ਮੈਂ ਇੱਕ ਦਿਨ ਕਿਸੇ ਮਰਗ ਦੇ ਭੋਗ ਤੇ ਗਿਆ ਰਾਗੀ ਸਿੰਘ ਬੜਾ ਵਧੀਆ ਕੀਰਤਨ ਕਰ ਰਹੇ ਸੀ ਥੋੜੇ ਸਮੇਂ ਬਾਅਦ ਓਹਨਾਂ ਨੇ ਕਥਾ ਕਰਨੀਂ ਸ਼ੁਰੂ ਕਰ ਦਿੱਤੀ ਤੇ ਟੌਪਿਕ ਸੀ ਮਾਂ ਦੀ ਸਿੱਖਿਆ ਕਿਉਕਿ ਭੋਗ ਵੀ ਕਿਸੇ ਔਰਤ ਦਾ ਹੀ ਸੀ ਰਾਗੀ ਸਿੰਘ ਨੇ ਕਥਾ ਦੁਰਾਨ ਇੱਕ ਸਾਖੀ ਸੁਣਾਈ ਮੈਨੂੰ ਨਹੀਂ ਪਤਾ ਇਹ ਸੱਚੀ ਹੈ ਜਾਂ ਓਹਨਾਂ ਨੇ ਆਪਣੇਂ ਕੋਲੋਂ ਘੜੀ ਪਰ ਮੈਨੂੰ ਬਹੁਤ ਵਧੀਆ ਲੱਗੀ :- ਕਹਿੰਦੇ ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਅੰਦਰ ਘੇਰਾ ਪਾਕੇ ਨਜਰਬੰਦ ਕੀਤਾ ਹੋਇਆ ਸੀ ਤਾਂ ਅੰਦਰ ਬਹੁਤ ਸਾਰੇ ਸਿੰਘਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਘੋੜੇ ਵੀ ਸਨ ਤੇ ਓਹਨਾਂ ਵਿੱਚ ਇੱਕ ਸਿੰਘ ਸੀ ਦੀਨਾ ਸਿੰਘ ਦੀਨਾਂ ਸਿੰਘ ਗੁਰੂ ਸਾਹਿਬ ਦੇ ਘੋੜਿਆਂ ਦੀ ਸੇਵਾ ਸੰਭਾਲ ਕਰਦਾ ਸੀ ਸਾਰਾ ਦਿਨ ਸੇਵਾ ਚ ਹੀ ਮਸਤ ਰਹਿੰਦਾ ਨਾਂ ਕਿਸੇ ਨਾਲ ਬਹੁਤਾ ਬੋਲਦਾ ਨਾਂ ਹੱਸਦਾ ਸਿੰਘਾਂ ਨੇ ਇੱਕ ਦਿਨ ਗੁਰੂ ਸਾਹਿਬ ਨੂੰ ਦੱਸਿਆ ਕਿ ਜੀ ਦੀਨਾਂ ਹੱਸਦਾ ਹੀ ਨਹੀਂ ਅਸੀਂ ਬਹੁਤ ਵਿਅੰਗ ਵੀ ਕਰਦੇ ਆਂ ਪਰ ਇਹ ਨੀਂ ਹੱਸਦਾ ਤੁਸੀਂ ਪੁੱਛੋ ਕਿਸੇ ਅੰਦਰੂਨੀ ਤਕਲੀਫ ਚ ਨਾਂ ਹੋਵੇ ਜਦ ਗੁਰੂ ਸਾਹਿਬ ਜੀ ਨੇ ਪੁੱਛਿਆ ਤਾਂ ਦੀਨਾਂ ਕਹਿੰਦਾ ਜੀ ਨਹੀਂ ਕੋਈ ਤਕਲੀਫ ਨਹੀਂ ਮੈਨੂੰ ਤਾਂ ਮੇਰੀ ਮਾਂ ਨੇ ਸਿੱਖਿਆ ਦਿੱਤੀ ਹੈ ਕਿ ਐਵੇਂ ਨੀਂ ਫਾਲਤੂ ਹੱਸੀ ਜਾਣਾਂ ਹੱਸਣਾਂ ਸਿਰਫ ਓਦੋਂ ਆਂ ਜਦ ਸੇਵਾ ਤਾਂ ਤੂੰ ਕਰੇਂ ਤੇ ਨਾਂ ਕਿਸੇ ਹੋਰ ਦਾ ਹੋਵੇ -- ਗੁਰੂ ਜੀ ਸੁਣਕੇ ਕਹਿੰਦੇ ਦੀਨਾਂ ਸਿੰਘ ਤੁਹਾਡੀ ਮਾਤਾ ਦੀ ਸਿੱਖਿਆ ਤਾਂ ਬੜੀ ਕਮਾਲ ਦੀ ਆ ਕੁੱਝ ਦਿਨਾਂ ਬਾਅਦ ਗੁਰੂ ਸਾਹਿਬ ਜੀ ਦਾ ਇੱਕ ਘੋੜਾ ਮਰ ਗਿਆ ਤਾਂ ਦੀਨਾ ਸਾਰੀ ਰਾਤ ਕਬਰ ਪੱਟੀ ਗਿਆ ਜਦ ਸਵੇਰ ਹੋਈ ਤਾਂ ਮੂੰਹ ਹੱਥ ਧੋਣ ਚਲੇ ਗਿਆ ਤਾਂ ਇੰਨੇ ਨੂੰ ਦੋ ਸਿੰਘ ਲੰਘੇ ਤਾਂ ਕੁੱਝ ਮਿੱਟੀ ਕਬਰ ਚ ਡਿੱਗ ਪਈ ਓਹਨਾਂ ਚੋਂ ਇੱਕ ਕਹਿੰਦਾ ਯਾਰ ਦੀਨਾ ਵਿਚਾਰਾ ਸਾਰੀ ਰਾਤ ਦਾ ਲੱਗਿਆ ਹੋਇਆ ਤੇ ਆਪਾਂ ਮਿੱਟੀ ਵਿੱਚ ਸੁੱਟ ਦਿੱਤੀ ਚੱਲ ਆ ਆਪਾਂ ਕੱਢ ਦਿੰਨੇ ਆਂ ਤੇ ਓਹ ਕਬਰ ਚ ਵੜ ਮਿੱਟੀ ਕੱਢਣ ਲੱਗੇ ਇੰਨੇ ਨੂੰ ਗੁਰੂ ਗੋਬਿੰਦ ਸਿੰਘ ਜੀ ਆ ਗਏ ਤੇ ਪੁੱਛਣ ਲੱਗੇ ਸਿੰਘੋ ਕੀ ਕਰ ਰਹੇ ਹੋ ਤਾਂ ਓਹ ਕਹਿੰਦੇ ਜੀ ਇੱਕ ਘੋੜਾ ਪੂਰਾ ਹੋ ਗਿਆ ਓਹਦੇ ਵਾਸਤੇ ਕਬਰ ਪੱਟ ਰਹੇ ਹਾਂ ਤਾਂ ਦੂਜੇ ਪਾਸਿਓ ਦੀਨਾ ਉੱਚੀ ਉੱਚੀ ਹੱਸਦਾ ਆਵੇ .............. ਗੁਰੂ ਸਾਹਿਬ ਜੀ ਸਮਝ ਗਏ ਕਿ ਦੀਨੇ ਦੀ ਮਾਂ ਨੇ ਜੋ ਸਿੱਖਿਆ ਦਿੱਤੀ ਸੀ ਅੱਜ ਕੰਮ ਆ ਗਈ ਰਘਵੀਰ ਸਿੰਘ ਲੁਹਾਰਾ
Please log in to comment.