ਤਲਾਸ਼; ਚਹਿਚਹਾਉਂਦੇ ਪੰਛੀ ,,,,,,ਇੱਕ ਮਨਮੋਹਕ ਮਾਹੌਲ ਸੋਹਣਾ ਸੁੰਦਰ ,,,,,,ਮੁਲਾਇਮ ਹਰਾ ਘਾਹ ,,,,,ਕੋਲ਼ ਚੱਲ ਰਹੇ ਇੱਕ ਫੁਹਾਰੇ ਦੇ ,,,,,ਪਾਣੀ ਦੀ ਮਿੱਠੀ ਆਵਾਜ਼,,,, ਮੈ ਉਸ ਦੇ ਗੋਡੇ ਤੇ ਸਿਰ ਰੱਖ ਕੇ ,,,,,ਉਪਰ ਅਸਮਾਨ ਵੱਲ ਦੇਖ ਰਹੀ ਸੀ,,,,,, ਤੇ ਓਹ ਮੇਰੇ ਖੁੱਲ੍ਹੇ ਵਾਲਾਂ ਵਿੱਚ ਹੱਥ ਫੇਰ ਰਿਹਾ ਸੀ,,,,, ਨਿੱਕੀਆਂ ਨਿੱਕੀਆਂ ,,,,ਮਿੱਠੀਆਂ ਗੱਲਾਂ ਕਰਦਿਆਂ ਸਾਨੂੰ ਪਤਾ ਨਹੀਂ,,,,, ਕਿੰਨੀ ਦੇਰ ਹੋ ਗਈ ਸੀ। "ਅੱਜ ਕਿੰਨੀ ਦੇਰ ਬਾਅਦ ਮਿਲੇ ਓ"ਮੈਂ ਉਸਨੂੰ ਕਿਹਾ,,, "ਕਿਓਂ ਤੇਰਾ ਜੀਅ ਨਹੀਂ ਲੱਗਦਾ,,,, ਮੇਰੇ ਬਿਨਾਂ "ਉਸਨੇ ਕਿਹਾ ।"ਐਨੀ ਕਿਸੇ ਦੀ ,,,,,ਆਦਤ ਨਹੀਂ ਪਾਉਣੀ ਚਾਹੀਦੀ "ਓਹ ਫੇਰ ਬੋਲਿਆ "ਮੇਰੇ ਤੋਂ ਨਹੀਂ ,,,,,ਰਹਿ ਹੁੰਦਾ,,,, ਤੇਰੇ ਬਗੈਰ"ਮੈਂ ਉਸਨੂੰ ਕਿਹਾ । "ਮੇਰੇ ਅੰਦਰ ਕਬਰਾਂ,,,,, ਵਰਗੀ ਚੁੱਪ ਛਾਅ ,,,,ਜਾਂਦੀ ਐ ਜਦੋਂ ਤੂੰ ਕਹਿਣੈ ,,,,,,ਮੁੜ ਕੇ ਤੈਨੂੰ ਮਿਲਣਾ ਨਹੀਂ"ਮੈਂ ਕਿਹਾ। " ਮਾਰੂਥਲ,,,, ਜਿਹੀ ਖੁਸ਼ਕੀ ਆ ਜਾਂਦੀ ਐ ,,,,,ਮੇਰੇ ਅੰਦਰ ,,,,,ਜਦੋਂ ਤੂੰ ਕਹਿਣੈ ,,,,,,,,ਮੁੜ ਕੇ ਤੈਨੂੰ ਮਿਲਣਾ ਨਹੀਂ " ਮੈਂ ਕਿਹਾ ।ਓਹ ਸੁਣ ਕੇ ,,,,,,,ਹੱਸਣ ਲੱਗਿਆ।ਉਸ ਨੂੰ ,,,,ਹੱਸਦਿਆਂ ਦੇਖ ਮੇਰੇ ਅੱਖਾਂ ਵਿੱਚ ,,,,,ਹੰਝੂ ਆ ਗਏ ਤੇ ਮੈਂ ਹੱਸਣ ਦਾ ਕਾਰਣ ਪੁੱਛਿਆ।"ਸਾਇਰਾ ਬਣ ਗਈ ,,,,,ਲੱਗਦੈ ਕਮਲੀ"ਉਸ ਨੇ ਕਿਹਾ ,,,,,,ਤੇ ਨਾਲ ਈ ਮੇਰੇ ਹੰਝੂ ਪੂੰਝੇ। ਤੁਹਾਨੂੰ ਪਤੈ,,,, ਤੁਹਾਡੇ ਨਾਲ ਮਿਲ਼ਣ ਤੋਂ ਪਹਿਲਾਂ,,,,, ਮੈਨੂੰ ਇੱਕ ਸੁਪਨਾ ਹਰ ਰੋਜ਼ ਆਇਆ,,,,, ਕਰਦਾ ਸੀ "ਕਿਹੜਾ ਸੁਪਨਾ??"ਉਸ ਨੇ ਪੁੱਛਿਆ,,,,, ਇੱਕ ਸੋਹਣੀ ਪੋਚਵੀਂ,,,,, ਪੱਗ ਬੰਨ੍ਹ ਕੇ ,,,,ਸਰਦਾਰ ਬੈਠਾ ਹੁੰਦਾ ਐ ,,,,,ਮੇਰੇ ਕੋਲ ਤੇ ਮੈਂ ਉਸਦੇ ਗਲ ਲੱਗ ਕੇ,,,,, ਰੋ ਰਹੀ ਹੁੰਦੀ ਆਂ। "ਅੱਛਾ??" ਓਹ ਬੋਲਿਆ ਮੈਂ ਕਿਹਾ ਹਾਂ ,,,,,,ਹੁਣ ਮੈਨੂੰ ਤੇਰੇ ਨਾਲ ,,,,,ਮਿਲਣ ਬਾਅਦ,,,,,, ਓਹ ਸੁਪਨਾ,,,, ਕਦੇ ਨਹੀਂ ਆਇਆ। ਸ਼ਾਇਦ ਮੈਂ,,,,, ਜਿਸ ਇਨਸਾਨ ਨੂੰ ਸੁਪਨੇ ਵਿੱਚ,,,, ਲੱਭਦੀ ਸੀ ਓਹ ,,,,,ਮੇਰੀ ਤਲਾਸ਼,,,,, ਪੂਰੀ ਹੋ ਗਈ। ਕਰਮਜੀਤ ਕੌਰ ਕਿੱਕਰ ਖੇੜਾ (ਅਬੋਹਰ) k.k.k.k.✍️✍️
Please log in to comment.