ਕਹਾਣੀ 420,10ਨੰਬਰੀਆ ਗੁਰਦੀਪ ਗੋਰਾ ਮੈਟ੍ਰਿਕ ਕਰ ਆਈ ਟੀ ਆਈ ਵਿਚ ਪਲੰਬਰ ਦਾ ਕੋਰਸ ਕਰਨ ਲੱਗ ਗਿਆ।ਕੋਰਸ ਕਰ ਆਪਣਾ ਕੰਮ ਸ਼ੁਰੂ ਕਰ ਦਿੱਤਾ। ਕੰਮ ਉਸਦਾ ਚੰਗਾ ਚੱਲਣ ਲੱਗ ਪਿਆ ਤੇ ਉਸਦੇ ਮਾਂ ਬਾਪ ਨੇ ਉਸਦੀ ਸ਼ਾਦੀ ਕਰਨ ਦੀ ਸੋਚੀ, ਤਾਂ ਗੋਰੇ ਨੇ ਕਿਹਾ ਕਿ ਮੈ ਅਜੇ ਵਿਆਹ ਨਹੀ ਕਰਵਾਉਣਾ,ਮੈ ਤੇ ਆਪਣੇ ਕੰਮ ਦੇ ਨਾਲ ਨਾਲ ਪੜ੍ਹਾਈ ਕਰਨੀ ਏ।ਉਸ ਕਾਲਜ ਦਾਖ਼ਲਾ ਲਿਆ ਤੇ ਕੰਮ ਕਰਕੇ ਆਪਣੀ ਪੜ੍ਹਾਈ ਦਾ ਖ਼ਰਚਾ ਪੂਰਾ ਕਰਨ ਲੱਗਾ। ਕਾਲਜ ਚ ਉਸਦੀ ਦੋਸਤੀ ਅਜਿਹੇ ਲੜ੍ਹਕਿਆਂ ਨਾਲ ਹੋ ਗਈ, ਜੋ ਪੜ੍ਹਾਈ ਚ ਫੇਲ੍ਹ ਤੇ ਬਦਮਾਸ਼ੀ, ਸ਼ਰਾਰਤਾਂ ਚ ਨੰਬਰ ਵਨ ਸਨ। ਹਰ ਤਰ੍ਹ ਦੇ ਨਸ਼ੇ ਕਰਦੇ,ਆਉਂਦੀਆ ਜਾਂਦੀਆਂ ਤੇ ਵਿਅੰਗ ਕੱਸਦੇ। ਉਹ ਵੱਡੇ ਘਰਾਂ ਦੇ ਵਿਗੜੇ ਕਾਕੇ ਤੇ ਗੋਰਾ ਗ਼ਰੀਬ ਘਰ ਦਾ ਮੁੰਡਾ। ਮੁੰਡੇ ਦੀ ਵੱਧਦੀ ਐਸ਼ ਪ੍ਰਸਤੀ ਦੇਖ ਕਾਲਜੋ ਹਟਾ ਲਿਆ ,ਪਰ ਹੁਣ ਗੋਰੇ ਦਾ ਕੰਮ ਕਰਨ ਨੂੰ ਜੀ ਨਾ ਕਰੇ ।ਰੋਜ਼ ਨਵੀਆਂ ਤਰਕੀਬਾਂ ਸੋਚਦਾ ਕਿ ਪੈਸੇ ਕਿਸ ਤਰ੍ਹਾਂ ਬਣਾਏ ਜਾਣ ਤੇ ਐਸ਼ ਕੀਤੀ ਜਾਵੇ। ਉਹ ਆਪਣਾ ਦਫ਼ਤਰ ਖੋਲ੍ਹਣ ਲਈ ਥਾਂ ਦੀ ਤਲਾਸ਼ ਕਰਨ ਲੱਗਾ ,ਉਸਨੂੰ ਪਤਾ ਲੱਗਾ ਕਿ ਬੱਸ ਅੱਡੇ ਦੇ ਸਾਹਮਣੇ ਇਕ ਬੰਦਾ ਹੇਅਰ ਡਰੈਸਰ ਦਾ ਕੰਮ ਕਰਦਾ ਹੈ,ਉਸਦੀ ਦੁਕਾਨ ਲਈ ਜਾਵੇ ।ਉਸਨੇ ਦੁਕਾਨ ਖ਼ਰੀਦਣ ਲਈ ਹੇਅਰ ਡਰੈਸਰ ਨਾਲ ਗੱਲ ਕੀਤੀ, ਤਾਂ ਨਾਈ ਕਹਿਣ ਲੱਗਾ ਕਿ ਮੈ ਇਹ ਦੁਕਾਨ ਨਹੀਂ ਛੱਡ ਸਕਦਾ। ਇਸ ਨਾਲ ਤਾਂ ਮੇਰੀ ਰੋਜ਼ੀ ਰੋਟੀ ਚੱਲਦੀ ਏ, ਤਾਂ ਉਸਨੇ ਕਿਹਾ ਕਿ ਆਪਾਂ ਦੁਕਾਨ ਅੱਧੀ ਅੱਧੀ ਕਰ ਲੈਦੇ ਹਾਂ ,ਤੂੰ ਵੀ ਕੰਮ ਕਰੀ ਜਾਵੀਂ ਤੇ ਮੈ ਵੀ। ਤੂੰ ਮੇਰੇ ਕੋਲ ਭੇਜੀ ਤੇ ਮੈਂ ਤੇਰੇ ਕੋਲ ਗਾਹਕ ਭੇਜਾਂਗਾ, ਆਪਣੀ ਕਮਾਈ ਵੱਧ ਜਾਵੇਗੀ, ਕਮਿਸ਼ਨ ਵੱਖਰਾ ।ਨਾਈ ਨੇ ਦੋ ਚਾਰ ਬੰਦਿਆਂ ਨਾਲ ਗੱਲ ਕੀਤੀ, ਤਾਂ ਉਹਨਾਂ ਵੀ ਸਹਿਮਤੀ ਪ੍ਰਗਟ ਕੀਤੀ ,ਹੁਣ ਗੁਰਦੀਪ ਤੇ ਨਾਈ ਨੇ ਆਪਣਾ ਆਪਣਾ ਕੰਮ ਸ਼ੁਰੂ ਕਰ ਦਿੱਤਾ। ਹੁਣ ਗੁਰਦੀਪ ਦੇ ਮਾਂ ਬਾਪ ਉਸਤੇ ਦਬਾਬ ਪਾ ਰਹੇ ਸੀ ਕਿ ਹੁਣ ਤੇਰਾ ਕੰਮ ਚੱਲ ਪਿਆ ਹੈ, ਤੂੰ ਹੁਣ ਵਿਆਹ ਕਰਵਾ ਲੈ ,ਤਾਂ ਉਸਨੇ ਕਿਹਾ ਕਿ ਮੈ ਵਿਆਹ ਤਾਂ ਆਪਣੀ ਪਸੰਦ ਦੀ ਕੁੜੀ ਨਾਲ ਕਰਾਂਗਾ। ਤਾਂ ਉਹਨਾਂ ਨੇ ਕਿਹਾ ਕਿ ਦੱਸ ਤੇਰੀ ਨਜ਼ਰ ਵਿਚ ਕੋਈ ਕੁੜੀ ਹੈ ਤਾਂ, ਉਸਨੇ ਕਿਹਾ ਕਿ ਜਦੋਂ ਕੁੜੀ ਪਸੰਦ ਆਵੇਗੀ, ਤਾਂ ਤੁਹਾਨੂੰ ਦੱਸ ਦੇਵਾਂਗਾ। ਬੜੇ ਦਿਨਾਂ ਬਾਦ ਗੁਰਦੀਪ ਨੂੰ ਕਾਲਜ ਦੇ ਦਿਨਾਂ ਦਾ ਕੁਲਵਿੰਦਰ ਨਾਂ ਦਾ ਦੋਸਤ ਮਿਲਿਆ, ਉਸਨੇ ਦੱਸਿਆ ਕਿ ਉਹ ਤਾਂ ਐਸ਼ ਕਰਦਾ ਹੈ ਤੇ ਕੋਈ ਕੰਮ ਨਹੀ ਕਰਦਾ। ਤਾਂ ਗੁਰਦੀਪ ਨੇ ਉਸਨੂੰ ਪੁੱਛਿਆ ਕਿ ਇਹ ਕਿਵੇਂ , ਤਾਂ ਉਸ ਦੱਸਿਆ ਕਿ ਆਪਾਂ ਤਾਂ ਅਮੀਰ ਕੁੜੀ ਨਾਲ ਵਿਆਹ ਕੀਤਾ ਤੇ ਉਸਦੀ ਫੈਕਟਰੀ ਵਿਚ ਗੇੜਾ ਮਾਰ ਆਈਦਾ, ਬਾਕੀ ਸਾਰਾ ਕੰਮ ਫੈਕਟਰੀ ਦੇ ਮੁਲਾਜ਼ਮ ਸਾਂਭਦੇ ਨੇ। ਆਪਾਂ ਨੂੰ ਕੋਈ ਫ਼ਿਕਰ ਨਹੀਂ।