Kalam Kalam
Profile Image
Daljeet Dhillon
6 months ago

ਜੰਮੇ ਨਾਲ ਦੇ

ਮੇਰਾ ਭਰਾ ਜਿੱਸ ਵਿੱਚੌ ਮੈਂ ਆਪਣੇ ਆਪ ਨੂੰ ਵੀ ਦੇਖਦਾ, ਮੇਰੇ ਤੋ ੩ ਕੁ ਸਾਲ ਛੋਟਾ।ਰੱਬ ਦੀ ਕਿਰਪਾ ਨਾਲ ਸਾਡੇ ਚ ਬਹੁਤ ਪਿਆਰ ਏ,ਤਾਹਿਉ ਆਪਣੀ ਹਰ ਗੱਲ ਮੇਰੇ ਤੋਂ ਮਨਾ ਲੈਦਾ। ਸਾਡਾ ਬੱਚਪਨ ਬਹੁਤ ਸੋਹਣਾ,ਦਾਦੀ ਦੀਆ ਗਾਲਾ ਘਿਉ ਦੀਆ ਲਾੜਾ ਨਾਲ ਗੁਜਰਿਆ ਪਰ ਬਹੁਤੀ ਆਰਥਿਕ ਹਾਲਤ ਠੀਕ ਨਾ ਕਰਕੇ ਮੈਨੂੰ ਕਰਜ਼ਾ ਚੁੱਕ ਸਟੁਡੇਟ ਵਿੱਜੇ ਤੇ ਆਸਟ੍ਰੇਲੀਆ ਆਉਣਾ ਪਿਆ। ਬਹੁਤ ਮੁਸਕਲਾ ਪਿੱਛੋ ਮੈਂ ਆਸਟ੍ਰੇਲੀਆ ਚ੍ਹ ਕੁੱਝ ਆਰਥਿਕ ਹਾਲਤ ਵੱਲੋਂ ਠੀਕ ਹੋਣ ਲੱਗਾ। ਮੈਂ ਆਪਣੇ ਭਰਾ ਨੂੰ ਕੁੱਝ ਸਮੇ ਪਿੱਛੌ ਪੇਸੇ ਉਸ ਦੀ ਜਰੁਰਤ ਮੁਤਾਬਕ ਭੇਜਦਾ ਰਹਿਦਾ। ਹੁਣ ਉਹ ਕਾਲਜ ਵਿੱਚ ਪੜਦਾ ਮੇਨੂੰ ਅਕਸਰ ਕਹਿ ਦਿੰਦਾ “ਬਾਈ ਤੂੰ ਪੱਕਾ ਹੋਜਾ ਫਿਰ ਆਪਾ ਬੁੱਲਟ ਲੈਣਾ ਮੈਨੂੰ ਬਹੁਤ ਸ਼ੋਕ ਆ ਮੈਂ ਹੱਸਕੇ ਆਖ ਦਿੰਦਾ ਹਲੇ ਵੱਡਾ ਹੋਜਾ ਬੁੱਲਟ ਤੇਤੋਂ ਸਾਬਿਆ ਨੀ ਜਾਣਾ”। ਪਰ ਹੁਣ ਉਹ ਵੱਡਾ ਤੇ ਜੁਮੇਵਾਰ ਹੋ ਗਿਆ ਸੀ ਸ਼ਾਇਦ ਦਾਦਾ ਜੀ ਤੋ ਬਾਅਦ ਹੁਣ ਉਹ ਆਪਣੇ ਆਪ ਨੂੰ ਜੁਮੇਵਾਰ ਸਮਝਦਾ ਸੀ ਕਉ ਜੋ ਮੇਰੇ ਪਿਤਾ ਜੀ ਘਰ ਦਾ ਖਰਚਾ ਚਲਾਉਣ ਲਈ ਟਰੱਕ ਚਲਾਉਦੇ ਅਕਸਰ ਹਫਤੇ ਦਸ ਦਿਨ ਬਾਅਦ ਘਰ ਆਉਦੇ। ਪਰ ਮੈਨੁੰ ਉਸ ਦੀ ਜੁਮੇਵਾਰੀ ਦਾ ਆਹਿਸਾਸ ਮੇਰੇ ਵਿਆਹ ਵੇਲੇ ਜਦ ਮੈ ਆਸਟ੍ਰੇਲੀਆ ਤੋ ਪਹਿਲੀ ਵਾਰ ਪਿੰਡ ਗਿਆ ਸੀ ਉਦੌ ਹੋਇਆ। ਉਹ ਮੇਰੇ ਵਿਆਹ ਵੇਲੇ ਭੱਜ-ਭੱਜ ਕੰਮ ਕਰਦਾ ਵੇਖ ਮੈਨੂੰ ਏ ਗੱਲ ਦਾ ਤਾ ਅਹਿਸਾਸ ਹੋ ਗਿਆ ਸੀ ਕਿ ਉਹ ਹੁਣ ਬੱਚਾ ਨਹੀ ਰਿਹਾ ਜਿਸ ਨੂੰ ਮੈਂ ਛੱਡ ਕੇ ਗਿਆ ਸੀ। ਉਸ ਨੇ ਹਰ ਇੱਕ ਜੁਮੇਵਾਰੀ ਨਭਾਈ ਜਿਵੇਂ ਇੱਕ ਬਾਪ ਆਪਣੇ ਪੁੱਤ ਦੇ ਵਿਆਹ ਤੇ ਨਭਾਉਦਾ। ਮੈਂ ਬਾਅਦ ਚ ਪਿਤਾ ਜੀ ਨੂੰ ਕਿਹਾ ਆਪਣਾ ਪੰਮਾ ਸਿਆਣਾ ਹੋ ਗਿਆ। ਪਿਤਾ ਜੀ ਹੱਸਕੇ ਕਹਿਦੇ “ਏ ਤਾ ਹੁਣ ਗੱਬਰੂ ਹੋ ਗਿਆ ਏ ਗੱਬਰੂ। ਮੈ ੨ ਕੁ ਮਹਿਨੇ ਬਾਅਦ ਬਾਪਸ ਆ ਗਿਆ ਹੁਣ ਮੈਨੂੰ ਪਹਿਲਾ ਵਾਗ ਪਿੱਛੇ ਘਰ ਦੀ ਜਿਆਦਾ ਫਿੱਕਰ ਨਾ ਰਹਿਦੀ ਕਉਕਿ ਘਰ ਚ ਹੁਣ ਸਿਆਣਾ ਸੁਝਵਾਨ ਭਰਾ ਜੋ ਘਰ ਦੀ ਹਰ ਜੁਮੇਵਾਰੀ ਚੱਕ ਲੈਦਾ। ਮੈ ਉਸਦੇ ਕਹਿਣ ਤੋ ਪਹਿਲਾ ਹਰ ਗੱਲ ਪੂਰੀ ਕਰ ਦਿੰਦਾ ਹੁਣ ਮੈਂ ਉਸ ਨੂੰ ਬੁਲਟ ਵੀ ਲੈਕੇ ਦੇ ਦਿੱਤਾ। ਹੁਣ ਉਹ ਬੁੱਲਟ ਤਾ ਕਿ ਘਰ ਸਾਬਣ ਵਾਲਾ ਵੀ ਹੋ ਗਿਆ ਸੀ। ਫੋਨ ਤੇ ਗੱਲ ਕਰਦੀ ਮੇਰੀ ਮਾਂ ਵੀ ਹੁਣ ਅਕਸਰ ਕਹਿ ਦਿੰਦੀ “ਪੁੱਤ ਤੂੰ ਫਿਕਰ ਨਾ ਕਰੀ ਮੇਰੇ ਕੋਲ ਪੰਮਾ ਹੈਗਾ ਸਾਡਾ ਧਿਆਨ ਰੱਖਣ ਨੂੰ”।ਮੈਂ ਹੁਣ ਬੇਫਿਕਰ ਹੋ ਪੂਰੀ ਮਹਿਨਤ ਨਾਲ ਕਮਾਈ ਕਰਦਾ।ਹੁਣ ਮੈਂ ਉਹਦੇ ਸ਼ੌਕਾ ਵਿੱਚੌ ਆਪਣੇ ਮਰ ਗਏ ਸ਼ੌਕਾ ਨੂੰ ਮੁੜ ਸੁਰਜੀਤ ਕਰ ਰਿਹਾ ਹਾ ਜੋ ਮੇਰੇ ਬਚਪਨ ਤੇ ਜਵਾਨੀ ਵੇਲੇ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਮੈਂ ਪੂਰੇ ਨਾ ਕਰ ਸਕਿਆ। ਅੰਤ ਵਿੱਚ ਰੱਬ ਨੂੰ ਏਹੀ ਅਰਦਾਸ ਏ ਸਭ ਨੂੰ ਭਰਾ ਤੇ ਭੈਣ ਦੇਵੇ ਕਉਕੇ ਏ ਹੀ ਥੁਡੀਆ ਅਸਲ ਚ ਸੱਜਿਆ-ਖੱਬੀਆ ਬਾਹਾ ਹੁੱਦੇ ਨੇ ਜੋ ਸਦਾ ਥੋਡੇ ਨਾਲ ਮਰ ਦੇ ਦਮ ਤੱਕ ਹਰ ਦੁੱਖ-ਸੁੱਖ ਵਿੱਚ ਸਾਡੇ ਨਾਲ ਹੁੰਦੇ ਨੇ। ਗੁੱਸੇ ਗਲਿਆ ਨੂੰ ਪਿਆਰ ਨਾਲ ਹੱਲ ਕਰਕੇ ਆਪਸ ਵਿੱਚ ਰੱਲ ਕੇ ਰਹੋ।ਇਹ ਹੀ ਤੁਹਾਡੀ ਅਸਲ ਕਮਾਈ ਏ। ਏ ਕਹਾਵਤ ਬਿੱਲਕੁਲ ਸੱਚ ਆ ਜੰਮੇ ਨਾਲ ਦੇ ਕਦੇ ਨੀ ਮੁੱਲ ਥਉਦੇ ਕੁੱਲ ਚੀਜ ਮੁੱਲ ਮਿੱਲਦੀ..! ਧੰਨਵਾਦ

Please log in to comment.