Kalam Kalam

ਅਹਿਸਾਨ ਫਰਾਮੋਸ਼ੀ

ਅਹਿਸਾਨ ਫਰਾਮੋਸ਼ੀ ਸ਼ਿਕਾਰੀ ਇੱਕ ਸੱਪ ਦਾ ਪਿੱਛਾ ਕਰ ਰਹੇ ਸੀ ਉਸ ਸੱਪ ਨੇ ਇੱਕ ਕਿਸਾਨ ਨੂੰ ਆਪਣੀ ਜਾਨ ਬਚਾਉਣ ਲਈ ਤਰਲਾ ਕੀਤਾ। ਕਿਸਾਨ ਨੇ ਸੱਪ ਨੂੰ ਆਪਣੇ ਢਿੱਡ ਵਿੱਚ ਛੁਪਾ ਲਿਆ । ਜਦੋਂ ਖ਼ਤਰਾ ਟਲ ਗਿਆ ਅਤੇ ਕਿਸਾਨ ਨੇ ਸੱਪ ਨੂੰ ਬਾਹਰ ਆਉਣ ਲਈ ਕਿਹਾ। ਸੱਪ ਨੇ ਮਨ੍ਹਾ ਕਰ ਦਿੱਤਾ। ਉਹਨੂੰ ਕਿਸਾਨ ਦੇ ਢਿੱਡ ਅੰਦਰੋਂ ਨਿੱਘਾ ਅਤੇ ਸੁਰੱਖਿਅਤ ਘਰ ਲੱਗਾ ਤੇ ਅੰਦਰ ਖਾਣ ਲਈ ਵੀ ਕਿੰਨਾ ਕੁਝ ਸੀ। ਘਰ ਜਾਂਦੇ ਹੋਏ ਕਿਸਾਨ ਨੇ ਰਸਤੇ ਵਿੱਚ ਇੱਕ ਬਗਲਾ ਵੇਖਿਆ , ਉਸਨੇ ਬਗਲੇ ਨੂੰ ਸਾਰੀ ਸਮੱਸਿਆ ਦੱਸੀ।। ਬਗਲੇ ਨੇ ਉਸਨੂੰ ਸੱਪ ਨੂੰ ਬਾਹਰ ਕੱਢਣ ਲਈ ਬੈਠ ਕੇ ਢਿੱਡ ਤੇ ਦਾਬ ਦੇਣ ਲਈ ਕਿਹਾ। ਸੱਪ ਨੇ ਇਹ ਦੇਖਣ ਲਈ ਕਿ ਢਿੱਡ ਕੌਣ ਦੱਬ ਰਿਹਾ ਆਪਣਾ ਸਿਰ ਬਾਹਰ ਕੱਢਿਆ ਤਾਂ ਬਗਲੇ ਨੇ ਉਸ ਨੂੰ ਸਿਰੀ ਤੋਂ ਫੜ੍ਹਿਆ ਤੇ ਬਾਹਰ ਖਿੱਚ ਕੇ ਮਾਰ ਦਿੱਤਾ। ਕਿਸਾਨ ਨੂੰ ਚਿੰਤਾ ਸੀ ਕਿ ਸੱਪ ਦਾ ਜ਼ਹਿਰ ਅਜੇ ਵੀ ਉਸ ਦੇ ਅੰਦਰ ਹੋ ਸਕਦਾ ਹੈ ਤਾਂ ਬਗਲੇ ਨੇ ਉਸ ਨੂੰ ਸਲਾਹ ਦਿੱਤੀ ਕਿ ਸੱਪ ਦੇ ਜ਼ਹਿਰ ਦਾ ਇਲਾਜ ਛੇ ਚਿੱਟੇ ਰੰਗ ਦੇ ਪੰਛੀਆਂ ਨੂੰ ਪਕਾਉਣ ਅਤੇ ਖਾਣ ਨਾਲ ਹੋ ਜਾਂਦਾ ਹੈ। ਕਿਸਾਨ ਨੇ ਸੋਚਿਆ ਬਗਲਾ ਵੀ ਚਿੱਟਾ ਹੈ ਉਹਨੇ ਤੁਰੰਤ ਬਗਲੇ ਨੂੰ ਫੜਕੇ ਥੈਲੇ ਵਿੱਚ ਪਾ ਕੇ ਘਰ ਲੈ ਆਇਆ। ਉਸਨੇ ਆਪਣੀ ਪਤਨੀ ਨੂੰ ਸਭ ਗੱਲਾਂ ਦੱਸੀਆਂ। ਪਤਨੀ ਨੇ ਕਿਹਾ ਉਹ ਕਿੱਡਾ ਅਹਿਸਾਨ ਫਰਾਮੋਸ਼ ਹੈ ਜਿਸ ਬਗਲੇ ਨੇ ਉਸਦੀ ਜਾਨ ਬਚਾਈ ਉਸਨੂੰ ਹੀ ਮਾਰਨ ਦਾ ਸੋਚ ਰਿਹਾ ਹੈ। ਦਇਆ ਭਾਵਨਾ ਨਾਲ ਭਰੀ ਕਿਸਾਨ ਦੀ ਪਤਨੀ ਨੇ ਤੁਰੰਤ ਬਗਲੇ ਨੂੰ ਥੈਲੇ ਵਿੱਚੋ ਬਾਹਰ ਕੱਢ ਦਿੱਤਾ ਬਗਲਾ ਉੱਡ ਤਾਂ ਗਿਆ , ਪਰ ਜਾਂਦੇ ਜਾਂਦੇ ਬਗਲਾ ਕਿਸਾਨ ਦੀ ਪਤਨੀ ਦੀਆਂ ਦੋਵੇਂ ਅੱਖਾਂ ਝਪਟਾ ਮਾਰਕੇ ਕੱਢ ਕੇ ਲੈ ਗਿਆ । ਅਫਰੀਕੀ ਕਹਾਵਤ ਹੈ ਜਦੋਂ ਤੁਸੀਂ ਪਾਣੀ ਨੂੰ ਪਹਾੜ ਦੇ ਉੱਪਰ ਵੱਲ ਨੂੰ ਵਹਿੰਦਾ ਵੇਖੋ ਤਾਂ ਇਸਦਾ ਮਤਲਬ ਹੈ ਕਿ ਕੋਈ ਆਪਣੇ ਉੱਤੇ ਹੋਏ ਅਹਿਸਾਨ ਦਾ ਬੋਝ ਉਤਾਰ ਰਿਹਾ ਹੈ। ਭਾਵ : ਅਹਿਸਾਨ ਦੇ ਬਦਲੇ ਅਹਿਸਾਨ , ਚੰਗਿਆਈ ਬਦਲੇ ਚੰਗਿਆਈ , ਮਿਲਣਾ ਬਹੁਤ ਮੁਸ਼ਕਿਲ ਹੈ। ਪੰਜਾਬੀਕਰਣ : ਸੁੱਖ ਖਹਿਰਾ ——::🖋️

Please log in to comment.

More Stories You May Like