Kalam Kalam
p
Palakpreet
1 day ago

ਰਿਸ਼ਤਾ ਮਾਂ ਦਾ

ਰਿਸ਼ਤੇ, ਕੀ ਹਨ ਸਿਰਫ਼ ਦੋ ਜਾਣਿਆ ਦਾ ਮੇਲ ਤੁਹਾਡਾ ਕੀ ਜਵਾਬ ਹੋਵੇਗਾ ਹਾ ਜਾਂ ਨਾ ਮੇਰਾ ਤਾ ਜਵਾਬ ਨਹੀਂ ਹੈ ਕਿਉਂਕਿ ਰਿਸ਼ਤੇ ਮੇਲ਼ ਨਹੀਂ ਬਲਕਿ ਪਿਆਰ ਮੁਹੱਬਤ ਰੂਹਾਂ ਰੂਹਾਂ ਦੇ ਮੇਲ ਹਨ। ਕੁਝ ਲੋਕ ਇਸ ਨੂੰ ਆਪਣੇ ਪਿਆਰ ਦੇ ਨਾਲ ਦਿਲੋਂ ਨਿਭਾਉਂਦੇ ਹਨ। ਪਰ ਕੁਝ ਉੱਤੋਂ ਉੱਤੋਂ ਦਿਖਾਵਾ ਕਰਦੇ ਹਨ। ਸਭ ਤੋਂ ਵਧੀਆ ਤੇ ਪਿਆਰਾ ਰਿਸ਼ਤਾ ਮਾਂ ਦਾ ਹੁੰਦਾ ਹੈ ਕਿਉਂਕਿ ਇਸ ਰਿਸ਼ਤੇ ਚ ਰੂਹ ਹੁੰਦੀ ਹੈ ਉਹ ਰੂਹ ਜੋ ਕਦੀ ਵੀ ਆਪਣੀ ਔਲਾਦ ਦਾ ਮਾੜਾ ਨਹੀਂ ਸੋਚਦੀ ਹੈ ਮਾਂ ਦੇ ਰਿਸ਼ਤੇ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਦੇ ਰਿਸ਼ਤੇ ਨੂੰ ਦੁਨੀਆ ਦੀ ਠੰਡੀ ਛਾਂ ਦਾ ਰਿਸ਼ਤਾ ਵੀ ਕਿਹਾ ਜਾਂਦਾ ਹੈ। ਕਿਉਂਕਿ ਇਸ ਰਿਸ਼ਤੇ ਵਿੱਚ ਨਾ ਕੋਈ ਖੋੜ ਨਾ ਹੀ ਦਿਲ ਵਿੱਚ ਚੋਰ ਤੇ ਨਾ ਹੀ ਗੱਲਾਂ ਚ ਝੂਠੀ ਭੋਰ । ਇਸ ਰਿਸ਼ਤਾ ਗੁੱਸਾ ,ਨਰਾਜ਼ਗੀ ਸਭ ਤੋਂ ਹੱਟ ਕੇ ਹੈ। ਮਾਂ ਹਮੇਸ਼ਾ ਚਾਹੁੰਦੀ ਹੈ ਕਿ ਉਸ ਦੀ ਔਲਾਦ ਦੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਮੁਸ਼ਕਲ ਨਾ ਆਵੇ । ਮਾਂ ਦੇ ਨਾਲ ਭਾਵੇਂ ਅਸੀਂ ਜਿਨ੍ਹਾਂ ਮਰਜ਼ੀ ਲੜ ਲਈਏ ਫਿਰ ਵੀ ਉਹ ਸਾਨੂੰ ਆਪਣੇ ਪਿਆਰ ਨਾਲ ਮਨਾਂ ਹੀ ਲੈਂਦੀ ਹੈ । ਮਾਂ ਦਾ ਰਿਸ਼ਤਾ ਇੱਕ ਰੱਬ ਦਾ ਫ਼ਰਿਸ਼ਤਾ ਹੈ । ਮਾਂ ਬਣਨ ਲਈ ਇਸਤਰੀਆਂ ਰੱਬ ਦੇ ਕੋਲ ਕਈ ਸੁੱਖਾਂ ਸੁੱਖਦੀਆਂ ਹਨ । ਜਦੋਂ ਇੱਕ ਔਰਤ ਜ਼ਿੰਦਗੀ ਦੇ ਵਿੱਚ ਮਾਂ ਨਹੀਂ ਬਣ ਸਕਦੀ ਤਾਂ ਉਹ ਔਰਤ ਇੱਕ ਔਰਤ ਨਹੀਂ ਬਲਕਿ ਮਿੱਟੀ ਦਾ ਪੁਤਲਾ ਬਣ ਜਾਂਦੀ ਹੈ ।ਤਾ ਲੋਕ ਉਸ ਨੂੰ ਜਿਉਂਦੇ ਜੀਅ ਵੀ ਮਾਰ ਦਿੰਦੇ ਹਨ । ਕੋਈ ਉਸ ਨੂੰ ਬਾਝਣ ਤੇ ਕੋਈ ਬਲਛਣੀ ਆਖਦਾ ਹੈ । ਇੱਥੋਂ ਤਕ ਕਿ ਕੁਝ ਲੋਕ ਤਾਂ ਆਪਣੇ ਪੁੱਤਰ ਦਾ ਦੂਜਾ ਵਿਆਹ ਵੀ ਕਰਦੇ ਹਨ । ਕਈ ਵਾਰ ਤਾਂ ਲੋਕ ਕਿਸੇ ਦੀ ਔਲਾਦ ਵੀ ਮੁੱਲ ਲੈ ਲੈਦੇ ਹਨ । ਕੀ ਕਰ ਸਕਦੇ ਹਾਂ; ਰੱਬ ਨੇ ਮਾਂ ਦੇ ਰਿਸ਼ਤੇ ਦੀ ਕਹਾਣੀ ਹੀ ਐਨੀ ਗਜ਼ਬ ਪਾਈ ਹੈ । ਮਾਂ ਦਾ ਸੁੱਕਰ ਗੁਜ਼ਾਰ ਕੋਈ ਵੀ ਨਹੀਂ ਹੋ ਸਕਦਾ । ਮਾਂ ਦੇ ਨਾਲ ਅਸੀਂ ਆਪਣੇ ਦੁੱਖ ~ਸੁੱਖ ਸਾਂਝੇ ਕਰ ਸਕਦੇ ਹਾਂ । ਭਾਵੇਂ ਔਲਾਦ ਜਿੰਨੀ ਮਰਜ਼ੀ ਕੌੜੀ ਹੋਵੇ ਪਰ ਮਾਂ ਕਦੀ ਵੀ ਆਪਣੇ ਬੱਚੇ ਨੂੰ ਬਦੁਵਾ ਨਹੀਂ ਦਿੰਦੀ ਹੈ। ਮਾਂ ਦੇ ਰਿਸ਼ਤੇ ਬਾਝੋਂ ਤਾਂ ਜੱਗ ਹੀ ਸੂੰਨਾ ।ਮਾਂ ਦੇ ਨਾਲ ਅਸੀਂ ਕਈ ਉਹ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਜੋ ਅਸੀਂ ਕਿਸੇ ਬੇਗਾਨੇ ਨਾਲ ਨਹੀਂ ਕਰ ਸਕਦੇ ਹਾਂ । ਮਾਂ ਦੇ ਰਿਸ਼ਤੇ ਨੂੰ ਦੁਨੀਆਂ ਦਾ ਸਭ ਤੋਂ ਪਿਆਰੇ ਰਿਸ਼ਤੇ ਦਾ ਦਰਜਾ ਦਿੱਤਾ ਗਿਆ ਹੈ ।

Please log in to comment.

More Stories You May Like