ਪੁੱਤ ਧੀ ਦਾ ਫਰਕ ਮੈਂ ਪਿੰਡ ਦਾ ਹੋਣ ਕਰਕੇ ਮੇਰਾ ਪਿੰਡ ਨਾਲ ਵਾਹ ਵਾਸਤਾ ਜ਼ਿਆਦਾ ਰਿਹਾ .ਵੱਡੇ ਬਜ਼ੁਰਗਾਂ ਕੋਲ ਬਹਿਣਾ ਦੁੱਖ ਸੁੱਖ ਕਰ ਨੇ ਰੂਹ ਨੂੰ ਸਕੂਨ ਦਿੰਦੇ ਸੀ .ਉਨ੍ਹਾਂ ਚੋਂ ਇੱਕ ਸੀ ਤਾਇਆ ਬੰਤਾ ਉਹਨੂੰ ਮੈਂ ਕਦੇ ਮਾੜੀ ਮੋਟੀ ਬਿਮਾਰੀ ਚ ਡੋਲ ਦੇ ਨੀ ਸੀ ਵੇਖਿਆ .ਉਹਦੇ ਦੋ ਪੁੱਤਰ ਅਤੇ ਦੋ ਧੀਆਂ ਸਨ ਸੁਖਨਾ ਸਾਰੇ ਵਿਆਹੇ ਹੋਏ ਸਨ ਲੌਕ ਡਾਉਨ ਵਿੱਚ ਮੁੰਡਿਆਂ ਦਾ ਕੰਮਕਾਰ ਠੱਪ ਹੋ ਗਿਆ ਉਹ ਕੱਲਾ ਉਦਾਸ ਹੋ ਕੇ ਆਪਣੀ ਮਰ ਚੁੱਕੀ ਘਰਵਾਲੀ ਨਾਲ ਗੱਲਾਂ ਕਰਦਾ ਰਹਿੰਦਾ .ਸਿਹਤ ਜ਼ਿਆਦਾ ਵਿਗੜ ਵੀ ਮੰਜੇ ਤੇ ਪੈ ਗਿਆ ਖਾਂਸੀ ਬੁਖਾਰ ਨੇ ਜਮ੍ਹਾਂ ਕਾਨਾ਼ ਬਣਾ ਦਿੱਤਾ ਕੁਝ ਦਿਨ ਘਰਦਿਆਂ ਨੂੰਹਾਂ ਪੁੱਤਾਂ ਸੇਵਾ ਕੀਤੀ ਪਰ ਪਤਾ ਨਹੀਂ ਕਿਉਂ ਪਾਸਾ ਵੱਟਣ ਲੱਗ ਪਏ ਮੰਜੇ ਕੋਲ ਵੀ ਆਉਣ ਜਾਣ ਘੱਟ ਗਿਆ. ਉਹ ਗੱਲ ਮੇਰੇ ਤੱਕ ਪੁੱਜੀ ਜਾਣ ਪਹਿਚਾਣ ਕਰਕੇ ਘਰ ਚਲਾ ਗਿਆ ਮੈਂ ਉਹਦੇ ਮੁੰਡੇ ਜੀਤੇ ਨੂੰ ਪੁੱਛਿਆ ਕਿ ਯਾਰ ਸੇਵਾ ਕਰਿਆ ਕਰੋ. ਉਹ ਕਹਿੰਦੇ ਕੀ ਪੱਤਾ ਯਰ ਲੱਗਦਾ ਕਰੋਨਾ ਹੋ ਗਿਆ ਏਹਨੂੰ.ਇਸ ਕਰਕੇ ਜਵਾਕਾਂ ਦਾ ਵੀ ਫ਼ਿਕਰ ਆ .ਮੈਂ ਕਿਹਾ ਇਹ ਬਿਮਾਰੀ ਇੰਝ ਨਹੀਂ ਹੁੰਦੀ ਤੁਸੀਂ ਵਹਿਮ ਨਾ ਕਰੋ.ਪਰ ਉਨ੍ਹਾਂ ਨੇ ਮੇਰੀ ਇੱਕ ਨਾ ਸੁਣੀ ਤੇ ਇੱਕ ਦੋ ਦਿਨਾਂ ਵਿੱਚ ਹੀ ਉਹ ਆਪਣੇ ਪੁਰਾਣੇ ਘਰ ਜਾ ਵੜੇ .ਤਾਇਆ ਬੰਤਾ ਕੱਲਾ ਰਹਿ ਗਿਆ ਉਹਦੇ ਹਮ ਉਮਰ ਜਾਂ ਗਵਾਂਢੀ ਚਾਹ ਪਾਣੀ ਦੁੱਧ ਮਾੜਾ ਮੋਟਾ ਖਾਣ ਨੂੰ ਕੁਝ ਦੇ ਜਾਂਦੇ.