ਜਦ ਗੁਰਦੀਪ ਨੇ ਕਿਹਾ ਕਿ ਫੈਕਟਰੀ ਮੁਲਾਜ਼ਮਾਂ ਸਹਾਰੇ ਨਹੀ ਛੱਡੀਦੀ, ਤਾਂ ਉਸ ਕਿਹਾ ਕਿ ਤੇਰੀ ਭਰਜ਼ਾਈ ਤਾਂ ਰੋਜ਼ ਦਫ਼ਤਰ ਜਾਂਦੀ ਹੈ, ਸਾਰਾ ਕੰਮ ਤਾਂ ਉਹੀ ਸੰਭਾਲਦੀ ਹੈ, ਆਪਾਂ ਤਾਂ ਐਸ਼ ਕਰਦੇ ਹਾਂ। ਹੁਣ ਗੁਰਦੀਪ ਵੀ ਸੋਚਣ ਲੱਗਾ ਕਿ ਮੇਰਾ ਵਿਆਹ ਵੀ ਕਿਸੇ ਅਮੀਰ ਕੁੜੀ ਨਾਲ ਹੋ ਜਾਵੇ ।ਤਾਂ ਅਚਾਨਕ ਉਸਨੂੰ ਜੋਤੀ ਦਾ ਖ਼ਿਆਲ ਆਇਆ ਜੋ ਪਟਿਆਲਾ ਰੋਡ ਕਾਲਜ ਚ ਪੜ੍ਹਦੀ ਸੀ ।ਜਦ ਉਸ ਜੋਤੀ ਨਾਲ ਗੱਲ ਕੀਤੀ ਤਾਂ ਉਸ ਕਿਹਾ ਕਿ ਮੈ ਤੇਰੇ ਨਾਲ ਵਿਆਹ ਨਹੀਂ ਕਰ ਸਕਦੀ ।ਮੇਰੇ ਮਾਪਿਆਂ ਨੇ ਤਾਂ ਐਨ ਆਰ ਆਈ ਲੱਭਿਆ ਹੈ, ਮੈ ਤਾਂ ਕੰਪਿਊਟਰ ਦੀ ਡਿਗਰੀ ਲੈ ਵਿਦੇਸ਼ ਜਾਣਾ ਹੈ। ਮੈ ਤਾਂ ਰਮਨ ਨੂੰ ਕੋਲਾ ਪਾਰਕ ਹਰਮਨ ਹੋਟਲ ਮਿਲ ਕੇ ਆਈ ਹਾਂ। ਫਿਰ ਗੁਰਦੀਪ ਹਾਰ ਮੰਨ ਦਫ਼ਤਰ ਆ ਗਿਆ।ਜਦ ਉਹ ਦਫ਼ਤਰ ਪਹੁੰਚਿਆ,ਤਾਂ ਉੱਥੇ ਉਸਦੇ ਪਿੰਡ ਦਾ ਨੰਬਰਦਾਰ ਸਰਦਾਰਾ ਸਿੰਘ ਬੈਠਾ ਸੀ। ਉਸਨੇ ਨੰਬਰਦਾਰ ਨੂੰ ਕੰਮ ਪੁੱਛਿਆ ਤਾਂ ਉਸਨੇ ਕਿਹਾ ਕਿ ਆਪਣੇ ਪਿੰਡ ਦੇ ਸਰਪੰਚ ਦੀ ਕੁੜੀ ਪਾਰੋ ਵਾਸਤੇ ਮੁੰਡਾ ਦੇਖਣਾ ਹੈ,ਤੂੰ ਕੋਈ ਦੱਸ ਪਾ ,ਤਾਂ ਗੁਰਦੀਪ ਨੇ ਕਿਹਾ ਕਿ ਤੁਸੀ ਫ਼ਿਕਰ ਨਾ ਕਰੋ,ਮੈ ਮੁੰਡਾ ਲੱਭ ਲਵਾਂਗਾ ਤੇ ਤੁਹਾਨੂੰ ਦੱਸ ਦੇਵਾਂਗਾ। ਉਸਨੇ ਆਪਣੇ ਦੋਸਤ ਪਰਮਿੰਦਰ ਨੂੰ ਫੋਨ ਕਰਕੇ ਪਰਮਜੀਤ ਬਾਰੇ ਪੁੱਛਿਆ ਕਿ ਪਾਰੋ ਕਿੱਥੇ ਹੈ ਤੇ ਕੀ ਕਰਦੀ ਹੈ। ਤਾਂ ਉਸਨੇ ਕਿਹਾ ਕਿ ਉਹ ਤਾਂ ਚੰਡੀਗੜ੍ਹ ਕਾਲਜ ਚ ਪੜ੍ਹਦੀ ਹੈ ।ਤਾਂ ਉਸਨੇ ਉਸਦਾ ਪਤਾ ਲਿਆ ਤੇ ਕਾਲਜ ਪਹੁੰਚ ਗਿਆ।ਉੱਥੇ ਉਸਦੀ ਪਾਰੋ ਮਿਲ ਗਈ, ਇਹ ਪਾਰੋ ਉਹੀ ਸੀ ਜਿਸ ਨਾਲ ਪੰਜ ਜਮਾਤਾਂ ਪੜ੍ਹਿਆ ਸੀ, ਖੇਡਿਆ ਸੀ ਤੇ ਫਿਰ ਉਹ ਮੈਟ੍ਰਿਕ ਕਰਕੇ ਆਈ ਟੀ ਆਈ ਰੋਪੜ ਚੱਲਿਆ ਗਿਆ ਤੇ ਪਾਰੋ ਪੜ੍ਹਾਈ ਕਰਨ ਚੰਡੀਗੜ੍ਹ ਆ ਗਈ।ਦੋਨਾਂ ਦੀ ਕਾਲਜ ਵਿਚ ਜਾਣ ਪਛਾਣ ਹੋ ਗਈ ਤੇ ਦੋਵੇਂ ਇੱਕ ਦਿਨ ਪਿਆਰ ਚ ਇੱਕ ਮਿੱਕ ਹੋ ਗਏ।ਗੁਰਦੀਪ ਦੀ ਤਲਾਸ਼ ਖ਼ਤਮ ਹੋ ਗਈ,ਉਸਨੂੰ ਉਹ ਅਮੀਰ ਕੁੜੀ ਮਿਲ ਗਈ।ਉਸਨੂੰ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਦੇ ਮਿਲੇ ਤੇ ਦੋਵਾਂ ਨੇ ਸ਼ਾਦੀ ਦਾ ਮਨ ਬਣਾ ਲਿਆ।ਜਦ ਪਾਰੋ ਦੇ ਬਾਪ ਨੂੰ ਪਤਾ ਲੱਗਾ, ਤਾਂ ਉਸਨੇ ਕਿਹਾ ਕਿ ਪਾਰੋ ਦੀ ਸ਼ਾਦੀ ਨਿੰਮੇ ਮਰਾਸੀ ਦੇ ਮੁੰਡੇ ਨਾਲ ਨਹੀ ਕਰਨੀ। ਮੈ ਪਿੰਡ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀ ਰਹਿਣਾ। ਲੋਕਾਂ ਨੇ ਕਹਿਣਾ ਕਿ ਇੱਕੋ ਇੱਕ ਕੁੜੀ ਮਰਾਸੀਆਂ ਦੇ ਘਰ ਵਿਆਹ ਦਿੱਤੀ। ਇਸ ਨਾਲੋ ਚੰਗਾ ਉਸਨੂੰ ਮਾਰ ਦਿੰਦਾ। ਮਾਂ ਬਾਪ ਦੀ ਨਾ ਸੁਣ ਦੋਵਾਂ ਨੇ ਕੋਰਟ ਮੈਰਿਜ ਕਰਾ ਲਂਈ।ਜਦ ਇਸ ਬਾਰੇ ਪਾਰੋ ਦੇ ਬਾਪ ਨੂੰ ਪਤਾ ਲੱਗਾ ਕਿ ਮੇਰੀ ਕੁੜੀ ਨੇ ਕੋਰਟ ਮੈਰਿਜ ਕਰਾ ਲਈ ਹੈ, ਤਾਂ ਦੁੱਖ ਨਾ ਸਹਾਰਦਾ ਹੋਇਆ ਉਹ ਜ਼ਹਿਰ ਖਾ ਕੇ ਮਰ ਗਿਆ।