ਖੁਸ਼ੀ ਉਂਦੋ ਮਸਾਂ ਪੰਦਰਾਂ ਕੁ ਸਾਲ ਦਾ ਸੀ।ਸਾਇਦ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ । ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜਦੀ ਸੀ। ਪਿਤਾ ਤਾਂ ਉਸ ਨੂੰ ਨਿੱਕੀ ਜਿਹੀ ਨੂੰ ਹੀ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ ਤੇ ਸ਼ਾਇਦ ਉਹ ਇੱਕ ਦੋ ਮਹੀਨਿਆਂ ਦੀ ਹੀ ਸੀ। ਸਾਡੇ ਪਿੰਡ ਦਾ ਸਕੂਲ ਬੱਸ ਸਟੈਂਡ ਤੇ ਸੀ ਵੈਸੇ ਤਾਂ ਪਿੰਡ ਦੇ ਨਾਲ ਹੀ ਸੀ ਪਰੰਤੂ ਸਾਡਾ ਪਿੰਡ ਵੱਡਾ ਹੋਣ ਕਰਕੇ ਸਾਨੂੰ ਦੂਰ ਤੋਂ ਜਾਣਾ ਪੈਂਦਾ ਸੀ। ਮੈਂ ਜਦੋਂ ਕਵਾਰੀ ਹੁੰਦੀ ਸੀ ਉਦੋਂ ਤਾਂ ਉਹ ਛੋਟੀ ਜਿਹੀ ਸੀ। ਉਸ ਦੀ ਮਾਂ ਨੇ ਆਪਣੇ ਦੋਨੋਂ ਬੱਚਿਆਂ ਨੂੰ ਮਸਾਂ ਪਾਲਿਆ ਸੀ ਲੋਕਾਂ ਦੇ ਘਰ ਕੰਮ ਕਰ ਕੇ ਪਰ ਖੁਸ਼ੀ ਦੀ ਇੱਕ ਗਲਤੀ ਨੇ ਉਸ ਦੀ ਇੱਜਤ ਮਿੱਟੀ ਵਿੱਚ ਮਿਲਾ ਦਿੱਤੀ ਸੀ। ਗੱਲ ਦੱਸਦੀ ਹਾਂ ਗੱਲ ਕੀ ਹੋਈ ਸੀ। ਉਹ ਬੱਚੀ ਰੋਜ਼ਾਨਾ ਸਕੂਲ ਜਾਂਦੀ ਸੀ ਤੇ ਰਸਤੇ ਵਿੱਚ ਇੱਕ ਗਰੀਬ ਪਰਿਵਾਰ ਦਾ ਘਰ ਪੈਂਦਾ ਸੀ ਤੇ ਉਸ ਘਰ ਦੇ ਅਧਖੜ ਉਮਰ ਦੇ ਬੰਦੇ ਨੇ ਜਿਸ ਦੇ ਤਿੰਨ ਬੱਚੇ ਸਨ ਉਸ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ ਦਿਨ ਪੈਂਦੇ ਗਏ ਅਤੇ ਉਨ੍ਹਾਂ ਦੀ ਨੇੜਤਾ ਵੱਧਦੀ ਗਈ। ਇੱਕ ਦਿਨ ਰਾਤ ਨੂੰ ਉਹ ਆਦਮੀ ਉਸ ਬੱਚੀ ਨੂੰ ਆਪਣੇ ਨਾਲ ਲੈ ਕੇ ਪਿੰਡ ਵਿੱਚੋਂ ਭੱਜ ਗਿਆ ਤੇ ਸ਼ਹਿਰ ਜਾ ਕੇ ਰਹਿਣ ਲੱਗਾ। ਪਿੱਛੋਂ ਘਰ ਦਿਆਂ ਨੇ ਭਾਲ਼ ਟੋਲ ਕੀਤੀ ਤਾਂ ਪਤਾ ਲੱਗਾ ਕਿ ਕਿਥੇ ਚਲਾ ਗਿਆ।ਪਰ ਉਦੋਂ ਤੱਕ ਉਹਨਾਂ ਨੂੰ ਕਾਨੂੰਨ ਵੱਲੋਂ ਸਕਿਊਰਟੀ ਮਿਲ ਗਈ। ਕੋਈ ਕੁਝ ਨਾ ਕਰ ਸਕਿਆ। ਉਹ ਬੱਚੀ ਵਿਚਾਰੀ ਪ੍ਰੈਗਨੈਂਟ ਹੋ ਗਈ ਤੇ ਨੌਂ ਮਹੀਨਿਆਂ ਬਾਅਦ ਉਸ ਨੇ ਇੱਕ ਬੱਚੀ ਨੂੰ ਜਨਮ ਦੇ ਦਿੱਤਾ ਤੇ ਸਕਿਊਰਟੀ ਵੀ ਹਟ ਗਈ ਕਿ ਹੁਣ ਕੋਈ ਖਤਰਾ ਨਹੀਂ ਹੁਣ ਤਾਂ ਬੱਚੇ ਵੀ ਹੋ ਗਏ ਪਰ ਅਸਲੀ ਖਤਰਾ ਤਾਂ ਉਸੇ ਇਨਸਾਨ ਤੋਂ ਸੀ ਜੋ ਉਸ ਬੱਚੀ ਨੂੰ ਆਪਣੇ ਨਾਲ ਲੈ ਗਿਆ ਸੀ। ਜਦੋਂ ਬੱਚਾ ਹੋ ਗਿਆ ਤਾਂ ਉਹ ਉਸ ਨੂੰ ਛੱਡ ਕੇ ਆਪਣੇ ਘਰ ਵਾਪਸ ਆ ਗਿਆ ਕਈ ਦਿਨ ਹਸਪਤਾਲ ਵਾਲੇ ਫੀਸ ਨੂੰ ਉਡੀਕਦੇ ਰਹੇ ਫਿਰ ਹਸਪਤਾਲ ਵਾਲਿਆਂ ਨੇ ਵੀ ਉਸ ਬੱਚੀ ਨੂੰ ਬਾਹਰ ਕੱਢ ਦਿੱਤਾ। ਉਸ ਰਾਤ ਉਸ ਬੱਚੀ ਨੇ ਆਪਣੇ ਭਰਾ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ। ਉਸ ਦਾ ਭਰਾ ਉਸਨੂੰ ਅਨਜਾਣ ਸਮਝ ਕੇ ਘਰ ਲੈ ਆਇਆ। ਉਸ ਆਦਮੀ ਤੇ ਕੇਸ਼ ਵੀ ਕੀਤਾ ਪਰ ਕੋਈ ਹੱਲ ਨਾ ਹੋਇਆ। ਇੱਕ ਦਿਨ ਉਹ ਬੱਚੀ ਆਪਣੀ ਛੋਟੀ ਜਿਹੀ ਬੱਚੀ ਨੂੰ ਨੁਹਾਉਣ ਲਈ ਗ਼ਰਮ ਪਾਣੀ ਦੀ ਬਾਲਟੀ ਗੁਸਲਖਾਨੇ ਵਿੱਚ ਲੈ ਲਈ ਉਸ ਨੇ ਆਪਣੀ ਬੱਚੀ ਨੂੰ ਉਥੇ ਹੀ ਛੱਡਿਆ ਤੇ ਆਪ ਤੌਲੀਆ ਲੈਣ ਚਲੀ ਗਈ ਉਹ ਛੋਟੀ ਬੱਚੀ ਬਾਲਟੀ ਨੂੰ ਹੱਥ ਪਾ ਕੇ ਖੜ੍ਹੀ ਹੋ ਗਈ ਤੇ ਬਾਲਟੀ ਦੇ ਵਿਚ ਵੜ ਗਈ ਪਾਣੀ ਗ਼ਰਮ ਸੀ ਤੇ ਸਾਰੀ ਝੁਲਸ ਗਈ। ਡਾਕਟਰੀ ਇਲਾਜ ਵੀ ਚੰਗਾ ਨਹੀਂ ਕਰਵਾਇਆ ਗਿਆ ਤੇ ਬੱਚੀ ਮਰ ਗਈ ਉਦੋਂ ਉਸ ਬੱਚੀ ਦੀ ਉਮਰ ਸੱਤ ਮਹੀਨਿਆਂ ਦੀ ਸੀ।ਕਈ ਸਾਲ ਬੀਤੇ ਖੁਸ਼ੀ ਲਈ ਇੱਕ ਰਿਸ਼ਤਾ ਆਇਆ ਅਧਖੜ ਉਮਰ ਦੇ ਵਿਅਕਤੀ ਦਾ ਵਿਚੋਲੇ ਨੇ ਸਾਰੀ ਕਹਾਣੀ ਪਹਿਲਾਂ ਹੀ ਦੱਸੀ ਹੋਈ ਸੀ। ਖੁਸ਼ੀ ਨੂੰ ਉਸ ਨਾਲ ਹੀ ਵਿਆਹ ਦਿੱਤਾ ਗਿਆ।ਸਾਰਾ ਸੱਚ ਪਹਿਲਾਂ ਹੀ ਦੱਸਣ ਦੇ ਬਾਵਜੂਦ ਵੀ ਉਹ ਖੁਸੀ ਨੂੰ ਗੱਲ ਗੱਲ ਤੇ ਮਿਹਣੇ ਦਿੰਦੇ ਤੇ ਕੁਟਦੇ ਮਾਰਦੇ ਉਹ ਆ ਕੇ ਆਪਣੇ ਪੇਕੇ ਬੈਠ ਗਈ ਹੁਣ ਤਕਰੀਬਨ ਚਾਰ ਸਾਲ ਹੋ ਗਏ ਪੇਕੇ ਬੈਠੀ ਨੂੰ ਕੋਈ ਪਿੱਛੇ ਲੈਣ ਨਹੀਂ ਆਇਆ ਇੱਥੇ ਹੀ ਉਸ ਨੇ ਆਪਣੇ ਪਤੀ ਦੀ ਇੱਕ ਬੱਚੀ ਨੂੰ ਵੀ ਜਨਮ ਦਿੱਤਾ ਤੇ ਨਾਂ ਹੀ ਕੋਈ ਉਸ ਨੂੰ ਵੇਖਣ ਜਾਂ ਮਿਲਣ ਆਇਆ।ਮੇਰੀਓ ਪਿਆਰੀਓ ਬੱਚੀਓ ਇਹ ਕਹਾਣੀ ਬਿਲਕੁਲ ਸੱਚੀ ਏ ਜੇ ਕੋਈ ਮੇਰੀ ਬੱਚੀ ਇਸ ਕਹਾਣੀ ਨੂੰ ਪੜ੍ਹੇ ਤਾਂ ਉਹ ਜ਼ਰੂਰ ਅਮਲ ਕਰੇ ਜਾਂ ਜੇਕਰ ਕੋਈ ਪਰਿਵਾਰ ਦਾ ਵੱਡਾ ਮੈਂਬਰ ਪੜੇ ਤਾਂ ਉਹ ਆਪਣੇ ਤੋਂ ਛੋਟੇ ਨੂੰ ਜ਼ਰੂਰ ਦੱਸੇ ਮੇਰਾ ਕੋਈ ਮਕਸਦ ਨਹੀਂ ਹੈ ਉਸ ਬੱਚੀ ਦੀ ਇੱਜਤ ਨੂੰ ਇਸ ਤਰ੍ਹਾਂ ਨਿਲਾਮ ਕਰਨ ਦਾ ਪਰ ਇਹੋ ਜਿਹੀਆਂ ਗਲਤੀਆਂ ਦਾ ਕੀ ਪਰਿਣਾਮ ਨਿਕਲਦਾ ਏ ਮੈਂ ਸਿਰਫ਼ ਇਹੋ ਦੱਸਣਾ ਚਾਹੁੰਦੀ ਹਾਂ। ਧੰਨਵਾਦ ਜੀ।
Please log in to comment.