਜ਼ਰੂਰ ਕਹਿੰਦੀ ਤੁਹਾਨੂੰ ਗੰਦ ਗੂੰਹ ਦੇਵਾਂਗੀ ਮਰੇ ਤੋਂ ਬਾਅਦ ਮੇਰੇ ਮਰਨ ਤੋ ਬਾਅਦ ਗੂੰਹ ਜਾਣੀ ਗੰਦ ਮਿਲੂ ਸਮਾਂ ਬੀਤਿਆ ਬਜ਼ੁਰਗ ਨਾਨੀ ਬਿਰਧ ਹੋ ਗਾਈ ਮੰਜੇ ਤੇ ਲੇਟ ਗਾਈ ਬੰਤ ਮਾਮਾ ਤੇ ਮਾਮੀ ਉਸਦਾ ਪਰਿਵਾਰ ਉਸਦੀ ਸੇਵਾ ਕਰਨ ਲਗਿਆ ਦਵਾਈ ਬੂਟੀ ਕਰਵਾਉਂਦਾ ਪਰ ਐਨੀ ਕੋੜ ਸੀ ਸੇਵਾ ਕਰਦਿਆਂ ਨੂੰ ਗਾਲ਼ਾਂ ਕੱਢਦੀ ਆਪਣੇ ਕਿਸੇ ਸਮਾਨ ਨੂੰ ਹੱਥ ਲਾਉਣ ਨਾ ਦਿੰਦੀ ਘੜਿਆ ਵੱਲ ਤਾਂ ਦੇਖਣ ਨਾ ਦਿੰਦੀ ਅਖੀਰ ਸਮੇਂ ਚ ਕੁਝ ਦਿਨ ਉਸਦਾ ਪਰਿਵਾਰ ਉਸਦਾ ਗੰਦਾ ਵੀ ਸਾਫ ਕਰਦਾ ਰਹਿਆ ਬਿਨਾਂ ਲਾਲਚ ਲੱਖ ਗਾਲਾਂ ਕੱਢਦੀ ਸੀ ਇੱਕ ਦਿਨ ਸਰੀਰ ਛੱਡ ਗਾਈ ਨਾਨੀ ਉਸਦੇ ਪਰਿਵਾਰ ਨੇ ਆਤੰਮ ਰਸਮਾਂ ਪੂਰੀਆਂ ਕੀਤੀਆਂ ਪਾਠ ਦਾ ਭੋਗ ਪੂਰੀ ਸ਼ਾਨ ਨਾਲ ਪਾਇਆ ਵਧੀਆ ਖਰਚ ਕਰਿਆ ਉਸਦੇ ਕਮਰੇ ਦੀ ਸਫਾਈ ਕੀਤੀ ਪਰ ਘੜਿਆ ਦਾ ਰਹਿਸ ਬਣਿਆ ਰਹਿਆ ਪੰਦਰਾਂ ਵੀਹ ਘੜੇ ਉਪਰ ਦੀ ਉਪਰ ਰੱਖੇ ਮਿੱਟੀ ਨਾਲ ਨਾਲ ਮੂੰਹ ਬੰਦ ਕਰੇ ਤਕਰੀਬਨ ਸਾਰੇ ਮੁਹਾਲੇ ਨੇ ਦੇਖੇ ਕਹੇ ਕੁਝ ਕੋਈ ਨਾ ਮਹੀਨਾ ਦੋ ਮਹੀਨਾ ਬੀਤ ਗਿਆ ਨਾਨੀ ਮਰਨ ਤੋਂ ਉਸਦੀ ਕੁੜੀ ਤੇ ਨਾਨੀ ਦੀ ਪੋਤਰੀ ਇੱਕ ਪੋਤਰਾ ਸਾਡੇ ਨਾਨਕੇ ਘਰ ਬੈਠੇ ਕੁਦਰਤੀ ਘੜਿਆ ਦੀ ਗੱਲ ਚਲ ਪਾਈ ਪਿੰਡ ਚ ਵੀ ਚਲਦੀ ਸੱਭ ਕਹਿ ਰਹੇ ਸੀ ਬੰਤ ਨਾਨੀ ਦਾ ਪਰਿਵਾਰ ਤਾ ਚੰਗੇ ਪੈਸੇ ਬਣਾ ਗਿਆ ਗਹਿਣੇ ਵੀ ਹੋਣਗੇ ਇਸੇ ਕਰਕੇ ਫੁਲ ਖਰਚ ਕਰਿਆ ਬੁਢੀ ਦੇ ਭੋਗ ਤੇ ਹੁਣ ਗੁੰਮ ਹੋ ਗਾਏ ਇਸੇ ਕਰਕੇ ਮੇਰੇ ਮਾਮੇ ਦੀ ਕੁੜੀ ਵਿਆਹੀ ਆਈ ਸੀ ਉਸਨੇ ਹੱਸਦੀ ਦੀ ਨੇ ਘੜਿਆ ਬਾਰੇ ਪੁੱਛਿਆ ਕੁਝ ਨਿਕਲਿਆ ਵੀ ਕਿ ਨਹੀਂ ਪਿੰਡ ਚ ਚਰਚੇ ਨੇ ਨਾਨੀ ਦੀ ਕੁੜੀ ਪੋਤਰੀ ਜਵਾਨ ਸੀ ਉਹ ਪਹਿਲਾਂ ਹਸੀਆ ਫੇਰ ਕਹਿਣ ਲੱਗੀਆਂ ਭਾਈ ਘੜਿਆ ਚ ਦਸਾ ਕੀ ਨਿਕਲਿਆ ਸਾਰੇ ਘੜੇ ਜਦੋਂ ਤੋੜੇ ਮੂੰਹ ਖੋਲੇ ਘੜਿਆ ਚ ਅਖ਼ਬਾਰ ਕਾਗਜ਼ਾਂ ਲਿਫਾਫਿਆਂ ਚ ਲੇਵਟਿਆ ਗੂੰਹ ਨਿਕਲਿਆ ਸਾਰੇ ਘੜੇ ਗੂੰਹ ਨਾਲ ਭਰੇ ਸੀ ਬੁੱਢੀ ਕਮਰੇ ਚ ਹਗ ਅੰਦਰੇ ਕਾਗਜ ਲਿਫਾਫੇ ਚ ਗੂੰਹ ਵਲੇਟ ਘੜਿਆ ਚ ਭਰੀ ਗਾਈ ਇਹ ਗਲ ਪਿੰਡ ਚ ਫੈਲ ਗਾਈ ਹਲਾ ਲਲਾ ਹੋ ਗਾਈ ਸੱਭ ਕਹਿਣ ਬੁੱਢੀ ਕਹਿੰਦੀ ਸੀ ਮਰੇ ਤੇ ਮੇਰੇ ਗੂੰਹ ਲੈ ਲੈਣਾ ਉਹੀ ਹੋਇਆ ਪਰ ਉਸਦੀ ਕਮਾਈ ਗਾਈ ਕਿੱਥੇ ਇਹ ਭੇਦ ਨਿਕਲਿਆ ਬਜ਼ੁਰਗ ਨਾਨੀ ਸਾਰੀ ਕਮਾਈ ਸਮੇਂ ਸਿਰ ਆਪਣੀ ਕੁੜੀ ਨੂੰ ਦੇ ਆਉਂਦੀ ਜਾਂ ਕੁੜੀ ਸਮੇਂ ਸਿਰ ਆ ਲੈਕੇ ਨਿਕਲ ਜਾਂਦੀ ਇਸੇ ਕਰਕੇ ਉਹ ਆਪਣੀ ਮਾਂ ਨੂੰ ਆਪਣੇ ਭਾਈ ਨਾਲ ਮਿਲਾ ਕੇ ਰਾਜ਼ੀ ਨਹੀਂ ਸੀ ਫੇਰ ਬੁੱਢੀ ਨੇ ਕਮਾਈ ਕਿਵੇਂ ਕਰਨੀ ਸੀ
Please log in to comment.