ਹੁਣ ਸਾਰੀ ਜ਼ਿੰਮੇਵਾਰੀ ਪਾਰੋ ਦੀ ਮਾਂ ਤੇ ਸੀ, ਪਾਰੋ ਦਾ ਕੋਈ ਪਤਾ ਟਿਕਾਣਾ ਨਹੀ ਸੀ। ਉਹ ਤਾਂ ਗੁਰਦੀਪ ਨਾਲ ਚੰਡੀਗੜ੍ਹ ਐਸ਼ ਕਰਦੀ ਸੀ। ਹੁਣ ਜਦ ਪਾਰੋ ਗੁਰਦੀਪ ਨਾਲ ਪਿੰਡ ਆਈ,ਤਾਂ ਉਸਨੂੰ ਜਾਣ ਕੇ ਬੜਾ ਦੁੱਖ ਹੋਇਆ ਕਿ ਸਰਪੰਚ ਤਾਂ ਜ਼ਹਿਰ ਖ਼ਾ ਕੇ ਮਰ ਗਿਆ । ਪਾਰੋ ਨੂੰ ਮਿਲਣ ਉਸਦੀਆਂ ਕਈ ਸਹੇਲੀਆਂ ਵੀ ਆਈਆਂ ਉਹਨਾਂ ਵਿਚ ਇੱਕ ਸਹੇਲੀ ਰਾਜ ਨੇ ਉਸਦੇ ਅਚਾਨਕ ਹੋਏ ਵਿਆਹ ਬਾਰੇ ਪੁੱਛਿਆ, ਤਾਂ ਉਸਨੇ ਆਪਣੀ ਸਹੇਲੀ ਰਾਜ ਨੂੰ ਰਾਜਦਾਰ ਸਮਝ ਰਾਜ ਦੀ ਗੱਲ ਦੱਸੀ ਕਿ ਉਹ ਤਾਂ ਚੰਡੀਗ਼ੜ੍ਹ ਐਸ਼ ਕਰਦੀ ਰਹੀ ਹੈ ਤੇ ਰੋਜ਼ ਨਵੇ ਦੋਸਤਾਂ ਨਾਲ ਜ਼ਿੰਦਗੀ ਦੇ ਪਲ ਮਾਣਦੀ ਹੈ। ਉਸਨੂੰ ਰੋਜ਼ ਨਵੇਂ ਮੁਰਗੇ ਫ਼ਸਾਉਣ ਦਾ ਮੌਕਾ ਮਿਲੇ, ਤਾਂ ਉਹ ਉਸਨੂੰ ਹਲਾਲ਼ ਕਰ ਦੇਵੇ।ਪਰ ਹੁਣ ਉਹ ਅਜਿਹੀ ਜ਼ਿੰਦਗ਼ੀ ਤੋਂ ਤੰਗ ਆ ਚੁੱਕੀ ਸੀ ਤੇ ਆਪਣਾ ਘਰ ਵਸਾਉਣ ਲਈ ਸੋਚਿਆ ,ਤਾਂ ਉਸਨੇ ਪੁੱਛਿਆ ਕਿ ਤੂੰ ਗੁਰਦੀਪ ਨਾਲ ਜ਼ਰੂਰੀ ਵਿਆਹ ਕਰਾਉਣਾ ਸੀ। ਹੋਰ ਬਥੇਰੇ ਅਮੀਰ ਮੁੰਡੇ ਸੀ, ਤੂੰ ਮਰਾਸੀਆਂ ਦੇ ਮੁੰਡੇ ਨਾਲ ਵਿਆਹ ਕਿਉਂ ਕਰਾਇਆ। ਤਾਂ ਉਹ ਕਹਿਣ ਲੱਗੀ ਕਿ ਮੈ ਤਾਂ ਆਪਣੇ ਪਾਪ ਛੁੱਪਾਉਣ ਲਈ ਇਸ ਨਾਲ ਵਿਆਹ ਕੀਤਾ ਹੈ।ਇਸਦੀ ਕਮਜ਼ੋਰੀ ਦਾ ਪਤਾ ਮੈਨੂੰ ਇਸਦੇ ਦੋਸਤ ਪਰਮਿੰਦਰ ਤੋਂ ਪਤਾ ਲੱਗਾ ਕਿ ਇਹ ਐਸ਼ ਪ੍ਰਸਤ ਆਦਮੀ ਹੈ ਤੇ ਰੋਜ਼ ਕੋਈ ਨਾ ਕੋਈ ਨਸ਼ਾ ਕਰਦਾ ਰਹਿੰਦਾ ਹੈ।