ਗੱਲ ਉਹਦੇ ਵੀ ਕੰਨੀ ਪੈ ਚੁੱਕੀ ਸੀ ਕਿ ਇਨ੍ਹਾਂ ਨੂੰ ਵਹਿਮ ਹੋ ਗਿਆ ਕਿ ਮੈਨੂੰ ਕਰੋਨਾ ਹੋ ਗਿਆ ਹੈ ਤਾਂ ਕਰਕੇ ਛੱਡ ਕੇ ਚਲੇ ਗਏ . ਉਹ ਇਕੱਲੇਪਣ ਦਾ ਦੁੱਖ ਨਾ ਸਹਾਰਦਾ ਹੋਇਆ ਰੱਬ ਨੂੰ ਪਿਆਰਾ ਹੋ ਗਿਆ ਸੰਸਕਾਰ ਤੇ ਮੈਂ ਵੀ ਗਿਆ ਹਰੇਕ ਪਾਸੇ ਇਕੱਲਾ ਮੰਜੇ ਤੇ ਪਿਆ ਬਾਕੀ ਘਰ ਦੇ ਰਿਸ਼ਤੇਦਾਰ ਦੂਰ ਬੈਠੇ ਸਨ ਗਰਮੀਆਂ ਦਿਨ ਕਰਕੇ ਮੈਂ ਬਜ਼ੁਰਗ ਜੋ ਉਹਦੇ ਨਾਲ ਤਾਸ਼ ਖੇਡਦੇ ਹੁੰਦੇ ਸੀ ਨਹਾਉਣ ਲਈ ਕਿਹਾ .ਉਹ ਕਹਿੰਦੇ ਮੁੰਡਿਆਂ ਨੂੰ ਕਹੋ ਨਹੀਂ ਫਿਰ ਆਪਾਂ ਤਾਂ ...... ਪਰ ਮੁੰਡੇ ਤਾਂ ਸਭ ਤੋਂ ਪਿੱਛੇ ਖੜ੍ਹੇ ਸਨ ਘਰਵਾਲਿਆਂ ਦੀ ਘੂਰ ਨੇ ਪੈਰ ਬੰਨ੍ਹ ਰੱਖੇ ਸੀ ਕੁਝ ਚਿਰ ਨੂੰ ਦੋਵੇਂ ਧੀਆਂ ਵੀ ਆਪਣੇ ਸ਼ਰੀਕੇ ਨਾਲ ਆ ਗਈਆਂ .ਦੇਹੜੀ ਲੰਘਣ ਦੀ ਦੇਰ ਸੀ ਰੋ ਰੋ ਕੇ ਅੰਬਰ ਦਾ ਸੀਨਾ ਪਾੜ ਦਿੱਤਾ ਹੈ ਬਾਪੂ ਦੇ ਉੱਤੇ ਜਾ ਡਿੱਗੀਆਂ .ਉਹ ਫੇਰ ਉੱਠੀਆਂ ਨਹੀਂ ਆਪਣੇ ਬਾਬਲ ਨਾਲ ਰੋ ਰੋ ਕੇ ਇੰਜ ਗੱਲਾਂ ਕਰੀ ਹੈ ਜਾਣ ਜਿਵੇਂ ਉਹ ਜਿਉਂਦਾ ਹੋਵੇ .ਬਾਰਾਂ ਵੱਜ ਗਏ ਸਨ ਨਹਾਉਣ ਦਾ ਸਮਾਂ ਆ ਗਿਆ ਪੁੱਤ ਪਿੱਛੇ ਹੋ ਗਏ ਫੇਰ ਕੁਝ ਮੋਹਤਵਾਰ ਬੰਦਿਆਂ ਨੇ ਇੱਕ ਪਾਸੇ ਪਰਦਾ ਕਰਕੇ ਨਹਾ ਕੇ ਕੱਪੜੇ ਵਗੈਰਾ ਪਾ ਦਿੱਤੇ .ਅਤੇ ਅਰਥੀ ਤੇ ਪਾ ਦਿੱਤਾ. ਜ਼ੁੰਮੇਵਾਰ ਬੰਦਿਆਂ ਤੇ ਮੈਂ ਜੀਤੇ ਨੂੰ ਕਿਹਾ ਕਿ ਅਰਥੀ ਨੂੰ ਚੁੱਕੋ .ਪਰ ਉਨ੍ਹਾਂ ਦੇ ਪੈਰ ਪਛਾਁਹ ਨੂੰ ਹੋ ਗਏ .ਤੇ ਆਖਰ ਧੀਆਂ ਨੇ ਅਰਥੀ ਨੂੰ ਹੱਥ ਪਾ ਲਿਆ ਦੋ ਚਾਚੇ ਦੇ ਮੁੰਡੇ ਪਿੱਛੇ ਲੱਗ ਕੇ ਧੀਆਂ ਸ਼ਮਸ਼ਾਨ ਤੱਕ ਬਾਪੂ ਨੂੰ ਛੱਡ ਕੇ ਆਈਆਂ .ਅਤੇ ਅਗਨੀ ਦੀ ਆਪ ਦਿੱਤੀ .ਮੈਂ ਵਾਪਸੀ ਤੇ ਆਉਂਦਾ ਆਉਂਦਾ ਰੋ ਪਿਆ ਕਿ ਜਿਹੜੇ ਬਾਪੂ ਦੇ ਮੋਢਿਆਂ ਤੇ ਚੜ੍ ਕੇ ਜਵਾਨ ਪੁੱਤ ਐਡੇ ਐਡੇ ਹੋਏ ਸੀ ਉਹ ਅੱਜ ਬਾਪੂ ਦੀ ਅਰਥੀ ਨੂੰ ਮੋਢਾ ਵੀ ਨਾਂ ਦੇ ਸਕੇ ਸੱਤਪਾਲ ਬੰਗੀ 8360706826 9876802004 whatapp
Please log in to comment.