14 ਸਤੰਬਰ 2024 ਨੂੰ ਅਚਾਨਕ ਹੀ ਅੰਮ੍ਰਿਤਸਰ ਜਾਣ ਦਾ ਪਲੈਨ ਬਣ ਗਿਆ। ਅਸੀਂ ਮੈਂ ਮੇਰੇ ਪਤੀ ਅਤੇ ਮੇਰਾ ਬੱਚਾ ਅਤੇ ਇੱਕ ਅਸੀਂ ਸਾਡੇ ਭੂਆ ਜੀ ਨੂੰ ਨਾਲ ਲੈ ਗਏ ਸੀ ਤਾਂ ਕਿ ਮੇਰੇ ਨਾਲ ਰਹਿਣਗੇ ਅਤੇ ਮੈਨੂੰ ਇਸ਼ਨਾਨ ਕਰਨ ਵੇਲੇ ਵੀ ਠੀਕ ਰਹੂਗਾ। ਅਸੀਂ ਤਕਰੀਬਨ ਸਵੇਰੇ 7am ਘਰੋਂ ਚੱਲ ਪਏ ਅਤੇ ਨੌਂ ਕੁ ਵਜੇ ਅਸੀਂ ਗੁਰੂਦਵਾਰਾ ਅੜੀਸਰ ਸਾਹਿਬ ਪੁੱਜੇ ਮੈਂ ਪਹਿਲਾਂ ਪਿੰਡ ਵਿੱਚੋਂ ਜਥਾ ਗਿਆ ਸੀ ਉਨ੍ਹਾਂ ਨਾਲ ਗਈ ਸੀ ਉਦੋਂ ਅਸੀਂ ਇਨੇ ਗੁਰਦੁਆਰਾ ਸਾਹਿਬ ਨਹੀਂ ਗਏ ਸੀ ਇਸ ਲਈ ਮੈਨੂੰ ਇਸ ਵਾਰ ਬਹੁਤ ਚੰਗਾ ਲੱਗਿਆ ਤੇ ਮੈਂ ਸਾਰੇ ਗੁਰੂਘਰਾਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਲਈ। ਗੁਰਦੁਆਰਾ ਅੜੀਸਰ ਸਾਹਿਬ ਵਿਖੇ ਪਾਤਸ਼ਾਹੀ ਨੌਵੀਂ ਆਏ ਸਨ। ਗੁਰੂ ਜੀ ਪੱਕੇ ਗੁਰੂਸਰ ਤੋਂ ਕੱਚੇ ਗੁਰੂਸਰ ਹੁੰਦੇ ਹੋਏ ਪਿੰਡ ਧੌਲੇ ਪੁੱਜੇ ਜਿੱਥੇ ਗੁਰੂ ਜੀ ਦਾ ਘੋੜਾ ਅੜੀ ਕਰਨ ਲੱਗ ਪਿਆ ਸੀ ਪਿੰਡ ਦੇ ਲੋਕਾਂ ਨੇ ਗੁਰੂ ਜੀ ਕੋਲੋਂ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਇਸ ਪਿੰਡ ਵਿੱਚ ਮੁਸਲਮਾਨ ਜ਼ਿਮੀਂਦਾਰਾਂ ਦਾ ਤੰਬਾਕੂ ਬੀਜਿਆ ਹੋਇਆ ਹੈ ਇਸ ਲਈ ਘੋੜਾ ਅੱਗੇ ਨਹੀਂ ਜਾ ਰਿਹਾ ਅਤੇ ਅੜੀ ਕਰ ਰਿਹਾ ਹੈ।ਪਰ ਕੋਈ ਸਮਾਂ ਇਹੋ ਜਿਹਾ ਆਵੇਗਾ ਕਿ ਇਥੋਂ ਦੇ ਲੋਕ ਵੀ ਸਿੱਖ ਹੋਣਗੇ ਤੇ ਇਸ ਤੰਬਾਕੂ ਵਾਲੀ ਜਗ੍ਹਾ ਤੇ ਗੁਰੂਘਰ ਬਣ ਜਾਣਗੇ ਅਤੇ ਇਥੇ ਅਰਦਾਸ ਕਰਨ ਤੇ ਲੋਕਾਂ ਦੇ ਅੜੇ ਹੋਏ ਕੰਮ ਬਣਿਆ ਕਰਨਗੇ ਅੱਜ ਉਹ ਗੱਲ ਸਿੱਧ ਹੋ ਗਈ ਤੇ ਉਸ ਅਸਥਾਨ ਤੇ ਗੁਰਦੁਆਰਾ ਸਾਹਿਬ ਸਥਿੱਤ ਹੈ। ਉੱਥੇ ਮੱਥਾ ਟੇਕ ਕੇ ਅਸੀਂ ਗੁਰੂਦਵਾਰਾ ਈਸਰਧਾਮ ਹਰੀਕੇ ਨਾਨਕਸਰ ਗਏ ਜੋ ਕਿ ਇੱਕ ਦਰਿਆ ਦੇ ਕੰਢੇ ਤੇ ਸਥਿੱਤ ਹੈ ਇੱਥੇ ਅਸੀਂ ਮੱਥਾ ਟੇਕਣ ਤੋਂ ਬਾਅਦ ਦਰਿਆ ਦਾ ਦਿ੍ਸ ਵੇਖਿਆ। ਰੰਗ ਬਿਰੰਗੀਆਂ ਚਿੜੀਆਂ ਮੂਰਤੀਆਂ ਜਿਨ੍ਹਾਂ ਵਿੱਚ ਔਰਤਾਂ ਚੱਕੀ ਪੀਂਹਦੀਆਂ, ਭੱਤਾ ਲੈ ਕੇ ਖੇਤ ਨੂੰ ਜਾਂਦੀਆਂ,ਮਰਦ ਬਲਦਾਂ ਨਾਲ ਹਲ ਵਾਹੁੰਦੇ ਤੇ ਹਿਰਨ, ਛੋਟੇ ਬੱਚੇ ਅਤੇ ਬਾਬਾ ਫਰੀਦ ਜੀ ਦੀ ਬੜੀ ਸੋਹਣੀ ਮੂਰਤੀ ਵੇਖੀ ਜਿਸ ਵਿੱਚ ਬਾਬਾ ਜੀ ਕਾਵਾਂ ਨਾਲ ਗੱਲਾਂ ਕਰਦੇ ਕਹਿ ਰਹੇ ਹਨ ਕਿ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸੁ ਇਹ ਦੋ ਨੈਣਾਂ ਮੱਤ ਛੂਹੋ ਪਿਰ ਦੇਖਨ ਕੀ ਆਸ।ਭਾਵ ਮੇਰਾ ਮਾਸ ਬੇਸ਼ੱਕ ਸਾਰਾ ਖਾ ਲਓ ਪਰ ਮੇਰੀਆਂ ਅੱਖਾਂ ਨਾ ਖਾਇਓ ਮੈਨੂੰ ਮੇਰੇ ਗੁਰੂ ਨਾਲ ਮਿਲਣ ਦੀ ਆਸ ਹੈਂ। ਬਹੁਤ ਹੀ ਸੋਹਣਾ ਫੁੱਲਾਂ ਦਾ ਬਗੀਚਾ ਵੀ ਵੇਖਿਆ ਫਿਰ ਅਸੀਂ ਉੱਥੋਂ ਚੱਲ ਪਏ ਅਤੇ ਅੱਗੇ ਅਸੀਂ ਗੁਰੂਦਵਾਰਾ ਤਰਨਤਾਰਨ ਸਾਹਿਬ ਪੁੱਜੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਹੈ ਇਹ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਿਤੀ 17 ਵੈਸਾਖ 1647ਈ, ਬਿਕ੍ਰਮੀ ਪਹਿਲਾਂ ਸਰੋਵਰ ਖੁਦਵਾਇਆ ਤੇ ਫੇਰ ਸੰਮਤ 1653 ਬਿਕ੍ਰਮੀ ਵਿਚ ਨਗਰ ਦੀ ਨੀਂਹ ਰੱਖ ਕੇ ਆਬਾਦ ਕੀਤਾ ਸੀ।ਇਸ ਗੁਰਦੁਆਰਾ ਸਾਹਿਬ ਵਿਚ ਸਰੋਵਰ ਦੀ ਲੰਬਾਈ ਤਕਰੀਬਨ 25 ਕਿੱਲੇ ਦੱਸੀ ਜਾ ਰਹੀ ਸੀ। ਇੱਥੇ ਮੱਥਾ ਟੇਕਣ ਤੋਂ ਬਾਅਦ ਅਸੀਂ ਪਿੰਡ ਝਵਾਲ ਗੁਰਦੁਆਰਾ ਝੁਲਣੇ ਸਾਹਿਬ ਪੁੱਜੇ ਇਥੋਂ ਦਾ ਇਤਿਹਾਸ ਬਾਰੇ ਮੈਂ ਨਹੀਂ ਜਾਣ ਸਕੀ ਪਰ ਇੱਥੇ ਅਸੀਂ ਤਲਾਬ ਵਿੱਚ ਮਛਲੀਆਂ ਵੇਖ ਕੇ ਬਹੁਤ ਖੁਸ਼ ਹੋਏ ਕਿਉਂਕਿ ਇੱਥੇ ਬਹੁਤ ਸਾਰੀਆਂ ਮੱਛੀਆਂ ਸਨ ਤੇ ਉਹ ਜਿਸ ਦਿਸ਼ਾ ਵੱਲ ਅਸੀਂ ਜਾ ਰਹੇ ਸੀ ਸਾਡੇ ਨਾਲ -ਨਾਲ ਉਹ ਵੀ ਜਾ ਰਹੀਆਂ ਸਨ ਜਿਵੇਂ ਕੁਝ ਖਾਣ ਲਈ ਮੰਗ ਰਹੀਆਂ ਹੋਣ ਮੂੰਹ ਵੀ ਖੋਲ ਰਹੀਆਂ ਸਨ ਸਾਡੇ ਵੱਲ ਪਰ ਅਫਸੋਸ ਸਾਡੇ ਕੋਲ ਉਹਨਾਂ ਦੇ ਖਾਣ ਲਾਇਕ ਕੁਝ ਨਹੀਂ ਸੀ। ਫਿਰ ਅਸੀਂ ਉੱਥੋਂ ਬਾਬਾ ਬੁੱਢਾ ਜੀ ਦੇ ਗੁਰੂਦਵਾਰਾ ਸਾਹਿਬ ਗਏ। ਜਿੱਥੇ ਸਾਨੂੰ ਬੇਸਣੀ ਗੰਢਿਆਂ ਵਾਲੀਆਂ ਰੋਟੀਆਂ ਦਾ ਪ੍ਰਸ਼ਾਦ ਦਿੱਤਾ ਗਿਆ ਸਾਨੂੰ ਸਾਰਿਆਂ ਨੂੰ ਉਹ ਪ੍ਰਸ਼ਾਦ ਬਹੁਤ ਚੰਗਾ ਲੱਗਿਆ ਉੱਥੇ ਕੁਝ ਟਾਈਮ ਆਰਾਮ ਕਰਕੇ ਅਸੀਂ ਅੱਗੇ ਚਲੇ ਗਏ ਅਤੇ ਪਿੰਡ ਬਾਸਰਕੇ ਪੁੱਜੇ ਜਿੱਥੇ ਅਸੀਂ ਗੁਰੂਦਵਾਰਾ ਸੰਨ੍ਹ ਸਾਹਿਬ ਜੀ ਦੇ ਦਰਸ਼ਨ ਕੀਤੇ ਇਹ ਗੁਰੂਦਵਾਰਾ ਸਾਹਿਬ ਤੀਜੀ ਪਾਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਹੈ। ਇੱਥੇ ਉਹਨਾਂ ਨੇ ਪਾਤਸ਼ਾਹੀ ਦੂਜੀ ਜਾਨੀ ਗੁਰੂ ਅੰਗਦ ਦੇਵ ਜੀ ਦੀ ਬਾਰਾਂ ਸਾਲ ਸੇਵਾ ਕਰਨ ਤੋਂ ਬਾਅਦ ਗੁਰੂ ਜੀ ਨੇ ਉਨ੍ਹਾਂ ਨੂੰ ਗੁਰਗੱਦੀ ਬਖ਼ਸ਼ਿਸ਼ ਕੀਤੀ ਤੇ ਜੋ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਭਾਈ ਦਾਤੂ ਜੀ ਤੋਂ ਝੱਲ ਨਾ ਹੋਈ ਤੇ ਉਨ੍ਹਾਂ ਨੇ ਗੁਰੂ ਜੀ ਨੂੰ ਗੁਰਗੱਦੀ ਤੇ ਬੈਠਿਆਂ ਨੂੰ ਲੱਤ ਮਾਰੀ ਤੇ ਆਪ ਜੀ ਈਰਖਾ ਤੋਂ ਦੂਰ ਰਹਿਣ ਲਈ ਇਸ ਜਗ੍ਹਾ ਤੇ ਆਏ ਤੇ ਇੱਕ ਕੱਚੇ ਕੋਠੇ ਵਿੱਚ ਬੈਠ ਕੇ ਭਗਤੀ ਕਰਨ ਲੱਗੇ ਅਤੇ ਬਾਹਰ ਲਿਖ ਦਿੱਤਾ ਕਿ ਜੋ ਇਹ ਦਰਵਾਜ਼ਾ ਖੋਲ੍ਹ ਕੇ ਮੇਰੀ ਭਗਤੀ ਭੰਗ ਕਰੇਂਗਾ ਉਹ ਸਿੱਖ ਨਹੀਂ ਹੋਵੇਗਾ । ਸਿੱਖ ਸੰਗਤ ਗੁਰੂ ਨੂੰ ਲੱਭਣ ਲਈ ਇੱਧਰ ਉੱਧਰ ਭਟਕ ਰਹੀ ਸੀ ਅਤੇ ਫਿਰ ਬਾਬਾ ਬੁੱਢਾ ਜੀ ਕੋਲ ਅਰਦਾਸ ਕੀਤੀ ਕਿ ਸਾਨੂੰ ਸਾਡੇ ਗੁਰੂ ਨਾਲ ਮਿਲਾਓ ਤਾਂ ਬਾਬਾ ਜੀ ਇਸ ਅਸਥਾਨ ਤੇ ਆਏ ਅਤੇ ਉਸ ਕਮਰੇ ਉੱਤੇ ਇਹ ਲਿਖਿਆ ਦੇਖ ਕੇ ਕੀ ਦਰਵਾਜ਼ਾ ਨਹੀਂ ਖੋਲਣਾ ਤਾਂ ਉਹਨਾਂ ਨੇ ਕਮਰੇ ਦੀ ਮਗਰਲੀ ਕੰਧ ਨੂੰ ਸੰਨ ਲਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਵੀ ਕਰਵਾਏ ਇਸ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਸੰਨ੍ਹ ਸਾਹਿਬ ਪਿਆ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਅਤੇ ਸ਼ਾਮ ਵੀ ਹੋ ਚੁੱਕੀ ਸੀ ਅਤੇ ਉਸ ਸਮੇਂ ਕਟਾਈ ਬਾਰਡਰ ਤੇ ਪਰੇਡ ਦਾ ਵੀ ਸਮਾਂ ਹੋ ਚੁੱਕਾ ਸੀ ਅਸੀਂ ਆਪਣੇ ਦੇਸ਼ ਦੇ ਜਵਾਨਾਂ ਵੱਲੋਂ ਕੀਤੀ ਗਈ ਪਰੇਡ ਵੀ ਵੇਖੀ ਪਰ ਇਸ ਸਟੇਡੀਅਮ ਦੀ ਉਚਾਈ ਬਹੁਤ ਉੱਚੀ ਸੀ ਬਹੁਤ ਸਾਰੀਆਂ ਪੌੜੀਆਂ ਚੜ੍ਹ ਕੇ ਸਾਨੂੰ ਉੱਪਰ ਚੜ੍ਹਨਾ ਪਿਆ ਜਿਸ ਕਾਰਨ ਸਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਈ ਅਤੇ ਅਸੀਂ ਦਰਵਾਰ ਸਾਹਿਬ ਪੁੱਜ ਕੇ ਪਹਿਲਾਂ ਇੱਕ ਸਰਾਂ ਵਿੱਚ ਆਰਾਮ ਕਰਨ ਬਾਰੇ ਸੋਚਿਆ। ਕੁਝ ਟਾਈਮ ਆਰਾਮ ਕਰਕੇ ਅਸੀਂ ਲੰਗਰ ਛਕਿਆ ਅਤੇ ਸੌਂ ਗਏ। ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤਖ਼ਤ ਸਾਹਿਬ ਤੇ ਮੱਥਾ ਟੇਕਿਆ ਅਤੇ ਲੰਗਰ ਛਕਿਆ ਅਤੇ ਉੱਥੋਂ ਚਾਲੇ ਪਾ ਦਿੱਤੇ ਆਉਣ ਵੇਲੇ ਅਸੀਂ ਗੁਰੂਦਵਾਰਾ ਸ਼੍ਰੀ ਤਪਿਆਣਾ ਸਾਹਿਬ ਜੀ ਗਏ ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸ਼ਬਦ ਕੀਰਤਨ ਕਰਦੇ ਰਹੇ ਇਸ ਅਸਥਾਨ ਤੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸੁਣ ਕੇ ਭਾਈ ਪੈੜਾ ਜੀ ਪਾਸੋਂ ਲਿਖਵਾਈ ਸੀ। ਫੇਰ ਅਸੀਂ ਗੁਰੂਦਵਾਰਾ ਸਾਹੀਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਤੇ ਬਣੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਉੱਥੋਂ ਦੇ ਗ੍ਰੰਥੀ ਸਿੰਘ ਕੋਲੋਂ ਕੋਲੋਂ ਮੈਂ ਇਤਿਹਾਸ ਤੋਂ ਵੀ ਜਾਣੂ ਹੋਈ ਕਿ ਕਿਵੇਂ ਬਾਬਾ ਜੀ ਨੇ ਇਸ ਜਗ੍ਹਾ ਤੇ ਸ਼ਹੀਦੀ ਪਾਈ ਤੇ ਕੁਝ ਕੁ ਦੂਰੀ ਤੇ ਹੀ ਬਾਬਾ ਨੌਧ ਸਿੰਘ ਜੀ ਦਾ ਗੁਰੂਘਰ ਸਥਿੱਤ ਸੀ ਉਹਨਾਂ ਨੇ ਵੀ ਇਸ ਜੰਗ ਵਿੱਚ ਹੀ ਸਹੀਦੀ ਪਾਈ ਸੀ। ਉਸ ਗੁਰੁਦਵਾਰਾ ਸਾਹਿਬ ਵਿੱਚ ਅਸੀਂ ਗੋਲਗੱਪਿਆਂ ਦਾ ਲੰਗਰ ਵੀ ਛਕਿਆ ਅਤੇ ਮੇਰਾ ਬੱਚਾ ਲੰਗਰ ਛਕ ਕੇ ਬਾਬਾ ਬਹੁਤ ਖੁਸ਼ ਹੋਇਆ। ਉਸ ਤੋਂ ਬਾਅਦ ਅਸੀਂ ਪਾਤਸ਼ਾਹੀ ਤੀਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਪੁਰਬ ਤੇ ਗੁਰੁਦਵਾਰਾ ਬਾਉਲੀ ਸਾਹਿਬ ਗੋਇੰਦਵਾਲ ਵਿਖੇ ਨਤਮਸਤਕ ਹੋਏ ਜਿੱਥੇ ਨਗਰਕੀਰਤਨ ਵੀ ਹੋ ਰਿਹਾ ਸੀ ਗੁਰੁਦਵਾਰਾ ਸਾਹਿਬ ਨੂੰ ਫੁੱਲਾਂ ਨਾਲ ਬੇਹੱਦ ਖੂਬਸੂਰਤ ਸਜਾਇਆ ਹੋਇਆ ਸੀ ਵੇਖ ਕੇ ਰੂਹ ਖੁਸ਼ ਹੁੰਦੀ ਸੀ ਮੱਥਾ ਟੇਕਿਆ ਲੰਗਰ ਛਕਿਆ ਤੇ ਉੱਥੋਂ ਅਸੀਂ ਅੱਗੇ ਨੂੰ ਚਾਲੇ ਪਾ ਦਿੱਤੇ ਸਾਡੇ ਪਿੰਡ ਵਿੱਚੋਂ ਵੀ ਸੰਗਤ ਲੰਗਰ ਲੈ ਕੇ ਗਈ ਹੋਈ ਸੀ ਅਸੀਂ ਉਨ੍ਹਾਂ ਨੂੰ ਮਿਲ ਕੇ ਅੱਗੇ ਆ ਗਏ ਸਾਨੂੰ ਰਸਤੇ ਵਿੱਚ ਹੀ ਹਨੇਰਾ ਹੋ ਗਿਆ ਮੇਰੇ ਬੱਚੇ ਨੇ ਰਸਤੇ ਵਿੱਚ ਕੁਝ ਖਾਣ ਦੀ ਚਾਹ ਕੀਤੀ ਤਾਂ ਅਸੀਂ ਹੋਟਲ ਤੇ ਰੁਕ ਕੇ ਪ੍ਰਸ਼ਾਦੇ ਛਕੇ ਅਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਅਗਲੇ ਦਿਨ ਸੰਗ੍ਰਾਂਦ ਸੀ ਅਸੀਂ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵੀ ਨਤਮਸਤਕ ਹੋਏ ਬੜਾ ਹੀ ਸਕੂਨ ਮਿਲਿਆ ਇੰਜ ਲੱਗਾ ਜਿਵੇਂ ਸੱਚੀਂ ਮੁੱਚੀਂ ਹੀ ਆਪਣੇ ਗੁਰੂਆਂ ਨੂੰ ਮਿਲ ਕੇ ਆਏ ਹੋਈਏ। ਧੰਨਵਾਦ ਜੀ।
Please log in to comment.