ਤੂੰ ਗੁਰਦੀਪ ਨਾਲ ਵਿਆਹ ਕਰਾਂ ਤੇ ਐਸ਼ ਕਰ ਇਸ ਲਈ ਮੈ ਇਸ ਨਾਲ ਵਿਆਹ ਕੀਤਾ ।ਮੇਰੀ ਇਹ ਮਜ਼ਬੂਰੀ ਹੈ ਕਿ ਮੈ ਐਸ਼ ਪ੍ਰਸਤੀ ਨਹੀ ਛੱਡ ਸਕਦੀ। ਇਹ ਸੁਣ ਕੇ ਰਾਜ ਨੇ ਪਾਰੋ ਨੂੰ ਬਥੇਰਾ ਸਮਝਾਇਆ, ਪਰ ਉਹ ਸਮਝੀਂ ਨਾ। ਹੁਣ ਪਾਰੋ ਮਾਂ ਨੂੰ ਮਿਲ ਸ਼ਹਿਰ ਚੱਲੀ ਗਈ। ਗੁਰਦੀਪ ਦੇ ਮਾਂ ਬਾਪ ਨੇ ਕਿਹਾ ਕਿ ਇੱਥੇ ਰਹਿ ਜਾਓ, ਪਰ ਜਿਹਨਾਂ ਨੂੰ ਸ਼ਹਿਰ ਦੀ ਹਵਾ ਲੱਗੀ ਹੋਵੇ, ਉਹ ਪਿੰਡ ਕਿਵੇਂ ਰਹਿ ਸਕਦੇ ਨੇ।ਸ਼ਹਿਰ ਪਹੁੰਚ ਕੇ ਪਾਰੋ ਇੱਕਲੀ ਰਹਿ ਜਾਂਦੀ ਤੇ ਗੁਰਦੀਪ ਕੰਮ ਤੇ ਚੱਲਾ ਜਾਂਦਾ ।ਪਾਰੋ ਦਾ ਘਰ ਇੱਕਲੀ ਦਾ ਜੀਅ ਨਾ ਲੱਗਦਾ, ਉਹ ਕਦੇ ਗੁਆਂਢੀਆਂ ਦੇ ਘਰ ਚੱਲੀ ਜਾਂਦੀ ਤੇ ਕਦੇ ਬਜ਼ਾਰ ਗੇੜਾ ਮਾਰ ਆਉਂਦੀ। ਪਾਰੋ ਵਿਚ ਪਤਾ ਨਹੀਂ ਕਿਵੇਂ ਤਬਦੀਲੀ ਆ ਗਈ। ਉਸਨੇ ਬਾਹਰ ਗੇੜੇ ਮਾਰਨੇ ਤੇ ਬੰਦਿਆਂ ਨੂੰ ਮਿਲਣਾ ਛੱਡ ਦਿੱਤਾ, ਪਰ ਗੁਰਦੀਪ ਦੀ ਐਸ਼ ਪ੍ਰਸਤੀ ਦਿਨੋ ਦਿਨ ਵੱਧਦੀ ਗਈ। ਹੁਣ ਉਹ ਲੋਕਾਂ ਨਾਲ ਠੱਗੀਆਂ ਮਾਰਨ ਲੱਗ਼ ਪਿਆ, ਪਹਿਲਾਂ ਲੋਕੀ ਪਾਰੋ ਨੂੰ ਟੈਕਸੀ ਕਹਿੰਦੇ ਸਨ, ਪਰ ਹੁਣ ਲੋਕ ਗੁਰਦੀਪ ਨੂੰ 420,10 ਨੰਬਰੀਆ ਤਰ੍ਹ ਤਰ੍ਹਾਂ ਦੇ ਨਾਮ ਨਾਲ ਬੁਲਾਉਣ ਲੱਗੇ। @©®™ ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ ਸੰਗਰੂਰ 9463162463
Please log in to comment.