Kalam Kalam

ਮਿੰਨੀ ਕਹਾਣੀ ਦੁੱਖੀ ਦਿਲ

ਮਿੰਨੀ ਕਹਾਣੀ             ਦੁੱਖੀ ਦਿਲ ਚੱਲ ਮੰਨਿਆ, ਤੈਨੂੰ ਕਿਸੇ ਤੇ, ਵਿਸ਼ਵਾਸ ਨਹੀਂ,ਇੱਥੋਂ ਤੱਕ ਮੇਰੇ ਉੱਤੇ ਵੀ ਨਹੀਂ। ਸਮੇਂ ਤੇ ਹਾਲਾਤਾਂ ਉੱਤੇ ਵੀ ਨਹੀਂ।ਪਰ ਤੂੰ ਖ਼ੁਦ ਤੇ, ਵਿਸ਼ਵਾਸ ਕਰਨ ਦੀ, ਕੋਸ਼ਿਸ਼ ਕਰ। ਤੂੰ ਮੌਤ ਨੂੰ, ਹਰਾ ਕੇ ਜ਼ਿੰਦਗੀ ਮਾਣ ਸਕਦੀ ਏ। ਤੂੰ ਆਪਣੀ ਜ਼ਿੰਦਗੀ,ਆਪਣੇ ਤਰੀਕੇ ਨਾਲ ਜਿਵੇਂ ਮਰਜ਼ੀ ਜੀ, ਕਿਸੇ ਨੂੰ ਇਤਰਾਜ਼ ਕਰਨ ਦਾ ਕੋਈ ਹੱਕ ਨਹੀਂ,ਇੱਥੋਂ ਤੱਕ ਕਿ ਮੈਨੂੰ ਵੀ ਨਹੀਂ। ਮੈਂ ਤੇਰੇ ਪੈਰਾਂ ਚ ਬੇੜੀਆਂ ਨਹੀਂ ਪਾਉਂਦਾ, ਤੈਨੂੰ ਜ਼ੰਜੀਰਾਂ ਨਾਲ ਨਹੀਂ ਜਕੜਦਾ। ਮੇਰੇ ਨਾਲ ਇੱਕ ਵਾਅਦਾ ਕਰ ਕਿ ਤੂੰ ਹਰ ਹਾਲ  ਜਿਉਣ ਦੀ ਕੋਸ਼ਿਸ਼ ਕਰੇਗੀ ਤੇ ਜਿੱਥੇ ਵੀ, ਜਿਸ ਵੀ ਹਾਲਾਤ ਵਿਚ ਰਹੇ,ਮੇਰੇ ਸੰਪਰਕ ਵਿੱਚ ਰਹੇਗੀ। ਮੈਨੂੰ ਆਪਣਾ ਦੋਸਤ ਨਹੀਂ ਸਮਝਣਾ, ਨਾ ਸਮਝ,ਪਰ ਖ਼ੁਦਕੁਸ਼ੀ ਦਾ ਵਿਚਾਰ, ਤਿਆਗ ਕੇ ਕਿਸੇ ਲਈ ਨਹੀਂ ਜੀਣਾ ਨਾ ਜੀ ,ਪਰ ਆਪਣੇ ਆਪ ਲਈ ਤਾਂ,ਜੀਣ ਦੀ ਕੋਸ਼ਿਸ਼ ਹਰ ਹੀਲੇ ਕਰ । ਆਪਣੇ ਆਪ ਲਈ ਤਾਂ ਜੀ। ਤੇਰੀਆਂ ਇਹੀ ਗੱਲਾਂ ਭੈੜੀਆਂ ਲੱਗਦੀਆਂ ਨੇ,ਚੱਲ ਇੱਕ ਦੋ ਦਿਨ ਗੱਲ ਨਾ ਕਰ ,ਪਰ ਮੈਨੂੰ ਦੁੱਖ ਦੇਣ ਵਾਲੀਆਂ ਗੱਲਾਂ ਕਿਉਂ ਕਰ ਰਹੀ ਏ। ਜੇ ਮਨ ਨਹੀਂ ਤਾਂ ਨਾ ਸਹੀ, ਹੁਣ ਤੂੰ ਦੱਸ ਕੀ ਕਰਾਂ ਕਿਵੇਂ ਸੌਂ ਜਾਵਾਂ, ਤੂੰ ਤਾਂ ਮੇਰੀ ਨੀਂਦ ਉਡਾ ਕੇ ਰੱਖ ਦਿੱਤੀ। ਜਾਂ ਤਾਂ ਤੂੰ ਮੈਸੇਜ ਨਾ ਕਰਦੀ,ਜੇ ਹੁਣ ਮੈਸੇਜ ਕਰਨੇ ਸ਼ੁਰੂ ਕੀਤੇ ਨੇ,ਤਾਂ ਮੇਰੇ ਮਰਨ ਤੋਂ ਪਹਿਲਾਂ ਮੈਸੇਜ ਕਰਨੇ ਬੰਦ ਨਾ ਕਰੀਂ। @©®™  ✍️  ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463

Please log in to comment.

More Stories You May Like